5 Dariya News

18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਨਰਜੀ ਡਰਿੰਕ ਵੇਚਣਾ ਗੈਰ ਕਾਨੂੰਨੀ-ਡਿਪਟੀ ਕਮਿਸ਼ਨਰ

ਸਾਫ਼-ਸਫ਼ਾਈ ਅਤੇ ਖਾਣੇ ਦੀ ਘਟੀਆ ਕਵਾਲਿਟੀ ਸੰਬਧੀ ਸਿਹਤ ਵਿਭਾਗ ਦੇ ਫੋਨ ਨੰਬਰ 7009117399 ਤੇ 8427003935 ‘ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ

5 Dariya News

ਤਰਨਤਾਰਨ 21-Apr-2023

ਡਿਪਟੀ ਕਮਿਸ਼ਨਰ ਤਰਨ ਤਾਰਨ ਰਿਸ਼ੀਪਾਲ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲਾ੍ਹ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਫੂਡ ਸੇਫਟੀ ਸੰਬਧੀ ਜਿਲਾ੍ਹ ਪੱਧਰੀ ਐਡਵਾਜਰੀ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਫੂਡ ਵਾਇੰਡਰਾਂ ਅਤੇ ਐੱਨ. ਜੀ. ਓ. ਨੇ ਵੀ ਨੇ ਸ਼ਿਰਕਤ ਕੀਤੀ।

ਇਸ ਮੌਕੇੇ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਫੂਡ ਸੇਫ਼ਟੀ ਐਕਟ ਦੀਆਂ ਗਾਇਡਲਾਈਨਾਂ ਨੂੰ ਇੰਨ-ਬਿੰਨ੍ਹ ਲਾਗੂ ਕਰਨ ਅਤੇ ਫੂਡ ਅਪਰੇਟਰਾਂ ਨੂੰ ਇਸ ਸੰਬਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਾਰੇ ਹੋਟਲ ਅਤੇ ਰੈਸਟੋਰੈਂਟ ਮਾਲਕ ਫੂਡ ਸੇਫਟੀ ਡੈਸ਼ ਬੋਰਡ ਲਗਾਉਣ ਅਤੇ ਰਸੋਈਆ ਵਿੱਚ ਸਾਫ ਸਫਾਈ ਵੱਲ਼ ਖਾਸ ਧਿਆਨ ਦੇਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਨਰਜੀ ਡਰਿੰਕ ਵੇਚਣਾ ਗੈਰ-ਕਾਨੂੰਨੀ ਹੈ।ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਫੂਡ ਅਪਰੇਟਰ ਨਾਲ ਸਾਫ-ਸਫਾਈ ਅਤੇ ਘਟੀਆ ਕਵਾਲਿਟੀ ਸੰਬਧੀ ਕੋਈ ਸ਼ਿਕਾਇਤ ਹੋਵੇ ਤਾਂ ਸਿਹਤ ਵਿਭਾਗ ਦੇ ਫੋਨ ਨੰਬਰ 7009117399 ਅਤੇ 8427003935 ‘ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਇਸ ਮੌਕੇ ‘ਤੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ “ਈਟ ਰਾਈਟ” ਮੁਹਿੰਮ ਤਹਿਤ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸਦੇ ਤਹਿਤ ਕਲੀਨ ਸਟਰੀਟ ਹੱਬ, ਸਾਫ-ਸੁਥਰੇ ਫਲ ਤੇ ਸਬਜੀਆਂ, ਖਾਦ ਪਦਾਰਥਾਂ ਦੀ ਗੁਣਵੱਤਾ, ਮਿਲਾਵਟ ਖੋਰੀ ਰੋਕੂ ਅਭਿਆਨ, ਖਪਤਕਾਰਾਂ ਦੀ ਜਾਗਰੂਕਤਾ ਅਤੇ ਅਧਿਕਾਰ ਸੰਬਧੀ ਆਮ ਲੋਕਾਂ ਅਤੇ ਫੂਡ ਅਪਰੇਟਰਾਂ ਨੂੰ ਜਾਣਕਾਰੀ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮੌਕੇ ‘ਤੇ ਜਿਲਾ੍ਹ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਜਿਲਾ੍ਹ ਤਰਨਤਾਰਨ ਵਿਖੇ ਹਾਈਰਿਸਕ ਆਡਿਟ ਥਰਡਪਾਰਟੀ ਦੌਰਾਣ ਬਹੁਤ ਸਾਰੇ ਫੂਡ ਬਿਜਨਸ ਅਪਰੇਟਰਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਹੈ ਅਤੇ ਉਹਨਾਂ ਨੂੰ ਇਸ ਸੰਬਧੀ ਐਫ. ਬੀ. ਓ. ਵਲੋਂ ਹਾਈਜੀਨ ਰੇਟਿੰਗ ਲਈ  ਸਨਮਾਨਿਤ ਕੀਤਾ ਗਿਆ ਹੈ। ਇਹਨਾਂ ਸਾਰੇ ਵਧੀਆ ਕਰਗੁਜਾਰੀ ਕਰਨ ਵਾਲੇ ਫੂਡ ਬਿਜਨੈੱਸ ਅਪਰੇਟਰਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਜਿਲਾ੍ਹ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਫੂਡ ਸੇਫਟੀ ਅਫਸਰ ਸਾਕਸ਼ੀ ਖੋਸਲਾ, ਏ. ਐਸ. ਓ. ਵਿਰਸਾ ਸਿੰਘ ਅਤੇ ਸਮੂਹ ਫੂਡ ਬਿਜਨਸ ਉਪਰੇਟਰ ਹਾਜ਼ਰ ਸਨ।