The Central Bureau of Communication of the Ministry of Information and Broadcasting, Government of India organised a district level program on Bhartiya Nyaya Sanhita at Dev Samaj College for Women. District & Sessions Judge Virinder Agarwal graced the occasion as the chief guest.
Speaking on the occasion, Chief Guest District & Sessions Judge Virinder Agarwal said that Dr. Ranbir Singh Committee was constituted for delibrations on 3 new criminal laws in 2020. The Chief Guest not only informed about the new provisions of these laws but also highlighted the impact of them on system and the common people.
The Hon'ble District & Sessions Judge said that the new laws will bring transparency in police investigation and special provisions have been made to deal with terrorism.While addressing from the podium, DSP Bhupinder Singh said that the new criminal laws have impacted the lives of common people positively. He also gave information about E-Sakshya App and said that it has changed the procedure of police investigation.
As per new law, the videography of the arrest, seizure and crime scene is required to be uploaded on this app. Speaking on the occasion, Gurmeet Singh (IIS), Central Bureau of Communication, Ministry of I&B, said that three new criminal laws have come into force in the country from July 1, which have replaced IPC 1860, CRPC 1973 and Indian Evidence Act 1872. The extensive use of modern technology and making electronic evidence part of the law in these laws have paved the way for early disposal of cases.
Besides this, Deputy District Education Officer Pargat Singh Brar, Principal Jagdeep Pal Singh, Principal Sangeeta Sharma, Dr. Mokshi, Dr. Sapna Badhwar and Dr. Jagriti also addressed on this occasion. During the program, the Nukkad Natak presented by the Punjabi Sabhyacharak Kala Manch and the eye catching performances of the students were point of attraction.
ਨਵੇਂ ਅਪਰਾਧਿਕ ਕਾਨੂੰਨਾਂ ਨਾਲ ਪੁਲਿਸ ਦੀ ਜਾਂਚ ਵਿੱਚ ਪਾਰਦਰਸ਼ਤਾ ਆਵੇਗੀ- ਜ਼ਿਲ੍ਹਾ ਸੈਸ਼ਨ ਜੱਜ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਬੋਲੇ ਜ਼ਿਲ੍ਹਾ ਸੈਸ਼ਨ ਜੱਜ ਵਰਿੰਦਰ ਅਗਰਵਾਲ
ਫਿਰੋਜ਼ਪੁਰ
