5 Dariya News

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਚ ਵਿਕਾਸ ਕਾਰਜਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਮਨੀਸ਼ ਤਿਵਾੜੀ

ਵੱਖ-ਵੱਖ ਪਿੰਡਾਂ ਚ ਵਿਕਾਸ ਕਾਰਜਾਂ ਵਾਸਤੇ ਗਰਾਂਟਾਂ ਦੇ ਫੰਡ ਜਾਰੀ ਕੀਤੇ

5 Dariya News

ਬੰਗਾ (ਐਸ. ਬੀ. ਐਸ. ਨਗਰ) 20-Feb-2021

ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੇ ਕਿ ਲੋਕ ਸਭਾ ਹਲਕੇ ਚ ਵਿਕਾਸ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਸਰਬਪੱਖੀ ਵਿਕਾਸ ਵਾਸਤੇ ਵਚਨਬੱਧ ਹੈ। ਐਮ.ਪੀ ਤਿਵਾੜੀ ਬੰਗਾ ਹਲਕੇ ਦੇ ਵੱਖ-ਵੱਖ ਪਿੰਡਾਂ ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਐਮ.ਪੀ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਦਾ ਵਿਕਾਸ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਇੱਥੇ ਵਿਕਾਸ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿਕਾਸ ਕਾਰਜਾਂ ਵਾਸਤੇ ਲਗਾਤਾਰ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਪਿੰਡਾਂ ਚ ਵੀ ਸ਼ਹਿਰਾਂ ਦੇ ਪੱਧਰ ਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਜਿਨ੍ਹਾਂ ਨੇ ਇਸ ਦੌਰਾਨ ਪਿੰਡ ਔਡ਼, ਬਖਲੋਰ, ਚਾਹਲ ਖੁਰਦ, ਹੇਡ਼ੀਆ, ਲੜੋਆ ਰੇਹਪਾ, ਤਾਹਰਪੁਰ ਵਿਖੇ ਪਾਰਕਾਂ, ਗਲੀਆਂ, ਨਾਲੀਆਂ, ਸੋਲਰ ਲਾਈਟਾਂ, ਜਿਮ ਆਦਿ ਵਿਕਾਸ ਕਾਰਜਾਂ ਵਾਸਤੇ ਕਰੀਬ 1.89 ਕਰੋੜ ਰੁਪਏ ਦੀ ਗ੍ਰਾਂਟਾਂ ਦੇ ਫੰਡ ਮੁਹੱਈਆ ਕਰਵਾਏ। ਇਸ ਨਾਲ ਹੀ ਸਬੰਧਤ ਗਰਾਮ ਪੰਚਾਇਤਾਂ ਨੂੰ ਗਰਾਂਟਾਂ ਦਾ ਚੰਗੇ ਤਰੀਕੇ ਨਾਲ ਪ੍ਰਯੋਗ ਕਰਨ ਅਤੇ ਇਨ੍ਹਾਂ ਦੇ ਇਸਤੇਮਾਲ ਸਬੰਧੀ ਸਰਟੀਫਿਕੇਟ ਜਲਦੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੀ ਤਾਕੀਦ ਵੀ ਕੀਤੀ, ਤਾਂ ਜੋ ਹੋਰ ਗਰਾਂਟਾਂ ਜਾਰੀ ਕੀਤੀਆਂ ਜਾ ਸਕਣ।ਉਨ੍ਹਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਕਾਲੇ ਖੇਤੀ ਕਾਨੂੰਨਾਂ ਲਈ ਵੀ ਨਿਸ਼ਾਨੇ ਤੇ ਲਿਆ, ਜਿਹੜੀ ਲਗਾਤਾਰ ਚੱਲ ਰਹੇ ਕਿਸਾਨ ਅੰਦੋਲਨ ਵਿਚਾਲੇ ਹਾਲੇ ਤਕ ਅੜੀਅਲ ਰਵੱਈਆ ਅਪਣਾਏ ਹੋਏ ਹੈ।ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਨਵਾਂਸ਼ਹਿਰ ਯੋਜਨਾ ਬੋਰਡ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਹਰਮੇਸ਼ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਨਵਾਂਸ਼ਹਿਰ, ਠੇਕੇਦਾਰ ਰਜਿੰਦਰ ਸਿੰਘ, ਡਾ ਹਰਪ੍ਰੀਤ ਕੈਂਥ, ਸਰਪੰਚ ਯੋਗਰਾਜ, ਹਰਭਜਨ ਸਿੰਘ ਭਰੋਲੀ, ਰਾਜਿੰਦਰ ਸ਼ਰਮਾ, ਮਾਸਟਰ ਕੁਲਵਰਨ ਸਿੰਘ, ਬੀਡੀਓ ਰਾਜੇਸ਼ ਚੱਢਾ, ਸ਼ੌਕੀ ਰਾਮ, ਵਿਜੇ ਸ਼ਰਮਾ, ਕਮਲਜੀਤ ਸਿੰਘ ਬੰਗਾ, ਰਘਬੀਰ ਸਿੰਘ ਬਿੱਲਾ, ਸਰਪੰਚ ਜਸਮੀਨਾ, ਮੁਲਖ ਰਾਜ ਸਰਪੰਚ, ਵਰਿੰਦਰ ਸਿੰਘ ਲੱਕੀ ਸਰਪੰਚ, ਸਤਨਾਮ ਸਿੰਘ ਐਨਆਰਆਈ ਯੂਕੇ ਵੀ ਮੌਜੂਦ ਰਹੇ।