5 Dariya News

ਸੋਹਾਣਾ ਹਸਪਤਾਲ ਆਟੋਮੇਟਿਡ ਰੋਬੋਟ ਨਾਲ ਗੋਡਿਆਂ ਅਤੇ ਜੋੜਾਂ ਦੇ ਬਦਲਾਉਣ ਦੀ ਤਕਨੀਕ ਅਤੇ 14 ਅਤਿਆਧੁਨਿਕ ਓਪਰੇਸ਼ਨ ਥੀਏਟਰ ਕੀਤੇ ਗਏ ਲੋਕਾਂ ਨੂੰ ਅਰਪਣ

ਉੱਤਰੀ ਭਾਰਤ ਦਾ ਪਹਿਲਾਂ ਪੂਰੀ ਤਰ੍ਹਾਂ ਆਟੋਮੇਟਿਡ ਰੋਬੋਟ ਨਾਲ ਗੋਡਿਆਂ ਅਤੇ ਜੋੜਾਂ ਦੇ ਬਦਲਾਉਣ ਦੀ ਤਕਨੀਕ ਦੀ ਮੋਹਾਲੀ ਵਿਚ ਹੋਈ ਸ਼ੁਰੂਆਤ

5 Dariya News

ਮੋਹਾਲੀ 23-Jan-2023

ਸੋਹਾਣਾ ਹਸਪਤਾਲ ਹੁਣ ਤੱਕ ਸਾਲਾਂ ਦੀਆਂ ਅਣਥੱਕ ਸੇਵਾਵਾਂ ਦੇ ਨਾਲ ਇੱਕ ਮੋਹਰੀ ਸੁਪਰ-ਸਪੈਸ਼ਲਿਟੀ ਹਸਪਤਾਲ ਵਜੋਂ ਉੱਭਰਿਆ ਹੈ। ਮਾਨਵਤਾ ਦੀ ਅਣਥੱਕ ਸੇਵਾ ਕਰਦੇ ਹੋਏ ਹੁਣ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇਵਾਲੇ ਅਤੇ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ ਦੀ ਰਹਿਨੁਮਾਈ ਸੋਹਾਣਾ ਹਸਪਤਾਲ ਆਟੋਮੇਟਿਡ ਰੋਬੋਟ ਨਾਲ ਗੋਡਿਆਂ ਅਤੇ ਜੋੜਾਂ ਦੇ ਬਦਲਾਉਣ ਦੀ ਤਕਨੀਕ ਅਤੇ 14 ਅਤਿਆਧੁਨਿਕ ਓਪਰੇਸ਼ਨ ਥੀਏਟਰ ਕੀਤੇ ਗਏ ਲੋਕਾਂ ਨੂੰ ਅਰਪਣ ਕੀਤੀ ਗਈ। 

ਲੋਕਾਂ ਨੂੰ ਇਹ ਸੇਵਾ ਸੰਤ ਬਾਬਾ ਅਵਤਾਰ ਸਿੰਘ ਜੀ ਵੱਲੋਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਟਰੱਸਟੀ ਸੁਖਦੀਪ ਸਿੰਘ ਨੇ ਦੱਸਿਆਂ ਕਿ ਇਨ੍ਹਾਂ ਦੋਹਾਂ ਉਪਰਾਲਿਆਂ ਨੂੰ ਪੂਰਾ ਕਰਨ ਨਾਲ ਲਗਭਗ ਇਕ ਸਾਲ ਦਾ ਸਮਾਂ ਲੱਗਾ ਹੈ। ਜਿਸ ਨਾਲ ਹੁਣ ਇਸ ਉਪਰਾਲੇ ਨੇ ਹਸਪਤਾਲ ਨੂੰ ਬਹੁਤ ਹੀ ਗੁੰਝਲਦਾਰ ਉਪਰੇਸ਼ਨਾਂ ਅਤੇ ਪ੍ਰਕਿਰਿਆਵਾਂ ਨੂੰ ਆਸਾਨੀ ਅਤੇ ਕੁਸ਼ਲਤਾ ਨਾਲ ਕਰਨ ਦੇ ਯੋਗ ਬਣਾ ਦਿਤਾ ਹੈ।  

ਸੁਖਦੀਪ ਸਿੰਘ ਨੇ ਦੱਸਿਆਂ ਕਿ ਇਨ੍ਹਾਂ ਅਪਰੇਸ਼ਨ ਥੀਏਟਰਾਂ ਵਿਚ ਹਰੇਕ ਓ.ਟੀ. ਲਈ ਵੱਖਰੇ ਏਅਰ ਹੈਂਡਲਿੰਗ ਯੂਨਿਟਾਂ (ਏ.ਐਚ.ਯੂ.) ਦੇ ਨਾਲ ਇਸ ਦਾ ਆਧੁਨਿਕ ਐਰਗੋਨੋਮਿਕ ਡਿਜ਼ਾਈਨ, ਐੱਚ ਈ ਪੀ ਏ ਫ਼ਿਲਟਰਾਂ ਨਾਲ ਲੈਸ ਇੱਕ ਲੈਮੀਨਾਰ ਏਅਰ ਫਲੋਂ ਸਿਸਟਮ, ਟੱਚ ਫ਼ਰੀ ਸਟੀਲ ਅਤੇ ਐਂਟੀਬੈਕਟੀਰੀਅਲ ਕੋਟਿੰਗ ਦੇ ਨਾਲ ਕੱਚ ਦੇ ਪੈਨਲ ਇੱਕ ਬੇਰੋਕ ਹੋਣ  ਨਾਲ  ਇਹ ਬਹੁਤ ਸੁਰੱਖਿਅਤ ੳ ਟੀ ਵਜੋਂ ਜਾਣੀਆਂ ਜਾਂਦਾ ਹੈ।

ਉਨ੍ਹਾਂ ਦੱਸਿਆਂ ਕਿ ਇਹ ਤਕਨੀਕ ਹੁਣ ਤੱਕ ਸਿਰਫ਼ ਮੁੰਬਈ ਦੇ ਵੱਡੇ ਹਸਪਤਾਲਾਂ ਵੱਲੋਂ ਵਰਤੀ ਜਾ ਰਹੀ ਹੈ। ਜਿਸ ਵਿਚ ਸੰਕਰਮਿਤ ਹਵਾ ਦੀ ਸੰਚਾਲਨ ਨੂੰ ਖ਼ਤਮ ਕਰਦੇ ਹੋਏ ਇਸ ੳ.ਟੀ ਦੇ ਹਰਮੇਟਿਕ ਤੌਰ 'ਤੇ ਸੀਲ ਕੀਤੇ ਦਰਵਾਜ਼ੇ ਹਨ । ਇਸ ਦੇ ਨਾਲ ਹੀ ਐਡਵਾਂਸਡ ਐੱਲ ਈ ਡੀ ਜਰਮਨ ਲਾਈਟਾਂ ਦੀ ਵਰਤੋਂ ਡਾਕਟਰਾਂ ਅਤੇ ਸਰਜਨਾਂ ਨੂੰ ਓਪਰੇਟਿੰਗ ਖੇਤਰ ਦਾ ਪਰਛਾਵੇਂ ਰਹਿਤ ਦੇਖਣ ਦਾ ਤਜਰਬਾ ਦਿੰਦੀ ਹੈ।

ਇਸ ਦੇ ਨਾਲ ਹੀ ਸੋਹਾਣਾ ਹਸਪਤਾਲ ਵਿਚ ਗੋਡੇ ਬਦਲਣ ਦੀਆਂ ਸਰਜਰੀਆਂ ਲਈ ਉੱਤਰੀ ਭਾਰਤ ਦਾ ਪਹਿਲੀ ਤਰਾਂ ਦਾ ਪੂਰੀ ਤਰ੍ਹਾਂ ਸਵੈਚਾਲਿਤ ਰੋਬੋਟ ਦਾ ਉਦਘਾਟਨ ਵੀ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੋਹਾਣਾ ਹਸਪਤਾਲ ਦੇ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸੈਂਟਰ ਦੇ ਮੁਖੀ ਡਾ: ਗਗਨਦੀਪ ਸਿੰਘ ਸਚਦੇਵਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਆਟੋਮੇਟਿਡ ਰੋਬੋਟ ਨਾਲ ਗੋਡਿਆਂ ਅਤੇ ਜੋੜਾਂ ਦੇ ਬਦਲਾਉਣ ਦੀ ਤਕਨੀਕ ਪੂਰੇ ਉੱਤਰੀ ਭਾਰਤ ਵਿਚ ਆਰਥੋਪੈਡਿਕ ਸਰਜਰੀ ਦੇ ਇਤਿਹਾਸ ਵਿਚ ਇਹ ਇੱਕ ਮੀਲ ਪੱਥਰ ਹੈ।