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵੱਲੋਂ ਭਾਰਤੀ ਨਿਆਂ ਸੰਹਿਤਾ ਉੱਤੇ ਦੇਵ ਸਮਾਜ ਕਾਲਜ ਫਾਰ ਵੂਮਨ ਵਿੱਚ ਇੱਕ ਜ਼ਿਲਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸੈਸ਼ਨ ਜੱਜ ਵਰਿੰਦਰ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਜ਼ਿਲ੍ਹਾ ਸੈਸ਼ਨ ਜੱਜ ਵਰਿੰਦਰ ਅਗਰਵਾਲ ਨੇ ਕਿਹਾ ਕਿ ਸਾਲ 2020 ਵਿੱਚ 3 ਨਵੇਂ ਅਪਰਾਧਿਕ ਕਾਨੂੰਨਾਂ ਦਾ ਖਰੜਾ ਤਿਆਰ ਕਰਨ ਲਈ ਡਾਕਟਰ ਰਣਬੀਰ ਸਿੰਘ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਨਾ ਸਿਰਫ ਇਨ੍ਹਾਂ ਕਾਨੂੰਨਾਂ ਦੇ ਨਵੇਂ ਪ੍ਰਾਵਧਾਨਾਂ ਬਾਰੇ ਜਾਣਕਾਰੀ ਦਿੱਤੀ ਬਲਕਿ ਇਸ ਨਾਲ ਵਿਵਸਥਾ ਅਤੇ ਆਮ ਲੋਕਾਂ ਉੱਤੇ ਪੈਣ ਵਾਲੇ ਪ੍ਰਭਾਅ ਉੱਤੇ ਵੀ ਚਾਨਣਾ ਪਾਇਆ। ਮਾਣਯੋਗ ਜ਼ਿਲ੍ਹਾ ਸੈਸ਼ਨ ਜੱਜ ਨੇ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਪੁਲਿਸ ਜਾਂਚ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਅੱਤਵਾਦ ਨਾਲ ਨਜਿੱਠਣ ਲਈ ਇਸ ਵਿੱਚ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਗਈਆਂ ਹਨ।
ਮੰਚ ਤੋਂ ਸੰਬੋਧਨ ਕਰਦਿਆਂ ਡੀ.ਐੱਸ.ਪੀ. ਭੁਪਿੰਦਰ ਸਿੰਘ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨਾਂ ਨਾਲ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਇਆ ਹੈ। ਇਸਦੇ ਨਾਲ ਹੀ ਉਨ੍ਹਾਂ ਈ ਸਾਕਸ਼ਯ ਐਪ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਨਾਲ ਪੁਲਿਸ ਦੇ ਜਾਂਚ ਕਰਨ ਦੇ ਤਰੀਕੇ ਵਿੱਚ ਬਦਲਾਅ ਆਇਆ ਹੈ। ਇਸ ਐਪ ਦਾ ਇਸਤੇਮਾਲ ਕਰਦਿਆਂ ਗ੍ਰਿਫਤਾਰੀ, ਜ਼ਬਤੀ ਤੇ ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਨੂੰ ਅਪਲੋਡ ਕਰਨਾ ਜ਼ਰੂਰੀ ਹੋਵੇਗਾ।
ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ਭਰ ਵਿੱਚ 1 ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ, ਜਿਨ੍ਹਾਂ ਨੇ ਆਈਪੀਸੀ 1860, ਸੀ.ਆਰ.ਪੀ.ਸੀ. 1973 ਅਤੇ ਭਾਰਤੀ ਪ੍ਰਮਾਣ ਐਕਟ 1872 ਦੀ ਥਾਂ ਲਈ ਹੈ। ਇਨ੍ਹਾਂ ਕਾਨੂੰਨਾਂ ਦੇ ਜ਼ਰੀਏ ਆਧੁਨਿਕ ਤਕਨੀਕ ਦਾ ਭਰਪੂਰ ਇਸਤੇਮਾਲ ਅਤੇ ਇਲੈਕਟ੍ਰਾਨਿਕ ਪ੍ਰਮਾਣਾਂ ਨੂੰ ਕਾਨੂੰਨ ਦਾ ਹਿੱਸਾ ਬਣਾਉਣ ਨਾਲ ਮੁਕਦਮੇ ਦੇ ਛੇਤੀ ਨਿਪਟਾਰੇ ਦਾ ਰਸਤਾ ਸੌਖਾ ਹੋਇਆ ਹੈ।
ਇਸ ਤੋਂ ਇਲਾਵਾ ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ ਪਰਗਟ ਸਿੰਘ ਬਰਾੜ, ਪ੍ਰਿੰਸੀਪਲ ਜਗਦੀਪ ਪਾਲ ਸਿੰਘ, ਪ੍ਰਿੰਸੀਪਲ ਸੰਗੀਤਾ ਸ਼ਰਮਾ, ਡਾਕਟਰ ਮੋਕਸ਼ੀ, ਡਾਕਟਰ ਸਪਨਾ ਬਧਵਾਰ ਤੇ ਡਾਕਟਰ ਜਾਗ੍ਰਿਤੀ ਨੇ ਵੀ ਮੰਚ ਤੋਂ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰਕ ਕਲਾ ਮੰਚ ਵੱਲੋਂ ਪੇਸ਼ ਕੀਤੇ ਗਏ ਨੁੱਕੜ ਨਾਟਕ ਅਤੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸਮਾਂ ਬੰਨ੍ਹਿਆ।
ਬਹਿਰਹਾਲ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ ਇਹ ਪ੍ਰੋਗਰਾਮ ਸਫਲ ਹੋ ਨਿੱਬੜਿਆ ਅਤੇ ਇਲਾਕਾ ਵਾਸੀਆਂ ਵਿੱਚ ਨਵੇਂ ਅਪਰਾਧਿਕ ਕਾਨੂੰਨਾਂ ਦੀ ਜਾਣਕਾਰੀ ਦਾ ਸੁਨੇਹਾ ਦਿੰਦਿਆਂ ਇੱਕ ਨਵੀਂ ਊਰਜਾ ਦਾ ਸੰਚਾਰ ਕਰ ਗਿਆ।
