Friday, 05 July 2024

 

 

LATEST NEWS N Chandrababu Naidu, CM, Andhra Pradesh met Manohar Lal Chhattisgarh Dy CM calls on Union Minister Manohar Lal Gurjeet Singh Aujla reached to seek blessings of Baba Gurinder Singh Dhillon 5 day long FDP organized by EIC, PEC in collaboration with NITTTR, Chandigarh ended on a High Note LPU hosted Co-Design workshop with Nottingham Trent University (UK) Former UK Prime Minister Rishi Sunak Net Worth 2024 Prime Minister interacts with Indian Contingent heading to Paris Olympic 2024 Nara Chandrababu Naidu meets Prime Minister Narendra Modi N. Chandrababu Naidu calls on Shivraj Singh Chauhan Arjun Ram Meghwal presents Police Medals to 39 CBI Officers/Officials for Distinguished and Meritorious Service World to witness 1st Indian in Space and other Indian in Deep Sea by 2025 ": Dr. Jitendra Singh Dr. Jitendra Singh announces results of Australia-India Strategic Research Fund Wake Up Ludhiana- DC Sakshi Sawhney flags off tree ATM-3.0, one lakh saplings planted since onset of rainy season Fazilka District Police Launches Mission Nischay to Combat Drugs and Strengthen Community Ties Governor Inaugurates Vanmahotsav-2024 at Punjab Raj Bhawan Flags Off three Vehicles under the “Van Vibhag Aap Ke Dwar” campaign AP Vicky Shaw call on Lt. Governor Manoj Sinha DC Bandipora Shakeel-ul-Rehman Rather reaches Tulail; Attends Launch event of Sampoornata Abhiyaan in Aspirational Block Tulail NITI Aayog's Sampoornata Abhiyan launched in Aspirational Block Manzgam Anurag Goyal launches Sampoornata Abhiyan in Kupwara DC Doda Harvinder Singh inaugurates Kisan Sampark Abhiyan 3.0 in Doda DC Samba Abhishek Sharma inaugurates Workshop on Panchayat Development Plan, MGNREGA Convergence

 

DC Sakshi Sawhney directs extensive drive against vector borne diseases, orders challaning where larvae found

Asks MC and the health department to conduct a door-to-door survey for checking the breeding ground of mosquitoes

Sakshi Sawhney, DC Ludhiana, Ludhiana, Deputy Commissioner Ludhiana
Listen to this article

Web Admin

Web Admin

5 Dariya News

Ludhiana , 02 Jul 2024

Deputy Commissioner Sakshi Sawhney called for the concerted efforts from the Municipal Corporation, Health, Rural Development and Panchayats departments to launch a major campaign to control the spread of vector-borne diseases in the district. During a meeting held at Bachat Bhawan, the Deputy Commissioner emphasized the need to identify and take action against places that are susceptible to mosquito breeding. 

She urged the Health and Municipal Corporation authorities to conduct door-to-door surveys and issue fines for any instances of mosquito larvae found in water storage containers like air coolers and other waste items in houses. She also asked the MC Ludhiana to conduct water sampling in Giaspura and nearby localities near Sahnewal. 

It was also stressed that government offices should be thoroughly inspected to prevent mosquito breeding in air coolers, old utensils, and other containers. She reaffirmed the district administration's commitment to ensuring the well-being of the residents by actively addressing the menace of vector-borne diseases.

Sawhney highlighted the importance of making elaborate arrangements in a timely manner to tackle these vector-borne diseases effectively. She emphasized the need for raising awareness and enforcement, especially in urban areas, to contain the spread of dengue cases, and requested the health department to ensure water sampling in schools.

The Deputy Commissioner also reviewed the Tobacco control program, immunization, Ooat centers, AB-Sarbat Sehat Bima Yojna, Cancer Rahat Kosh Scheme, TB Control program, and other activities carried out by the health department. Attendees at the meeting included ADCs Anmol Singh Dhaliwal, RP Singh, Civil Surgeon Dr. Jasbir Singh Aulakh, and others.

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵੈਕਟਰ ਬੋਰਨ ਬਿਮਾਰੀਆਂ ਵਿਰੁੱਧ ਵਿਆਪਕ ਮੁਹਿੰਮ ਚਲਾਉਣ ਦੇ ਨਿਰਦੇਸ਼, ਲਾਰਵਾ ਮਿਲਣ 'ਤੇ ਚਲਾਨ ਕਰਨ ਦੇ ਹੁਕਮ ਜਾਰੀ

ਨਗਰ ਨਿਗਮ ਅਤੇ ਸਿਹਤ ਵਿਭਾਗ ਨੂੰ ਮੱਛਰਾਂ ਦੇ ਬਰੀਡਿੰਗ ਗਰਾਊਂਡ ਦੀ ਜਾਂਚ ਲਈ ਘਰ-ਘਰ ਜਾ ਕੇ ਸਰਵੇਖਣ ਕਰਨ ਲਈ ਵੀ ਕਿਹਾ

ਲੁਧਿਆਣਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਵੈਕਟਰ-ਬੋਰਨ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਨਗਰ ਨਿਗਮ, ਸਿਹਤ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗਾਂ ਨੂੰ ਇੱਕ ਵੱਡੀ ਮੁਹਿੰਮ ਚਲਾਉਣ ਲਈ ਠੋਸ ਉਪਰਾਲੇ ਕਰਨ ਦਾ ਸੱਦਾ ਦਿੱਤਾ। ਸਥਾਨਕ ਬੱਚਤ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਮੱਛਰਾਂ ਦੇ ਪੈਦਾ ਹੋਣ ਦੀ ਸੰਭਾਵਨਾ ਵਾਲੇ ਸਥਾਨਾਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। 

ਉਨ੍ਹਾਂ ਸਿਹਤ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਸਰਵੇਖਣ ਕਰਨ ਅਤੇ ਘਰਾਂ ਵਿੱਚ ਪਾਣੀ ਸਟੋਰ ਕਰਨ ਵਾਲੇ ਕੰਟੇਨਰਾਂ ਜਿਵੇਂ ਕਿ ਏਅਰ ਕੂਲਰ ਅਤੇ ਹੋਰ ਕੂੜਾ-ਕਰਕਟ ਆਦਿ ਵਿੱਚ ਮੱਛਰ ਦਾ ਲਾਰਵਾ ਪਾਏ ਜਾਣ ਦੀ ਸੂਰਤ ਵਿੱਚ ਜੁਰਮਾਨੇ ਲਾਉਣ। ਉਨ੍ਹਾਂ ਨਗਰ ਨਿਗਮ ਲੁਧਿਆਣਾ ਨੂੰ ਗਿਆਸਪੁਰਾ ਅਤੇ ਸਾਹਨੇਵਾਲ ਨੇੜਲੇ ਇਲਾਕਿਆਂ ਵਿੱਚ ਪਾਣੀ ਦੇ ਸੈਂਪਲ ਲੈਣ ਲਈ ਵੀ ਕਿਹਾ। 

ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਏਅਰ ਕੂਲਰ, ਪੁਰਾਣੇ ਭਾਂਡਿਆਂ ਅਤੇ ਹੋਰ ਕੰਟੇਨਰਾਂ ਵਿੱਚ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਖਤਰੇ ਨੂੰ ਸਰਗਰਮੀ ਨਾਲ ਹੱਲ ਕਰਕੇ ਨਿਵਾਸੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਡਿਪਟੀ ਕਮਿਸ਼ਨਰ ਸਾਹਨੀ ਨੇ ਇਨ੍ਹਾਂ ਵੈਕਟਰ-ਬੋਰਨ ਬਿਮਾਰੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਮੇਂ ਸਿਰ ਵਿਸਤ੍ਰਿਤ ਪ੍ਰਬੰਧ ਕਰਨ ਦੀ ਮਹੱਤਤਾ 'ਤੇ ਚਾਨਣ ਪਾਇਆ। ਉਨ੍ਹਾਂ ਡੇਂਗੂ ਦੇ ਮਾਮਲਿਆਂ ਨੂੰ ਫੈਲਣ ਤੋਂ ਰੋਕਣ ਲਈ ਖਾਸ ਤੌਰ 'ਤੇ ਸ਼ਹਿਰੀ ਖੇਤਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਸਿਹਤ ਵਿਭਾਗ ਨੂੰ ਸਕੂਲਾਂ ਵਿੱਚ ਪਾਣੀ ਦੇ ਨਮੂਨੇ ਲੈਣ ਨੂੰ ਯਕੀਨੀ ਬਣਾਉਣ ਲਈ ਬੇਨਤੀ ਕੀਤੀ।

ਡਿਪਟੀ ਕਮਿਸ਼ਨਰ ਨੇ ਤੰਬਾਕੂ ਕੰਟਰੋਲ ਪ੍ਰੋਗਰਾਮ, ਟੀਕਾਕਰਨ, ਊਟ ਕੇਂਦਰ, ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਕੈਂਸਰ ਰਾਹਤ ਕੋਸ਼ ਸਕੀਮ, ਟੀ.ਬੀ. ਕੰਟਰੋਲ ਪ੍ਰੋਗਰਾਮ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਗਈਆਂ ਹੋਰ ਗਤੀਵਿਧੀਆਂ ਦਾ ਵੀ ਜਾਇਜ਼ਾ ਲਿਆ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰਾਂ ਵਿੱਚ ਅਨਮੋਲ ਸਿੰਘ ਧਾਲੀਵਾਲ, ਆਰ.ਪੀ.ਸਿੰਘ ਤੋਂ ਇਲਾਵਾ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

 

Tags: Sakshi Sawhney , DC Ludhiana , Ludhiana , Deputy Commissioner Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD