5 Dariya News

ਗਰਾਮ ਪੰਚਾਇਤ ਸਰਹਾਲੀ ਕਲਾਂ ਵਿਖੇ 14 ਏਕੜ ਜਮੀਨ ਵਿੱਚ ਲਗਾਏ ਜਾ ਰਹੇ ਮਿੰਨੀ ਜੰਗਲ ਦਾ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਵੱਲੋਂ ਵਿਸ਼ੇਸ ਦੌਰਾ

ਬੀ. ਡੀ. ਪੀ. ਓ. ਨੌਸ਼ਹਿਰਾ ਪੰਨੂਆਂ ਨੂੰ ਤੁਰੰਤ ਕੰਮ ਸ਼ੁਰੂ ਕਰਨ ਲਈ ਜਾਰੀ ਕੀਤੇ ਨਿਰਦੇਸ਼

5 Dariya News

ਤਰਨ ਤਾਰਨ 06-Mar-2023

ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ ਗਰਾਮ ਪੰਚਾਇਤ ਸਰਹਾਲੀ ਕਲਾਂ ਵਿਖੇ ਆਈ. ਟੀ. ਆਈ ਸਰਹਾਲੀ ਦੀ ਨਾਲ ਲਗਦੀ ਸਰਕਾਰੀ 14 ਏਕੜ ਜਮੀਨ ਵਿੱਚ ਲਗਾਏ ਜਾ ਰਹੇ ਮਿੰਨੀ ਜੰਗਲ ਦਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਵੱਲੋਂ ਵਿਸ਼ੇਸ ਦੌਰਾ ਕੀਤਾ ਗਿਆ ਅਤੇ ਇਹ ਕੰਮ ਤੁਰੰਤ ਸੁਰੂ ਕਰਨ ਲਈ ਬੀ. ਡੀ. ਪੀ. ਓ. ਨੌਸ਼ਹਿਰਾ ਪੰਨੂਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ।

ਉਹਨਾਂ ਕਿਹਾ ਕਿ ਇਸ ਜਗ੍ਹਾ ਦੀ ਹੋਈ ਨਿਸ਼ਾਨਦੇਹੀ ਅਨੁਸਾਰ ਕੰਡਿਆਲੀ ਤਾਰ ਲਗਾ ਕੇ ਬਾਊਡਰੀ ਤਿਆਰ ਕੀਤੀ ਜਾਵੇ। ਉਹਨਾਂ ਕਿਹਾ ਕਿ ਮੌਕਾ ਦੇਖਣ ‘ਤੇ ਪਾਇਆ ਗਿਆ ਹੈ ਕਿ ਇਸ ਜਗ੍ਹਾ ਨੂੰ ਤਿਆਰ ਕਰਨ ਲਈ ਕਾਫੀ ਮਿਹਨਤ ਦੀ ਲੋੜ ਹੈ ਅਤੇ ਇਹ ਕੰਮ ਤਨਦੇਹੀ ਨਾਲ ਕਰਨ ਦੀ ਜ਼ਰੂਰਤ ਹੈ। 

ਉਹਨਾਂ ਸਮੂਹ ਮਗਨਰੇਗਾ ਸਟਾਫ਼ ਨੂੰ ਹਦਾਇਤ ਕੀਤੀ ਗਈ ਕਿ ਇਸ ਜਗ੍ਹਾ ‘ਤੇ ਵੱਧ ਤੋਂ ਵੱਧ ਲੇਬਰ ਲਗਾਈ ਜਾਵੇ। ਇਸ ਲੇਬਰ ਤੋਂ ਕੰਮ ਕਰਵਾਉੁਣ ਲਈ ਵਧੀਆ ਮੇਟ ਤਾਇਨਾਤ ਕੀਤੇ ਜਾਣ।ਡਿਪਟੀ ਕਮਿਸ਼ਨਰ ਨੇ ਮੌਕੇ ‘ਤੇ ਹਾਜ਼ਰ ਬਲਾਕ ਅਫ਼ਸਰ ਵਣ ਵਿਭਾਗ ਪੱਟੀ ਨੂੰ ਹਦਾਇਤ ਕੀਤੀ ਗਈ ਕਿ ਇਸ ਮਿੰਨੀ ਜੰਗਲ ਵਿੱਚ ਲਗਾਏ ਜਾਣ ਵਾਲੇ ਬੂਟਿਆਂ ਦੀ ਉਪਲਬੱਧਤਾ ਯਕੀਨੀ ਬਣਾਈ ਜਾਵੇ ਅਤੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਅਤੇ ਸਮੇਂ ਸਿਰ ਨੇਪਰੇ ਚਾੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣੇ ਯਕੀਨੀ ਬਣਾਏ ਜਾਣ।