नए आपराधिक कानूनों से पुलिस की जांच में पारदर्शिता आएगी -- ज़िला सत्र न्यायधीश
सूचना एवं प्रसारण मंत्रालय द्वारा आयोजित कार्यक्रम में बोले ज़िला सत्र न्यायधीश विरिंदर अग्रवाल
फिरोज़पुर
भारत सरकार के सूचना एवं प्रसारण मंत्रालय के केंद्रीय संचार ब्यूरो द्वारा देव समाज कॉलेज फॉर वुमेन में भारतीय न्याय संहिता पर जिला स्तरीय कार्यक्रम का आयोजन किया गया। इस कार्यक्रम में जिला सत्र न्यायाधीश विरिंदर अग्रवाल मुख्य अतिथि के रूप में शामिल हुए।
इस अवसर पर बोलते हुए मुख्य अतिथि जिला सत्र न्यायाधीश वीरेंद्र अग्रवाल ने कहा कि वर्ष 2020 में 3 नए आपराधिक कानूनों का मसौदा तैयार करने के लिए डॉ. रणबीर सिंह समिति का गठन किया गया था। उन्होंने न सिर्फ इन कानूनों के नए प्रावधानों की जानकारी दी बल्कि इस कानून के व्यवस्था और आम लोगों पर पड़ने वाले प्रभाव पर भी प्रकाश डाला। माननीय जिला सत्र न्यायाधीश ने कहा कि नये कानूनों से पुलिस की जांच में पारदर्शिता आएगी और इसमें आतंकवाद से निपटने के लिए विशेष प्रावधान किये गये हैं।
वहीं मंच से बोलते हुए डी.एस.पी भूपिंदर सिंह ने कहा कि नये आपराधिक कानूनों से आम लोगों का जीवन आसान हो गया है। इसके साथ ही उन्होंने ई-साक्ष्य ऐप के बारे में जानकारी दी और कहा कि इससे पुलिस की जांच के तरीके में बदलाव आया है। इस ऐप के जरिए गिरफ्तारी, जब्ती और घटना स्थल की वीडियोग्राफी अपलोड करना जरूरी होगा।
इस मौके पर सूचना एवं प्रसारण मंत्रालय, अमृतसर के केंद्रीय संचार ब्यूरो के प्रमुख गुरमीत सिंह (आईआईएस) ने कहा कि 1 जुलाई से देश में तीन नए आपराधिक कानून लागू हो गए हैं, जिन्होंने आईपीसी 1860, सीआरपीसी 1973 और भारतीय साक्ष्य अधिनियम 1872 का स्थान लिया है। इन कानूनों के ज़रिए आधुनिक तकनीक के व्यापक इस्तेमाल और इलेक्ट्रॉनिक साक्ष्य को कानून का हिस्सा बनाने से मामलों के जल्द निपटारे की राह आसान हो गई है।
इसके अलावा उप जिला शिक्षा अधिकारी परगट सिंह बराड़, प्रिंसिपल जगदीप पाल सिंह, प्रिंसिपल संगीता शर्मा, डॉ. मोक्षी, लेफ्टिनेंट परमवीर कौर, डॉ. सपना बधवार और डॉ. जागृति ने भी मंच से संबोधित किया। कार्यक्रम के दौरान पंजाबी सांस्कृतिक कला मंच द्वारा प्रस्तुत नुक्कड़ नाटक और विद्यार्थियों की प्रस्तुतियों ने समय बांध दिया।बहरहाल, भारत सरकार के सूचना और प्रसारण मंत्रालय द्वारा आयोजित कार्यक्रम सफल रहा और स्थानीय लोगों को नए आपराधिक कानूनों के बारे में जानकारी देकर एक नई ऊर्जा का संचार कर गया।