5 Dariya News

ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਕਾਲਜ ਵਿਕਾਸ ਕੌਂਸਲ ਦੀ ਇੱਕਤਰਤਾ ਦਾ ਆਯੋਜਨ

5 Dariya News

ਅੰਮ੍ਰਿਤਸਰ 22-Aug-2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਦੀ ਇੱਕਤਰਤਾ ਅੱਜ ਇਥੇ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਚ ਹੋਈ। ਇਸ ਮੀਟਿੰਗ ਵਿਚ ਕਾਲਜਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਤੋਂ ਇਲਾਵਾ ਹੋਰਨਾਂ ਮੱੁਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਤੋਂ ਇਲਾਵਾ ਕੌਂਸਲ ਦੇ ਮੈਂਬਰਾਂ ਨੇ ਇਸ ਮੌਕੇ ਭਾਗ ਲਿਆ।

ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਡੀਨ ਕਾਲਜ ਵਿਕਾਸ ਕੌਂਸਲ ਡਾ. ਸ਼ਾਲਿਨੀ ਬਹਿਲ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਪਲਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਇਸ ਮੀਟਿੰਗ ਵਿਚ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਕਾਲਜਾਂ ਦੀ ਹਰ ਪੱਖੋਂ ਉਨਤੀ ਲਈ ਵਚਨਬੱਧ ਹੈ ਅਤੇ ਹਮੇਸ਼ਾਂ ਯੋਗ ਸਹਾਇਤਾ ਲਈ ਤਤਪਰ ਹੈ।

ਉਨ੍ਹਾਂ ਪ੍ਰਿੰਸੀਪਲਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਯੂਨੀਵਰਸਿਟੀ ਦੇਸ਼ ਵਿਦੇਸ਼ ਵਿਚ ਆਪਣੀ ਪਛਾਣ ਸਦਕਾ ਮੋਹਰੀਆਂ ਵਿਚ ਹੈ ਜਿਸ ਦਾ ਸਿਹਰਾ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਸਟਾਫ ਨੂੰ ਜਾਂਦਾ ਹੈ।ਡਾ. ਸ਼ਾਲਿਨੀ ਬਹਿਲ ਵੱਲੋਂ ਕਾਲਜਾਂ ਦੇ ਨੈਕ ਮੁਲਾਂਕਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਸਾਰੇ ਕਾਲਜਾਂ ਨੂੰ ਮੁਲਾਂਕਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਿਦਆ ਦਾ ਮਿਆਰ ਹੋਰ ਉਚੇਰਾ ਹੋ ਸਕੇ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਅਤੇ ਰੈਗੂਲਰ ਸਟਾਫ ਦੀ ਭਰਤੀ ਲਈ ਕਾਲਜ ਯੂ.ਜੀ.ਸੀ. ਦੇ 2018 ਦੇ ਦਿਸ਼ਾ ਨਿਰਦੇਸ਼ਾਂ ਦੀ ਇਨਬਿਨ ਪਾਲਣਾ ਕਰਨ।

ਉਨ੍ਹਾਂ ਕਿਹਾ ਕਿ ਸੀ.ਪੀ.ਐਫ ਡੀਡਕਸ਼ਨ ਅਤੇ ਰਿਟਾਇਰਡ ਸਟਾਫ ਦੀ ਸਹੂਲਤ ਲਈ ਕਾਲਜ ਯੂਨੀਵਰਸਿਟੀ ਕੈਲੰਡਰ ਅਨੁਸਾਰ ਕਾਰਜ ਕਰਨ। ਉਨ੍ਹਾਂ ਕਿਹਾ ਕਿ ਯੂੀ.ਜੀ.ਸੀ., ਐੈਨ.ਸੀ.ਟੀ.ਈ. ਅਤੇ ਬੀ.ਸੀ.ਆਈ. ਵੱਲੋਂ ਸਮੇਂ ਸਮੇਂ ਦਿੱਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।ਡਾ. ਸ਼ਾਲਿਨੀ ਨੇ ਕਿਹਾ ਕਿ ਯੂਨੀਵਰਸਿਟੀ ਦਾ ਕਾਲਜ ਵਿਕਾਸ ਕੌਂਸਲ ਹਮੇਸ਼ਾ ਹੀ ਕਾਲਜਾਂ ਦੇ ਵਿਕਾਸ ਯਤਨਸ਼ੀਲ ਰਿਹਾ ਹੈ ਅਤੇ ਭਵਿੱਖ ਵਿਚ ਕਾਲਜਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਵਚਨਬੱਧ ਹੈ।