5 Dariya News

ਰੈਡ ਕਰਾਸ ਵਲੋਂ ਕੀਤੀ ਜਾ ਰਹੀ ਹੈ ਲੋੜਵੰਦਾਂ ਦੀ ਸਹਾਇਤਾ- ਗੁਰਮੀਤ ਸਿੰਘ ਖੁੱਡੀਆਂ

ਜਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਪਹਿਲਾ ਅਲਿਮਕੋ ਦਿਵਿਆਂਗ ਅਸੈਸਮੈਂਟ ਕੈਂਪ ਦਾ ਅਯੋਜਨ

5 Dariya News

ਲੰਬੀ/ ਸ੍ਰੀ ਮੁਕਤਸਰ ਸਾਹਿਬ 13-May-2023

ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਜਿ਼ਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਬੀਤੇ ਦਿਨੀਂ  ਸਟੇਟ ਇੰਸਟੀਚਿਓਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿਲਜ ਮਾਹੂਆਣਾ ਵਿਖੇ ਅਲਿਮਕੋ ਅਦਾਰੇ ਤਹਿਤ ਇਸ ਸਾਲ ਦਾ ਪਹਿਲਾ ਦਿਵਿਆਂਗਤਾ ਸ਼ਨਾਖ਼ਤੀ ਕੈਂਪ ਲਗਾਇਆ ਗਿਆ ਅਤੇ ਇਸ ਕੈਂਪ ਦੀ ਪ੍ਰਧਾਨਗੀ  ਸ੍ਰ. ਗੁਰਮੀਤ ਸਿੰਘ ਖੁੱਡੀਆਂ ਹਲਕਾ ਵਿਧਾਇਕ ਲੰਬੀ  ਨੇ ਕੀਤੀ ।

ਇਸ ਮੌਕੇ ਤੇ ਸ.ਖੁੱਡੀਆ ਨੇ ਕਿਹਾ ਕਿ  ਰੈਡ ਕਰਾਸ ਵਲੋਂ ਜਿ਼ਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੋ ਅਲਿਮਕੋ ਕੈਂਪ ਲਗਾਏ ਜਾ ਰਹੇ ਹਨ, ਇਹਨਾਂ ਕੈਂਪਾਂ ਵਿੱਚ ਦਿਵਿਆਂਗ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋ ਰਿਹਾ । ਉਹਨਾਂ ਕਿਹਾ ਕਿ ਰੈਡ ਕਰਾਸ ਸੰਸਥਾ ਵਲੋਂ ਸਮੇਂ ਸਮੇਂ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਇਹ ਇੱਕ ਸਲਾਘਾਯੋਗ ਕਦਮ ਹੈ।                              

ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਰੈੱਡ ਕਰਾਸ ਨੇ ਦੱਸਿਆ ਕਿ  15 ਮਈ ਨੂੰ ਮਲੌਟ, 17 ਮਈ ਨੂੰ ਗਿੱਦੜਬਾਹਾ ਅਤੇ 19 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਨਾਖਤੀ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈੰਪਾਂ ਵਿੱਚ 80% ਤੋੰ ਵੱਧ ਮੋਟਰ ਦਿਵਿਆਗਤਾ ਵਾਲੇ ਵਿਅਕਤੀਆਂ ਨੂੰ ਈ ਟਰਾਇਸਾਇਕਲ ਅਤੇ 18 ਸਾਲ ਤੋਂ ਵੱਧ ਉਮਰ ਅਤੇ 80% ਤੋਂ ਵੱਧ ਦਿਵਿਆਂਗਤਾ ਵਾਲੇ ਨੇਤਰ ਹੀਨਤਾ ਵਾਲੇ ਵਿਅਕਤੀਆਂ ਨੂੰ ਸਮਾਰਟ ਫੋਨ ਅਤੇ ਸਮਾਰਟ ਸਟਿੱਕ ਦੇਣ ਬਾਰੇ ਵਿਚਾਰਿਆ ਜਾਵੇਗਾ।

ਅਲਿਮਕੋ ਕੈੰਪ ਵਿੱਚ ਲਾਭ ਲੈਣ ਵਾਸਤੇ ਪ੍ਰਾਰਥੀ ਪਾਸ 40 ਪ੍ਰਤੀਸ਼ਤ ਦਿਵਿਆਂਗਤਾ ਦਰਸਾਉਂਦਾ ਸਿਵਿਲ ਸਰਜਨ ਵੱਲੋ ਜਾਰੀ  ਕੀਤਾ ਗਿਆ ਸਰਟੀਫਿਕੇਟ, ਆਧਾਰ ਕਾਰਡ, 22500/- ਰੁਪੈ ਪ੍ਰਤੀ ਮਹੀਨਾ ਤੋਂ ਘੱਟ ਆਮਦਨ ਵਿਖਾਉਂਦਾ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਦੀ ਫੋਟੋ ਲੈ ਕੇ ਆਉਣਾ ਜ਼ਰੂਰੀ ਹੈ।  ਜਿਕਰਯੋਗ ਹੈ ਕਿ ਕੈਂਪ ਵਿੱਚ ਸ਼ਿਰਕਤ ਕਰਨ ਵਾਲਿਆਂ ਵਾਸਤੇ ਚਾਹ ਪਾਣੀ ਅਤੇ ਖਾਣੇ ਦਾ ਬੰਦੋਬਸਤ ਕੀਤਾ ਗਿਆ ਸੀ। 

ਦਿਵਿਆਂਗ ਵਿਅਕਤੀਆਂ ਦੀ ਅਗਵਾਈ ਅਤੇ ਸਹਾਇਤਾ ਵਾਸਤੇ ਸਟੇਟ ਕਾਲਜ ਆਫ ਨਰਸਿੰਗ ਅਤੇ ਪੈਰਾ ਮੈਡੀਕਲ ਸਾਇੰਸ ਬਾਦਲ ਦੇ ਅਧਿਆਪਕਾਂ - ਵਿਦਿਆਰਥਣਾਂ ਅਤੇ ਸੀ. ਡੀ. ਪੀ. ਓ. ਲੰਬੀ ਦੀ ਅਗਵਾਈ ਵਿੱਚ ਆਂਗਨਵਾੜੀ ਵਰਕਰ ਵਲੋਂ ਕੀਤਾ ਗਿਆ। ਸ. ਖੁੱਡੀਆ ਨੇ ਨਰਸਿੰਗ ਵਿਦਿਆਰਥੀਆਂ ਨੂੰ ਸਰਟੀਫਕੇਟ ਦੇਣ ਦੇ ਨਾਲ ਨਾਲ ਉਘੀਆਂ ਹਸਤੀਆਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤੇ।

ਇਸ ਮੌਕੇ  ਸ੍ਰੀ ਭੋਲਾ ਰਾਮ ਨਾਇਬ ਤਹਿਸੀਲਦਾਰ ਲੰਬੀ ਅਤੇ ਕਾਰਜਕਾਰੀ ਡੀ ਐਸ ਓ ਸ੍ਰੀ ਪੰਕਜ ਕੁਮਾਰ, ਪ੍ਰਿੰਸੀਪਲ ਗੁਰਦੀਪ ਸਿੰਘ ਸੇਖੋਂ, ਸ੍ਰੀ ਪਰਮਜੀਤ ਸਿੰਘ, ਵਿਕਾਸ ਧੀਗੜਾ ਅਤੇ ਸਮੂਹ ਟੀਮ ਰੈੱਡ ਕਰਾਸ ਅਤੇ ਪਤਵੰਤੇ ਸੱਜਣ ਹਾਜਰ ਸਨ।