5 Dariya News

ਕੇਂਦਰੀ ਮੰਤਰੀ ਡਾ: ਜਿਤੇਂਦਰ ਸਿੰਘ ਨੇ ਨੈਸ਼ਨਲ ਮੀਡੀਆ ਸੈਂਟਰ, ਦਿੱਲੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ 2023 ਦੀ ਥੀਮ “ਗਲੋਬਲ ਸਾਇੰਸ ਫਾਰ ਗਲੋਬਲ ਵੈਲਫੇਅਰ” ਦਾ ਉਦਘਾਟਨ ਕੀਤਾ

ਭਾਰਤ ਦੇ 2023 ਵਿੱਚ ਪ੍ਰਵੇਸ਼ ਕਰਨ ਦੇ ਨਾਲ ਹੀ ਇਹ ਥੀਮ ਭਾਰਤ ਦੀ ਉੱਭਰਦੀ ਗਲੋਬਲ ਭੂਮਿਕਾ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਇਸਦੀ ਵੱਧਦੀ ਦਿੱਖ ਨੂੰ ਦਰਸਾਉਂਦੀ ਹੈ: ਡਾ ਜਿਤੇਂਦਰ ਸਿੰਘ

5 Dariya News

ਦਿੱਲੀ 09-Jan-2023

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਨੈਸ਼ਨਲ ਮੀਡੀਆ ਕੇਂਦਰ ਨਵੀਂ ਦਿੱਲੀ ਵਿੱਚ ਗਲੋਬਲ ਦੇ ਕਲਿਆਣ ਦੇ ਲਈ ਗਲੋਬਲ ਵਿਗਿਆਨ (ਗਲੋਬਲ ਸਾਇੰਸ ਫਾਰ ਗਲੋਬਲ ਵੈੱਲਬੀਇੰਗ) ਦੇ ਵਿਸ਼ੇ ਵਿੱਚ ‘ਰਾਸ਼ਟਰੀ ਵਿਗਿਆਨ ਦਿਵਸ 2023’ ਲਈ ਸਿਰਲੇਖ ਜਾਰੀ ਕੀਤੀ।

ਮੰਤਰੀ ਨੇ ਕਿਹਾ ਕਿ ਭਾਰਤ 2023 ਵਿੱਚ ਪ੍ਰਵੇਸ਼ ਕਰਨ ਦੇ ਨਾਲ ਹੀ ਇਹ ਵਿਸ਼ਾ ਭਾਰਤ ਦੀ ਉੱਭਰਦੀ ਗਲੋਬਲ ਭੂਮਿਕਾ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਵੱਧਦੀ ਦਿੱਖ ਨੂੰ ਦਰਸਾਉਂਦਾ ਹੈ।ਡਾ: ਜਿਤੇਂਦਰ ਸਿੰਘ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਵਿਸ਼ਾ-ਵਸਤੂ ਸਮੱਗਰੀ ਅਤੇ ਅਯੋਜਨਾਂ 'ਤੇ ਧਿਆਨ ਨਾਲ ਮਾਰਗਦਰਸ਼ਨ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ "ਗਲੋਬਲ ਕਲਿਆਣ ਦੇ ਲਈ ਗਲੋਬਲ ਵਿਗਿਆਨ ਦਾ ਵਿਸ਼ਾ ਭਾਰਤ ਦੇ ਜੀ-20 ਦੀ ਪ੍ਰਧਾਨਗੀ ਕਰਨ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਜਿਸ ਤੋਂ  ਉਹ ਗਲੋਬਲ ਸਾਊਥ ਦੇ ਏਸ਼ੀਆ, ਅਫਰੀਕਾ ਅਤੇ ਦੱਖਣ ਅਮਰੀਕਾ ਮਹਾਦੀਪ ਦੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣੇਗਾ।ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਰਾਸ਼ਟਰਾਂ ਦੇ ਸਮੂਹ ਵਿੱਚ ਵਿਸ਼ਵਵਿਆਪੀ ਦਿੱਖ ਹਾਸਿਲ ਕੀਤੀ ਹੈ ਅਤੇ ਅਸੀਂ ਹੁਣ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਲਈ ਪਰਿਮਾਣ ਮੁਖੀ ਵਿਸ਼ਵ ਸਹਿਯੋਗ ਲਈ ਤਿਆਰ ਹਾਂ। 

