5 Dariya News

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਵਿਮਨ ਇੰਟਰਪ੍ਰਨਿਉਰਸ਼ਿਪਵਿਸ਼ੇ `ਤੇ ਵਿਸ਼ੇਸ ਪ੍ਰਗਰਾਮ ਦਾ ਆਯੋਜਨ

5 Dariya News

ਅੰਮ੍ਰਿਤਸਰ 09-Feb-2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡਟੈਕਨਾਲੋਜੀ, ਚੰਡੀਗੜ੍ਹ ਦੇ ਸਹਿਯੋਗ ਨਾਲ ਵੂਮੈਨ ਐਂਟਰਪ੍ਰਨਿਓਰਸ਼ਿਪ ਵਿਸ਼ੇ `ਤੇ`ਟੈਕ-ਸਟਾਰਟਅੱਪ-ਕਨੈਕਟ ਐਂਡ ਗ੍ਰੋ ਈਵੈਂਟ` ਦਾ ਆਯੋਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇਆਡੀਟੋਰੀਅਮ ਵਿਖੇ ਕੀਤਾ ਗਿਆ। 

ਇਸ ਸਮਾਗਮ ਦਾ ਮੁੱਖ ਉਦੇਸ਼ ਸ਼ੁਰੂਆਤੀ ਪੜਾਅ ਦੇ ਉੱਦਮੀਆਂ ਨੂੰਆਪਣੇ ਕਾਰੋਬਾਰ ਲਈ ਜਾਗਰੂਕ ਕਰਨਾ ਸੀ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂਅਤੇ ਕਾਲਜਾਂ ਐਚ.ਐਮ.ਵੀ. ਜਲੰਧਰ, ਕੇ.ਐਮ.ਵੀ., ਖ਼ਾਲਸਾ ਕਾਲਜ ਆਫ਼ ਲਾਅ, ਅੰਮ੍ਰਿਤਸਰ ਅਤੇਖੇਤਰੀ ਕੇਂਦਰ, ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ।        

ਡੀਨਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪਐਂਡ ਇਨੋਵੇਸ਼ਨ ਬਾਰੇ ਇੱਕ ਦਸਤਾਵੇਜ਼ੀ ਰਿਲੀਜ਼ ਕਰਦਿਆਂ ਦੇਸ਼ ਦੀ ਖੁਸ਼ਹਾਲੀ ਲਈ ਮਹਿਲਾਉਦਮਸ਼ੀਲਤਾ ਦੀ ਲੋੜ ਬਾਰੇ ਦੱਸਿਆ। ਇਸ ਮੌਕੇ ਉੱਘੇ ਬੁਲਾਰਿਆਂ ਵਿੱਚ ਡਾ. ਦਪਿੰਦਰ ਕੌਰਬਖਸ਼ੀ, ਸੰਯੁਕਤ ਡਾਇਰੈਕਟਰ, ਪੀਐਸਸੀਐਸਟੀ, ਸ਼ਿਖਾ ਸਰੀਨ, ਚੇਅਰਪਰਸਨ-ਫਿੱਕੀ-ਐਫਐਲਓ, ਮੁਸਕਾਨ ਕਪੂਰ, ਐਮਡੀ ਏਂਜਲਸ ਪੈਰਾਡਾਈਜ਼ ਸਕੂਲ ਅਤੇਸੰਸਥਾਪਕ-ਗ੍ਰੇਸ ਹੈਲਥ ਕੇਅਰ, ਅਮਿਤੇਸ਼ ਸਿੰਘ, ਨਿਰਦੇਸ਼ਕ- ਨੋਵਲਟੀ ਗਰੁੱਪ ਸ਼ਾਮਿਲ ਸਨ।        

ਡਾ. ਦਪਿੰਦਰ ਕੌਰ ਬਖਸ਼ੀ ਨੇ ਉਭਰਦੇ ਉੱਦਮੀਆਂਨਾਲ ਗੱਲਬਾਤ ਕਰਦਿਆਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀਆਂ ਪਹਿਲਕਦਮੀਆਂਬਾਰੇ ਦਸਦਿਆਂ ਨੌਜਵਾਨ ਉੱਦਮੀਆਂ ਲਈ ਰਾਜ ਸਰਕਾਰ ਦ  ਕਾਰਜਾਂ `ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ  ਸਨਅਤ ਦੇ ਨੁਮਾਇੰਦਿਆਂ ਨੇ ਉਦਮਤਾ ਦੇ ਖੇਤਰ ਵਿਚ ਕਾਰਜਕਰਨ ਲਈ ਦਿਲਚਸਪ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ।         

ਸਮਾਗਮ  ਵਿਚ ਜੀ.ਜੇ.ਸੀ.ਈ.ਆਈ ਤੋਂ ਫੈਕਲਟੀ ਮੈਂਬਰ ਪ੍ਰੋ. ਪੀ.ਕੇ.ਪਤੀ,ਡਾ.ਸਵਾਤੀ ਮਹਿਤਾ, ਸ਼੍ਰੀਮਤੀ ਹਰਕਿਰਨਦੀਪ ਕੌਰ, ਡਾ.ਪ੍ਰਭਪ੍ਰੀਤ ਸਿੰਘ, ਡਾ.ਕੁਲਦੀਪ ਸਿੰਘ,ਡਾ.ਰਾਜਦੀਪ ਸਿੰਘ ਸੋਹਲ, ਡਾ.ਅਮਨਦੀਪ ਸਿੰਘ, ਈ.ਆਰ. ਸਰਬਿੰਦਰ ਪਾਲ ਸਿੰਘ, ਸ਼੍ਰੀ ਪਰਦੀਪ ਦੱਤਾ,ਸ਼੍ਰੀ ਵਿਜੇ ਕੁਮਾਰ, ਸ਼੍ਰੀਮਤੀ ਗੁਰਮੀਤ ਕੌਰ ਅਤੇ ਸ਼੍ਰੀਮਤੀ ਵੰਦਨਾ ਵਿਸ਼ੇਸ਼ ਤੌਰ `ਤੇ ਸ਼ਾਮਿਲ ਸਨ।