5 Dariya News

ਸਿਵਲ ਸਰਜਨ ਨੇ ਸਰਬੱਤ ਸਿਹਤ ਬੀਮਾ ਯੋਜਨਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਾਵਾਨਾ

ਵੈਨ ਜ਼ਿਲੇ ਦੇ ਵੱਖ-ਵੱਖ ਮੁਹੱਲਿਆਂ ਤੇ ਪਿੰਡਾਂ ’ਚ ਜਾ ਕੇ ਆਮ ਲੋਕਾਂ ਨੂੰ ਕਰੇਗੀ ਜਾਗਰੂਕ

5 Dariya News

ਬਠਿੰਡਾ 20-Feb-2021

ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਾਵਾਨਾ ਕੀਤਾ। ਇਹ ਵੈਨ 21 ਮਾਰਚ 2021 ਤੱਕ ਬਠਿੰਡਾ ਜ਼ਿਲੇ ਦੇ ਵੱਖ-ਵੱਖ ਮੁਹੱਲਿਆਂ ਤੇ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਪੰਜਾਬ ਸਰਕਾਰ ਸਿਹਤ ਬੀਮਾ ਯੋਜਨਾ ਦੇ ਲਾਭ ਸਬੰਧੀ ਜਾਗਰੂਕ ਤੇ ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਕੰਮ ਵੀ ਕਰੇਗੀ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਵਿੱਚ 2 ਲੱਖ 24 ਹਜ਼ਾਰ ਲਾਭਪਤਾਰੀਆਂ ਵਿੱਚੋਂ ਹੁਣ ਤੱਕ ਲਗਭਗ 1 ਲੱਖ 24 ਹਜ਼ਾਰ ਕਾਰਡ ਬਣ ਚੁੱਕੇ ਹਨ। ਉਨਾਂ ਕਿਹਾ ਕਿ ਇਸ ਵੈਨ ਦਾ ਮੁੱਖ ਮੰਤਵ ਬਾਕੀ ਰਹਿੰਦੇ ਲਾਭਪਤਾਰੀਆਂ ਨੂੰ ਪੰਜਾਬ ਸਰਕਾਰ ਸਿਹਤ ਬੀਮਾ ਯੋਜਨਾ ਦੇ ਲਾਭ ਸਬੰਧੀ ਜਾਗਰੂਕਤ ਕਰਨਾ ਅਤੇ ਕਾਰਡ ਬਣਾਉਣਾ ਹੈ, ਸੋ ਜਿਨਾਂ ਵੀ ਲਾਭਪਾਤਰੀਆਂ ਨੇ ਹੁਣ ਤੱਕ ਆਪਣੇ ਤੇ ਆਪਣੇ ਪਰਿਵਾਰ ਦੇ ਬੀਮਾ ਕਾਰਡ ਨਹੀਂ ਬਣਵਾਏ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ।ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਹੋਰ ਦੱਸਿਆ ਕਿ ਪੰਜਾਬ ਸਰਕਾਰ ਹਰ ਸਾਲ ਸੂਬੇ ਦੇ ਲਗਭਗ 40 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਸਾਲਾਨਾ ਸਿਹਤ ਬੀਮਾ ਯੋਜਨਾ ਅਧੀਨ ਇਲਾਜ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ, ਜਿਸ ਵਿੱਚ ਬੀਪੀਐਲ ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਕਿਸਾਨ, ਵਪਾਰੀ ਆਦਿ ਸਾਮਲ ਹਨ। ਇਸ ਮੌਕੇ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਯੋਗ ਲਾਭਪਤਾਰੀ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਪਿੰਡਾਂ ਤੇ ਸਹਿਰਾਂ ਦੇ ਮੁਹੱਲਿਆਂ ਵਿੱਚ ਬਣੇ ਕੌਮਨ ਸਰਵਿਸ ਸੈਂਟਰਾਂ (ਸੀ ਐਸ ਸੀ) ਤੋਂ ਵੀ ਬਣਵਾ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਇਸ ਬੀਮਾ ਕਾਰਡ ਦੀ ਫੀਸ ਸਿਰਫ 30 ਰੁਪਏ ਪ੍ਰਤੀ ਵਿਅਕਤੀ ਨਿਰਧਾਰਿਤ ਕੀਤੀ ਗਈ ਹੈ। ਉਨਾਂ ਇਹ ਵੀ ਦੱਸਿਆ ਕਿ ਹੁਣ ਇਹ ਕਾਰਡ ਇੱਕ ਵਾਰ ਹੀ ਬਣੇਗਾ, ਪਹਿਲਾਂ ਦੀ ਤਰ ਹਰ ਸਾਲ ਰੀਨਿਊ ਕਰਵਾਉਣ ਦੀ ਲੋੜ ਨਹੀਂ ਹੋਵੇਗੀ।ਇਸ ਦੌਰਾਨ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਸਡਿਊਲ ਅਨੁਸਾਰ ਬਠਿੰਡਾ ਸਹਿਰ ਵਿੱਚ ਇਹ ਵੈਨ 20 ਫ਼ਰਵਰੀ ਨੂੰ ਪ੍ਰਾਇਮਰੀ ਸਕੂਲ ਲਾਲ ਸਿੰਘ ਬਸਤੀ, ਗੁਰਦੁਆਰਾ ਸਾਹਿਬ ਰਾਮ ਬਾਗ ਰੋਡ, ਦੀਪ ਨਗਰ ਅਤੇ 21 ਫਰਵਰੀ ਨੂੰ ਗੁਰਦੁਆਰਾ ਸਾਹਿਬ ਮਾਡਲ ਟਾਊਨ, ਫੋਕਲ ਪੁਆਇੰਟ ਮਾਨਸਾ ਰੋਡ, ਡਿਸਪੈਂਸਰੀ ਪਰਸ ਰਾਮ ਨਗਰ ਅਤੇ 22 ਫਰਵਰੀ ਨੂੰ ਧਰਮਸ਼ਾਲਾ ਹੰਸ ਨਗਰ, ਚੰਦਸਰ ਬਸਤੀ, ਡਿਸਪੈਂਸਰੀ ਜਨਤਾ ਨਗਰ ਵਿਖੇ ਕਾਰਡ ਬਣਾਉਣ ਦਾ ਕੰਮ ਕਰੇਗੀ। ਇਸ ਤੋਂ ਇਲਾਵਾ ਸਿਹਤ ਬਲਾਕ ਨਥਾਣਾ ਵਿਖੇ 23 ਤੋਂ 26 ਫਰਵਰੀ, ਸਿਹਤ ਬਲਾਕ ਭਗਤਾ ਵਿਖੇ 27 ਫਰਵਰੀ ਤੋਂ 1 ਮਾਰਚ, ਸਿਹਤ ਬਲਾਕ ਬਾਲਿਆਂਵਾਲੀ ਵਿਖੇ 2 ਤੋਂ 5 ਮਾਰਚ, ਸਿਹਤ ਬਲਾਕ ਗੋਨਿਆਣਾ ਵਿਖੇ 6 ਤੋਂ 10 ਮਾਰਚ, ਸਿਹਤ ਬਲਾਕ ਸੰਗਤ ਵਿਖੇ 11 ਤੋਂ 14 ਮਾਰਚ ਤੇ ਸਿਹਤ ਬਲਾਕ ਤਲਵੰਡੀ ਸਾਬੋ ਵਿਖੇ 15 ਤੋਂ 21 ਮਾਰਚ ਤੱਕ ਕਾਰਡ ਬਣਾਏ ਜਾਣਗੇ।ਇਸ ਮੌਕੇ ਜ਼ਿਲਾ ਮੈਨੇਜਰ ਕੌਮਨ ਸਰਵਿਸ ਸੈਂਟਰ ਪਰੇਸ਼ ਗੋਇਲ, ਸੀਨੀਅਰ ਸਹਾਇਕ ਰਾਜੇਸ਼ ਕੁਮਾਰ ਅਤੇ ਗੋਪਾਲ ਰਾਏ ਆਦਿ ਹਾਜ਼ਰ ਸਨ।