ਡਾ: ਗਗਨਦੀਪ ਸਿੰਘ ਸਹਿਦੇਵਾ ਨੇ ਸੋਹਾਣਾ ਹਸਪਤਾਲ ਵਿਖੇ ਹੁਣ ਤੱਕ 15,000 ਤੋਂ ਵੱਧ ਗੋਡੇ ਬਦਲਣ ਦੇ ਅਪਰੇਸ਼ਨ ਕੀਤੇ ਹਨ। ਡਾ. ਸਚਦੇਵਾ ਨੇ ਕਿਹਾ ਕਿ ਇਸ ਤਰਾਂ ਦੀਆਂ ਸਰਜਰੀਆਂ ਆਰਥੋਪੈਡਿਕ ਸਰਜਨਾਂ ਦੇ ਮਾਹਿਰ ਗਿਆਨ ਅਤੇ ਆਰਟੀਫੀਸ਼ੀਅਲ ਈਟੈਲੀਜ਼ੈਂਸ ਦਾ ਸੁਮੇਲ ਹਨ।ਜਿਸ ਰਾਹੀਂ ਕਿਸੇ ਵੀ ਸਰਜਰੀ ਨੂੰ ਬਹੁਤ ਸਟੀਕ ਤਰੀਕੇ ਨਾਲ ਕੀਤਾ ਜਾ ਸਕਦਾ ਹੈ। 

ਉਨ੍ਹਾਂ ਕਿਹਾ ਕਿ ਰੋਬੋਟਿਕ ਸਰਜਰੀ ਬਹੁਤ ਘੱਟ ਚੀਰਿਆਂ ਦੀ ਵਰਤੋਂ ਕਰਦੀ ਹੈ ਜੋ ਘੱਟੋ ਘੱਟ ਖੂਨ ਦੀ ਕਮੀ ਨੂੰ ਯਕੀਨੀ ਬਣਾਉਂਦੀ ਹੈ, ਜਿਸ ਨਾਲ ਮਰੀਜ਼ ਨੂੰ ਜਲਦੀ ਠੀਕ ਹੋ ਜਾਂਦੇ ਹਨ। ਡਾ. ਸਚਦੇਵਾ ਅਨੁਸਾਰ ਖ਼ਰਾਬ ਹੋਏ ਗੋਡਿਆਂ ਦੇ ਜੋੜਾਂ, ਉਮਰ ਨਾਲ ਸੰਬੰਧਿਤ ਗਠੀਏ ਦੇ ਗੰਭੀਰ ਜਮਾਂਦਰੂ ਵਿਕਾਰ ਅਤੇ ਰਾਇਮੇਟਾਇਡ ਗਠੀਏ ਵਾਲੇ ਮਰੀਜ਼ਾਂ ਨੂੰ ਇਸ ਨਵੀਨਤਮ ਤਕਨੀਕ ਨਾਲ ਬਹੁਤ ਫ਼ਾਇਦਾ ਹੋਵੇਗਾ।

ਸੋਹਾਣਾ ਹਸਪਤਾਲ ਦੇ ਮੁੱਖ ਪ੍ਰਸ਼ਾਸਕ ਆਦਰਸ਼ ਸੂਰੀ ਨੇ ਸੋਹਾਣਾ ਹਸਪਤਾਲ ਵੱਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸੋਹਾਣਾ ਹਸਪਤਾਲ ਦਾ ਮਿਸ਼ਨ ਹਮੇਸ਼ਾ ਹੀ ਮਨੁੱਖਤਾ ਦੇ ਸਰੋਕਾਰਾਂ ਦੀ ਆਵਾਜ਼ ਉਠਾਉਣਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ 1995 ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਦੇ ਸੰਕਲਪ ਨਾਲ ਸ਼ੁਰੂ ਹੋਇਆਂ ਸੋਹਾਣਾ ਹਸਪਤਾਲ ਇੱਕ ਸੰਸਥਾ ਹੈ ਜੋ ਬਿਨਾਂ ਕਿਸੇ ਭੇਦਭਾਵ ਦੇ ਦੇਸ਼ ਭਰ ਵਿਚ ਲੱਖਾਂ ਮਰੀਜ਼ਾਂ ਦੀ ਸੇਵਾ ਕਰਕੇ ਮਨੁੱਖਤਾ ਲਈ ਭਲਾਈ ਲਈ ਕੰਮ ਕਰਦੀ ਹੈ।

ਟਰੱਸਟ ਦੇ ਸੈਕਟਰੀ ਗੁਰਮੀਤ ਸਿੰਘ ਜੀ ਨੇ ਇਸ ਉਪਲਬਧੀ ਲਈ ਸਭ ਨੂੰ ਵਧਾਈ ਦਿਤੀ । ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਭਰੋਸਾ ਦਿਵਾਇਆ ਕਿ ਸੋਹਾਣਾ ਹਸਪਤਾਲ ਮਾਨਵਤਾ ਦੀ ਸੇਵਾ ਦੇ ਉਦੇਸ਼ ਨਾਲ ਕੰਮ ਕਰਦੇ ਹੋਏ ਲਗਾਤਾਰ ਆਧੁਨਿਕ ਤਕਨੀਕੀ ਤਰੱਕੀ ਵਿਚ ਹਮੇਸ਼ਾ ਮੋਹਰੀ ਰਹੇਗਾ।