5 Dariya News

ਕਮਿਸ਼ਨਰ ਰੂਪਨਗਰ ਡਿਵੀਜ਼ਨ ਵੱਲੋਂ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਪ੍ਰਾਪਤ ਦਾਅਵੇ ਤੇ ਇਤਰਾਜ਼ਾਂ ਦੀ ਸੁਪਰ ਚੈਕਿੰਗ

5 Dariya News

ਰੂਪਨਗਰ 01-Jan-2021

ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਸਾਲ 2021 ਦੀ ਸੁਧਾਈ ਦੀ ਮੁਹਿੰਮ ਦੌਰਾਨ ਰਾਹੁਲ ਤਿਵਾੜੀ, ਆਈ.ਏ.ਐਸ., ਰੋਲ ਅਬਜਰਵਰ -ਕਮ-ਕਮਿਸ਼ਨਰ, ਰੂਪਨਗਰ ਮੰਡਲ, ਰੂਪਨਗਰ ਵੱਲੋਂ ਜਿ਼ਲ੍ਹਾ ਰੂਪਨਗਰ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਪ੍ਰਾਪਤ ਦਾਅਵੇ ਤੇ ਇਤਰਾਜ਼ਾਂ (ਫਾਰਮ) ਦੀ ਅੱਜ ਸੁਪਰ ਚੈਕਿੰਗ ਕੀਤੀ ਗਈ।ਇਹ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕਰਦੇ ਹੋਏ ਸ਼੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ  , ਰੂਪਨਗਰ ਨੇ ਦੱਸਿਆ ਕਿ ਕਮਿਸ਼ਨਰ ਵੱਲੋਂ  ਇਸਦੇ ਨਾਲ-ਨਾਲ ਉਹਨਾਂ ਵੱਲੋਂ 50-ਰੂਪਨਗਰ ਵਿਧਾਨ ਸਭਾ ਚੋਣ ਹਲਕੇ ਦੇ ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਅਤੇ ਸਰਕਾਰੀ ਕਾਲਜ, ਰੂਪਨਗਰ ਵਿੱਚ ਸਥਿਤ ਪੋਲਿੰਗ ਬੂਥਾਂ ਵਿੱਚ ਪ੍ਰਾਪਤ ਨਵੇਂ ਦਾਅਵਿਆਂ ਦੀ ਫੀਲਡ ਵੈਰੀਫਿਕੇਸ਼ਨ ਵੀ ਕੀਤੀ ਗਈ।ਇਸ ਪੜਤਾਲ ਸਮੇਂ ਸ਼੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ  , ਰੂਪਨਗਰ, ਸ਼੍ਰੀਮਤੀ ਦੀਪਸਿ਼ਖਾ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ, ਰੂਪਨਗਰ, ਸ਼੍ਰੀ ਗੁਰਵਿੰਦਰ ਸਿੰਘ ਜ਼ੌਹਲ, ਉੱਪ ਮੰਡਲ ਮੈਜਿਸਟ੍ਰੇਟ, ਰੂਪਨਗਰ, ਸ਼੍ਰੀ ਰਾਜੇਸ਼ ਕੁਮਾਰ, ਚੋਣ ਕਾਨੂੰਗੋ (51-ਚਮਕੌਰ ਸਾਹਿਬ ਚੋਣ ਹਲਕਾ), ਸ਼੍ਰੀ ਪਲਵਿੰਦਰ ਸਿੰਘ, ਚੋਣ ਕਾਨੂੰਗੋ (49-ਆਨੰਦਪੁਰ ਸਾਹਿਬ ਚੋਣ ਹਲਕਾ), ਸ਼੍ਰੀ ਅਮਨਦੀਪ ਸਿੰਘ, ਚੋਣ ਕਾਨੂੰਗੋ (50-ਰੂਪਨਗਰ ਚੋਣ ਹਲਕਾ) ਤੇ ਸੰਬੰਧਿਤ ਪੋਲਿੰਗ ਬੂਥਾਂ ਦੇ ਬੀ.ਐਲ.ਓਜ਼. ਵੀ ਮੌਜੂਦ ਸਨ।