5 Dariya News

ਸਪੋਇਲਰ ਅਲਰਟ: ਕੀ ਬਚ ਜਾਵੇਗੀ ਨਯਨ ਤੇ ਦੇਵਾਂਸ਼ ਦੀ ਜ਼ਿੰਦਗ਼ੀ?

5 Dariya News

ਚੰਡੀਗੜ੍ਹ 09-May-2023

ਹਾਲ ਹੀ ਦੀ ਕਹਾਣੀ ਵਿੱਚ, ਅਸੀਂ ਦੇਖਿਆ ਹੈ ਕਿ ਨਯਨ, ਦੇਵਾਂਸ਼ ਦੀ ਜਾਨ ਖਤਰੇ ਵਿੱਚ ਹੈ ਅਤੇ ਦੇਵਾਂਸ਼ ਨੂੰ ਹਮੇਸ਼ਾਂ-ਹਮੇਸ਼ਾਂ ਦੇ ਲਈ ਖਤਮ ਕਰਨ ਲਈ ਰੀਟਾ ਤੇ ਪੋਂਪੀ ਇੱਕ-ਜੁੱਟ ਹੋ ਕੇ ਦੇਵਾਂਸ਼ ਉੱਤੇ ਹਮਲਾ ਕਰਦੇ ਹਨ।ਦੇਵਾਂਸ਼ ਦੀ ਜ਼ਿੰਦਗੀ ਉਸ ਸਮੇਂ ਬਦਲ ਜਾਂਦੀ ਹੈ ਜਦੋਂ ਰੀਟਾ, ਉਸਦੇ ਸਾਹਮਣੇ ਕਬੂਲ ਕਰਦੀ ਹੈ ਕਿ ਉਸਨੇ ਹੀ ਮਮਤਾ ਨੂੰ ਮਾਰਿਆ ਸੀ, ਪਰ ਹੁਣ ਨਯਨ ਤੇ ਦੇਵਾਂਸ਼ ਦੋਨਾਂ ਦੀ ਜਾਨ ਖਤਰੇ ਵਿੱਚ ਹੈ। 

ਆਪਣੇ ਪਤੀ ਦੀ ਰੱਖਿਆ ਲਈ ਨਯਨ ਹਰ ਇੱਕ ਕਦਮ ਚੁੱਕਦੀ ਹੈ ਪਰ ਰੀਟਾ ਉਸਨੂੰ ਮਾਰਨ ਲਈ ਛੱਤ ਉੱਤੇ ਧੱਕਾ ਦੇ ਦਿੰਦੀ ਹੈ ਤੇ ਦੇਵਾਂਸ਼ ਬੁਰੀ ਤਰ੍ਹਾਂ ਜਖ਼ਮੀ ਹੋ ਜਾਂਦਾ ਹੈ। ਦੂਸਰੇ ਪਾਸੇ ਪੋਂਪੀ ਤੇ ਰੀਟਾ ਮਿਲ ਕੇ ਨਯਨ ਨੂੰ ਵੀ ਬੁਰੀ ਤਰ੍ਹਾਂ ਜਖ਼ਮੀ ਕਰ ਦਿੰਦੇ ਹਨ। ਕੀ ਦੇਵਾਂਸ਼ ਤੇ ਨਯਨ ਦੀ ਜਾਨ ਬਚ ਪਵੇਗੀ? ਕੀ ਰੀਟਾ ਤੇ ਪੋਂਪੀ ਨੂੰ ਕੀਤੇ ਪਾਪਾਂ ਦੀ ਸਜਾ ਮਿਲੇਗੀ ਜਾਂ ਨਹੀਂ? ਅੱਜ ਦਾ ਐਪੀਸੋਡ ਦੇਖੋ ਅਤੇ ਜਾਣੋ ਕਿ ਨਯਨ ਅਤੇ ਦੇਵਾਂਸ਼ ਨਾਲ ਅੱਗੇ ਕੀ ਹੋਵੇਗਾ ਨਯਨ-ਜੋ ਵੇਖੇ ਅਣਵੇਖਾ ਰਾਤ 8:30 ਵਜੇ ਸਿਰਫ ਜ਼ੀ ਪੰਜਾਬੀ 'ਤੇ।