5 Dariya News

ਕੁਸ਼ਟ ਰੋਗ ਦਾ ਜੇਕਰ ਸਹੀ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬੱਚ ਸਕਦਾ ਹੈ-ਸਿਵਲ ਸਰਜਨ

5 Dariya News

ਤਰਨ ਤਾਰਨ 02-Feb-2022

ਕੁਸ਼ਟ ਰੋਗ ਦਾ ਜੇਕਰ ਸਹੀ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬੱਚ ਸਕਦਾ ਹੈ। ਇਸ ਆਸ਼ੇ ਨੂੰ ਪੂਰਾ ਕਰਨ ਹਿਤ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਕੁਸ਼ਟ ਕਲੋਨੀ ਵਿਖੇ ਕੁਸ਼ਟ ਰੋਗ ਦਾ ਕੈਂਪ ਲਗਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਕੁਸ਼ਟ ਰੋਗ ਜੋ ਕਿ ਇਲਾਜ ਯੋਗ ਹੈ, ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਬਿਮਾਰੀ ਦਾ ਜਿੰਨੀ ਜਲਦੀ ਸੰਭਵ ਹੋ ਸਕੇ ਪਤਾ ਲੱਗ ਜਾਵੇ ਤਾਂ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ। ਇਸ ਸਬੰਧੀ ਮੁਫ਼ਤ ਦਵਾਈਆਂ ਸਾਰੇ ਹੀ ਸਰਕਾਰੀ ਹਸਪਤਾਲਾ ਤੋਂ ਮਿਲਦੀਆਂ ਹਨ। 

ਸਾਨੂੰ ਸਾਰਿਆ ਨੂੰ ਚਾਹੀਦਾ ਹੈ, ਜੇਕਰ ਸਾਨੂੰ ਕੁਸ਼ਟ ਰੋਗ ਦੇ ਲੱਛਣਾਂ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ ਦੁਆਲੇ ਨਜ਼ਰ ਆਊਂਦਾ ਹੈ ਤਾਂ ਉਸਨੂੰ ਅਸੀਂ ਨਜ਼ਦੀਕੀ ਸਿਹਤ ਕੇਂਦਰ ਵਿਚ ਜਾਣ ਲਈ ਪ੍ਰੇਰਿਤ ਕਰਾਂਗੇ ਅਤੇ ਕੁਸ਼ਟ ਰੋਗੀ ਦੇ ਨਾਲ ਹੋਣ ਵਾਲੇ ਸਮਾਜਿਕ ਭੇਦ ਭਾਵ ਨੂੰ ਵੀ ਰੋਕਣ ਦੀ ਵੀ ਪੂਰੀ ਕੋਸ਼ਿਸ਼ ਕਰਾਗੇ ।ਇਸੇ ਆਸੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋ ਮਿਤੀ 13 ਫਰਵਰੀ, 2022 ਤੱਕ ਕੁਸ਼ਟ ਰੋਗ ਸਬੰਧੀ ਸ਼ਪਰਸ਼ ਜਾਰਗਰੂਕਤਾ ਮੁਹਿਮ ਤਹਿਤ ਪੰਦਰਵਾੜਾ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਤਰਨ ਤਾਰਨ ਜ਼ਿਲੇ੍ਹ ਵਿਚ ਸਾਰੇ ਬਲਾਕਾਂ ਵਿੱਚ ਅਤੇ ਸ਼ਹਿਰੀ ਖੇਤਰ ਵਿਚ ਵੱਖ ਵੱਖ ਥਾਵਾ ਤੇ ਕੁਸ਼ਟ ਵਿਰੋਧੀ ਰੈਲੀਆਂ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ‘ਤੇ ਅਮ੍ਰਰਿੰਦਰ ਸਿੰਘ, ਮਨਿੰਦਰ ਕੋਰ ਅਤੇ ਹੋਰ ਸਟਾਫ਼ ਮੋਜੂਦ ਸੀ।