5 Dariya News

ਅਜਾਦੀ ਦਿਵਸ 2022 ਦੇ ਮੱਦੇਨਜਰ ਜ਼ਿਲ੍ਹਾ ਪੁਲਿਸ ਵੱਲੋਂ ਵੱਖ ਵੱਖ ਥਾਂਵਾ ਤੇ ਕੱਢਿਆ ਗਿਆ ਫਲੈਗ ਮਾਰਚ

5 Dariya News

ਐਸ.ਏ.ਐਸ. ਨਗਰ 11-Aug-2022

ਵਿਵੇਕ ਸ਼ੀਲ ਸੋਨੀ, ਆਈ.ਪੀ ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਅਜਾਦੀ ਦਿਵਸ 2022 ਦੇ ਮੱਦੇਨਜਰ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਜਿਲ੍ਹਾ ਵਿੱਚ ਕਪਤਾਨ ਪੁਲਿਸ (ਸ਼ਹਿਰੀ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਉੱਪ ਕਪਤਾਨ ਪੁਲਿਸ (ਸ਼ਹਿਰੀ 01) ਅਤੇ ਉੱਪ ਕਪਤਾਨ ਪੁਲਿਸ (ਸ਼ਹਿਰੀ 02), ਐਸ.ਏ.ਐਸ ਨਗਰ ਵੱਲੋ ਮੁੱਖ ਅਫਸਰ ਥਾਣਾ ਸੋਹਾਣਾ, ਫੇਸ 11, ਫੇਸ 08, ਮਟੋਰ, ਫੇਸ 01 ਅਤੇ ਨਯਾਂ ਗਾਓ ਦੇ ਸਹਿਯੋਗ ਨਾਲ ਜਿਲ੍ਹਾ ਪੁਲਿਸ (120 ਕਰਮਚਾਰੀ), ਬੀ.ਐਸ.ਐਫ ਦੀਆਂ ਇੱਕ ਕੰਪਨੀ (62 ਕਰਮਚਾਰੀ), ਅਤੇ ਐਸ.ਓ.ਜੀ ਦੀ ਇੱਕ ਟੀਮ (20 ਕਰਮਚਾਰੀ) ਨਾਲ ਸ਼ਹਿਰੀ ਇਲਾਕੇ ਵਿੱਚ ਪੈਂਦੀਆ ਮਾਰਕਿਟਾ, ਰਿਹਾਇਸ਼ੀ ਏਰੀਏ ਆਦਿ ਥਾਂਵਾ ਤੇ ਫਲੈਗ ਮਾਰਚ ਕੀਤਾ ਗਿਆ ਹੈ ਤਾ ਜੋ ਇਲਾਕਾ ਵਿੱਚ ਅਮਨ ਸ਼ਾਤੀ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਭੈੜੇ ਅਨਸਰਾ ਤੇ ਸਿਕੰਜਾ ਕੱਸਿਆ ਜਾ ਸਕੇ।