Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Chairperson of Punjab State Commission Raj Lali Gill for Women Visits Central Jail Amritsar

Listened to Difficulties of Women Prisoners and Calls for Reports on Undertrial Cases

Raj Lali Gill, AAP, Aam Aadmi Party, Aam Aadmi Party Punjab, AAP Punjab, Amritsar

Web Admin

Web Admin

5 Dariya News

Amritsar , 16 Jul 2024

The Chairperson of the Punjab State Commission for Women, Mrs. Raj Lali Gill, visited the Central Jail Amritsar to assess the conditions and facilities provided to women prisoners. During her visit, Mrs. Gill emphasized the importance of regular medical check-ups and the provision of legal, medical, and educational services for the women inmates. She urged jail officials to continuously inspect and improve these facilities.

Mrs. Gill attentively listened to the concerns of the women prisoners and assured them that their legitimate issues would be addressed promptly. Some prisoners highlighted the prolonged inaction on their undertrial cases, to which Mrs. Gill responded by requesting a detailed report to expedite the judicial process. She reiterated that addressing their problems is a priority for the commission.

Apart from this, Mrs. Gill reviewed the products made by women prisoners, including suits, children's toys and teddy bears, praising the prison administration for this initiative, which she noted boosts the morale of the inmates. She also distributed gifts to the children of the women prisoners. Chairman of the Child Commission, Mr. Kanwardeep Singh,  directed the jail administration to ensure that all necessary facilities are provided to the children of the women prisoners.

The visit included a thorough inspection of the hospital, kitchen, library, and various barracks, as well as a review of the food prepared in the Langar Hall. Both Mrs. Gill and Mr. Singh expressed satisfaction with the cleanliness and food provisions in the jail. However, Mrs. Gill pointed out a few deficiencies in the hospital equipment and instructed the concerned officers to address these issues immediately.

Jail Superintendent Mr. Anurag Kumar Azad provided a detailed account of the jail's capacity and current inmate statistics. The Amritsar Central Jail has a capacity for 260 women prisoners and currently houses 183, including 22 sentenced prisoners, 153 undertrial prisoners, 5 foreigners, 1 foreign accused and 2 undertrial foreigners. Additionally, there are 8 children of women prisoners in the ladies' ward.

Following the jail visit, Mrs. Raj Lali Gill and Mr. Kanwardeep Singh paid obeisance at Sri Darbar Sahib. Deputy Superintendent Security GS Brar, Deputy Superintendent Jail Mr. Shyamal Jyoti, Deputy Director Rupinder Kaur, Deputy Director Rajwinder Singh Gill and other jail staff members were also present during the visit.

ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਵਲੋਂ ਜਿਲ੍ਹਾ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ

ਮਹਿਲਾ ਕੈਦੀਆਂ ਦੀਆਂ ਸੁਣੀਆਂ ਮੁਸ਼ਕਲਾਂ

ਅੰਮ੍ਰਿਤਸਰ

ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਸ਼੍ਰੀਮਤੀ ਰਾਜ ਲਾਲੀ ਗਿੱਲ ਵੱਲੋਂ ਅੱਜ ਜਿਲ੍ਹੇ ਦੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ਅਤੇ ਮਹਿਲਾ ਕੈਦੀਆਂ ਨੂੰ ਮਿਲਣ ਵਾਲੀ ਸਹੂਲਤਾਂ ਦਾ ਜਾਇਜਾ ਲੈਂਦੇ ਹੋਏ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਹਿਲਾ ਕੈਦੀਆਂ ਦਾ ਸਮੇਂ ਸਮੇਂ ਸਿਰ ਮੈਡੀਕਲ ਜਾਂਚ ਕਰਵਾਈ ਜਾਵੇ ਅਤੇ ਮਹਿਲਾ ਬੰਦੀਆਂ ਨੂੰ ਕਾਨੂੰਨੀ, ਡਾਕਟਰੀ ਤੇ ਸਿੱਖਿਆ ਆਦਿ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਮਿਲ ਰਹੀਆਂ ਸਹੂਲਤਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਬਿਹਤਰ ਕੀਤਾ ਜਾਵੇ।

ਸ੍ਰੀਮਤੀ ਰਾਜ ਲਾਲੀ ਗਿੱਲ ਨੇ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਨੂੰ ਡੁੰਘਾਈ ਨਾਲ ਸੁਣਿਆ ਅਤੇ ਉਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਤੁਹਾਡੀਆਂ ਜਾਇਜ਼ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਕੁਝ ਮਹਿਲਾ ਬੰਦੀਆਂ ਵਲੋਂ ਆਪਣੇ ਅੰਡਰ ਟ੍ਰਾਇਲ ਕੇਸਾਂ ਨੂੰ ਲੈ ਕੇ ਕਮਿਸ਼ਨ ਨੂੰ ਕਿਹਾ ਕਿ ਲੰਬੇ ਸਮੇਂ ਤੋਂ ਉਨਾਂ ਦੇ ਕੇਸਾਂ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਚੇਅਰਪਰਸਨ ਮਹਿਲਾ ਕਮਿਸ਼ਨ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੰਬੇ ਸਮੇਂ ਤੋਂ ਅੰਡਰ ਟ੍ਰਾਇਲ ਚਲ ਰਹੇ ਕੇਸਾਂ ਦੀ ਰਿਪੋਰਟ ਦਿੱਤੀ ਜਾਵੇ ਤਾਂ ਜੋ ਉਨਾਂ ਕੇਸਾਂ ਤੇ ਸਮੇਂ ਬੱਧ ਢੰਗ ਨਾਲ ਕਾਰਵਾਈ ਕਰਵਾਈ ਜਾ ਸਕੇ। 

ਉਨਾਂ ਕਿਹਾ ਕਿ ਕਮਿਸ਼ਨ ਦਾ ਫਰਜ਼ ਬਣਦਾ ਹੈ ਕਿ ਤੁਹਾਡੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇ ਅਤੇ ਤੁਹਾਨੂੰ ਪੇਸ਼ ਆ ਰਹੀ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾ ਸਕੇ। ਚੇਅਰਪਰਸਨ ਮਹਿਲਾ ਕਮਿਸ਼ਨ ਨੇ ਮਹਿਲਾ ਬੰਦੀਆਂ  ਵਲੋਂ ਤਿਆਰ ਕੀਤੇ ਗਏ ਉਤਪਾਦ ਵੀ ਦੇਖੇ ਅਤੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਮਹਿਲਾ ਬੰਦੀਆਂ ਵਲੋਂ ਤਿਆਰ ਕਰਵਾਏ ਗਏ ਸੂਟ, ਬੱਚਿਆਂ ਦੇ ਖਿਡੌਣੇ, ਟੈਡੀ ਬੀਅਰ ਆਦਿ ਬਾਜ਼ਾਰ ਵਿੱਚ ਵੇਚੇ ਜਾਂਦੇ ਹਨ। 

ਜਿਸ ਨਾਲ ਮਹਿਲਾ ਬੰਦੀਆਂ ਦੀ ਹੌਂਸਲਾ ਅਫ਼ਜਾਈ ਵੀ ਹੁੰਦੀ ਹੈ। ਸ੍ਰੀਮਤੀ ਰਾਜ ਲਾਲੀ ਗਿੱਲ ਨੇ ਮਹਿਲਾ ਬੰਦੀਆਂ ਦੇ ਬੱਚਿਆਂ ਨੂੰ ਗਿਫ਼ਟ ਵੀ ਵੰਡੇ। ਇਸ ਮੌਕੇ ਚੇਅਰਮੈਨ ਬਾਲ ਕਮਿਸ਼ਨ ਸ੍ਰੀ ਕੰਵਰਦੀਪ ਸਿੰਘ ਵਲੋਂ ਮਹਿਲਾ ਬੰਦੀਆਂ ਦੇ ਬੱਚਿਆਂ ਨੂੰ ਲੈ ਕੇ ਜੇਲ੍ਹ ਪ੍ਰਸਾਸਨ ਨੂੰ ਹਦਾਇਤ ਕੀਤੀ ਕਿ ਇਨਾਂ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇ।

ਇਸ ਉਪਰੰਤ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਅਤੇ ਚੇਅਰਮੈਨ ਬਾਲ ਕਮਿਸ਼ਨ ਨੇ ਜੇਲ੍ਹ ਵਿਖੇ ਮੌਜੂਦ ਹਸਪਤਾਲ, ਰਸੋਈ, ਲਾਇਬ੍ਰੇਰੀ ਅਤੇ ਵੱਖ-ਵੱਖ ਬੈਰਕਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਸਮੀਖਿਆ ਕੀਤੀ ਅਤੇ ਲੰਗਰ ਹਾਲ ਵਿਚ ਕੈਦੀਆਂ ਲਈ ਬਣੇ ਹੋਏ ਭੋਜਨ ਨੂੰ ਖਾ ਕੇ ਉਸ ਦੀ ਸਮੀਖਿਆ ਵੀ ਕੀਤੀ ਅਤੇ ਸੰਤੁਸ਼ਟੀ ਪ੍ਰਗਟਾਈ। ਉਨਾਂ ਜੇਲ੍ਹ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਲ੍ਹ ਵਿਚ ਸਾਫ ਸਫਾਈ, ਭੋਜਨ ਦੇ ਪੁੱਖਤਾ ਪ੍ਰਬੰਧ ਪਾਏ ਗਏ  ਹਨ। 

ਉਨ੍ਹਾਂ ਕਿਹਾ ਕਿ ਕਈ ਮਹਿਲਾਵਾਂ ਨੇ ਆਪਣੀ ਨਿੱਜੀ ਸਮੱਸਿਆ ਨੂੰ ਦੱਸਿਆ ਜਿਸ ਨੂੰ ਯਕੀਨਨ ਤੌਰ ਉਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਲ੍ਹ ਵਿਖੇ ਮੌਜੂਦ ਹਸਪਤਾਲ ਵਿਚ ਕੁਝ ਮਸ਼ੀਨਰੀਆਂ ਦੀ ਘਾਟ ਪਾਈ ਗਈ ਜਿਸ ਉਤੇ ਉਨ੍ਹਾਂ ਸਬੰਧਿਤ ਅਧਿਕਾਰੀ ਨੂੰ ਇਸ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ।

ਇਸ ਮੌਕੇ ਜੇਲ੍ਹ ਸੁਪਰਡੈਂਟ ਸ੍ਰੀ ਅਨੁਰਾਗ ਕੁਮਾਰ ਆਜ਼ਾਦ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਮਹਿਲਾ ਕੈਦੀਆਂ ਦੀ ਕੁੱਲ ਕੈਪੇਸਟੀ 260 ਹੈ ਅਤੇ ਇਸ ਵੇਲੇ ਜੇਲ੍ਹ ਅੰਦਰ 183 ਮਹਿਲਾ ਕੈਦੀ ਬੰਦੀ ਹਨ ਜਿਨ੍ਹਾਂ ਵਿਚੋਂ 22 ਮਹਿਲਾ ਕੈਦੀਆਂ ਨੂੰ ਸਜ੍ਹਾ ਹੋ ਚੁੱਕੀ ਹੈ ਅਤੇ 153 ਅੰਡਰ ਟ੍ਰਾਇਲ, 5 ਵਿਦੇਸ਼ੀ, 1 ਵਿਦੇਸ਼ੀ ਦੋਸ਼ੀ ਅਤੇ 2 ਵਿਦੇਸ਼ੀ ਅੰਡਰ ਟ੍ਰਾਇਲ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਲੇਡੀਜ਼ ਵਾਰਡ ਵਿੱਚ 8 ਬੱਚੇ ਵੀ ਮਹਿਲਾ ਬੰਦੀਆਂ ਦੇ ਹਨ।

ਕੇਂਦਰੀ ਜੇਲ੍ਹ ਦਾ ਦੌਰਾ ਕਰਨ ਉਪਰੰਤ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਸ਼੍ਰੀਮਤੀ ਰਾਜ ਲਾਲੀ ਗਿੱਲ ਅਤੇ ਚੇਅਰਮੈਨ ਬਾਲ ਕਮਿਸ਼ਨ ਸ੍ਰੀ ਕੰਵਰਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਡਿਪਟੀ ਸੁਪਰਡੈਂਟ ਸੁਰੱਖਿਆ ਜੀ.ਐਸ.ਬਰਾੜ, ਡਿਪਟੀ ਸੁਰਪਡੈਂਟ ਜੇਲ੍ਹ ਸ੍ਰੀ ਸ਼ਿਆਮਲ ਜੋਤੀ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਅਤੇ ਹੋਰ ਜੇਲ੍ਹ ਸਟਾਫ ਮੈਂਬਰ ਹਾਜ਼ਰ ਰਹੇ।

चेयरपर्सन पंजाब राज्य महिला आयोग राज लाली गिल की ओर से किया गया जिला अमृतसर की केंद्रीय जेल का दौरा

महिला बंदियों की सुनी परेशानियां

अमृतसर

पंजाब राज्य महिला आयोग की चेयरपर्सन श्रीमती राज लाली गिल ने आज जिले की केंद्रीय जेल अमृतसर का दौरा किया और महिला कैदियों को मिलने वाली सुविधाओं की समीक्षा करते हुए केंद्रीय जेल के अधिकारियों को निर्देश दिए कि महिला बंदियों की समय पर चिकित्सीय जांच कराई जाए तथा महिला बंदियों को कानूनी, चिकित्सीय एवं शैक्षणिक आदि सेवाएं प्रदान की जाएं तथा उनका निरीक्षण कर प्रदान की जाने वाली सुविधाओं में सुधार किया जाए।

श्रीमती राज लाली गिल ने महिला बंदियों की समस्याओं को गहराई से सुना और उन्हें आश्वासन दिया कि उनकी जायज समस्याओं का समय पर समाधान किया जाएगा। इस मौके पर कुछ महिला बंदियों ने अपने विचाराधीन मामलों के बारे में आयोग को बताया कि उनके मामलों पर लंबे समय से कोई कार्रवाई नहीं हो रही है, जिस पर तुरंत कार्रवाई करते हुए चेयरपर्सन महिला आयोग ने जेल अधिकारियों को हिदायत की कि लंबे समय से विचाराधीन मामलों की रिपोर्ट दी जाए ताकि उन केसों पर समयबद्ध तरीके से कार्रवाई की जा सके।

उन्होंने कहा कि आयोग का कर्तव्य है कि वह आपकी समस्याओं को सुने और आपकी समस्याओं का प्राथमिकता के आधार पर समाधान करे। महिला आयोग की चेयरपर्सन ने महिला बंदियों द्वारा बनाए गए उत्पादों को भी देखा और कहा कि जेल प्रशासन की यह बहुत अच्छी पहल है कि महिला बंदियों द्वारा बनाए गए सूट, बच्चों के खिलौने, टेडी बियर आदि बाजार में बिक रहे हैं। 

जिससे महिला बंदियों का मनोबल भी बढ़ता है।  श्रीमती राज लाली गिल ने महिला कैदियों के बच्चों को उपहार भी वितरित किए। इस अवसर पर बाल आयोग के चेयरमैन श्री कंवरदीप सिंह ने महिला कैदियों के बच्चों के संबंध में जेल प्रशासन को निर्देश दिए कि इन बच्चों को सभी सुविधाएं प्रदान की जाएं।

इसके बाद चेयरपर्सन श्रीमती राज लाली गिल और चेयरमैन बाल आयोग ने अस्पताल, रसोई, लाइब्रेरी और विभिन्न बैरकों का दौरा कर उनका जायजा लिया और लंगर हॉल में कैदियों के लिए बनाए जा रहे भोजन का भी जायजा लिया और संतोष व्यक्त किया। उन्होंने जेल प्रशासन की सराहना करते हुए कहा कि जेल में साफ-सफाई और भोजन की पर्याप्त व्यवस्था पाई गई है। उन्होंने कहा कि कई महिलाओं ने अपनी व्यक्तिगत समस्याएं बताई जिनका समाधान अवश्य किया जाएगा।

उन्होंने कहा कि जेल में मौजूद अस्पताल में कुछ मशीनरी की कमी पाई गई, जिस पर उन्होंने संबंधित अधिकारी को इसे पूरा करने का आदेश दिया।  इस अवसर पर जेल अधीक्षक श्री अनुराग कुमार आज़ाद ने कहा कि अमृतसर सेंट्रल जेल में महिला कैदियों की कुल क्षमता 260 है और वर्तमान में जेल में 183 महिला कैदी हैं, जिनमें से 22 महिला कैदियों को सजा सुनाई जा चुकी है और 153 महिला कैदी विचाराधीन, 5 विदेशी, 1 विदेशी आरोपी और 2 विदेशी विचाराधीन है। उन्होंने बताया कि इसके अलावा महिला वार्ड में महिला कैदियों के 8 बच्चे भी महिला बंदियों के है।

केंद्रीय जेल का दौरा करने के बाद, पंजाब राज्य महिला आयोग की चेयरपर्सन श्रीमती राज लाली गिल और बाल आयोग के अध्यक्ष श्री कंवरदीप सिंह ने श्री दरबार साहिब में माथा टेका। इस मौके पर डिप्टी सुपरिंटेंडेंट सिक्योरिटी जी.एस. बराड़, डिप्टी सुपरिंटेंडेंट जेल श्री श्यामल ज्योति, डिप्टी डायरेक्टर रूपिंदर कौर, डिप्टी डायरेक्टर राजविंदर सिंह गिल और अन्य जेल स्टाफ सदस्य मौजूद था।

 

Tags: Raj Lali Gill , AAP , Aam Aadmi Party , Aam Aadmi Party Punjab , AAP Punjab , Amritsar

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD