5 Dariya News

ਡਾ. ਸੁਹਿੰਦਰਬੀਰ ਵੱਲੋਂ ਹੋਣਹਾਰ ਲੋੜਵੰਦ ਵਿਿਦਆਰਥੀਆਂ ਦੀ ਮਦਦ ਲਈ 5 ਲੱਖ ਦੀ ਰਾਸ਼ੀ ਭੇਂਟ

5 Dariya News

ਅੰਮ੍ਰਿਤਸਰ 28-Jun-2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫੈ਼ਸਰ ਡਾ. ਸੁਹਿੰਦਰਬੀਰ ਨੇ ਆਪਣੀ ਸਵਰਗਵਾਸੀ ਧਰਮ ਪਤਨੀ ਸ੍ਰੀਮਤੀ ਹਰਚਰਨ ਕੌਰ ਦੀ ਯਾਦ ਵਿਚ ਪੰਜਾਬੀ ਵਿਭਾਗ ਦੇ ਹੋਣਹਾਰ ਅਤੇ ਲੋੜਵੰਦ ਵਿਿਦਆਰਥੀਆਂ ਨੂੰ ਵਜ਼ੀਫ਼ਾ ਪ੍ਦਾਨ ਕਰਨ ਹਿੱਤ ਪੰਜ ਲੱਖ ਰੁਪਏ ਦੀ ਰਾਸ਼ੀ ਯੂਨੀਵਰਸਿਟੀ ਨੂੰ ਭੇਂਟ ਕੀਤੀ ਹੈ। 

ਉਨ੍ਹਾਂ ਨੇ ਜਿਸ ਸਮੇਂ  ਇਹ ਰਾਸ਼ੀ ਚੈੱਕ ਦੇ ਰੂਪ ਵਿਚ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਭੇਂਟ ਕੀਤੀ, ਉਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪੋ੍. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪੋ੍. ਕਰਨਜੀਤ ਸਿੰਘ ਕਾਹਲੋਂ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਵੀ ਹਾਜ਼ਰ ਸਨ।

ਉਪ-ਕੁਲਪਤੀ ਡਾ. ਸੰਧੂ ਨੇ ਡਾ. ਸੁਹਿੰਦਰਬੀਰ ਵਲੋਂ  ਵਿਿਦਆਰਥੀਆਂ ਦੀ ਭਲਾਈ ਲਈ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨਾਂ ਸਦਕਾ ਮਾਂ ਬੋਲੀ ਪੰਜਾਬੀ ਵਿਚ ਉੱਚ ਵਿੱਦਿਆ ਹਾਸਲ ਕਰਨ ਵਾਲੇ ਵਿਿਦਆਰਥੀਆਂ ਨੂੰ ਉਤਸ਼ਾਹ ਮਿਲੇਗਾ।ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਡਾ. ਸੁਹਿੰਦਰਬੀਰ ਵਲੋਂ ਭੇਂਟ ਕੀਤੀ ਗਈ ਇਸ ਰਾਸ਼ੀ ਨੂੰ ਸਵਰਗਵਾਸੀ ਸੀ੍ਮਤੀ ਹਰਚਰਨ ਕੌਰ ਦੇ ਨਾਮ ਉੱਤੇ ਇੱਕ ਐਂਡੋਮੈਂਟ ਫੰਡ ਕਾਇਮ ਕਰਦੇ ਹੋਏ ਫਿਕਸਡ ਡਿਪਾਜ਼ਿਟ ਕਰਵਾ ਦਿੱਤਾ ਜਾਵੇਗਾ ਅਤੇ ਇਸਤੋਂ ਹਰ ਸਾਲ ਪਾ੍ਪਤ ਹੋਣ ਵਾਲੇ ਵਿਆਜ ਦੀ ਰਾਸ਼ੀ ਨੂੰ ਪੰਜਾਬੀ ਵਿਭਾਗ ਦੇ ਚੋਣਵੇਂ ਹੋਣਹਾਰ ਅਤੇ ਲੋੜਵੰਦ ਵਿਿਦਆਰਥੀਆਂ ਨੂੰ ਵਜ਼ੀਫ਼ੇ ਵਜੋਂ ਪ੍ਦਾਨ ਕੀਤਾ ਜਾਵੇਗਾ।

ਉਨ੍ਹਾਂ ਨੇ ਪੰਜਾਬੀ ਵਿਭਾਗ ਦੇ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਡਾ. ਸੁਹਿੰਦਰਬੀਰ ਵਲੋਂ ਕੀਤੇ ਗਏ ਇਸ ਕਾਰਜ ਲਈ ਉਨ੍ਹਾਂ ਦਾ ਧੰਨਵਾਦ ਕੀਤਾ।