5 Dariya News

ਪੰਜਾਬੀ ਅਧਿਐਨ ਸਕੂਲ ਦੇ ਵਿਿਦਆਰਥੀਆਂ-ਖੋਜਾਰਥੀਆਂ ਦੇ ਰੂਬਰੂ ਹੋਏ ਪ੍ਰਸਿੱਧ ਸ਼ਾਇਰ ਡਾ. ਮੋਹਨਜੀਤ

5 Dariya News

ਅੰਮ੍ਰਿਤਸਰ 21-Jul-2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਜੀ ਦੀ ਸੁਯੋਗ ਅਗਵਾਈ ਅਧੀਨ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਪ੍ਰਸਿੱਧ ਸ਼ਾਇਰ ਡਾ. ਮੋਹਨਜੀਤ ਹੁਰਾਂ ਦੇ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਡਾ. ਮੋਹਨਜੀਤ ਅਤੇ ਆਏ ਹੋਏ ਮਹਿਮਾਨਾਂ ਦਾ ਰਸਮੀਂ ਸਵਾਗਤ ਕਰਦਿਆਂ ਉਹਨਾਂ ਦੀ ਕਾਵਿ ਸਿਰਜਣਾ ਉੱਪਰ ਰੌਸ਼ਨੀ ਪਾਈ। 

ਉਹਨਾਂ ਨੇ ਕਿਹਾ ਕਿ ਡਾ. ਮੋਹਨਜੀਤ ਹੁਣ ਤਕ ਕੁੱਲ ਸਤਾਰ੍ਹਾਂ ਮੌਲਿਕ ਤੇ ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕੇ ਹਨ ਜਿਸ ਵਿਚ ਉਹਨਾਂ ਨੇ ਕਵਿਤਾ ਅਤੇ ਕਾਵਿ-ਚਿੱਤਰ ਸਿਰਜੇ ਹਨ। ਉਹਨਾਂ ਨੂੰ "ਕੋਣੇ ਦਾ ਸੂਰਜ" ਕਾਵਿ-ਸੰਗ੍ਰਹਿ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ। 

ਉਹਨਾਂ ਕਿਹਾ ਡਾ. ਮੋਹਨਜੀਤ ਅਜਿਹੇ ਸੰਵੇਦਨਸ਼ੀਲ ਸ਼ਾਇਰ ਹਨ ਜਿਨ੍ਹਾਂ ਕੋਲ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਲੇਖਕਾਂ ਦੇ ਗਿਆਨ ਦਾ ਭਰਪੂਰ ਖ਼ਜ਼ਾਨਾ ਹੈ। ਇਸ ਉਪਰੰਤ ਡਾ. ਮੋਹਨਜੀਤ ਨੇ ਆਪਣੀਆਂ ਅਤੇ ਵਿਿਭੰਨ ਸਾਹਿਤਕਾਰਾਂ (ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਬਾਵਾ ਬਲਵੰਤ, ਡਾ. ਹਰਿਭਜਨ ਸਿੰਘ ਆਦਿ) ਨਾਲ ਬਿਤਾਏ ਪਲਾਂ ਦੀਆਂ ਯਾਦਾਂ ਵਿਿਦਆਰਥੀਆਂ ਨਾਲ ਸਾਂਝੀਆਂ ਕੀਤੀਆਂ। 

ਉਹਨਾਂ ਨੇ ਪੁਰਾਤਨ ਅਤੇ ਆਧੁਨਿਕ ਪੰਜਾਬੀ ਕਵਿਤਾ ਦੀ ਬਣਤਰ ਅਤੇ ਬੁਣਤਰ ਦੇ ਪੱਖਾਂ ਉੱਪਰ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਵੀ ਨੂੰ ਕਵਿਤਾ ਲਿਖਣ ਲਈ ਆਪਣੇ ਅੰਦਰ ਬਹੁਤ ਕੁਝ ਆਤਮਸਾਤ ਕਰਨਾ ਪੈਂਦਾ ਹੈ। ਉਹਨਾਂ ਨੇ ਵਿਿਦਆਰਥੀਆਂ ਨੂੰ ਪੰਜਾਬੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਵੀ ਕੀਤਾ। 

ਸਮਾਗਮ ਵਿਚ ਹਾਜ਼ਰ ਅਧਿਆਪਕਾਂ, ਲੇਖਕਾਂ ਅਤੇ ਖੋਜ ਵਿਿਦਆਰਥੀ ਨੇ ਡਾ. ਮੋਹਨਜੀਤ ਦੇ ਜੀਵਨ ਅਤੇ ਸਿਰਜਣਾ ਬਾਰੇ ਉਹਨਾਂ ਨਾਲ ਸੰਵਾਦ ਵੀ ਰਚਾਇਆ। ਇਸ ਉਪਰੰਤ ਡਾ. ਮੋਹਨਜੀਤ ਦੀ ਸੱਜਰੀ ਪੁਸਤਕ "ਬੂੰਦ ਤੇਰੇ ਇਸ਼ਕ ਦੀ", ਡਾ ਕੁਲਵੰਤ ਦੇ ਕਹਾਣੀ ਸੰਗ੍ਰਹਿ "ਕਾਲੀ ਰਾਤ ਵਿਚ ਖ਼ਤਮ ਹੁੰਦੇ ਪ੍ਰਛਾਵੇਂ" ਅਤੇ ਪ੍ਰਸਿੱਧ ਪੰਜਾਬੀ ਰਸਾਲੇ "ਅੱਖਰ" ਦਾ ਅੰਕ ਲੋਕ ਅਰਪਣ ਕੀਤਾ ਗਿਆ। 

ਇਸ ਸਮਾਗਮ ਵਿਚ ਡਾ. ਮੋਹਨਜੀਤ ਦੇ ਪਰਿਵਾਰ, ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਡਾ. ਸ਼ਹਰਯਾਰ, ਡਾ. ਅਰਵਿੰਦਰ ਧਾਲੀਵਾਲ, ਦੀਪ ਦਵਿੰਦਰ, ਮਲਵਿੰਦਰ, ਵਿਸ਼ਾਲ ਬਿਆਸ, ਡਾ. ਵਿਕਰਮ, ਹਰਮੀਤ ਆਰਟਿਸਟ ਨੇ ਸ਼ਿਰਕਤ ਕੀਤੀ। ਇਸ ਰੂਬਰੂ ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਡਾ. ਹਰਿੰਦਰ ਕੌਰ ਸੋਹਲ ਨੇ ਬਾਖ਼ੂਬੀ ਨਿਭਾਈ। ਸਮਾਗਮ ਦੇ ਅੰਤ ਉੱਪਰ ਡਾ. ਮੇਘਾ ਸਲਵਾਰ ਨੇ ਡਾ. ਮੋਹਨਜੀਤ ਅਤੇ ਆਏ ਹੋਏ ਮਹਿਮਾਨਾਂ ਦਾ ਰਸਮੀਂ ਧੰਨਵਾਦ ਕੀਤਾ। 

ਇਸ ਸਮੇਂ ਡਾ. ਚੰਦਨਪ੍ਰੀਤ ਸਿੰਘ, ਡਾ. ਕੰਵਲਦੀਪ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਜੀਤ ਕੌਰ, ਡਾ. ਪਵਨ ਕੁਮਾਰ ਅਤੇ ਵੱਡੀ ਗਿਣਤੀ ਵਿਚ ਖੋਜ-ਵਿਿਦਆਰਥੀ ਅਤੇ ਵਿਿਦਆਰਥੀ ਹਾਜ਼ਰ ਸਨ