5 Dariya News

ਬੱਚਿਆਂ ਨੂੰ ਐਲਬੇਂਡਾਜੋਲ ਦੀ ਗੋਲੀ ਖੁਆ ਕੇ ਕੀਤੀ ਗਈ “ਨੈਸ਼ਨਲ ਡੀ-ਵਾਰਮਿੰਗ ਡੇ” ਸਬੰਧੀ ਜ਼ਿਲ੍ਹਾ ਪੱਧਰੀ ਮਹਿੰਮ ਦੀ ਸ਼ੁਰੂਆਤ

5 Dariya News

ਤਰਨ ਤਾਰਨ 28-Apr-2023

ਡਿਪਟੀ ਕਮਿਸ਼ਨਰ ਤਰਨਤਾਰਨ ਡਾ. ਰਿਸ਼ੀਪਾਲ ਸਿੰਘ ਪ੍ਰਧਾਨਗੀ ਹੇਠ ਅੱਜ ਪੇਟ ਦੇ ਕੀੜੇਆਂ ਤੋਂ ਰਾਸ਼ਟਰੀ ਮੁਕਤੀ ਦਿਵਸ “ਨੈਸ਼ਨਲ ਡੀ-ਵਾਰਮਿੰਗ ਡੇ” ਸਬੰਧੀ ਜ਼ਿਲ੍ਹਾ ਪੱਧਰੀ ਮਹਿੰਮ ਦੀ ਸ਼ੁਰੂਆਤ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲਾਦੀਨਪੁਰ ਵਿਖੇ ਬੱਚਿਆਂ ਨੂੰ ਐਲਬੇਂਡਾਜੋਲ ਦੀ ਗੋਲੀ ਖੁਆ ਕੇ ਕੀਤੀ ਗਈ।

ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਬਚਿੱਆਂ ਦੇ ਪੇਟ ਵਿਚ ਕੀੜੇ ਆਮ ਰੋਗ ਹੈ, ਪਰ ਜੇਕਰ ਇਸ ਦਾ ਸਮਂੇ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਕਈ ਬੀਮਾਰੀਆ ਦਾ ਰੂਪ ਲੈ ਸਕਦਾ ਹੈ, ਜਿਵੇਂ ਕਿ ਅਨੀਮੀਆਂ, ਕੁਪੋਸ਼ਨ, ਕਮਜੋਰੀ, ਸ਼ਰੀਰਕ ਅਤੇ ਮਾਨਸਿਕ ਵਿਕਾਸ ਵਿਚ ਕਮੀਂ ਆਦਿ। 

ਇਸ ਲਈ ਪੂਰੇ ਭਾਰਤ ਭਰ ਵਿਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਿਲਾ੍ਹ ਤਰਨਤਾਰਨ ਵਿਚ ਵੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ਼ਾਂ ਦੇ ਬੱਚਿਆਂ ਤੋਂ ਇਲਾਵਾ ਘਰਾਂ ਵਿੱਚ ਵੀ ਪੈਰਾਮੈਡੀਕਲ ਸਟਾਫ ਵਲੋਂ ਐਲਬੇਂਡਾਜੋਲ ਦੀ ਗੋਲੀ ਖੁਆਈ ਜਾ ਰਹੀ ਹੈ।ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਪੂਰਾ ਲਾਭ ਲੈਣ ਅਤੇ ਆਪਣੇ 01 ਤੋਂ ਲੈ ਕੇ 19 ਸਾਲਾਂ ਤੱਕ ਦੇ ਸਾਰੇ ਬੱਚਿਆਾਂ ਨੂੰ ਅੇਲਬੇਂਡੲਾਜੋਲ ਦੀ ਗੋਲੀ ਜਰਰੂ੍ਰ ਖੁਆਉਣ ਅਤੇ ਜਿਹੜੇ ਬੱਚੇ ਅੱਜ ਰਹਿ ਜਾਣਗੇ, ਉਨਾ ਨੂੰ ਮੋਪ ਅੱਪ ਦਿਵਸ 05 ਮਈ, 2023 ਨੂੰ ਗੋਲੀਆਂ ਖੁਆਈਆ ਜਾਣਗੀਆਂ।

ਇਸ ਮੌਕੇ ‘ਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਜਿਲ੍ਹਾ ਤਰਨਤਾਰਨ ਦੇ 784 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਲਗਭਗ 131756 ਬੱਚੇ 331 ਪ੍ਰਾਈਵੇਟ ਸਕੂਲਾਂ ਵਿਚ ਲਗਭਗ 157767 ਬੱਚੇ ਅਤੇ 1076 ਆਂਗਨਵਾੜੀ ਸੈਟਰਾਂ ਵਿੱਚ ਲਗਭਗ 25447 ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।

ਇਸ ਮੌਕੇ ‘ਤੇ ਜਿਲਾ੍ਹ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਕਿਹਾ ਸਾਨੂੰ ਸਿਹਤਮੰਦ ਆਦਤਾਂ ਅਤੇ ਪੌਸ਼ਟਿਕ ਆਹਾਰ ਵੱਲ ਵਧੇਰੇ ਧਿਆਨ ਦੇਣਾਂ ਚਾਹੀਦਾ ਹੈ ਅਤੇ ਬਾਜਾਰੀ ਚੀਜਾਂ ਦੀ ਬਜਾਏ ਘਰ ਵਿਚ ਬਣੇ ਸਾਫ-ਸੁਥਰੇ ਪੌਸ਼ਟਿਕ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ।ਜਿਲਾ੍ਹ ਐਮ. ਈ. ਆਈ. ਓ. ਅਮਰਦੀਪ ਸਿੰਘ ਨੇ ਇਸ ਅਵਸਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਖਾਣਾ ਖਾਣ ਤੋ ਪਹਿਲਾ ਤੇ ਪਾਖਾਨਾ ਜਾਣ ਤੋ ਬਾਦ ਚੰਗੀ ਤਰਾ੍ਹਂ ਹੱਥ ਜਰੂਰ ਧੋਣੇ ਚਾਹੀਦੇ ਹਨ ਅਤੇ ਸ਼ਰੀਰਕ ਸਾਫ-ਸਫਾਈ ਦਾ ਧਿਆਨ ਰੱਖਣਾਂ ਚਾਹੀਦਾ ਹੈ।

ਇਸ ਮੌਕੇ ‘ਤੇ ਪ੍ਰਿੰਸੀਪਲ ਅਰਵਿੰਦਰ ਕੌਰ, ਹੈਡ ਟੀਚਰ ਅਮਰਜੀਤ ਸਿੰਘ, ਅਨੀਸ਼ ਸੂਦ, ਅਮਰਦੀਪ ਸ਼ਰਮਾਂ, ਮਨਪ੍ਰੀਤ ਕੌਰ, ਰਵੀਦੀਪ ਕੌਰ, ਗੁਰਸ਼ਿੰਦਰ ਰਾਜਨ, ਨਿਤੂ ਸੂਦ, ਜਿਲਾ੍ਹ ਸਕੂਲ ਹੈਲਥ ਕੋਆਰਡੀਨੇਟਰ ਰਜਨੀ ਸ਼ਰਮਾਂ, ਡਾ ਅਮਨਦੀਪ ਮਹਿਤਾ, ਸ਼ੁਭਦੀਪ ਕੌਰ,  ਸਕੂਲ ਹੈਲਥ ਦੀ ਟੀਮ ਅਤੇ ਸਮੂਹ ਸਕੂਲ ਸਟਾਫ ਹਾਜਰ ਸਨ।