Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

SAD expels Sukhdev Singh Dhindsa for indulging in anti-party activities

Disciplinary committee says Dhindsa had become party to a conspiracy scripted in Nagpur to weaken and divide the SAD

Shiromani Akali Dal, SAD, Akali Dal, Balwinder Singh Bhundur, Maheshinder Singh Grewal,  Gulzar Singh Ranike, Arshdeep Singh Kler

Web Admin

Web Admin

5 Dariya News

Chandigarh , 01 Aug 2024

The Shiromani Akali Dal (SAD) disciplinary committee today expelled party Patron Sukhdev Singh Dhindsa from the primary membership of the SAD for indulging in anti-party activities including taking on the leadership of expelled leaders.

A decision to this effect was taken unanimously by a three member party disciplinary committee which was presided over by its Chairman Balwinder Singh Bhundur and included both the other two members – Maheshinder Singh Grewal and Gulzar Singh Ranike.

Briefing Mediapersons about the decision, Mr Maheshinder Grewal said “the committee was of the opinion that Mr Sukhdev Singh Dhindsa was not upholding the honour of his post. He was not only issuing unauthorized statements but was also acting against the party’s constitutions and its rich and glorious traditions”. 

He said the disciplinary committee also took into account the various statements issued by Mr Dhindsa in the recent past as well as the manner in which he took on the leadership of the eight expelled party leaders yesterday.Disciplinary committee chairman Balwinder Singh Bhundur said Mr Dhindsa had forced the party to take this action. 

He said the party on its part had invited all the disgruntled party leaders to attend party meetings and discuss their misgivings in the party forum. “Instead of doing this the disgruntled leaders became part of a conspiracy scripted in Nagpur to weaken and divide the party. 

These leaders have even given credence to the wild allegations of the main perpetrator of the sacrilege of Sri Guru Granth Sahib in 2015. When due action was taken against them Mr Dhindsa sought to come to the rescue of the leaders and even tried to mislead the party cadre by asserting he had overruled the same. 

Now the party has taken definite action against Mr Dhindsa to set the record straight”.Meanwhile the disciplinary committee members said indiscipline would not be tolerated at any cost even as it appealed to Punjabis to shun opportunist persons who had entered into a conspiracy with agencies to weaken the party.

The Committee also made it clear that it was working as per the party’s constitution and that it had been entrusted to take required actions by the powers vested by the Working Committee in SAD president Sukhbir Singh Badal. The Committee members said the expelled leaders were free to requisition a meeting of the Working Committee even as they asserted that 98 per cent of the Working Committee members had reposed faith in the leadership of Mr Sukhbir Singh Badal.

Meanwhile Mr Maheshinder Grewal clarified that the post of party patron was an honorary one and that the latter did not have any power to take any decision on behalf of the party. He also dismissed Mr Dhindsa’s contention that the expelled leaders had tried to initiate a reform movement in the party. 

Building a parallel organization along with a Presidium can only be considered as an anti-party activity”, he said adding Mr Dhindsa had as disciplinary committee chairman expelled then SGPC president Gurcharan Singh Tohra from the party for appealing to Mr Parkash Singh Badal to appoint an Acting President of the party. 

He also cited how Mr Dhindsa did not find anything wrong with Mr Sukhbir Singh Badal’s conduct when he rejoined the party on March 5 this year but started questioning the latter’s leadership when his son Parminder Dhindsa was not given the party ticket from Sangrur.

Mr Grewal while speaking about the role of another expelled leader – Prem Singh Chandumajra – said the latter had approved Operation Black Thunder as a cabinet minister in 1985 and had even hailed the “maafi” given to the Dera Sirsa head. He said for Chandumajra the party president was good till the latter acceded to all his demands including two assembly seats for his family and a Lok Sabha ticket for himself even though he had no natural right over the same. 

ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਸੁਖਦੇਵ ਸਿੰਘ ਢੀਂਡਸਾ ਨੂੰ ਬਰਖਾਸਤ ਕੀਤਾ

ਅਨੁਸ਼ਾਸ਼ਨ ਕਮੇਟੀ ਦਾ ਕਹਿਣਾ ਹੈ ਕਿ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਵੰਡਣ ਦੀ ਸਾਜਿਸ਼ ’ਚ ਸ਼ਾਮਲ ਸੀ

ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦੀ ਅਨੁਸਾਸ਼ਨ ਕਮੇਟੀ ਨੇ ਅੱਜ ਪਾਰਟੀ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਬਰਖਾਸਤ ਆਗੂਆਂ ਦੀ ਅਗਵਾਈ ਕਰਨ ਸਮੇਤ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਲਿਪਤ ਹੋਣ ਦੇ ਦੋਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ।ਇਸ ਸੰਬੰਧੀ ਫੈਸਲਾ ਪਾਰਟੀ ਦੀ ਤਿੰਨ ਮੈਂਬਰੀ ਅਨੁਸ਼ਾਸ਼ਨ ਕਮੇਟੀ ਵਲੋਂ ਸਰਬਸੰਮਤੀ ਨਾਲ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਅਤੇ ਇਸ ਦੇ ਹੋਰ ਦੋ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਗੁਲਜਾਰ ਸਿੰਘ ਰਣੀਕੇ ਵੀ ਸ਼ਾਮਲ ਸੀ।

ਇਸ ਫੈਸਲੇ ਸੰਬੰਧੀ ਜਾਣਕਾਰੀ ਦਿੰਦਿਆਂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਮੇਟੀ ਦਾ ਮੰਨਣਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਆਪਣੇ ਅਹੁਦੇ ਦੀ ਗਰਿਮਾ ਬਰਕਾਰ ਨਹੀਂ ਰੱਖ ਰਹੇ ਸੀ। ਉਹ ਨਾ ਸਿਰਫ ਅਣਅਧਿਕਾਰਤ ਬਿਆਨ ਜਾਰੀ ਕਰ ਰਹੇ ਸੀ ਬਲਕਿ ਪਾਰਟੀ ਦੇ ਸੰਵਿਧਾਨ ਅਤੇ ਇਸ ਦੀ ਗੌਰਵਸ਼ਾਲੀ ਪਰੰਪਰਾਵਾਂ ਦੇ ਵਿਰੁੱਧ ਵੀ ਕੰਮ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨ ਕਮੇਟੀ ਨੇ ਢੀਂਡਸਾ ਵਲੋਂ ਹਾਲ ਹੀ ਦੇ ਦਿਨਾਂ ਵਿਚ ਜਾਰੀ ਕੀਤੇ ਗਏ ਵੱਖ ਵੱਖ ਬਿਆਨਾਂ ਦੇ ਨਾਲ ਨਾਲ ਜਿਸ ਤਰ੍ਹਾਂ ਉਨ੍ਹਾਂ ਨੇ ਕਲ ਪਾਰਟੀ ਤੋਂ ਕੱਢ ਗਏ ਅੱਠ ਆਗੂਆਂ ਦੀ ਅਗਵਾਈ ਕੀਤੀ, ਉਸ ’ਤੇ ਵੀ ਗੌਰ ਕੀਤਾ ਗਿਆ।

ਅਨੁਸ਼ਾਸ਼ਨ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਢੀਂਡਸਾ ਨੇ ਪਾਰਟੀ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣੇ ਵਲੋਂ ਸਾਰੇ ਅਸੰਤੁਸ਼ਟ ਆਗੂਆਂ ਨੂੰ ਪਾਰਟੀ ਆਗੂਆਂ ਨੂੰ ਪਾਰਟੀ ਦੀ ਮੀਟਿੰਗਾਂ ਵਿਚ ਭਾਗ ਲੈਣ ਅਤੇ ਪਾਰਟੀ ਫੋਰਮ ਵਿਚ ਉਨ੍ਹਾਂ ਦੀਆਂ ਗਲਤਫਹਿਮੀਆਂ ’ਤੇ ਚਰਚਾ ਕਰਨ ਲਈ ਸੱਦਾ ਦਿੱਤਾ ਸੀ। ਅਜਿਹਾ ਕਰਨ ਦੀ ਬਜਾਏ ਅਸੰਤੁਸ਼ਟ ਆਗੂ ਪਾਰਟੀ ਨੂੰ ਕਮਜ਼ੋਰ ਕਰਨ ਅਤੇ ਵੰਡਣ ਲਏ ਨਾਗਪੁਰ ਵਿਚ ਰਚੀ ਗਈ ਸਾਜਿਸ਼ ਦਾ ਹਿੱਸਾ ਬਣ ਗਏ। 

ਇਨ੍ਹਾਂ ਆਗੂਆਂ ਨੇ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਦੋਸ਼ੀ ਦੇ ਬੇਬੁਨਿਆਦ ਦੋਸ਼ਾਂ ਨੂੰ ਵੀ ਬਲ ਦਿੱਤਾ। ਜਦੋਂ ਉਨ੍ਹਾਂ ਦੇ ਖਿਲਾਫ ਉਚਿਤ ਕਾਰਵਾਈ ਕੀਤੀੀ ਗਈ ਤਾਂ ਢੀਂਡਸਾ ਨੇ ਆਗੂਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਥੇ ਤੱਕ ਕਿ ਪਾਰਟੀ ਦੇ ਕੇਡਰ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਇਥੇ ਤੱਕ ਕਿ ਉਨ੍ਹਾਂ ਨੇ ਉਸ ਹੁਕਮ ਨੂੰ ਖਾਰਜ ਕਰ ਦਿੱਤਾ। ਹੁਣ ਪਾਰਟੀ ਨੇ ਢੀਂਡਸਾ ਦੇ ਖਿਲਾਫ ਨਿਸ਼ਚਿਤ ਕਾਰਵਾਈ ਕਰਕੇ ਰਿਕਾਰਡ ਨੂੰ ਸਹੀ ਸਾਬਤ ਕਰ ਦਿੱਤਾ।

ਇਸ ਵਿਚ ਅਨੁਸ਼ਾਸ਼ਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅਨੁਸਾਸ਼ਨਹੀਣਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮੌਕਾਪ੍ਰਸਤ ਵਿਅਕਤੀਆਂ ਤੋਂ ਦੂਰ ਰਹਿਣ, ਜਿਨ੍ਹਾਂ ਨੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਏਜੰਸੀਆਂ ਨਾਲ ਮਿਲ ਕੇ ਸਾਜਿਸ਼ ਰਚੀ ਹੈ।ਕਮੇਟੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਪਾਰਟੀ ਦੇ ਸੰਵਿਧਾਨ ਅਨੁਸਾਰ ਕੰਮ ਕਰ ਰਹੀ ਹੈ ਅਤੇ ਉਸ ਨੂੰ ਵਰਕਿੰਗ ਕਮੇਟੀ ਵਲੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਦੇ ਤਹਿਤ ਜ਼ਰੂਰੀ ਕਾਰਵਾਈ ਕਰਨ ਲਈ ਸੌਂਪਿਆ ਗਿਆ ਹੈ। 

ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਬਰਖਾਸਤ ਆਗੂ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਲਈ ਆਜ਼ਾਦ ਹਨ ਅਤੇ ਜ਼ੋਰ ਦੇ ਕੇ ਕਿਹਾ ਕਿ ਵਰਕਿੰਗ ਕਮੇਟੀ ਦੇ 98 ਫੀਸਦੀ ਮੈਂਬਰਾਂ ਨੇ ਸ. ਬਾਦਲ ਦੀ ਅਗਵਾਈ ਵਿਚ ਵਿਸ਼ਵਾਸ਼ ਜਤਾਇਆ ਹੈ।ਇਸ ਵਿਚ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸਪਸ਼ਟ ਕੀਤਾ ਕਿ ਪਾਰਟੀ ਸਰਪ੍ਰਸਤ ਦਾ ਅਹੁਦਾ ਮਾਣਯੋਗ ਹੁੰਦਾ ਹੈ ਅਤੇ ਸਰਪ੍ਰਸਤ ਕੋਲ ਪਾਰਟੀ ਵਲੋਂ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੁੰਦਾ। ਉਨ੍ਹਾਂ ਢੀਂਡਸਾ ਦੇ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਬਰਖਾਸਤ ਆਗੂਆਂ ਨੇ ਪਾਰਟੀ ਵਿਚ ਸੁਧਾਰ ਅੰਦੋਲਨ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ। 

ਉਨ੍ਹਾਂ ਕਿਹਾ ਕਿ ਪਾਰਟੀ ਦੇ ਬਰਾਬਰ ਸੰਗਠਨ ਬਣਾਉਣਾ ਪਾਰਟੀ ਵਿਰੋਧੀ ਗਤੀਵਿਧੀ ਹੀ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਢੀਂਡਸਾ ਨੇ ਤਤਕਾਲੀਨ ਐਸ. ਜੀ. ਪੀ. ਸੀ. ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਢੀਂਡਸਾ ਨੂੰ ਇਸ ਸਾਲ 5 ਮਾਰਚ ਨੂੰ ਪਾਰਟੀ ਵਿਚ ਵਾਪਸ ਆਉਣ ’ਤੇ ਸ. ਸੁਖਬੀਰ ਸਿੰਘ ਬਾਦਲ ਦੇ ਆਚਰਨ ਵਿਚ ਕੁੱਝ ਵੀ ਗਲਤ ਨਹੀਂ ਲੱਗਾ ਪਰ ਜਦੋਂ ਉਨ੍ਹਾਂ ਦੇ ਬੇਟੇ ਪਰਮਿੰਗਰ ਸਿੰਘ ਢੀਂਡਸਾ ਨੂੰ ਸੰਗਰੂਰ ਵਿਚ ਪਾਰਟੀ ਟਿਕਟ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਉਨ੍ਹਾਂ ਨੇ ਲੀਡਰਸ਼ਿਪ ’ਤੇ ਸਵਾਲ ਚੁੱਕਣਾ ਸ਼ੁਰੂ ਕਰ ਦਿੱਤਾ।

ਗਰੇਵਾਲ ਨੇ ਇਕ ਹੋਰ ਬਰਖਾਸਤ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਭੂਮਿਕਾ ਬਾਰੇ ਬੋਲਦਿਆਂ ਕਿਹਾ ਕਿ ਚੰਦੂਮਾਜਰਾ ਨੇ 1987 ਵਿਚ ਕੈਬਨਿਟ ਮੰਤਰੀ ਦੇ ਰੂਪ ਵਿਚ ਆਪ੍ਰੇਸ਼ਨ ਬਲੈਕ ਥੰਡਰ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਡੇਰਾ ਸਿਰਸਾ ਪ੍ਰਮੁੱਖ ਨੂੰ ਦਿੱਤੀ ਗਈ ਮੁਆਫੀ ਦੀ ਵੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਲਈ ਪਾਰਟੀ ਪ੍ਰਧਾਨ ਉਦੋਂ ਤੱਕ ਚੰਗੇ ਸੀ ਜਦੋਂ ਤੱਕ ਪਾਰਟੀ ਪ੍ਰਧਾਨ ਨੇ ਉਨ੍ਹਾਂ ਦੇ ਪਰਿਵਾਰ ਲਈ ਦੋ ਵਿਧਾਨ ਸਭਾ ਟਿਕਟਾਂ ਸਮੇਤ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ, ਹਾਲਾਂਕਿ ਉਨ੍ਹਾਂ ਦਾ ਇਸ ’ਤੇ ਕੋਈ ਸੁਭਾਵਿਕ ਅਧਿਕਾਰ ਨਹੀਂ ਬਣਦਾ ਸੀ।

 

Tags: Shiromani Akali Dal , SAD , Akali Dal , Balwinder Singh Bhundur , Maheshinder Singh Grewal , Gulzar Singh Ranike , Arshdeep Singh Kler

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD