5 Dariya News

ਸਿਹਤ ਵਿਭਾਗ ਵੱਲੋਂ ਤੰਦਰੁਸਤ ਸਿਹਤ ਦਾ ਸੰਦੇਸ਼ ਦਿੰਦੀ ਸਾਈਕਲ ਰੈਲੀ ਦਾ ਆਯੋਜਨ

ਵਿਸ਼ਵ ਸਾਈਕਲ ਦਿਵਸ ਮੌਕੇ ਸਿਵਲ ਸਰਜਨ ਨੇ ਸਾਈਕਲ ਰੈਲੀ ਵਿਚ ਲਿਆ ਭਾਗ

5 Dariya News

ਫਤਿਹਗੜ੍ਹ ਸਾਹਿਬ 03-Jun-2023

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਸਬੰਧ ਵਿਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਵਿਚ ਵਿਸ਼ਵ ਸਾਈਕਲ ਦਿਵਸ ਦੇ ਮੌਕੇ ਤੰਦਰੁਸਤ ਸਿਹਤ ਦਾ ਸੰਦੇਸ਼ ਦਿੰਦੀ ਸਾਈਕਲ ਰੈਲੀ ਦਾ ਆਯੋਜਨ ਕੀਤਾ। 

ਇਸ ਰੈਲੀ ਵਿਚ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਖੁਦ ਸਾਈਕਲ ਚਲਾ ਕੇ ਚੰਗੀ ਸਿਹਤ ਵਿਚ ਸਾਈਕਲ ਦੇ ਯੋਗਦਾਨ ਦਾ ਸਨੇਹਾ ਦਿਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ 63 ਫੀਸਦੀ ਤੋਂ ਵੱਧ ਮੌਤਾਂ ਗੈਰ ਸੰਚਾਰੀ ਰੋਗਾ ਕਾਰਨ ਹੋ ਰਹੀਆਂ ਹਨ ਅਤੇ ਜਿਆਦਾਤਰ ਗੈਰਸੰਚਾਰੀ ਰੋਗ ਕਸਰਤ ਨਾ ਕਰਨ ਕਰਕੇ, ਤੰਬਾਕੂ, ਸ਼ਰਾਬ ਆਦਿ ਨਸ਼ੇ ਦੀ ਵਰਤੋਂ, ਖਾਣ ਪੀਣ ਦੀਆਂ ਗਲਤ ਆਦਤਾ ਅਤੇ ਦੂਸਿ਼ਤ ਹਵਾ ਕਾਰਨ ਹੋ ਰਹੇ ਹਨ।

ਇਸ ਲਈ ਅੱਜ ਸਾਈਕਲ ਰੈਲੀ ਦਾ ਮੰਤਵ ਲੋਕਾਂ ਨੂੰ ਕਸਰਤ ਕਰਨ ਲਈ ਉਤਸ਼ਾਹਿਤ ਕਰਨਾ ਹੈ ਤੇ ਲੋਕਾਂ ਨੂੰ ਗੈਰ ਸੰਚਾਰੀ ਰੋਗ ਜਿਵੇ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਕੈਸਰ,ਦਿਲ/ਦਿਮਾਗ ਦਾ ਦੌਰਾ ਆਦਿ ਬਾਰੇ ਜਾਗਰੂਕ ਕਰਨਾ ਹੈ।ਇਸ ਮੌਕੇ ਉਨ੍ਹਾਂ ਨੇ ਅਪੀਲ ਕੀਤੀ ਕਿ ਹਫਤੇ ਵਿਚ ਢਾਈ ਘੰਟੇ ਹਰ ਵਿਅਕਤੀ ਨੂੰ ਕਸਰਤ ਕਰਨੀ ਚਾਹੀਦੀ ਹੈ ਤੇ ਨਿਰੋਗ ਜਿ਼ੰਦਗੀ ਜਿਊਣੀ ਚਾਹੀਦੀ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਵੱਪਨਜੀਤ ਕੌਰ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ  ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰੀਤਾ, ਐਪੀਡਮੋਲੋਜਿ਼ਸਟ ਡਾ. ਗੁਰਪ੍ਰੀਤ ਕੌਰ, ਜਿਲ੍ਹਾ ਸਮੂਹ ਸਿੱਖਿਆਂ ਤੇ ਸੂਚਨਾਂ ਅਫਸਰ ਕਰਨੈਲ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਡੀ.ਪੀ.ਐਮ. ਕਤਿਸ਼ ਸੀਮਾ, ਜਿਲ੍ਹਾ ਬੀ.ਸੀ.ਸੀ. ਕੋਆਡੀਨੇਟਰ ਅਮਰਜੀਤ ਸਿੰਘ ਤੇ ਮਾਤਾ ਗੁਜਰੀ ਸੀ.ਸੈ.ਸਕੂਲ ਦੇ ਅਧਿਆਪਕ ਜਸਪ੍ਰੀਤ ਕੌਰ ਤੇ ਵਿਦਿਆਰਥੀਆਂ ਨੇ ਸਾਈਕਲ ਰੈਲੀ ਵਿਚ ਭਾਗ ਲਿਆ।