Friday, 05 July 2024

 

 

LATEST NEWS N Chandrababu Naidu, CM, Andhra Pradesh met Manohar Lal Chhattisgarh Dy CM calls on Union Minister Manohar Lal Gurjeet Singh Aujla reached to seek blessings of Baba Gurinder Singh Dhillon 5 day long FDP organized by EIC, PEC in collaboration with NITTTR, Chandigarh ended on a High Note LPU hosted Co-Design workshop with Nottingham Trent University (UK) Former UK Prime Minister Rishi Sunak Net Worth 2024 Prime Minister interacts with Indian Contingent heading to Paris Olympic 2024 Nara Chandrababu Naidu meets Prime Minister Narendra Modi N. Chandrababu Naidu calls on Shivraj Singh Chauhan Arjun Ram Meghwal presents Police Medals to 39 CBI Officers/Officials for Distinguished and Meritorious Service World to witness 1st Indian in Space and other Indian in Deep Sea by 2025 ": Dr. Jitendra Singh Dr. Jitendra Singh announces results of Australia-India Strategic Research Fund Wake Up Ludhiana- DC Sakshi Sawhney flags off tree ATM-3.0, one lakh saplings planted since onset of rainy season Fazilka District Police Launches Mission Nischay to Combat Drugs and Strengthen Community Ties Governor Inaugurates Vanmahotsav-2024 at Punjab Raj Bhawan Flags Off three Vehicles under the “Van Vibhag Aap Ke Dwar” campaign AP Vicky Shaw call on Lt. Governor Manoj Sinha DC Bandipora Shakeel-ul-Rehman Rather reaches Tulail; Attends Launch event of Sampoornata Abhiyaan in Aspirational Block Tulail NITI Aayog's Sampoornata Abhiyan launched in Aspirational Block Manzgam Anurag Goyal launches Sampoornata Abhiyan in Kupwara DC Doda Harvinder Singh inaugurates Kisan Sampark Abhiyan 3.0 in Doda DC Samba Abhishek Sharma inaugurates Workshop on Panchayat Development Plan, MGNREGA Convergence

 

Punjab Police Delivers Another Blow To Trans-Border Narcotic Networks, 5kg More Heroin Recovered From Amritsar; Three Held

Fourth Big Recovery Of Heroin From Amritsar In Five Days, Total Recovery Reaches To 27.2kg

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

Amritsar , 02 Jul 2024

Delivering yet another blow to the trans-border narcotic networks amidst the ongoing war against drugs waged on the directions of Chief Minister Bhagwant Singh Mann, Counter Intelligence (CI) Amritsar has arrested three drug smugglers after recovering 5kg heroin from their possession, said Director General of Police (DGP) Punjab Gaurav Yadav here on Tuesday.

This is the second consignment of 5kg heroin being recovered from Amritsar in a single day, while, around 27.2kg heroin has been recovered from Amritsar in less than a week. Those arrested have been identified as Rasal Singh of village Naushehra in Tarn Taran, Jaskaran Singh of Vanieke in Amritsar and Amritpal Singh of Sahura in Amritsar.

Apart from recovering drug consignment, Police teams have also impounded a Yamaha Scooter bearing registration number PB-02-DW-4187, on which he was travelling. DGP Gaurav Yadav said that the CI Amritsar has received a reliable input that accused Rasal Singh, Jaskaran Singh and Amritpal Singh have retrieved a huge consignment of narcotics dropped using a Drone at border village Dhanoe falls under jurisdiction of Police Station Gharinda. 

Acting swiftly on the inputs, he said that Police teams from CI Amritsar led by DSP CI Balbir Singh laid a naka at Baghdhian Morh in village Ranike in Amritsar and apprehended the trio accused persons along with 5kg heroin. Probe revealed that all the arrested accused persons were directly in touch with Pak-based drug smugglers, he added. 

The DGP said that videography of the entire search and seizure process has been done in presence of Gazetted Officer as per provisions of new criminal laws. Investigations are on to establish backward and forward linkages in this case, he added. In this regard, a case FIR No. 37 has been registered under sections 21, 25 and 29 of the NDPS Act at Police Station State Special Operation Cell, Amritsar.

27.2KG Heroin Recovered From Amritsar In Five Days

June 28: Amritsar Commissionerate Police busted two separate cross-border drug smuggling cartels being operated by Pakistan-based smugglers with the arrest of three drug traffickers after recovering 9.2Kg heroin (8.2Kg+1Kg) from their possession.

June 29: Amritsar Rural Police busted two more Pak-backed drug smuggling rackets with the arrest of six persons after recovering 8kg heroin and three pistols from their possession

July 2: Amritsar Commissionerate Police arrested drug smuggler identified as Lakhwinder Singh alias Lakha of Khemkaran after recovering 5kg heroin from his possession

July 2: Counter Intelligence Amritsar has arrested three drug smugglers after recovering 5kg heroin from their possession

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ; ਤਿੰਨ ਕਾਬੂ

ਪਿਛਲੇ ਪੰਜ ਦਿਨਾਂ ਅੰਦਰ ਅੰਮ੍ਰਿਤਸਰ 'ਚੋਂ ਹੈਰੋਇਨ ਦੀ ਚੌਥੀ ਵੱਡੀ ਬਰਾਮਦਗੀ, ਹੁਣ ਤੱਕ ਕੁੱਲ 27.2 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇਕ ਹੋਰ ਝਟਕਾ ਦਿੰਦਿਆਂ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਤਿੰਨ ਨਸ਼ਾ ਤਸਕਰਾਂ ਨੂੰ 5 ਕਿਲੋ ਹੈਰੋਇਨ ਸਮਤੇ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਅੰਮ੍ਰਿਤਸਰ 'ਚੋਂ ਇੱਕੋ ਦਿਨ ਅੰਦਰ ਬਰਾਮਦ ਕੀਤੀ ਗਈ 5 ਕਿਲੋਗ੍ਰਾਮ ਹੈਰੋਇਨ ਦੀ ਇਹ ਦੂਜੀ ਖੇਪ ਹੈ, ਜਦਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਅੰਮ੍ਰਿਤਸਰ 'ਚੋਂ ਕੁੱਲ 27.2 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਦੇ ਰਸਲ ਸਿੰਘ, ਅੰਮ੍ਰਿਤਸਰ ਦੇ ਵਣੀਏਕੇ ਦੇ ਜਸਕਰਨ ਸਿੰਘ ਅਤੇ ਅੰਮ੍ਰਿਤਸਰ ਦੇ ਸਹੁਰਾ ਦੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਤੋਂ ਇੱਕ ਯਾਮਾਹਾ ਸਕੂਟਰ ਰਜਿਸਟ੍ਰੇਸ਼ਨ ਨੰਬਰ ਪੀਬੀ-02-ਡੀਡਬਲਯੂ-4187 ਹੈ, ਵੀ ਜ਼ਬਤ ਕੀਤਾ ਹੈ, ਜਿਸ 'ਤੇ ਉਕਤ ਮੁਲਜ਼ਮ ਸਵਾਰ ਸਨ।  

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਨੂੰ ਠੋਸ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਸਲ ਸਿੰਘ, ਜਸਕਰਨ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਥਾਣਾ ਘਰਿੰਡਾ ਅਧੀਨ ਆਉਂਦੇ ਸਰਹੱਦੀ ਪਿੰਡ ਧਨੋਏ ਵਿਖੇ ਡਰੋਨ ਰਾਹੀਂ ਸੁੱਟੀ ਨਸ਼ਿਆ ਦੀ ਵੱਡੀ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ 'ਤੇ ਕਾਰਵਾਈ ਕਰਦਿਆਂ  ਸੀ.ਆਈ. ਅੰਮ੍ਰਿਤਸਰ ਤੋਂ ਡੀਐਸਪੀ ਸੀਆਈ ਬਲਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਅੰਮ੍ਰਿਤਸਰ ਦੇ ਪਿੰਡ ਰਣੀਕੇ ਦੇ ਬਾਗੜੀਆਂ ਮੋੜ ਵਿਖੇ ਨਾਕਾ ਲਗਾਇਆ ਅਤੇ ਤਿੰਨਾਂ ਮੁਲਜ਼ਮਾਂ ਨੂੰ 5 ਕਿਲੋ ਹੈਰੋਇਨ ਸਮੇਤ ਕਾਬੂ ਕਰ ਲਿਆ। 

ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਪਾਕਿਸਤਾਨ ਅਧਾਰਤ ਨਸ਼ਾ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ। ਡੀਜੀਪੀ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੇ ਉਪਬੰਧਾਂ ਅਨੁਸਾਰ ਗਜ਼ਟਿਡ ਅਫਸਰ ਦੀ ਮੌਜੂਦਗੀ ਵਿੱਚ ਸਮੁੱਚੀ ਤਲਾਸ਼ੀ ਅਤੇ ਬਰਾਮਦਗੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21, 25 ਅਤੇ 29 ਤਹਿਤ ਐਫ.ਆਈ.ਆਰ. ਨੰਬਰ 37 ਦਰਜ ਹੈ।

ਅੰਮ੍ਰਿਤਸਰ 'ਚੋਂ ਪੰਜ ਦਿਨਾਂ ਵਿੱਚ 27.2 ਕਿਲੋ ਹੈਰੋਇਨ ਬਰਾਮਦ

28 ਜੂਨ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਅਧਾਰਤ ਤਸਕਰਾਂ ਵੱਲੋਂ ਚਲਾਏ ਜਾ ਰਹੇ  ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਰੈਕੇਟਾਂ ਦਾ ਪਰਦਾਫਾਸ਼ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ 9.2 ਕਿਲੋਗ੍ਰਾਮ ਹੈਰੋਇਨ (8.2 ਕਿਲੋ + 1 ਕਿਲੋਗ੍ਰਾਮ) ਸਮੇਤ ਗ੍ਰਿਫਤਾਰ ਕੀਤਾ।

