5 Dariya News

ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਕੀਤੇ ਗਏ ਲੋੜੀਂਦੇ ਪ੍ਰਬੰਧ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੋਵਿਡ-19 ਅਤੇ ਵਿਸ਼ਵ ਮਲੇਰੀਆਂ ਦਿਵਸ ਸਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ

5 Dariya News

ਤਰਨ ਤਾਰਨ 21-Apr-2023

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰ ਰਿਸ਼ੀਪਾਲ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕੋਵਿਡ-19 ਅਤੇ ਵਿਸ਼ਵ ਮਲੇਰੀਆਂ ਦਿਵਸ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਵਿਸ਼ੇਸ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਸਬੰਧੀ ਮੌਕ ਡਰਿੱਲ ਵੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਲਕੇ ਲਛਣਾਂ ਵਾਲੇ ਮਰੀਜ਼ਾ ਵੱਲੋ ਸਵੈ-ਇੱਛਕ ਤੌਰ ‘ਤੇ ਮੁੱਢਲੀ ਸਟੇਜ ‘ਤੇ ਕਰਵਾਈ ਗਈ ਜਾਂਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕ ਸਕਦੀ ਹੈ। 

ਉਹਨਾਂ ਕਿਹਾ ਕਿ ਜੇਕਰ ਕੋਵਿਡ-19 ਹਲਕੇ ਲੱਛਣਾਂ ਵਾਲੇ ਮਰੀਜ਼ ਜਿੰਨਾ ਵਿੱਚ ਹਲਕਾ ਗਲਾ ਖਰਾਬ, ਸਰੀਰ ਵਿੱਚ ਦਰਦ ਅਤੇ ਹਲਕਾ ਬੁਖਾਰ ਆਦਿ ਹੋਣ ਵੱਲੋਂ ਆਪਣੀ ਕੋਵਿਡ-19 ਸਬੰਧੀ ਜਾਂਚ ਮੁੱਢਲੀ ਸਟੇਜ ‘ਤੇ ਕਰਵਾ ਲਈ ਜਾਵੇ ਅਤੇ ਪੌਜ਼ਟਿਵ ਆਉਣ ਦੀ ਸੂਰਤ ਵਿੱਚ ਆਪਣੇ ਆਪਣੇ ਨੰੁ ਸਮੇਂ ਸਿਰ ਇਕਾਂਤਵਾਸ ਕਰ ਲਿਆ ਜਾਵੇ। ਉਹਨਾ ਕਿਹਾ ਕਿ ਕੋਵਿਡ-19 ਦੀ ਜਾਂਚ ਸਿਵਲ ਹਸਪਤਾਲ ਤਰਨ ਤਾਰਨ, ਸਬ-ਡਵੀਜਨਲ ਹਸਪਤਾਲ ਪੱਟੀ ਤੇ ਖਡੂਰ ਸਾਹਿਬ ਤੋਂ ਇਲਾਵਾ ਸਾਰੇ ਕਮਿਊਨਟੀ ਸਿਹਤ ਕੇਦਰਾਂ ਵਿਖੇ ਮੁਫਤ ਕੀਤੀ ਜਾਂਦੀ ਹੈ ।

ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੋਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਜਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ ਕੋਵਿਡ-19 ਦੇ 16 ਐਕਟਿਵ ਕੇਸ ਹਨ, ਜੋ ਕਿ ਘਰਾਂ ਵਿੱਚ ਇਕਾਂਤਵਾਸ ਹਨ ।ਮੀਟਿੰਗ ਦੌਰਾਨ ਡਾ. ਅਮਨਦੀਪ ਸਿੰਘ ਅਤੇ ਡਾ. ਸਿਮਰਨ ਵੱਲੋ ਮਲੇਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ।ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾ ਵਿੱਚ ਤਰਨ ਤਾਰਨ ਵਿਖੇ ਕੋਈ ਵੀ ਮਲੇਰੀਆ ਦਾ ਕੇਸ ਨਹੀ ਆਇਆ।ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਆਮ ਜਨਤਾ ਤੱਕ ਸਿਹਤ ਸਹੂਲਤਾ ਚੰਗੀ ਤਰ੍ਹਾ ਪਹਚਾਉਣ ਲਈ ਡਿਊਟੀ ਤਨਦੇਹੀ ਨਾਲ ਕਰਨ ਲਈ ਕਿਹਾ ਗਿਆ।

ਡਾ. ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਜਿਲ੍ਹੇ ਦੇ ਹਰ ਵਿਅਕਤੀ ਮੇਲਰੀਆ ਬੁਖਾਰ ਤੋਂ ਬਚਣ ਲਈ ਮੱਛਰ ਦੇ ਪੈਦਾ ਹੋਣ ਤੋਂ ਬਚਾਅ ਲਈ ਪਾਣੀ ਨਾ ਖੜਨ ਦਿੱਤਾ ਜਾਵੇ, ਛੱਪੜਾਂ ਆਦਿ ਖੜੇ ਪਾਣੀ ਵਿੱਚ ਸੜਿਆ ਹੋਇਆ ਕਾਲਾ ਤੇਲ ਪਾਇਆ ਜਾਵੇ।ਮੱਛਰ ਦੇ ਕੱਟਣ ਤੋ ਬਚਾਅ ਲਈ ਸੌਣ ਸਮੇਂ ਮੱਛਰਦਾਨੀਆ ਦੀ ਵਰਤੋ ਕੀਤੀ ਜਾਵੇ ਆਲਆਊਟ ਅਤੇ ਮੱਛਰ ਭਜਾਉਣ ਵਾਲੀਆ ਅਗਰਬਤੀ, ਮੱਛਰ ਦੇ ਕੱਟਣ ਤੋਂ ਬਚਾਉਣ ਵਾਲੀਆ ਕਰੀਮਾਂ ਆਦਿ ਦੀ ਵਰਤੋ ਕੀਤੀ ਜਾਵੇ । ਪੂਰੀਆਂ ਬਾਹਾ ਦੇ ਕੱਪੜੇ ਦਿਨ ਸਮੇਂ ਪਾ ਕੇ ਰੱਖੇ ਜਾਣ ਤਾ ਜੋ ਮੱਛਰ ਦੇ ਕੱਟਣ ਤੋਂ ਬਚਿਆ ਜਾ ਸਕੇ।

ਇਸ ਮੌਕੇ ‘ਤੇ ਸਮੂਹ ਸੀਨੀਅਰ ਮੈਡੀਕਲ ਅਫਸਰ, ਸਮੂਹ ਪ੍ਰੋਗਰਾਮ ਅਫਸਰ ਅਤੇ ਵੱਖ-ਵੱਖ ਵਿਭਾਗਾ ਦੇ ਨੁਮਾਇੰਦੇ ਕਾਰਜਕਾਰੀ ਅਫਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਐਲੀਮੈਂਟਰੀ ਸ੍ਰ ਿਜਗਵਿੰਦਰ ਸਿੰਘ,ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਬਚਨ ਸਿੰਘ ਹਾਜ਼ਰ ਸਨ ।