5 Dariya News

ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਉਦਯੋਗ-ਅਕਾਦਮੀਆਂ ਇੰਟਰਫੇਸ ਪ੍ਰੋਗਰਾਮ ਤਹਿਤ ਐਮ.ਜੀ ਮੋਟਰ ਇੰਡੀਆ ਨਾਲ ਕੀਤੀ ਸਾਂਝੇਦਾਰੀ

ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਐਮ.ਜੀ ਮੋਟਰ ਇੰਡੀਆ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਸੌਂਪੀ ਹੈਕਟਰ ਕਾਰ

5 Dariya News

ਘੜੂੰਆਂ 06-Jul-2022

ਉਦਯੋਗ ਦੇ ਨਾਲ ਆਪਣੀ ਭਾਈਵਾਲੀ ਨੂੰ ਅੱਗੇ ਵਧਾਉਂਦੇ ਹੋਏ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਆਪਣੇ ਉਦਯੋਗ -ਅਕੈਡਮੀਆ ਇੰਟਰਫੇਸ (ਆਈ.ਏ.ਆਈ) ਪ੍ਰੋਗਰਾਮ ਦੇ ਤਹਿਤ ਐਮ.ਜੀ ਮੋਟਰ ਇੰਡੀਆ ਨਾਲ ਸਾਂਝੇਦਾਰੀ ਸਥਾਪਿਤ ਕੀਤੀ ਹੈ, ਜਿਸ ਦੇ ਤਹਿਤ ਐਮ.ਜੀ ਮੋਟਰ ਇੰਡੀਆ ਨੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਨੂੰ ਭਾਰਤ ਦੀ ਪਹਿਲੀ ਇੰਟਰਨੈਟ ਐਸ.ਯੂ.ਵੀ ਕਾਰ ਐਮ.ਜੀ ਹੈਕਟਰ ਸੌਂਪੀ ਹੈ। ਭਾਈਵਾਲੀ ਦੇ ਅੰਤਰਗਤ ਬ੍ਰਿਟਿਸ਼ ਕੰਪਨੀ ਯੂਨੀਵਰਸਿਟੀ ਦੇ ਆਟੋ ਮੋਬਾਈਲ ਅਤੇ ਮਕੈਨੀਕਲ ਖੇਤਰਾਂ ਦੇ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀ ਤੋਂ ਜਾਣੂ ਕਰਵਾ ਕੇ ਅਤੇ ਉਨ੍ਹਾਂ ਨੂੰ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਮੁਤਾਬਕ ਤਿਆਰ ਕਰਕੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰੇਗੀ।

ਸਮਾਗਮ ਦੌਰਾਨ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਮ.ਜੀ ਮੋਟਰ ਇੰਡੀਆ ਦੇ ਮਨੁੱਖੀ ਸਰੋਤ ਮੁਖੀ ਸ਼੍ਰੀ ਯਸ਼ਵਿੰਦਰ ਪਟਿਆਲ ਦੀ ਹਾਜ਼ਰੀ 'ਚ ਐਮ.ਜੀ ਹੈਕਟਰ ਕਾਰ ਦੀਆਂ ਚਾਬੀਆਂ ਸ. ਸਤਨਾਮ ਸਿੰਘ ਸੰਧੂ ਨੂੰ ਸੌਂਪੀਆਂ।ਇਸ ਮੌਕੇ ਮੋਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਐਮ.ਜੀ ਦੇ ਆਫ਼ਟਰਸੇਲਜ਼ ਮੁਖੀ ਰਾਜੇਸ਼ ਮਹਿਰੋਤਰਾ, ਐਮ.ਜੀ ਕਾਰਪੋਰੇਟ ਦਫ਼ਤਰ ਦੇ ਸੀਨੀਅਰ ਐਚ.ਆਰ ਬਿਜ਼ਨਸ ਪਾਰਟਨਰ ਰੀਮਾ ਸ਼ਰਮਾ ਉਚੇਚੇ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਹੁਨਰ ਵਿਕਾਸ ਨੂੰ ਰਵਾਇਤੀ ਸਿੱਖਿਆ ਪ੍ਰਣਾਲੀ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਤਾਬੀ ਗਿਆਨ ਦੇ ਨਾਲ-ਨਾਲ ਹੱਥੀਂ ਤਜ਼ਰਬੇ ਆਧਾਰਿਤ ਸਿੱਖਿਆ ਪ੍ਰਦਾਨ ਕਰਵਾਉਣ ਨੂੰ ਵੀ ਅਤਿਅੰਤ ਜ਼ਰੂਰੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਭਰ ਵਿਚੋਂ 65 ਫ਼ੀਸਦੀ ਗਿਣਤੀ ਨਾਲ ਸੱਭ ਤੋਂ ਵੱਧ ਨੌਜਵਾਨਾਂ ਵਾਲਾ ਦੇਸ਼ ਹੈ ਅਤੇ ਸਾਡੇ ਦੇਸ਼ ਨੂੰ ਦੁਨੀਆ ਦੇ ਸਿਖਰ 'ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ, ਬਸ਼ਰਤੇ ਸਾਨੂੰ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ। 

ਉਨ੍ਹਾਂ ਐਮ.ਜੀ ਮੋਟਰ ਇੰਡੀਆ ਵਰਗੇ ਉਦਯੋਗਿਕ ਅਦਾਰਿਆਂ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਚੋਟੀ ਦੀਆਂ ਵਿਦਿਅਕ ਸੰਸਥਾਵਾਂ ਨੂੰ ਭਾਰਤ ਦੇ ਨੌਜਵਾਨਾਂ ਦੀ ਊਰਜਾ ਨੂੰ ਨਵੀਂ ਦਿਸ਼ਾ ਦੇਣ ਲਈ ਸਾਂਝੇ ਮੰਚ 'ਤੇ ਆਉਣ ਦਾ ਸੱਦਾ ਦਿੱਤਾ। ਹੇਅਰ ਨੇ ਹਾਜ਼ਰੀਨ ਵਿਦਿਆਰਥੀਆਂ ਨੂੰ 'ਵਰਸਿਟੀ ਵਿੱਚ ਆਪਣੇ ਕੀਮਤੀ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਬਿਹਤਰ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਮੌਜੂਦਾ ਸਮਾਂ ਵਿਦਿਆਰਥੀਆਂ ਲਈ ਸਿੱਖਣ ਦਾ, ਅੱਗੇ ਵਧਣ ਦਾ ਅਤੇ ਆਪਣੇ ਲਈ ਇੱਕ ਉੱਜਵਲ ਭਵਿੱਖ ਬਣਾਉਣ ਦਾ ਹੈ ਜਦਕਿ ਇਹ ਸਮਾਂ ਮੁੜ ਕੇ ਨਹੀਂ ਆਵੇਗਾ।

ਇਸ ਦੌਰਾਨ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਉਦਯੋਗਿਕ ਸਾਂਝੇਦਾਰੀ ਨੂੰ ਤਰਜੀਹ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਇਸੇ ਲੜੀ ਨੂੰ ਅੱਗੇ ਤੋਰਦਿਆਂ 'ਵਰਸਿਟੀ ਨੇ ਐਮ.ਜੀ. ਮੋਟਰ ਇੰਡੀਆ ਨਾਲ ਇਹ ਭਾਈਵਾਲੀ ਸਥਾਪਿਤ ਕੀਤੀ ਹੈ, ਜੋ ਕਿ ਇਸ ਖੇਤਰ ਵਿੱਚ ਉਭਰਦੇ ਪੇਸ਼ੇਵਰਾਂ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ।ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਾਂਝੇਦਾਰੀ ਆਟੋਮੋਬਾਇਲ ਅਤੇ ਮਕੈਨੀਕਲ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਦੇ ਢੁੱਕਵੇਂ ਹੱਲ ਲੱਭਣ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਹੋਵੇਗਾ।

ਸ. ਸੰਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਇੰਡਸਟਰੀ-ਅਕੈਡਮੀਆ ਇੰਟਰਫੇਸ ਪ੍ਰੋਗਰਾਮ ਦੇ ਹਿੱਸੇ ਵਜੋਂ ਐਮ.ਜੀ ਮੋਟਰ ਇੰਡੀਆ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਹੁਨਰ ਆਧਾਰਿਤ ਸਿੱਖਿਆ ਵੱਲ ਪ੍ਰੋਤਸ਼ਾਹਿਤ ਕਰਦਿਆਂ ਇੰਡਸਟਰੀ ਦੀਆਂ ਮੌਜੂਦਾ ਅਨੁਸਾਰ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਹੁਣ ਤੱਕ 30 ਤੋਂ ਵੱਧ ਚੋਟੀ ਦੀਆਂ ਕੰਪਨੀਆਂ ਜਿਵੇਂ ਕਿ ਮਾਈਕ੍ਰੋਸਾਫ਼ਟ, ਗੂਗਲ, ਵਰਚੂਸਾ, ਹੁੰਡਈ, ਹੈਵਲੇਟ-ਪੈਕਾਰਡ, ਸਿਸਕੋ, ਟੈਕ ਮਹਿੰਦਰਾ, ਹੌਂਡਾ, ਆਈ.ਬੀ.ਐਮ ਅਤੇ ਵੀਡੀਓਕੋਨ ਨਾਲ ਇੰਡਸਟਰੀ ਗਠਜੋੜ ਸਥਾਪਿਤ ਕਰਦਿਆਂ 'ਵਰਸਿਟੀ ਕੈਂਪਸ ਵਿਖੇ ਵਿਸ਼ਵ ਪੱਧਰੀ ਖੋਜ ਅਤੇ ਸਿਖਲਾਈ ਕੇਂਦਰ ਸਥਾਪਿਤ ਕੀਤੇ ਹਨ।