29 ਜੂਨ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਨਸ਼ਾ ਤਸਕਰੀ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 8 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲ ਬਰਾਮਦ ਕੀਤੇ।

2 ਜੁਲਾਈ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੁਲਜ਼ਮ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਖੇਮਕਰਨ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

2 ਜੁਲਾਈ: ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਤਿੰਨ ਨਸ਼ਾ ਤਸਕਰਾਂ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।

पंजाब पुलिस ने सीमा पार से नशा तस्करी नेटवर्क को एक और झटका दिया, अमृतसर से 5 किलोग्राम हेरोइन जब्त; तीन गिरफ्तार

पिछले 5 दिनों के अंदर अमृतसर से हैरोइन की चौथी बड़ी बरामदगी, अब तक कुल 27.2 किलो हैरोइन बरामद

अमृतसर

मुख्यमंत्री भगवंत सिंह मान के निर्देशानुसार नशामुक्त पंजाब के लक्ष्य के तहत पंजाब पुलिस ने सीमा पार से नशा तस्करी के नेटवर्क को एक और बड़ा झटका दिया है। काउंटर इंटेलिजेंस (सीआई) अमृतसर ने आज 5 किलोग्राम हेरोइन के साथ तीन नशा तस्करों को गिरफ्तार किया।

इसकी जानकारी देते हुए पंजाब पुलिस महानिदेशक (डीजीपी) गौरव यादव ने बताया कि अमृतसर में एक ही दिन में यह दूसरी बार 5 किलोग्राम हेरोइन बरामद की गई है। पिछले पांच दिनों में अमृतसर से कुल 27.2 किलोग्राम हेरोइन बरामद की जा चुकी है।

गिरफ्तार व्यक्तियों की पहचान तरनतारन के गांव नौशेरा के रसल सिंह, अमृतसर के वणियाके के जसकरण सिंह और अमृतसर के सहुरा के अमृतपाल सिंह के रूप में हुई है। पुलिस ने इनके कब्जे से एक यामाहा स्कूटर भी जब्त किया है, जिसका रजिस्ट्रेशन नंबर PB-02-DW-4187 है।

डीजीपी गौरव यादव ने बताया कि सीआई अमृतसर को सूचना मिली थी कि उक्त तीनों आरोपी थाना घरींडा के तहत आने वाले सीमा क्षेत्र के गांव धनोए में ड्रोन के जरिए फेंकी गई हेरोइन की खेप प्राप्त कर चुके हैं। इस सूचना पर कार्रवाई करते हुए सीआई अमृतसर के डीएसपी बलबीर सिंह के नेतृत्व में पुलिस टीम ने अमृतसर के गांव रणिके के बागड़ियां मोड़ पर नाका लगाकर तीनों आरोपियों को 5 किलोग्राम हेरोइन के साथ गिरफ्तार कर लिया।

डीजीपी ने बताया कि जांच के दौरान यह बात सामने आई कि गिरफ्तार आरोपी पाकिस्तान स्थित नशा तस्करों के सीधे संपर्क में थे। उन्होंने कहा कि नए अपराध कानूनों के प्रावधानों के अनुसार गजटेड अधिकारी की मौजूदगी में पूरी तलाशी और बरामदगी प्रक्रिया की वीडियोग्राफी की गई है। 

इस मामले की पूरी जांच की जा रही है ताकि इसके पीछे के संपर्कों का पता लगाया जा सके। इस संबंध में थाना स्पेशल ऑपरेशन सेल, अमृतसर में एनडीपीएस एक्ट की धारा 21, 25 और 29 के तहत एफआईआर नंबर 37 दर्ज की गई है।

अमृतसर में पांच दिनों में 27.2 किलोग्राम हेरोइन बरामद

28 जून: अमृतसर कमिश्नरेट पुलिस ने पाकिस्तान स्थित तस्करों द्वारा संचालित सीमा पार से नशा तस्करी के दो रैकेटों का पर्दाफाश कर तीन नशा तस्करों को 9.2 किलोग्राम हेरोइन (8.2 किलोग्राम + 1 किलोग्राम) के साथ गिरफ्तार किया।

29 जून: अमृतसर ग्रामीण पुलिस ने पाकिस्तान समर्थित नशा तस्करी के दो अन्य रैकेटों का पर्दाफाश करते हुए छह व्यक्तियों को गिरफ्तार कर उनके कब्जे से 8 किलोग्राम हेरोइन और तीन पिस्तौल बरामद किए।

2 जुलाई: अमृतसर कमिश्नरेट पुलिस ने आरोपी लखविंदर सिंह उर्फ लक्खा निवासी खेमकरण को 5 किलोग्राम हेरोइन के साथ गिरफ्तार किया।

2 जुलाई: काउंटर इंटेलिजेंस अमृतसर ने तीन नशा तस्करों को 5 किलोग्राम हेरोइन के साथ गिरफ्तार किया।

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD