5 Dariya News

ਕਪੂਰਥਲਾ ਪੁਲਿਸ ਦਾ 'ਸਮਾਧਾਨ' ਲੋਕਾਂ ਲਈ ਸਿੰਗਲ ਪੁਆਇੰਟ ਸੁਵਿਧਾ ਕੇਂਦਰ ਵਜੋਂ ਉੱਭਰਿਆ

ਲੋਕਾਂ ਨੂੰ ਪਾਰਦਰਸ਼ੀ, ਪ੍ਰਭਾਵੀ ਅਤੇ ਜਵਾਬਦੇਹ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਐਸ ਐਸ ਪੀ ਦੀ ਇਹ ਨਿਵੇਕਲੀ ਪਹਿਲ

5 Dariya News

ਕਪੂਰਥਲਾ 22-Apr-2022

ਲੋਕਾਂ ਨੂੰ ਪਾਰਦਰਸ਼ੀ, ਪ੍ਰਭਾਵੀ ਅਤੇ ਜਵਾਬਦੇਹ ਪੁਲਿਸ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਪੁਲਿਸ ਕਪੂਰਥਲਾ ਵੱਲੋਂ ਸ਼ੁਰੂ ਕੀਤਾ ਗਿਆ 'ਸਮਾਧਨ' ਲੋਕਾਂ ਲਈ ਪੁਲਿਸ ਨਾਲ ਸਬੰਧਤ ਕੰਮ ਕਰਵਾਉਣ ਲਈ ਸਿੰਗਲ ਪੁਆਇੰਟ ਸੁਵਿਧਾ ਕੇਂਦਰ ਵਜੋਂ ਉਭਰਿਆ ਹੈ।  ਇਹ ਨਵੇਕਲੀ ਪਹਿਲਕਦਮੀ, ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰੀਸ਼ ਦਿਆਮਾ ਦੀ ਹੈ ਜੋ ਕਿ‘ਸਮਾਧਾਨ ਹੈਲਪਲਾਈਨ' ਅਤੇ 'ਸਮਾਧਾਨ ਕੇਂਦਰ' ਦਾ ਸੁਮੇਲ ਹੈ। ਸਮਾਧਾਨ ਹੈਲਪਲਾਈਨ ਲੋਕਾਂ ਨੂੰ ਪੁਲਿਸ ਵਿਭਾਗ ਕੋਲ ਉਨ੍ਹਾਂ ਦੀਆਂ ਲੰਬਿਤ ਸ਼ਿਕਾਇਤਾਂ ਅਤੇ ਸਵਾਲਾਂ ਬਾਰੇ ਤੁਰੰਤ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਕੋਈ ਵੀ ਵਿਅਕਤੀ ਦਫਤਰ ਦੇ ਸਮੇਂ ਦੌਰਾਨ ਹੈਲਪਲਾਈਨ ਨੰਬਰਾਂ 9041922168 ਅਤੇ 01822-292006 'ਤੇ ਕਾਲ ਕਰ ਸਕਦਾ ਹੈ ਅਤੇ ਆਪਣੀਆਂ ਬਕਾਇਆ ਸ਼ਿਕਾਇਤਾਂ ਅਤੇ ਸਵਾਲਾਂ ਦੀ ਸਥਿਤੀ ਪ੍ਰਾਪਤ ਕਰ ਸਕਦਾ ਹੈ। ਇਹ ਹੈਲਪਲਾਈਨ ਇੱਕ ਨਾਗਰਿਕ ਨੂੰ ਪੁਲਿਸ ਥਾਣਿਆਂ ਜਾਂ ਉੱਚ ਦਫ਼ਤਰਾਂ ਵਿੱਚ ਖੱਜਲ ਖ਼ੁਆਰ ਹੋਏ ਬਿਨਾਂ, ਇਹਨਾਂ ਨੰਬਰਾਂ ਨੂੰ ਡਾਇਲ ਕਰਕੇ, ਨਿਰਵਿਘਨ ਅਤੇ ਮੁਸ਼ਕਲ ਰਹਿਤ ਢੰਗ ਨਾਲ ਆਪਣੀਆਂ ਲੰਬਿਤ ਸ਼ਿਕਾਇਤਾਂ ਦੀ ਸਥਿਤੀ ਦਾ ਲਾਭ ਲੈਣ ਦੇ ਯੋਗ ਬਣਾਉਂਦੀ ਹੈ।

ਇਸੇ ਤਰ੍ਹਾਂ, ਸਮਾਧਾਨ ਕੇਂਦਰ ਬਿਨਾਂ ਕਿਸੇ ਵਿਚੋਲੇ ਦੀ ਮਦਦ ਦੇ ਢੰਗ ਨਾਲ ਆਪਣੇ ਕੇਂਦਰ 'ਤੇ ਪਹੁੰਚ ਕੇ ਲੋਕਾਂ ਨੂੰ ਸਿੱਧੇ ਤੌਰ 'ਤੇ ਪੁਲਿਸ ਦੀ ਮਦਦ ਲੈਣ ਵਿਚ ਮਦਦ ਕਰਦਾ ਹੈ। ਸਮਾਧਾਨ ਕੇਂਦਰ 'ਤੇ ਕੋਈ ਵੀ ਵਿਅਕਤੀ ਐਂਟਰੀ 'ਤੇ ਸਿਰਫ਼ ਇੱਕ ਟੋਕਨ ਪ੍ਰਾਪਤ ਕਰਕੇ ਪੁਲਿਸ ਕੋਲ ਪਹੁੰਚ ਸਕਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੁਆਰਾ ਵਿਸ਼ੇਸ਼ ਤੌਰ 'ਤੇ ਬਣਾਏ ਗਏ ਹੈਲਪ ਡੈਸਕ ਲਈ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇੰਸਪੈਕਟਰ ਰੈਂਕ ਦਾ ਅਧਿਕਾਰੀ ਵਿਅਕਤੀ ਦੀ ਸ਼ਿਕਾਇਤ ਸੁਣਦਾ ਹੈ ਅਤੇ ਫਿਰ ਉਸ ਅਨੁਸਾਰ ਵੱਖ-ਵੱਖ ਅਪਰਾਧਾਂ ਲਈ ਉਸੇ ਥਾਂ 'ਤੇ ਸਥਾਪਤ ਹੋਰ ਡੈਸਕਾਂ ਨੂੰ ਭੇਜਦਾ ਹੈ। ਇਸ ਤੋਂ ਬਾਅਦ ਸਬੰਧਤ ਹੈਲਪ ਡੈਸਕ ਤੋਂ ਇੱਕ ਪੁਲਿਸ ਕਰਮਚਾਰੀ ਜਿਸਨੂੰ ਸਹਾਇਤਾ ਅਧਿਕਾਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ, ਇਸ ਨੂੰ ਢੁਕਵੀਂ ਕਾਰਵਾਈ ਲਈ ਸਬੰਧਤ ਉੱਚ ਅਧਿਕਾਰੀ (ਡੀਐਸਪੀ ਅਤੇ ਇਸ ਤੋਂ ਉੱਪਰ) ਕੋਲ ਲੈ ਜਾਂਦਾ ਹੈ। ਇਹ ਬਿਨਾਂ ਕਿਸੇ ਅਸੁਵਿਧਾ ਦੇ ਪੀੜਤ ਲੋਕਾਂ ਦੀ ਮੌਕੇ 'ਤੇ ਸੁਣਵਾਈ ਅਤੇ ਹੱਲ ਕਰਨ ਦੇ ਯੋਗ ਬਣਾਉਂਦਾ ਹੈ। ਸ਼ਿਕਾਇਤਕਰਤਾ 15-20 ਮਿੰਟਾਂ ਦੇ ਅੰਦਰ ਸਾਰੀ ਪ੍ਰਕਿਰਿਆ ਤੋਂ ਫਾਰਗ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸਨੂੰ ਉਸਦੀ ਮੁਲਾਕਾਤ ਦੀ ਮਿਤੀ, ਸ਼ਿਕਾਇਤ ਅਤੇ ਭਵਿੱਖ ਦੀ ਸੁਣਵਾਈ, ਜੇਕਰ ਕੋਈ ਹੋਵੇ, ਦਾ ਜ਼ਿਕਰ ਕਰਦੀ ਰਸੀਦ ਰਸੀਦ ਦਿੱਤੀ ਜਾਂਦੀ ਹੈ।

ਇਸ ਤਰ੍ਹਾਂ ਸਮਾਧਾਨ ਵਿਧੀ ਨਾਗਰਿਕ ਨੂੰ ਕਿਸੇ 'ਤੇ ਨਿਰਭਰ ਕੀਤੇ ਬਿਨਾਂ ਆਪਣੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਯੋਗ ਬਣਾਉਂਦੀ ਹੈ। ਸਮਾਧਾਨ ਇਸ ਤਰ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਕੇ ਉਨ੍ਹਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬਚਤ ਕਰਦਾ ਹੈ। ਆਪਣੀ ਕਿਸਮ ਦੀ ਇਹ ਪਹਿਲੀ ਪਹਿਲਕਦਮੀ ਲੋਕਾਂ ਨੂੰ ਪਾਰਦਰਸ਼ੀ, ਪ੍ਰਭਾਵੀ ਅਤੇ ਜਵਾਬਦੇਹ ਪੁਲਿਸਿੰਗ ਯਕੀਨੀ ਬਣਾ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੰਦੀ ਹੈ। ਇਸ ਦੌਰਾਨ ਸੀਨੀਅਰ ਕਪਤਾਨ ਪੁਲਿਸ ਨੇ ਕਿਹਾ ਕਿ ਕਪੂਰਥਲਾ ਪੁਲਿਸ ਜ਼ਿਲ੍ਹੇ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ਼੍ਰੀ ਹਰੀਸ਼ ਦਿਆਮਾ ਨੇ ਕਿਹਾ ਕਿ 'ਸਮਾਧਾਨ’ ਯੋਜਨਾ ਇੱਕ ਨਾਗਰਿਕ ਕੇਂਦਰਿਤ ਪਹਿਲਕਦਮੀ ਹੈ ਜੋ ਕਿ ਇਸ ਉਦੇਸ਼ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਹੈ। ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਕਪੂਰਥਲਾ ਨੂੰ ਅਪਰਾਧ ਮੁਕਤ ਜ਼ਿਲ੍ਹਾ ਬਣਾਉਣ ਲਈ ਜਨਤਾ ਨੂੰ ਵੀ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੇ ਪੁਲਿਸ ਦੀ ਮਦਦ ਕਰਨੀ ਚਾਹੀਦੀ ਹੈ ।