 ਉਨ੍ਹਾਂ ਕਿਹਾ ਕਿ ਨਿਰਸੰਦੇਹ ਇਹ ਚੰਡੀਗੜ੍ਹ ਯੂਨੀਵਰਸਿਟੀ ਦੇ ਉਭਰਦੇ ਇੰਜੀਨੀਅਰਾਂ ਲਈ ਤਜ਼ਰਬੇ ਆਧਾਰਿਤ ਸਿੱਖਿਆ ਵੱਲ ਮਹੱਤਵਪੂਰਨ ਪਹਿਲਕਦਮੀ ਸਿੱਧ ਹੋਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਐਮ.ਜੀ ਮੋਟਰ ਇੰਡੀਆ ਦੇ ਐਚ.ਆਰ ਡਾਇਰੈਕਟਰ ਯਸ਼ਵਿੰਦਰ ਪਟਿਆਲ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨਾਲ ਕੀਤੀ ਇਸ ਸਾਂਝੇਦਾਰੀ ਤੋਂ ਖੁਸ਼ ਹਾਂ, ਕਿਉਂਕਿ ਇਹ ਗਤੀਸ਼ੀਲਤਾ ਖੇਤਰ ਵਿੱਚ ਮੌਜੂਦਾ ਪੀੜ੍ਹੀ ਦੇ ਹੁਨਰ ਵਿਕਾਸ ਨੂੰ ਪ੍ਰਫੁਲਿਤ ਕਰੇਗੀ। ਉਨ੍ਹਾਂ ਯਕੀਨ ਪ੍ਰਗਟਾਇਆ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਆਟੋ-ਟੈਕਨਲੋਜੀ ਉਦਯੋਗ ਲਈ ਤਕਨੀਕੀ ਤੌਰ 'ਤੇ ਸਮੇਂ ਦੇ ਹਾਣੀ ਬਣਾਉਣ ਅਤੇ ਭਵਿੱਖ ਵਿੱਚ ਨੌਕਰੀਆਂ ਦੇ ਮੌਕਿਆਂ ਲਈ ਤਿਆਰ ਕਰਨ ਵਿੱਚ ਮਦਦ ਕਰੇਗੀ। 

ਭਾਈਵਾਲੀ ਵਿਦਿਆਰਥੀਆਂ ਨੂੰ ਵਾਹਨ ਪ੍ਰਣਾਲੀਆਂ ਨਾਲ ਜਾਣੂ ਕਰਵਾਕੇ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਕਾਰਾਂ 'ਤੇ ਮੁਢਲੀ ਜਾਂਚ ਪ੍ਰਕਿਰਿਆਵਾਂ ਨੂੰ ਕਿਵੇਂ ਕਰਨਾ ਹੈ। ਇਹ ਵਿਦਿਆਰਥੀਆਂ ਨੂੰ ਤਕਨੀਕੀ ਤੌਰ 'ਤੇ ਐਡਵਾਂਸ ਵਾਹਨਾਂ ਦੀਆਂ ਵੱਖ-ਵੱਖ ਇਲੈਕਟ੍ਰੀਕਲ, ਇਲੈਕਟ੍ਰਾਨਿਕ ਅਤੇ ਮਕੈਨੀਕਲ ਪ੍ਰਣਾਲੀਆਂ 'ਤੇ ਖੋਜ ਕਰਨ ਲਈ ਪ੍ਰੋਤਸ਼ਾਹਿਤ ਕਰੇਗਾ। 'ਉਨ੍ਹਾਂ ਕਿਹਾ ਕਿ ਸਾਂਝੇਦਾਰੀ ਦੇ ਮਾਧਿਅਮ ਰਾਹੀਂ ਵਿਦਿਆਰਥੀ ਤਕਨਾਲੋਜੀ ਅਤੇ ਪ੍ਰਣਾਲੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਅਧਿਐਨ ਕਰਨਗੇ, ਜਿਸ ਵਿੱਚ ਇੰਜਣ ਦੇ ਹਿੱਸੇ, ਬਾਲਣ ਪ੍ਰਣਾਲੀਆਂ, ਡ੍ਰਾਈਵ ਰੇਲ ਗੱਡੀਆਂ, ਇਗਨੀਸ਼ਨ ਪ੍ਰਣਾਲੀਆਂ, ਵਾਹਨ ਚੈਸੀ, ਪ੍ਰਣਾਲੀਆਂ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ।