In a major infrastructure development, a new bridge is being constructed at Teja Ruhela on the Sutlej River, which will connect 15 border villages to Fazilka city. The bridge, being built at a cost of Rs 8.45 crore, will provide a major relief to the residents of these villages who had to earlier cross the river using makeshift boats.
The construction of the bridge was inspected by MLA Narinder Pal Singh Sawna, who was accompanied by Additional Deputy Commissioner (General) Rakesh Kumar Popli. The MLA directed the officials to complete the construction work expeditiously and ensure that the bridge is built with high-quality materials.
He also instructed them to get the material used in the construction tested from a laboratory to ensure its quality. The bridge, which is 140.30 meters long and 3.5 meters wide, will be a major boon for the residents of the border villages who will now have easy access to Fazilka city.
The students who travel to Fazilka for their daily studies will also benefit from this bridge. The MLA warned that any compromise on the quality of the construction material will not be tolerated and strict action will be taken against the erring officials. The construction of the bridge is a part of the Punjab Government's efforts to provide better infrastructure facilities to the people of the border areas.
The government is committed to providing better roads, bridges, and other facilities to the people of these areas, said the MLA. The bridge is expected to be completed soon and will be a major relief to the residents of the border villages.
ਸਰਹੱਦੀ ਪਿੰਡਾਂ ਦੇ ਦਰਦਾਂ ਦੀ ਦਾਰੂ ਬਣੇਗਾ ਤੇਜਾ ਰੁਹੇਲਾ ਵਿਖੇ ਸਤਲੁਜ ਤੇ ਬਣ ਰਿਹਾ ਨਵਾਂ ਪੁਲ
ਫਾਜਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਨਿਰਮਾਣ ਦਾ ਜਾਇਜਾ
ਫਾਜਿਲਕਾ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵੀ ਪੰਜਾਬ ਸਰਕਾਰ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਤਰੱਕੀ ਲਈ ਵਿਸੇਸ਼ ਉਪਰਾਲੇ ਕਰ ਰਹੀ ਹੈ। ਇਸੇ ਲੜੀ ਤਹਿਤ ਸਰਹੱਦੀ ਪਿੰਡਾਂ ਨੂੰ ਬਿਤਹਰ ਸੜਕੀ ਸੰਪਰਕ ਸਹੁਲਤ ਮੁਹਈਆ ਕਰਵਾਉਣ ਲਈ ਪਿੰਡ ਤੇਜਾ ਰੁਹੇਲਾ ਵਿਖੇ ਸਤਲੁਜ ਦੀ ਕ੍ਰੀਕ ਤੇ ਸਰਕਾਰ ਵੱਲੋਂ ਨਵਾਂ ਪੁਲ ਬਣਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਇਸ ਪੁਲ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਪਹੁੰਚੇ ਫ਼ਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਤੀ। ਇਸ ਮੌਕੇ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਉਨ੍ਹਾਂ ਦੇ ਨਾਲ ਹਾਜਰ ਸਨ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਇਸ ਪੁੱਲ ਦੇ ਬਣਨ ਨਾਲ ਲਗਭਗ 15 ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਹੁਲਤ ਹੋਵੇਗੀ ਅਤੇ ਉਨ੍ਹਾਂ ਪਿੰਡਾਂ ਦੀ ਫਾਜ਼ਿਲਕਾ ਸ਼ਹਿਰ ਤੱਕ ਦੀ ਦੂਰੀ ਘਟ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਵੱਖ ਵੱਖ ਕੰਮਾਂ ਲਈ ਲੋਕਾਂ ਨੂੰ ਸ਼ਹਿਰ ਆਉਣ ਵਿਚ ਸੌਖ ਹੋਵੇਗੀ ਉਥੇ ਹੀ ਹਰ ਰੋਜ ਪੜਾਈ ਲਈ ਸ਼ਹਿਰ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਇਸਦਾ ਬਹੁਤ ਲਾਭ ਹੋਵੇਗਾ। ਪਹਿਲਾਂ ਇਸ ਤੋਂ ਕਿਸਤੀ ਨਾਲ ਸਤਲੁਜ ਨਦੀ ਪਾਰ ਕੀਤੀ ਜਾਂਦੀ ਸੀ। ਵਿਧਾਇਕ ਨੇ ਨਿਰਮਾਣ ਕਾਰਜਾਂ ਵਿੱਚ ਲੱਗੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਪੂਰੀ ਤੇਜ਼ੀ ਨਾਲ ਅਤੇ ਉੱਚ ਗੁਣਵਤਾ ਅਨੁਸਾਰ ਕੀਤਾ ਜਾਵੇ ਤਾਂ ਜੋ ਸਰੱਦੀ ਪਿੰਡਾਂ ਦੇ ਲੋਕਾਂ ਨੂੰ ਛੇਤੀ ਤੋਂ ਛੇਤੀ ਇਸ ਪੁੱਲ ਦਾ ਉਪਹਾਰ ਦਿੱਤਾ ਜਾ ਸਕੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਪੁਲ ਨਿਰਮਾਣ ਵਿਚ ਵਰਤੇ ਜਾ ਰਹੇ ਸਮਾਨ ਦੀ ਗੁਣਵਤਾ ਦੀ ਮੁੜ ਤੋਂ ਲੈਬ ਤੋਂ ਜਾਂਚ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਸਰਕਾਰੀ ਕੰਮ ਵਿਚ ਗੁਣਵਤਾ ਨਾਲ ਕਿਸੇ ਨੇ ਸਮਝੌਤਾ ਕੀਤਾ ਤਾਂ ਉਸਦੇ ਖਿਲਾਫ ਸ਼ਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਇਸ ਤੇ ਬਨਣ ਤੇ 8.45 ਕਰੋੜ ਦੀ ਲਾਗਤ ਆਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਸ ਪੁਲ ਦੀ ਲੰਬਾਈ 140.30 ਮੀਟਰ ਅਤੇ ਚੋੜਾਈ 3.5 ਮੀਟਰ ਹੈ ਅਤੇ ਇਹ ਸਰਹੱਦੀ ਪਿੰਡਾਂ ਲਈ ਵਰਦਾਨ ਸਾਬਤ ਹੋਵੇਗਾ। ਇਹ ਪੁਲ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਬਣ ਕੇ ਤਿਆਰ ਹੋ ਜਾਵੇਗਾ। ਇਸ ਮੌਕੇ ਡ੍ਰੇਨਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਵਿਸ਼ਾਲ ਵੀ ਹਾਜਰ ਸਨ।