5 Dariya News

ਸਿਵਲ ਸਰਜਨ ਨੇ ਮੋਬਾਇਲ ਫੂਡ ਟੈਸਟਿੰਗ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

12 ਮਾਰਚ ਤੱਕ ਚੱਲਣ ਵਾਲੀ ਵੈਨ ਵੱਖ-ਵੱਖ ਖੇਤਰਾਂ ਨੂੰ ਕਰੇਗੀ ਕਵਰ

5 Dariya News

ਬਠਿੰਡਾ 13-Feb-2021

ਸਿਹਤ ਅਤੇ ਪਵਿਾਰ ਭਲਾਈ ਵਿਭਾਗ, ਪੰਜਾਬ ਸਰਕਾਰ ਵੱਲੋਂ ਜ਼ਿਲਾ ਬਠਿੰਡਾ ਦੇ ਆਮ ਲੋਕਾਂ ਦੀ ਸਹੂਲਤ ਲਈ ਮੋਬਾਇਲ ਫੂਡ ਟੈਸਟਿੰਗ ਵੈਨ  ਭੇਜੀ ਗਈ ਹੈ। ਇਸ ਵੈਨ ਨੂੰ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਨੇ ਕਿਹਾ ਕਿ ਜ਼ਿਲਾ ਬਠਿੰਡਾ ਅੰਦਰ 12 ਮਾਰਚ 2021 ਤੱਕ ਚੱਲਣ ਵਾਲੀ ਇਹ ਮੋਬਾਇਲ ਫੂਡ ਟੈਸਟਿੰਗ ਵੈਨ ਵੱਖ-ਵੱਖ ਖੇਤਰਾਂ ਨੂੰ ਕਵਰ ਕਰੇਗੀ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਮੋਬਾਇਲ ਫੂਡ ਵੈਨ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਆਪਣੇ ਜੀਵਨ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਕਰਵਾਕੇ ਉਸ ਦੀ ਗੁਣਵੰਣਤਾ ਚੈਕ ਕਰਵਾ ਸਕੀਏ। ਉਨਾਂ ਕਿਹਾ ਕਿ ਇਹ ਵੈਨ ਖਾਣ-ਪੀਣ ਵਾਲੀਆਂ ਚੀਜਾਂ ਨੂੰ ਮੌਕੇ ’ਤੇ ਹੀ ਟੈਸਟ ਕਰਕੇ ਆਪਣੀ ਰਿਪੋਰਟ ਦੇਵੇਗੀ।ਸਿਵਲ ਸਰਜਨ ਨੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਨ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਆਪਣੀ ਸੇਵਾਵਾਂ ਪ੍ਰਦਾਨ ਕਰੇਗੀ। ਉਨਾਂ ਕਿਹਾ ਕਿ ਜਿਸ ਕਿਸੇ ਨੇ ਵੀ ਆਪਣੇ ਘਰ ਵਿੱਚ ਪਈਆਂ ਖਾਣ-ਪੀਣ ਵਾਲੀਆਂ ਵਸਤੂਆਂ ’ਚੋਂ ਕੋਈ ਮਿਲਾਵਟ ਹੋਣ ਵਾਲੀ ਪ੍ਰਤੀਤ ਹੁੰਦੀ ਹੋਵ ਤਾਂ ਉਹ 50 ਰੁਪਏ ਫੀਸ ਭਰ ਕੇ ਟੈਸਟ ਕਰਵਾ ਸਕਦਾ ਹੈ ਤਾਂ ਜੋ ਉਪਭੋਗਤਾ ਨੂੰ ਮਿਲਾਵਟੀ ਵਸਤੂਆਂ ਬਾਰੇ ਪਤਾ ਲੱਗ ਸਕੇ। ਉਨਾਂ ਕਿਹਾ ਕਿ ਮੋਬਾਇਲ ਵੈਨ ਵਿੱਚ ਦੁੱਧ, ਦੁੱਧ ਤੋਂ ਬਣੀਆਂ ਵਸਤਾਂ, ਖੰਡ, ਗੁੜ, ਸ਼ਹਿਦ, ਨਮਕ, ਚਾਹ ਪੱਤੀ, ਅਤੇ ਹਰ ਤਰਾਂ ਦੇ ਮਸਾਲੇ ਆਦਿ ਟੈਸਟ ਕੀਤੇ ਜਾ ਸਕਦੇ ਹਨ। ਉਨਾਂ ਜ਼ਿਲੇ ਦੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੋਬਾਇਲ ਫੂਡ ਟੈਸਟਿੰਗ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਜ਼ਿਲਾ ਸਿਹਤ ਅਫਸਰ ਡਾ. ਊਸ਼ਾ ਗੋਇਲ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਦੀਪ ਸਿੰਘ ਤੋਂ ਇਲਾਵਾ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।