5 Dariya News

`ਸੂਰਜੁ ਏਕੋ ਰੁਤਿ ਅਨੇਕ` ਰਿਲੀਜ਼

5 Dariya News

ਅੰਮ੍ਰਿਤਸਰ 31-Jan-2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਨੇ ਇਕ ਲਘੂ ਦਸਤਵੇਜ਼ੀ ਫਿਲਮ, ਪੋਰਟਰੇਟ ਅਤੇ ਸਾਲ 2023 ਦਾ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ।ਦਸਤਾਵੇਜ਼ੀ, ਪੋਰਟਰੇਟ ਅਤੇ ਕੈਲੰਡਰ ਐਡਵੋਕੇਟ ਹਰਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। 

`ਸੂਰਜੁ ਏਕੋ ਰੁਤਿ ਅਨੇਕ` `ਤੇ ਆਧਾਰਿਤ ਲਘੂ ਦਸਤਵੇਜ਼ੀ ਅਤੇ ਕੈਲੰਡਰ ਵਿਚ ਕੁਦਰਤ ਦੇ ਵੱਖ ਵੱਖ ਰੰਗਾਂ ਨੂੰ ਪਕੜਨ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਪ੍ਰੋ. ਸੰਧੂ ਨੇ ਕਿਹਾ ਕਿ ਹਰਪ੍ਰੀਤ ਸਿੰਘ ਸੰਧੂ ਦਾ ਇਹ ਯਤਨ ਪ੍ਰਸੰਸਾਯੋਗ ਹਨ ਜੋ ਮਨੁੱਖ ਨੂੰ ਕੁਦਰਤ ਦੇ ਨੇੜੇ ਲੈ ਕੇ ਜਾਂਦੇ ਹਨ। ਉਨ੍ਹਾਂ ਨੂੰ ਇਸ ਸਮੇਂ ਹਰਪ੍ਰੀਤ ਸਿੰਘ ਸੰਧੂ ਵੱਲੋਂ ਤਿੰਨੇ ਚੀਜ਼ਾਂ ਭੇਟ ਕੀਤੀਆਂ ਅਤੇ ਲਘੂ ਫਿਲਮ ਨੂੰ ਵੇਖਿਆ।

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹਰਪ੍ਰੀਤ ਸੰਧੂ ਨੇ ਕਿਹਾ ਕਿ ਦਸਤਾਵੇਜ਼ੀ ਫਿਲਮ ਅਤੇ ਕੈਲੰਡਰ ਵਿਚ ਬਿਆਸ, ਸਤਲੁਜ, ਹਰੀਕੇ ਪੱਤਣ, ਰਣਜੀਤ ਸਾਗਰ ਡੈਮ ਅਤੇ ਕੁਦਰਤ ਦੇ ਪ੍ਰਭਾਵਾਂ ਨੂੰ ਨੇੜਿਓਂ ਹੋ ਕੇ ਕੈਮਰੇ ਰਾਹੀਂ ਵੇਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਦਰਤ ਹਰ ਪਲ ਮਨੁੱਖ ਨੂੰ ਨਵੀਂ ਊਰਜਾ ਦੇ ਨਾਲ ਸੰਪੰਨ ਕਰਦੀ ਹੈ ਜਿਸ ਦੀ ਸਮਝ ਹੀ ਮਨੁੱਖ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾਂਦੀ ਹੈ। 

ਉਨ੍ਹਾਂ ਕਿਹਾ ਕਿ ਇਹ ਫਿਲਮ ਅਤੇ ਕੈਲੰਡਰ ਮਨੁੱਖ ਨੂੰ ਹਰ ਸਮੇਂ ਕੁਦਰਤ ਦੇ ਨੇੜੇ ਰਹਿਣ ਲਈ ਪ੍ਰੇਰਿਤ ਕਰਦਾ ਰਹੇਗਾ।ਉਨ੍ਹਾਂ ਕਿਹਾ ਕਿ ਜਿਨ੍ਹਾਂ ਸਥਾਨਾਂ ਦੀ ਉਨ੍ਹਾਂ ਵੱਲੋਂ ਨਿਸ਼ਾਨਦੇਹੀ ਕੀਤੀ ਗਈ ਹੈ ਦੇ ਵੱਲ ਸੈਲਾਨੀ ਵੀ ਖਿੱਚੇ ਆਉਣਗੇ। ਉਨ੍ਹਾਂ ਨੇ ਵਾਈਸ ਚਾਂਸਲਰ ਪ੍ਰੋ. ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵੀ ਕੁਦਰਤ ਪ੍ਰੇਮੀ ਹਨ ਅਤੇ ਉਨ੍ਹਾਂ ਨੇ ਵੀ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਜਿਸ ਦੇ ਲਈ ਉਨ੍ਹਾਂ ਵੱਲੋਂ ਅੱਜ ਉਨ੍ਹਾਂ ਦੇ ਹੱਥੋਂ ਹੀ `ਸੂਰਜ ਏਕੋ ਰੁਤਿ ਅਨੇਕ` ਕੈਲੰਡਰ ਅਤੇ ਲਘੂ ਫਿਲਮ ਰਿਲੀਜ਼ ਕਰਨ ਦੇ ਨਾਲ ਪੋਰਟਰੇਟ ਜਾਰੀ ਕੀਤੇ ਗਏ ਹਨ। 

ਉਨ੍ਹਾਂ ਕਿਹਾ ਕਿ ਉਹ ਇਸ ਸੰਦੇਸ਼ ਨੂੰ ਹੋਰ ਲੋਕਾਂ ਤਕ ਲੈ ਕੇ ਜਾਣ ਦੇ ਲਈ ਵੀ ਯਤਨ ਜਾਰੀ ਰੱਖਣਗੇ।ਇਸ ਮੌਕੇ ਸ੍ਰੀ ਜੋਗਿੰਦਰ ਸਿੰਘ ਆਈਆਰਐਸ, ਸੰਯੁਕਤ ਕਮਿਸ਼ਨਰ, ਕਸਟਮ (ਪੀ), ਅੰਮ੍ਰਿਤਸਰ, ਸ੍ਰੀ ਅਤੁਲ ਟਿਰਕੀ ਆਈਆਰਐਸ, ਡਿਪਟੀ ਕਮਿਸ਼ਨਰ ਕਸਟਮ ਆਈਸੀਪੀ, ਅਟਾਰੀ ਅਤੇ ਸ੍ਰੀ ਨਵਦੀਪ ਸੰਧੂ, ਆਈਆਰਐਸ, ਡੀਸੀ ਕਸਟਮ ਅਟਾਰੀ ਨੇ ਵੀ ਵਿਸ਼ੇਸ਼ ਤੌਰ `ਤੇ ਹਾਜਰੀ ਭਰੀ ਅਤੇ ਉਨ੍ਹਾਂ ਵੱਲੋਂ ਵੀ ਐਡਵੋਕੇਟ ਹਰਪ੍ਰੀਤ ਸਿੰਘ ਦੇ ਕੰਮ ਦੀ ਪ੍ਰਸੰਸਾ ਕੀਤੀ ਗਈ।