5 Dariya News

ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ "ਵਿਸ਼ਵ ਸਾਈਕਲ ਦਿਵਸ" ਮਨਾਇਆ ਗਿਆ

5 Dariya News

ਬਟਾਲਾ 03-Jun-2023

ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਤੇ  ਸੀਨੀਅਰ ਮੈਡੀਕਲ਼ ਅਫਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ "ਵਿਸ਼ਵ ਸਾਈਕਲ ਦਿਵਸ"  ਮਨਾਇਆ ਗਿਆ । 

ਇਸ ਮੌਕੇ ਡਾ. ਅਜੇ ਕੁਮਾਰ ਮੈਡੀਕਲ਼ ਅਫ਼ਸਰ ਤੇ ਡਾ. ਅਨੂੰ ਪ੍ਰੀਯਆ ਨੇ ਆਏ ਹੋਏ ਲੋਕਾਂ ਨੂੰ ਆਪਣੇ ਰੋਜ਼ਾਨਾ ਆਉਣ - ਜਾਣ ਦੀ ਵਰਤੋਂ ਵਿੱਚ ਸਾਈਕਲ ਦੀ  ਜਿਆਦਾ ਵਰਤੋਂ ਕਰਨ ਬਾਰੇ ਜਾਗਰੂਕਿਤ ਕੀਤਾ ਕਿ ਸਾਈਕਲ ਚਲਾਉਣ ਨਾਲ ਮਨੁੱਖ ਦਾ ਸਰੀਰ ਫਿੱਟ ਤੇ ਬਿਮਾਰੀ ਰਹਿਤ ਹੁੰਦਾ ਹੈ l ਇਸ ਲਈ ਸਾਨੂੰ ਰੋਜ਼ਾਨਾ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ,ਆਦਿ ਵਿਥਾਰਪੁਰਵਿਕ ਜਾਣਕਾਰੀ ਦਿੱਤੀ ਗਈ ।

ਇਸ ਮੌਕੇ ਡਾ. ਅਜੇ ਕੁਮਾਰ ਮੈਡੀਕਲ਼ ਅਫ਼ਸਰ,  ਡਾ. ਅਨੂੰਪ੍ਰਿਯਾ ਮੈਡੀਕਲ਼ ਅਫ਼ਸਰ, ਸ੍ਰੀਮਤੀ ਹਰਭਜਨ ਕੌਰ ਫ਼ਰਮੇਸੀ ਅਫ਼ਸਰ, ਸ੍ਰੀਮਤੀ ਗੁਰਪ੍ਰੀਤ ਕੌਰ ਫਾਰਮੇਸੀ ਅਫ਼ਸਰ , ਸ੍ਰੀਮਤੀ ਸਵੀਟਾ ਸਟਾਫ਼, ਸ਼੍ਰੀ ਦਲੀਪ ਹੈਲਥ ਇੰਸਪੈਕਟਰ,  ਸ਼੍ਰੀ ਕੁਲਦੀਪ ਸਿੰਘ ਬਬੇਹਾਲੀ, ਸ਼੍ਰੀ ਰਾਜੂ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ ।