5 Dariya News

'ਮਿਸ਼ਨ ਫ਼ਤਿਹ' : ਸਿਵਲ ਸਰਜਨ ਵਲੋਂ ਆਈ.ਈ.ਸੀ. ਜਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਵੈਨ ਇਕ ਮਹੀਨਾ ਜ਼ਿਲੇ ਅੰਦਰ ਆਮ ਲੋਕਾਂ ਬਿਮਾਰੀਆਂ ਪ੍ਰਤੀ ਕਰੇਗੀ ਜਾਗਰੂਕ

5 Dariya News

ਬਠਿੰਡਾ 28-Nov-2020

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਵੀਰ ਸਿੰਘ ਸਿੱਧੂ ਵੱਲੋਂ ਪੰਜਾਬ ਵਿੱਚ 22 ਆਈ.ਈ.ਸੀ. ਜਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ  ਜਿਸ ਤਹਿਤ ਇਕ ਵੈਨ ਜ਼ਿਲਾ ਬਠਿੰਡਾ ਵਿਖੇ ਪਹੁੰਚੀ ਹੈ ਇਹ ਜਾਗਰੂਕਤਾ ਵੈਨ ਬਠਿੰਡਾ ਸ਼ਹਿਰੀ, ਪੇਂਡੂ ਤੇ ਉਚ ਜ਼ੋਖਮ ਵਾਲੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਤੇ ਹੋਰ ਬਿਮਾਰੀਆਂ ਬਾਰੇ ਜਾਗਰੂਕ ਕਰੇਗੀ। ਮੈਡੀਕਲ ਟੀਮ ਵੱਲੋਂ ਕੋਵਿਡ-19 ਦੇ ਟੈਸਟ ਵੀ ਕੀਤੇ ਜਾਣਗੇ ਇਹ ਵੈਨ ਪ੍ਰਿੰਟ ਤੇ ਆਡਿਓ ਵਿਯੂਅਲ ਨਾਲ ਲੈਸ ਹੈ ਇਹ ਜਾਗਰੂਕਤਾ ਵੈਨ ਇਕ ਮਹੀਨਾ ਜ਼ਿਲੇ ਅੰਦਰ ਆਮ ਪਬਲਿਕ ਨੂੰ ਜਾਗਰੂਕ ਕਰੇਗੀ ਇਹ ਜਾਣਕਾਰੀ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਆਈ.ਈ.ਸੀ. ਜਾਗਰੂਕਤਾ ਵੈਨ ਨੂੰ ਝੰਡੀ ਦੇਣ ਉਪਰੰਤ ਸਾਂਝੀ ਕੀਤੀ।ਇਸ ਮੌਕੇ ਸਿਵਲ ਸਰਜਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਪੂਰਾ ਮਾਇਕਰੋਪਲਾਨ ਤਿਆਰ ਕਰਨ ਉਪਰੰਤ ਸਿਹਤ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਉਨਾਂ ਸ਼ਹਿਰੀ ਖੇਤਰ ਦੇ ਐਮ.ਸੀ, ਪਿੰਡਾ ਤੇ ਸਰਪੰਚ ਪੰਚ, ਕਲੱਬਾਂ ਦੇ ਪzzਧਾਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਅਹੁੱਦੇਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਉਨਾਂ ਆਮ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਇਸ ਜਾਗਰੂਕਤਾ ਵੈਨ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਡਾ. ਸੰਧੂ ਨੇ ਕਿਹਾ ਕਿ ਕਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਭਾਗ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੈਕਸੀਨ ਦੇ ਨਾ ਆਉਣ ਤੱਕ ਘਰ ਤੋਂ ਬਾਹਰ ਜਾਣ ਸਮੇਂ ਮਾਸਿਕ ਲਗਾਉਣ, ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾਕੇ ਰੱਖਣ ਤੇ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕਰਨ।ਇਸ ਮੌਕੇ ਡੀ.ਐਮ.ਸੀ. ਡਾ. ਰਮਨਦੀਪ ਸਿੰਗਲਾ, ਜ਼ਿਲਾ ਡੈਂਟਲ ਹੈਲਥ ਅਫਸਰ ਡਾ. ਨਰੇਸ ਸਿੰਗਲਾ, ਐਸ.ਐਮ.ਓ. ਡਾ. ਮਨਿੰਦਰਪਾਲ ਸਿੰਘ, ਡਾ. ਨਵਦੀਪ ਕੌਰ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਸ਼੍ਰੀ ਕੇਵਲ ਕ੍ਰਿਸਨ ਸਰਮਾਂ, ਜ਼ਿਲਾ ਬੀ.ਸੀ.ਸੀ. ਨਰਿੰਦਰ ਕੁਮਾਰ, ਮਾਇਕਰੋਬਾਇਓਲੋਜਿਸਟ ਮਮਤਾ ਦੂਪਰ ਆਦਿ ਹਾਜ਼ਰ ਸਨ।