5 Dariya News

ਤੇਜੀ ਨਾਲ ਵਧਦੀ ਹੋਈ ਕੈਸਰ ਦੀ ਬਿਮਾਰੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਲ ਲਈ ਇਕ ਪੋਸਟਰ ਰਿਲੀਜ ਕੀਤਾ

5 Dariya News

ਤਰਨ ਤਾਰਨ 26-Feb-2021

ਕੈਸਰ ਦਾ ਮੁਢਲੀ ਸਟੇਜ ਤੇ ਪਕੜ ਵਿੱਚ ਆਉਣਾ ਹੀ ਕੈਸਰ ਕੰਟਰੋਲ ਦੀ ਕੂੰਜੀ ਹੈ। ਇਸ ਤੇਜੀ ਨਾਲ ਵਧਦੀ ਹੋਈ ਬਿਮਾਰੀ ਬਾਰੇ ਆਮ ਲੌਕਾ ਨੂੰ ਜਾਗਰੂਕਤਾ ਦੇਣ ਲਈ ਅੱਜ ਸਿਵਲ ਸਰਜਨ ਤਰਨ ਤਾਰਨ ਡਾ ਰੋਹਿਤ ਮਹਿਤਾ ਦੁਵਾਰਾ ਇਕ ਪੋਸਟਰ ਰਿਲੀਜ ਕੀਤਾ ਗਿਆ। ਇਸ ਅਵਸਰ ਤੇ ਸੰਬੋਧਨ ਕਰਦਿਆ ਸਿਵਲ ਸਰਜਨ ਤਰਨ ਤਾਰਨ ਨੇ ਕਿਹਾ ਕਿ ਕੈਸਰ ਦੀ ਬਿਮਾਰੀ ਤੋ ਬਚਣ ਲਈ ਇਸ ਦੇ ਲਛਣ ਤੇ ਕਾਰਣਾ ਬਾਰੇ ਵਿਸ਼ੇਸ਼ ਜਾਣਕਾਰੀ ਹੋਣਾਂ ਬਹੁਤ ਹੀ  ਜਰੂਰੀ ਹੈ।ਉਨਾਂ ਨੇ ਦਸਿਆ ਕਿ ਕੈਸਰ ਦੇ ਮੁਢਲੇ ਚਿੰਨਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਬਹੁਤ ਜਰੂਰੀ ਹੈ, ਫਸਲਾ ਤੇ ਕੀਟ ਨਾਸ਼ਕ ਦਵਾਈਆਂ ਦੀ ਘੱਟ ਤੋ ਘੱਟ ਵਰਤੋ , ਤੰਬਾਕੂ, ਬੀੜੀ-ਸਿਗਰਟ ਅਤੇ ਸ਼ਰਾਬ ਦੀ ਨਾਂ ਵਰਤੋ ਕਰਨ ਬਾਰੇ ਜੋਰਦਾਰ ਅਪੀਲ ਕੀਤੀ। ਇਸ ਦੇ ਨਾਲ ਹੀ ਉਨਾ ਵਲੋ ਕੈਸਰ ਦੇ ਲੱਛਣਾ ਬਾਰੇ ਜਾਣਕਾਰੀ ਦੀਤੀਂ ਗਈ ਜਿਵੇ ਕਿ ਸਤੱਨ ਵਿੱਚ ਗਿਲਟੀ ਜਾ ਡੂੰਘ,ਲਗਾਤਾਰ ਖੰਘ ਅਤੇ ਆਵਾਜ ਵਿੱਚ ਭਾਰੀਪਣ, ਦੋ ਮਹਾਂਵਾਰੀਆਂ ਵਿੱਚਕਾਰ ਖੁਨ ਪੈਣਾ ਅਤੇ ਇਸਤੋ ਇਲਾਵਾ ਵੀ ਖੁਨ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ।ਉਨਾਂ ਵਲੋ ਹੋਰ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਲੋਕਾ ਨੂੰ ਕੈਸਰ ਰੋਗ ਪ੍ਰਤੀ ਮੈਡੀਕਲ ਤੱਥਾ ਅਨੁਸਾਰ ਜਾਣਕਾਰੀ ਦਿਤੀ ਜਾਵੇ ਤਾਂ ਜੋ ਲੋਕ ਵਹਿਮਾਂ ਭਰਮਾਂ ਵਿਚੋ ਪੈਕੇ ਜਾਂ ਫੇਰ ਗਲਤ ਫਹਮੀ ਦਾ ਸ਼ਿਕਾਰ ਹੋ ਕੇ ਗਲਤ ਪਾਸੇ ਨਾ ਜਾਣ ਬਲਕਿ ਜਲਦੀ ਤੋ ਜਲਦੀ ਕਿਸੇ ਨੇੜਲੇ ਸਰਕਾਰੀ ਹਸਪਤਾਲ ਸਿਹਤ ਸੰਸਥਾ ਤੇ ਜਾ ਕੇ ਸਿਹਤ ਕਰਮੀ ਨਾਲ ਸੰਪਰਕ ਕਰਨ ਅਤੇ  ਇਸ ਬਿਮਾਰੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਮਰੀਜ ਨੂੰ ਮੌਤ ਦੇ ਮੂੰਹ ਵਿਚੋ ਜਾਣ ਤੋ ਬਚਾਇਆ ਜਾ ਸਕਦਾ ਹੈ।ਇਸ ਮੋਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਦੇਸਰਾਜ ਅਤੇ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਹਾਜਰ ਸਨ।