5 Dariya News

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਪੱਧਰ ’ਤੇ ਵੇਰਕਾ ‘ਹਲਦੀ ਦੁੱਧ’ ਲਾਂਚ

ਐਂਟੀਔਕਸੀਡੈਂਟ ਭਰਪੂਰ ਇਸ ਦੁੱਧ ਦੀ ਕੀਮਤ 200 ਮਿਲੀਲੀਟਰ ਲਈ 25 ਰੁਪਏ

5 Dariya News

ਐਸ ਏ ਐਸ ਨਗਰ 26-Sep-2020

ਅੱਜ ਇੱਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਵੇਰਕਾ ਮੁਹਾਲੀ ਡੇਅਰੀ ਦੇ ਜਨਰਲ ਮੈਨੇਜਰ ਆਰ. ਐਸ. ਸੇਖੋਂ ਦੀ ਹਾਜ਼ਰੀ ਵਿੱਚ ਵੇਰਕਾ ਦਾ ‘ਹਲਦੀ ਦੁੱਧ’ ਜ਼ਿਲਾ ਪੱਧਰ ’ਤੇ ਲਾਂਚ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਸੰਸਥਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਕੀਤੀ ਕਿ ਵੇਰਕਾ ਹਲਦੀ ਦੁੱਧ ਖਪਤਕਾਰਾਂ ਵਿੱਚ ਪ੍ਰਸਿੱਧ ਪੀਣ ਵਾਲੇ ਪਦਾਰਥ ਵਜੋਂ ਉੱਭਰੇਗਾ ਜੋ ਸਿਹਤਮੰਦ ਰਹਿਣ ਅਤੇ ਕੋਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਆਪਣੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ  ਬਦਲਵੇਂ ਤਰੀਕਿਆਂ ਦੀ ਭਾਲ ਕਰ ਰਹੇ ਹਨ। ਕੋਵਿਡ -19 ਦੇ ਚੁਣੌਤੀ ਭਰਪੂਰ ਸਮੇਂ ਵਿੱਚ ਵੇਰਕਾ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਵੇਰਕਾ ਮੁਹਾਲੀ ਡੇਅਰੀ ਨੇ ਤਾਜ਼ਾ ਦੁੱਧ ਅਤੇ ਦੁੱਧ ਉਤਪਾਦਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਖਤ ਯਤਨ ਕੀਤੇ ਹਨ। ਸੁਰੱਖਿਆ ਨੂੰ ਕਾਇਮ ਰੱਖਣ ਲਈ  ਮੁਹਾਲੀ ਡੇਅਰੀ ਨੇ ਘਰ-ਘਰ ਡਲਿਵਰੀ ਕਰਕੇ ਆਪਣੇ ਗਾਹਕਾਂ ਤੱਕ ਪਹੁੰਚ ਕੀਤੀ ਅਤੇ ਰੋਜ਼ਾਨਾ ਆਧਾਰ ’ਤੇ ਔਸਤਨ 4,15,000 ਲੀਟਰ ਦੁੱਧ ਦੀ ਸਪਲਾਈ ਕੀਤੀ।ਜਨਰਲ ਮੈਨੇਜਰ, ਆਰ.ਐਸ. ਸੇਖੋਂ ਨੇ ਦੱਸਿਆ ਕਿ ਵੇਰਕਾ ਹਲਦੀ ਦੁੱਧ ਦੀ ਹਲਦੀ ਨੌਨੋ ਤਕਨਾਲੋਜੀ ਨਾਲ ਬਣੀ ਹੋਣ ਕਾਰਨ ਆਮ ਹਲਦੀ ਦੇ ਮੁਕਾਬਲੇ ਮਨੁੱਖੀ ਸਰੀਰ ਵਿੱਚ 10 ਗੁਣਾ ਛੇਤੀ ਜਜ਼ਬ ਹੋ ਜਾਂਦੀ ਹੈ। ਇਹ ਦੁੱਧ ਐਂਟੀਔਕਸੀਡੈਂਟਸ ਨਾਲ ਭਰਪੂਰ ਅਤੇ ਐਂਟੀ-ਇਨਫਲਾਮੈਂਟਰੀ ਹੈ, ਜਿਸਦਾ ਸਵਾਦ ਕੇਸਰ-ਕੁਲਫ਼ੀ ਵਾਲਾ ਹੈ। ਇਹ ਹਲਦੀ ਦੁੱਧ ਹਰ ਉਮਰ ਵਰਗ ਲਈ ਲਾਭਕਾਰੀ ਹੈ ਜਿਸਦੀ ਕੀਮਤ 25 ਰੁਪਏ 200 ਮਿਲੀਲੀਟਰ ਹੈ। ਇਹ ਹਲਦੀ ਦੁੱਧ ਸਾਰੇ ਵੱਡੇ ਰਿਟੇਲ ਆਊਟਲੈੱਟਾਂ ਅਤੇ ਵੇਰਕਾ ਬੂਥਾਂ ’ਤੇ ਉਪਲੱਬਧ ਹੈ।ਉਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੁਲਾਈ ਦੇ ਅਖੀਰਲੇ ਹਫ਼ਤੇ, ਵੇਰਕਾ ਹਲਦੀ ਦੁੱਧ ਸੂਬਾ ਪੱਧਰ ’ਤੇ ਲਾਂਚ ਕੀਤਾ ਗਿਆ ਸੀ। ਵੇਰਕਾ ਹਲਦੀ ਦੁੱਧ ਦੇ ਸਿਹਤ ਲਈ ਫਾਇਦਿਆਂ ਦੇ ਪ੍ਰਸਾਰ ਅਤੇ ਲੋਕਾਂ ਨੂੰ ਇਸ ਦਾ ਸੇਵਨ ਕਰਨ ਲਈ  ਸੂਬਾ ਪੱਧਰ ’ਤੇ ਉਤਸ਼ਾਹਿਤ ਕਰਨ ਤੋਂ ਬਾਅਦ ਵੇਰਕਾ ਨੇ ਇਸ ਗੁਣਕਾਰੀ ਹਲਦੀ ਦੁੱਧ  ਦੇ ਸੇਵਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਿਆ ਅਤੇ ਹੁਣ ਜ਼ਿਲਾ ਪੱਧਰ’ ਤੇ ਵੀ ਇਸਨੂੰ ਲਾਂਚ ਕਰ ਰਿਹਾ ਹੈ।