ਉਨ੍ਹਾਂ ਨੇ  ਕਿਹਾ, "ਜਦੋਂ ਚਿੰਤਾਵਾਂ, ਚੁਣੌਤੀਆਂ ਅਤੇ ਮਾਪਦੰਡਾਂ ਨੇ ਇੱਕ ਗਲੋਬਲ ਪਹਿਲੂ ਗ੍ਰਹਿਣ ਕਰ ਲਿਆ ਹੈ, ਤਾਂ ਨਿਵਾਰਣ ਵੀ ਵਿਸ਼ਵਵਿਆਪੀ ਰੂਪ ਵਿੱਚ ਹੋਣਾ ਚਾਹੀਦਾ ਹੈ। 

ਰਾਸ਼ਟਰੀ ਵਿਗਿਆਨ ਦਿਵਸ (NSD) ਹਰ ਸਾਲ 28 ਫਰਵਰੀ ਨੂੰ 'ਰਮਨ ਪ੍ਰਭਾਵ' ਦੀ ਖੋਜ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਨੇ 1986 ਵਿੱਚ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ (NSD) ਵਜੋਂ ਨਾਮਜ਼ਦ ਕੀਤਾ। ਉਸੇ ਦਿਨ ਸਰ ਸੀ.ਵੀ. ਰਮਨ ਨੇ 'ਰਮਨ ਪ੍ਰਭਾਵ' ਦੀ ਖੋਜ ਦਾ ਐਲਾਨ ਕੀਤਾ, ਜਿਸ ਲਈ ਉਸ ਨੂੰ 1930 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇਸ਼ ਭਰ ਵਿੱਚ ਥੀਮ ਅਧਾਰਿਤ ਵਿਗਿਆਨ ਸੰਚਾਰ ਗਤੀਵਿਧੀਆਂ ਦਾ ਅਯੋਜਨ ਕੀਤਾ ਜਾਂਦਾ ਹੈ। 

ਡਾ: ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਪਿਛਲੇ ਸਾਲ ਮੋਦੀ ਨੇ ਰਾਸ਼ਟਰੀ ਵਿਗਿਆਨ ਦਿਵਸ 'ਤੇ ਸਾਰੇ ਵਿਗਿਆਨੀਆਂ ਅਤੇ ਵਿਗਿਆਨ ਪ੍ਰੇਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ ਅਤੇ ਵਿਸ਼ਵ ਕਲਿਆਣ ਦਾ ਸੱਦਾ ਦਿੱਤਾ ਸੀ, ਜਦੋਂ ਉਨ੍ਹਾਂ ਕਿਹਾ ਸੀ, "ਆਓ ਅਸੀਂ ਆਪਣੀ ਸਮੂਹਿਕ ਵਿਗਿਆਨਿਕ ਜ਼ਿੰਮੇਵਾਰੀ ਨੂੰ ਪੂਰਾ ਕਰੀਏ ਅਤੇ ਮਾਨਵ ਦੀ ਪ੍ਰਗਤੀ ਲਈ ਵਿਗਿਆਨ ਦੀ ਸ਼ਕਤੀ ਦਾ ਲਾਭ ਉਠਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰੀਏ। 

ਡਾ: ਜਿਤੇਂਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਵਿਆਪੀ ਕਲਿਆਣ ਦੇ ਲਈ ਗਲੋਬਲ ਵਿਗਿਆਨ(ਗਲੋਬਲ ਸਾਇੰਸ ਫਾਰ ਗਲੋਬਲ ਵੈੱਲਬੀਇੰਗ) ਵਿਸ਼ਤੂ ਵਸਤੂ ਨੂੰ ਵਿਸ਼ਵ ਸੰਦਰਭ ਵਿੱਚ ਵਿਗਿਆਨਿਕ ਮੁੱਦਿਆ ਦੀ ਸਰਵਜਨਿਕ ਪ੍ਰਸੰਸਾ ਵਧਾਉਣ ਦੇ ਉਦੇਸ਼ ਲਈ ਚੁਣਿਆ ਗਿਆ ਹੈ ਅਤੇ ਵਿਸ਼ਵ ਦੀ ਭਲਾਈ ਲਈ ਹੈ।ਉਨ੍ਹਾਂ ਕਿਹਾ ਕਿ ਅੱਜ ਭਾਰਤੀ ਵਿਗਿਆਨਿਕ ਸਫਲਤਾਵਾਂ ਪ੍ਰਯੋਗਸ਼ਾਲਾ ਤੋਂ ਧਰਾਤਲ ਤੱਕ ਪਹੁੰਚ ਗਈ ਹੈ ਹੁਣ ਵਾਸਤਵ ਵਿੱਚ ਜਨ ਦੇ ਲਈ ਵਾਈਜ਼ ਆਫ ਲਿਵਿੰਗ" ਲਿਆਉਣ ਲਈ ਲਗਭਗ ਹਰ ਘਰ ਵਿੱਚ ਵਿਗਿਆਨ ਦੇ ਜੇ ਪ੍ਰਯੋਗਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ। 

