5 Dariya News

ਕਪੂਰਥਲਾ ਪੁਲਿਸ ਵੱਲੋਂ ਦੋ ਮਹੀਨੇ ਦੌਰਾਨ 50 ਭਗੌੜੇ ਗ੍ਰਿਫਤਾਰ- ਐਸ ਐਸ ਪੀ

ਇਕ ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰਵਾਉਣ ਵਿੱਚ ਸਫਲਤਾ ਮਿਲੀ

5 Dariya News

ਕਪੂਰਥਲਾ 19-Mar-2021

ਸ੍ਰੀਮਤੀ ਕੰਵਰਦੀਪ ਕੌਰ , ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ 2 ਮਹੀਨੇ ਦੌਰਾਨ 50 ਭਗੌੜਿਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ।ਐਸ ਐਸ ਪੀ ਕਪੂਰਥਲਾ ਨੇ ਦਸਿਆ ਕਿ ਸ੍ਰੀ ਵਿਸ਼ਾਲਜੀਤ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਇਨਵੈਸਟੀਗੇਸ਼ਨ), ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਕਪੂਰਥਲਾ ਦੀ ਨਿਗਰਾਨੀ ਹੇਠ ਜਿਲਾ ਕਪੂਰਥਲਾ ਦੀ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੋ ਮਹੀਨੇ ਦੇ ਅਰਸੇ ਦੌਰਾਨ ਕੁੱਲ 50 ਪੀ.ੳ ਗ੍ਰਿਫ਼ਤਾਰ ਕਰਨ ਅਤੇ 03 ਪੀ.ਉ ਦੀ ਪ੍ਰੋਪਰਟੀ ਕੀਮਤ ਕਰੀਬ 1 ਕਰੋੜ ਰੁਪਏ ਅਟੈਚ ਕਰਵਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਕੁੱਲ 50 ਪੀ.ੳ ਵਿੱਚੋਂ 15 ਪੀ.ਓ ਅ/ਧ 82,83 ਸੀ ਆਰ ਪੀ ਸੀ ਦੇ ਅਤੇ 35 ਪੀ.ਉ ਅ/ਧ 299 ਸੀ ਆਰ ਪੀ ਸੀ ਤਹਿਤ ਗ੍ਰਿਫਤਾਰ ਕੀਤੇ ਗਏ। ਗ੍ਰਿਫ਼ਤਾਰ ਕੀਤੇ ਪੀ.ਓ ਕਾਫੀ ਲੰਬੇ ਸਮੇਂ ਤੋਂ ਭਗੌੜੇ ਚੱਲੇ ਆ ਰਹੇ ਸਨ।ਗ੍ਰਿਫਤਾਰ ਕੀਤੇ ਪੀ.ੳ ਵਿੱਚੋਂ ਐਨ ਡੀ ਪੀ ਐਸ ਐਕਟ ਦੇ 16, ਐਕਸਾਈਜ਼ ਐਕਟ ਦੇ 4 ਅਤੇ ਆਈ ਪੀ ਸੀ ਦੇ 30 ਪੀ.ਓ ਹਨ।ਇਸ ਤੋਂ ਇਲਾਵਾ ਕਪੂਰਥਲਾ ਪੁਲਿਸ ਵੱਲੋਂ ਦੋ ਮਹੀਨੇ ਦੇ ਅਰਸੇ ਦੌਰਾਨ 3 ਪੀ.ਓ ਦੀ ਪ੍ਰੋਪਰਟੀ ਜਿਸ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ ਨੂੰ ਅਟੈਚ ਕਰਵਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਗ੍ਰਿਫਤਾਰ ਕੀਤੇ ਪੀ.ਉ ਦੀ ਹੋਰ ਪ੍ਰੋਪਰਟੀ ਦੀ ਵੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਵੀ ਜਲਦ ਤੋਂ ਜਲਦ ਜਬਤ ਕਰਾਇਆ ਜਾਵੇਗਾ। ਇਸ ਤੋਂ ਭਗੌੜੇ ਵਿਅਕਤੀਆਂ ਸਬੰਧੀ ਸਾਰੀ ਜਾਣਕਾਰੀ ਜਿਲਾ ਕਪੂਰਥਲਾ ਦੀ ਵੈਬਸਾਈਟ ਤੇ ਵੀ ਅਪਡੇਟ ਕੀਤੀ ਜਾ ਰਹੀ ਹੈ।