ਇਸ ਮੌਕੇ ਪ੍ਰਿੰਸੀਪਲ ਆਈ. ਟੀ. ਆਈ. ਨੌਸ਼ਹਿਰਾ ਪੰਨੂਆਂ ਵੱਲੋਂ ਵਿਸ਼ਵਾਸ ਦੁਵਾਇਆ ਕਿ ਇਸ ਵਿਸ਼ੇਸ ਕੰਮ ਵਿੱਚ ਉਨ੍ਹਾਂ ਦੇ ਵਿਭਾਗ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਬਲਾਕ ਨੌਸ਼ਹਿਰਾ ਪੰਨੂਆ ਦੀ ਗ੍ਰਾਮ ਪੰਚਾਇਤ ਬਨਵਾਲੀਪੁਰ ਦੇ ਮਿੰਨੀ ਜੰਗਲ ਦਾ ਦੌਰਾ ਕੀਤਾ ਗਿਆ ਅਤੇ ਮਿੰਨੀ ਜੰਗਲ ਦਾ ਜੋਰਾ ਸ਼ੋਰ ਨਾਲ ਚੱਲ ਰਿਹਾ ਕੰਮ ਤਸੱਲੀਬਖਸ ਪਾਇਆ ਗਿਆ। 

ਗ੍ਰਾਮ ਪੰਚਾਇਤ ਬਨਵਾਲੀਪੁਰ ਵਿੱਚ ਬੂਟੇ ਲਗਾਉਣ ਲਈ (ਛੋਟੀਆ ਖਾਲੀਆ) ਟਰੈਂਚ ਬਣਾਏ ਜਾ ਰਹੇ ਹਨ। ਇਸ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਬੀ. ਡੀ. ਪੀ. ਓ ਸਮੇਤ ਸਮੂਹ ਮਗਨਰੇਗਾ ਸਟਾਫ਼ ਨੂੰ ਹਦਾਇਤ ਕੀਤੀ ਗਈ ਕਿ ਬੂਟਿਆ ਦੀ ਸਾਂਭ ਸੰਭਾਲ ਲਈ ਵਣ ਮਿੱਤਰ ਨਿਯੁਕਤ ਕੀਤੇ ਜਾਣ ਤੇ ਬੂਟਿਆ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ। 

ਗ੍ਰਾਮ ਪੰਚਾਇਤ ਦੇ ਨਾਲ ਲੱਗਦੀ ਡੇ੍ਰਨ ਦੇ ਨਾਲ ਬੈਂਬੂ ਦੇ ਬੂਟੇ ਲਗਾਉਣ ਲਈ ਪ੍ਰੋਜੈਕਟ ਤਿਆਰ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਤਰਨ ਤਰਨ ਵੱਲੋਂ ਇਨ੍ਹਾਂ ਮਿੰਨੀ ਜੰਗਲਾ ਦੇ ਪ੍ਰੋਜੈਕਟ ਨੂੰ ਵਿਸ਼ੇਸ ਤੌਰ ‘ਤੇ ਧਿਆਨ ਵਿੱਚ ਰੱਖਦਿਆ ਹੋਇਆ ਜਿਲ੍ਹਾ ਤਰਨ ਤਾਰਨ ਵਿੱਚ ਵਧੀਆ ਤੇ ਅਸਰਦਾਰ ਢੰਗ ਨਾਲ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ।