5 Dariya News

ਡਿਪਟੀ ਕਮਿਸ਼ਨਰ ਵੱਲੋਂ ਵੇਰਕਾ ਗੁਣਕਾਰੀ ਹਲਦੀ ਦੁੱਧ ਕੀਤਾ ਰੀਲਾਂਚ

ਕਿਹਾ! ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ 'ਚ ਹੋਵੇਗਾ ਸਹਾਈ

5 Dariya News

ਲੁਧਿਆਣਾ 28-Sep-2020

ਵੇਰਕਾ ਲੁਧਿਆਣਾ ਡੇਅਰੀ ਵਿਖੇ ਵੇਰਕਾ ਹਲਦੀ ਪੀਉ ਬੋਤਲ 200ML ਪੈਕਿੰਗ ਨਾਲ ਮਾਰਕੀਟ ਵਿੱਚ ਉਤਾਰਿਆ ਗਿਆ। ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਵੇਰਕਾ ਵੱਲੋਂ ਤਿਆਰ ਕੀਤੇ ਗੁਣਕਾਰੀ ਹਲਦੀ ਦੁੱਧ ਨੂੰ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਰੀਲਾਂਚ ਕੀਤਾ ਗਿਆ।ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੇਰਕਾ ਲੁਧਿਆਣਾ ਡੇਅਰੀ ਵਿਖੇ ਵੇਰਕਾ ਹਲਦੀ ਦੁੱਧ ਲਾਂਚ ਕਰਦਿਆਂ ਕਿਹਾ ਕਿ ਮੌਜੂਦਾ ਕੋਵਿਡ-19 ਦੀ ਔਖੀ ਘੜੀ ਵਿੱਚ ਲੋਕਾਂ ਨੂੰ ਸਿਹਤਯਾਬ ਰਹਿਣ ਅਤੇ ਉਹਨਾਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਹੋਰ ਤਕੜਾ ਕਰਨ ਵਿੱਚ ਇਹ ਪੌਸ਼ਟਿਕ ਪਦਾਰਥ ਬੇਹੱਦ ਲਾਭਕਾਰੀ ਰਹੇਗਾ। ਉਹਨਾਂ ਕਿਹਾ ਕਿ ਲੌਕਡਾਊਨ ਦੇ ਸਮੇਂ ਦੌਰਾਨ ਜਿਸ ਤਰ੍ਹਾਂ ਵੇਰਕਾ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਘਰ-ਘਰ ਪਹੁੰਚਾਈ ਗਈ ਉਸ ਲਈ ਵੇਰਕਾ ਵਧਾਈ ਦਾ ਪਾਤਰ ਹੈ।ਇਸ ਮੌਕੇ ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਇਹ ਦੁੱਧ ਵਿਲੱਖਣ ਕਿਸਮ ਦੇ ਹਲਦੀ ਫਾਰਮੂਲੇ ਤੋਂ ਤਿਆਰ ਕੀਤਾ ਗਿਆ ਹੈ ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਇਉਟੈਕਨਾਲੋਜੀ ਵਿਭਾਗ ਵੱਲੋਂ ਵਿਕਸਿਤ ਅਤੇ ਪੇਟੈਂਟ ਕੀਤਾ ਗਿਆ ਹੈ। 

ਹਲਦੀ ਦੁੱਧ ਐਂਟੀਬੈਕਟੀਰੀਅਲ, ਐਂਟੀਵਾਈਰਲ, ਐਂਟੀਆਕਸੀਡੈਂਟ ਅਤੇ ਐਂਟੀਫੰਗਲ ਵਰਗੇ ਗੁਣਾਂ ਨਾਲ ਭਰਪੂਰ ਹੈ ਅਤੇ ਇਸ ਵਿੱਚ 100 ਪ੍ਰਤੀਸ਼ਤ ਘੁਲਣਸ਼ੀਲ ਹਲਦੀ ਦੀ ਵਰਤੋਂ ਕੀਤੀ ਗਈ ਜੋ ਕਿ ਆਮ ਹਲਦੀ ਨਾਲੋਂ 10 ਗੁਣਾ ਜ਼ਿਆਦਾ ਸਰੀਰ ਵਿੱਚ ਸਮਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਹਲਦੀ ਦੁੱਧ ਦੇ ਸੰਦਰਭ ਵਿੱਚ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਹ ਹਲਦੀ ਦੁੱਧ ਸਿਵਲ ਹਸਪਤਾਲਾਂ ਅਤੇ ਸਬ-ਡਵੀਜ਼ਨ ਪੱਧਰ ਤੇ ਹਸਪਤਾਲਾਂ ਵਿੱਚ ਵੀ ਸਪਲਾਈ ਕਰਵਾਇਆ ਜਾਵੇ ਤਾਂ ਜੋ ਇਸ ਗੁਣਕਾਰੀ ਦੁੱਧ ਦਾ ਸੇਵਨ ਵੱਧ ਤੋਂ ਵੱਧ ਲੋਕ ਕਰ ਸਕਣ।ਉਹਨਾਂ ਅੱਗੇ ਦੱਸਿਆ ਕਿ ਇਹ ਦੁੱਧ ਦਾ ਸਵਾਦ ਹਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗਾ ਕਿਉਂਕਿ ਇਸ ਵਿੱਚ ਕੇਸਰ ਕੁਲਫੀ ਦਾ ਫਲੇਵਰ ਵੀ ਪਾਇਆ ਗਿਆ ਹੈ ਅਤੇ ਇਹ ਬਿਨ੍ਹਾਂ ਖੋਲ੍ਹੇ 4 ਮਹੀਨੇ ਤੱਕ ਆਮ ਤਾਪਮਾਨ ਤੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਨੇ ਇਸ ਲਾਜਵਾਬ, ਗੁਣ ਭਰਪੂਰ ਸੁਆਦੀ, ਸਿਹਤਮੰਦ ਅਤੇ ਇਮਿਊਨਿਟੀ ਵਧਾਉਣ ਵਾਲੇ ਡਰਿੰਕ ਨੂੰ ਬਣਾਉਣ ਲਈ ਪੂਰੀ ਮੁਹਾਰਤ, ਗਿਆਨ ਅਤੇ ਤਜਰਬੇ ਦੀ ਵਰਤੋਂ ਕੀਤੀ ਹੈ। ਉਹਨਾਂ ਅੱਗੇ ਦੱਸਿਆ ਹੈ ਕਿ ਕੇਸਰ ਕੁਲਫੀ ਵਾਲਾ ਇਹ ਪਦਾਰਥ ਵੇਰਕਾਂ ਬੂਥਾਂ ਤੇ ਉਪਲੱਭਧ ਰਹੇਗਾ ਜਿਸ ਦੀ ਕੀਮਤ 25 ਰੁਪਏ ਪ੍ਰਤੀ 200 ਮਿਲੀਲੀਟਰ ਹੋਵੇਗੀ ਜੋ ਕਿ ਹਰ ਉਮਰ ਵਰਗ ਲਈ ਲਾਭਕਾਰੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ ਲੁਧਿਆਣਾ, ਸ੍ਰੀ ਅਮਰਜੀਤ ਸਿੰਘ ਮੈਨੇਜਰ ਪ੍ਰਚੇਜ਼, ਸ੍ਰੀ ਸੰਦੀਪ ਸਿੰਘ ਡਿਪਟੀ ਮੈਨੇਜਰ ਮਾਰਕੀਟਿੰਗ ਅਤੇ ਸ੍ਰ. ਮੰਜੀਤ ਸਿਘ ਗਿੱਲ ਪ੍ਰਧਾਨ ਵਰਕਰ ਯੂਨੀਅਨ ਵੀ ਮੌਜੂਦ ਸਨ।