5 Dariya News

ਸਿਹਤ ਵਿਭਾਗ ਵੱਲੋਂ ਹਾਈਪਰ ਟੈਨਸ਼ਨ ਅਤੇ ਸ਼ੂਗਰ ਸਬੰਧੀ ਪੋਸਟਰ ਰਿਲੀਜ

5 Dariya News

ਬਠਿੰਡਾ 22-Mar-2021

ਸਿਵਲ  ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਵੱਲੋਂ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਸਹਿਯੋਗ ਨਾਲ ਹਾਈਪਰ ਟੈਨਸ਼ਨ ਅਤੇ ਸ਼ੂਗਰ ਵਿਸ਼ੇ ’ਤੇ ਤਿਆਰ ਕੀਤਾ ਪੋਸਟਰ ਰਿਲੀਜ਼ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਬੂਜਾ ਸੀਮਿੰਟ ਫਾਊਂਡੇਸ਼ਨ ਬਠਿੰਡਾ ਦਾ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਆਮ ਜਨਤਾ ਨੂੰ ਜਗਰੂਕ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਵੱਡੀ ਗਿਣਤੀ ਵਿੱਚ ਲੋਕ ਸ਼ੂਗਰ ਅਤੇ ਹਾਈਪਰਟੈਨਸ਼ਨ (ਬਲੱਡ ਪੈ੍ਰਸ਼ਰ) ਦੀ ਬਿਮਾਰੀ ਤੋਂ ਪੀੜਤ ਹਨ। ਜਿੰਨਾਂ ਨੂੰ ਰੈਗੂਲਰ ਚੈੱਕ ਅੱਪ, ਇਲਾਜ਼ ਅਤੇ ਜਾਗਰੂਕਤਾ ਦੀ ਲੋੜ ਹੈ ਤਾਂ ਜੋ ਦਿਨ-ਬ-ਦਿਨ ਵੱਧ ਰਹੀਆਂ ਬਿਮਾਰੀਆਂ ਨੂੰ  ਕੰਟਰੋਲ ਕੀਤਾ ਜਾ ਸਕੇ। ਉਨਾਂ ਇਹ ਵੀ ਦੱਸਿਆ ਕਿ ਜ਼ਿਲਾ ਪੱਧਰ ਅਤੇ ਗੈਰ ਸੰਚਾਰੀ ਬਿਮਾਰੀਆਂ ਦੇ ਇਲਾਜ ਸੰਬੰਧੀ ਐਨ. ਸੀ. ਡੀ. ਕਲੀਨਿਕ ਕੰਮ ਕਰ ਰਿਹਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਰੀਆ ਮੈਨੇਜਰ ਮਾਨਵ ਮੈਟੀ ਨੇ ਦੱਸਿਆ ਕਿ ਸਿਹਤ ਵਿਭਾਗ ਨਾਲ ਮਿਲਕੇ ਗੋਨਿਆਣਾ ਬਲਾਕ ਦੇ 12 ਪਿੰਡਾਂ ਵਿੱਚ ਸਿਹਤ ਵਿਸ਼ੇ ਨਾਲ ਸੰਬਧਿਤ ਇੱਕ ਵਿਸ਼ੇਸ਼ ਪੋ੍ਰਜੈਕਟ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਅਨੀਮੀਆ, ਹਾਈਪਰਟੈਨਸ਼ਨ ਅਤੇ ਸ਼ੂਗਰ ਆਦਿ ਬਿਮਾਰੀਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਇਨਾਂ ਬਿਮਾਰੀਆਂ ਪ੍ਰਤੀ ਜਾਗਰੂਕ ਵੀ ਕੀਤੀ ਜਾਂਦਾ ਹੈ। ਜਿਸ ਵਿੱਚ ਰੋਜ਼ਾਨਾ ਦੀਆਂ ਖਾਣ-ਪੀਣ ਅਤੇ ਰਹਿਣ ਸਹਿਣ ਦੀਆਂ ਆਦਤਾਂ ਵਿੱਚ ਬਦਲਾਅ ਲਿਆਉਣ ਬਾਰੇ ਗਤੀਵਿਧੀਆਂ ਕੀਤੀਆਂ ਜਾਦੀਆਂ ਹਨ। ਹਰ ਪੀੜਤ ਵਿਅਕਤੀ ਦਾ ਫਾਲੋਅੱਪ ਅਤੇ ਰਿਕਾਰਡ ਮੇਨ ਟੇਨ ਕੀਤਾ ਜਾਂਦਾ ਹੈ ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾਂ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰਪਾਲ ਸਿੰਘ, ਜ਼ਿਲਾ ਡੈਂਟਲ ਹੈਲਥ ਅਫ਼ਸਰ ਡਾ. ਨਰੇਸ਼ ਸਿੰਗਲਾ, ਪੋ੍ਰਜੈਕਟ ਕੁਆਰਡੀਨੇਟਰ ਸੰਜੈ ਕੁਮਾਰ, ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ, ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ, ਜ਼ਿਲਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ ਅਤੇ ਡਾ. ਮੁਨੀਸ਼ ਗੁਪਤਾ  ਹਾਜ਼ਰ ਸਨ ।