ਮੰਤਰੀ ਨੇ ਕਿਹਾ ਕਿ ਇਹ ਦੇਸ਼ ਅਤੇ ਵਿਦੇਸ਼ ਵਿੱਚ ਲੋਕਾਂ ਅਤੇ ਵਿਗਿਆਨਿਕ ਭਾਈਚਾਰੇ ਨੂੰ ਇਕੱਠੇ ਆਉਣ, ਇਕੱਠੇ ਕੰਮ ਕਰਨ ਅਤੇ ਮਾਨਵਤਾ ਦੀ ਭਲਾਈ ਦੇ ਉਦੇਸ਼ ਲਈ ਵਿਗਿਆਨ ਦੀ ਵਰਤੋਂ ਕਰਨ ਦੀ ਖੁਸ਼ੀ ਦਾ ਅਨੁਭਵ ਕਰਨ ਦੇ ਮੌਕੇ ਪ੍ਰਦਾਨ ਕਰਨ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦਾ ਹੈ।ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਇਕੋਸਿਸਟਮ ਜੇ ਤੰਤਰ  ਨੇ ਪਿਛਲੇ ਸਾਢੇ ਅੱਠ ਸਾਲਾਂ ਵਿੱਚ ਦੇਸ਼ ਦੇ ਲਈ ਦੂਰਗਾਮੀ ਪ੍ਰਭਾਵ ਵਾਲੇ ਨਵੇ ਇਤਿਹਾਸਿਕ ਸੁਧਾਰਾਂ ਦੀ ਸ਼ੁਰੂਆਤ ਕਰਕੇ ਤੇਜੀ ਨਾਲ ਪ੍ਰਗਤੀ ਕੀਤੀ ਹੈ। 

ਉਨ੍ਹਾਂ ਨੇ ਸਰਕਾਰ ਦੇ ਇਸ ਰੁਖ ਨੂੰ ਵੀ ਦੁਹਰਾਇਆ ਕਿ ਵਿਗਿਆਨ 'ਤੇ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਕਰਨ ਦੇ ਨਾਲ, ਭਾਰਤ ਉਦਯੋਗੀਕਰਣ ਅਤੇ ਤਕਨੀਕੀ ਵਿਕਾਸ ਵਿੱਚ ਇੱਕ ਗਲੋਬਲ ਲੀਡਰ ਬਣਨ ਵੱਲ ਵਧ ਰਿਹਾ ਹੈ। ਮੰਤਰੀ ਨੇ ਕਿਹਾ ਕਿ ਭਾਰਤ ਦੀ ਨਵੀਂ ਯੋਜਨਾ - ਜਿਸ ਨੂੰ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਨੀਤੀ 2020 ਕਿਹਾ ਜਾਂਦਾ ਹੈ - ਵਿਗਿਆਨ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਅਤੇ ਮਾਹਰਾ ਦੁਆਰਾ ਸੰਚਾਲਿਤ ਕਰਨ ਦੀ ਯੋਜਨਾ ਹੈ।

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਡਾ: ਅਜੈ ਕੁਮਾਰ ਸੂਦ ਨੇ ਵਿਸ਼ਵ ਕਲਿਆਣ ਦੇ ਲਈ ਗਲੋਬਲ ਵਿਗਿਆਨ ਵਿਸ਼ੇ ਦੇ ਤਰਕ ਨੂੰ ਸਮਝਾਇਆ ਅਤੇ ਕਿਹਾ ਹੈ ਕਿ ਕੋਵਿਡ ਦੇ ਮੱਦੇਨਜ਼ਰ ਗਲੋਬਲੀ ਚੁਣੌਤੀਆਂ ਨਾਲ ਲੜਨ ਦੇ ਲਈ ਵਿਸ਼ਵ ਹੁਣ ਅਤੇ ਅਧਿਕ ਨਿਕਟ ਆ ਗਿਆ ਹੈ। ਡਾ: ਸੂਦ ਨੇ ਇਹ ਵੀ ਵਿਸਥਾਰ ਨਾਲ ਦੱਸਿਆ ਕਿ 28 ਫਰਵਰੀ 1928 ਨੂੰ ਉੱਘੇ ਭਾਰਤੀ ਭੌਤਿਕ ਵਿਗਿਆਨੀ ਸੀ.ਵੀ. ਰਮਨ ਨੇ ਇੱਕ ਮਹੱਤਵਪੂਰਨ ਖੋਜ ਕੀਤੀ, ਜਿਸ ਨੂੰ ਰਮਨ ਪ੍ਰਭਾਵ ਵਜੋਂ ਜਾਣਿਆ ਜਾਂਦਾ ਹੈ। ਖੋਜ ਇਹ ਸੀ ਕਿ ਜਦੋਂ ਰੰਗੀਨ ਪ੍ਰਕਾਸ਼ ਦੀ ਇੱਕ ਕਿਰਨ ਇੱਕ ਤਰਲ ਵਿੱਚ ਦਾਖਲ ਹੁੰਦੀ ਹੈ, ਤਾਂ ਉਸ ਤਰਲ ਦੁਆਰਾ ਖਿੰਡੇ ਹੋਏ ਪ੍ਰਕਾਸ਼ ਦਾ ਇੱਕ ਹਿੱਸਾ ਵੱਖਰੇ ਰੰਗ ਦਾ ਹੁੰਦਾ ਹੈ। ਰਮਨ ਨੇ ਦਿਖਾਇਆ ਕਿ ਇਸ ਖਿੰਡੇ ਹੋਏ ਪ੍ਰਕਾਸ਼ ਦੀ ਪ੍ਰਕਿਰਤੀ ਮੌਜੂਦ ਨਮੂਨੇ ਦੀ ਕਿਸਮ 'ਤੇ ਨਿਰਭਰ ਕਰਦੀ ਹੈ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਸ਼੍ਰੀ ਐਸ. ਚੰਦਰਸ਼ੇਖਰ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਮਹੱਤਵਪੂਰਨ ਵਿਗਿਆਨਕ ਦਿਵਸ ਮਨਾਉਣ ਨਾਲ ਸਬੰਧਤ ਪ੍ਰੋਗਰਾਮ ਸਮਾਜ ਵਿੱਚ ਵਿਗਿਆਨਕ ਜਾਗਰੂਕਤਾ ਲਿਆਉਂਦੇ ਹਨ। ਕਈ  ਸੰਸਥਾਵਾਂ ਆਪਣੀਆਂ ਪ੍ਰਯੋਗਸ਼ਾਲਾਵਾਂ ਲਈ ਓਪਨ ਹਾਊਸਾਂ ਦਾ ਪ੍ਰਬੰਧ ਕਰਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਕਿਸੇ ਵਿਸ਼ੇਸ਼ ਖੋਜ ਪ੍ਰਯੋਗਸ਼ਾਲਾ/ਸੰਸਥਾਨ ਵਿੱਚ ਉਪਲਬਧ ਕਰੀਅਰ ਦੇ ਮੌਕਿਆਂ ਬਾਰੇ ਸੂਚਿਤ ਕਰਦੀਆਂ ਹਨ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (DST) ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨਾਲ ਜੁੜੀਆਂ ਵਿਗਿਆਨਕ ਸੰਸਥਾਵਾਂ, ਖੋਜ ਪ੍ਰਯੋਗਸ਼ਾਲਾਵਾਂ ਅਤੇ ਖੁਦਮੁਖਤਿਆਰ ਵਿਗਿਆਨਕ ਸੰਸਥਾਵਾਂ ਵਿੱਚ ਦੇਸ਼ ਭਰ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਦੇ ਜਸ਼ਨ ਨੂੰ ਸਮਰਥਨ, ਉਤਪ੍ਰੇਰਕ ਅਤੇ ਤਾਲਮੇਲ ਕਰਨ ਲਈ ਇੱਕ ਨੋਡਲ ਏਜੰਸੀ ਵਜੋਂ ਕੰਮ ਕਰਦਾ ਹੈ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (DST) ਦੇ ਅਧੀਨ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (NCSTC) ਨੇ ਰਾਜ ਵਿਗਿਆਨ ਅਤੇ ਟੈਕਨੋਲੋਜੀ (S&T) ਕੌਂਸਲਾਂ ਨਾਲ ਸਹਿਯੋਗ ਕੀਤਾ ਹੈ ਅਤੇ ਵਿਭਾਗਾਂ ਰਾਹੀਂ ਇਸ ਨੇ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦਾ ਸਮਰਥਨ ਕੀਤਾ ਹੈ।

ਐੱਨਸੀਐੱਸਟੀਸੀ, ਡੀਐੱਸਟੀ ਦੇ ਪ੍ਰਮੁੱਖ ਡਾ.ਮਨੋਰੰਜਨ ਮੋਹੰਤੀ ਅਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਅੱਜ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।