5 Dariya News

ਮਿਸ਼ਨ ਫ਼ਤਿਹ : ਸਿਵਲ ਸਰਜਨ ਨੇ ਸਿਹਤ ਵਿਭਾਗ ਦੇ ਕਰੋਨਾ ਯੋਧਿਆਂ ਨੂੰ ਮਿਸ਼ਨ ਬੈਜ ਲਗਾਏ

5 Dariya News

ਬਠਿੰਡਾ 15-Jun-2020

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਸਿਵਲ ਸਰਜਨ ਬਠਿੰਡਾ ਡਾ: ਅਮਰੀਕ ਸਿੰਘ ਸੰਧੂ ਵੱਲੋਂ ਕਰੋਨਾ ਮਹਾਮਾਰੀ ਵਿਚ ਮੂਹਰਲੀਆਂ ਸਫਾਂ ਵਿੱਚ ਹੋ ਕੇ ਕੰਮ ਕਰਨ ਵਾਲੇ ਸਿਹਤ ਅਧਿਕਾਰੀਆਂ/ਕਰਮਚਾਰੀਆਂ ਨੂੰ ਮਿਸ਼ਨ ਫਤਿਹ ਦੇ ਬੈਜ਼ ਲਗਾ ਕੇ ਉਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਉਨਾਂ ਆਪਣੇ ਸੰਬੋਧਨ ਵਿਚ  ਕਿਹਾ ਕਿ ਮਿਸ਼ਨ ਫਤਿਹ ਹਰ ਵਰਗ ਦੇ ਅਧਿਕਾਰੀ/ਕਰਮਚਾਰੀ ਨੂੰ ਕੋਰੋਨਾਂ ਮਹਾਂਮਾਰੀ ਵਿੱਚ ਬੁਲੰਦ ਹੋਸਲੇ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਉਹਨਾਂ ਕਿਹਾ ਕਿ ਜੇ ਅਸੀਂ ਸਾਰੇ ਮਿਲ ਕੇ ਇਕ ਚੇਨ ਦੀ ਤਰਾਂ ਕੰਮ ਕਰਾਂਗੇ ਤਾਂ ਅਸੀਂ ਬੜੀ ਜਲਦੀ ਹੀ ਇਸ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਵਿਚ ਕਾਮਯਾਬ ਹੋਵਾਂਗੇ।ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਾ. ਸੁਮਿਤ ਜਿੰਦਲ, ਐਪੀਡੀਮਾਲੋਜਿਸਟ ਡਾ. ਨਵਦੀਪ ਕੌਰ, ਡਾ. ਗੁਨਿੰਦਰ ਪਾਲ ਸਿੰਘ, ਮਾਇਕਰੋਬਾਇਲੋਜਿਸਟ ਮਮਤਾ ਦੂਪਰ, ਡਿਪਟੀ ਐਮ.ਈ.ਆਈ.ਓ.  ਕੁਲਵੰਤ ਸਿੰਘ, ਸਹਾਇਕ ਮਲੇਰੀਆ ਅਫਸਰ ਰਛਪਾਲ ਕੁਮਾਰ, ਪ੍ਰੋਜੈਕਸਨਿਸਟ ਕੇਵਲ ਕਿ੍ਰਸ਼ਨ, ਸਟੋਰਕੀਪਰ ਬੂਟਾ ਸਿੰਘ, ਕੰਪਿਊਟਰ ਅਪਰੇਟਰ ਓਮ ਪ੍ਰਕਾਸ, ਜਗਦੀਸ਼ ਰਾਮ ਹਾਜਰ ਸਨ।