Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Camp under “Sarkar Tuhade Dwar” held in Rampur

People give thumps up to Punjab government's initiative, receive services on spot

Manwinder Singh Giaspura, Payal, AAP, Aam Aadmi Party, Aam Aadmi Party Punjab, AAP Punjab, Sakshi Sawhney, DC Ludhiana, Ludhiana, Deputy Commissioner Ludhiana, Bhagwant Mann Sarkar Tuhade Dwar

Web Admin

Web Admin

5 Dariya News

Ludhiana , 02 Jul 2024

The Punjab Government's "Sarkar Tuhade Dwar" program, which aims to provide services directly to the people, is continue to receive positive response from the public. During a camp held in Rampur village near Doraha, various applications such as senior citizen cards, old-age pensions, widow pensions, power load enhancements and others were quickly approved by officials.

Hartej Singh, a resident of Rampur, applied for power load enhancement and expressed gratitude for the prompt approval by PSPCL officials at the camp. Parminder Kaur and Sadhu Singh also received approval for old-age pensions and thanked Chief Minister Bhagwant Singh Mann and the district administration for organizing the camp, making it accessible for them due to their inability to visit the local office.

Similarly, Paramjeet Kaur, a widow, obtained immediate approval for a widow pension and appreciated the "Sarkar Tuhade Dwar" campaign. Amolak Singh also received a Senior Citizen Card within an hour at the camp and praised the initiative. The camp in Rampur village was inaugurated by MLA Manwinder Singh Giaspura and Deputy Commissioner Sakshi Sawhney. ADC Anmol Singh Dhaliwal, SDM Charanjeet Singh and others were also present in the camp.

Various senior officials from different departments provided services to the people, and MLA Giaspura and DC Sakshi Sawhney interacted with beneficiaries and handed over sanction letters. MLA Giaspura highlighted the Bhagwant Singh Mann led Punjab government's efforts in conducting special camps to ensure that the benefits of government services and schemes reach the masses. 

He underlined the importance of ensuring that all eligible beneficiaries receive the benefits of government social welfare schemes and directed 100% utilization of all government welfare schemes in the camps. DC Sakshi Sawhney mentioned that more camps would be held across the district as part of the "Sarkar Tuhade Dwar" campaign to provide government services directly to the people. 

She emphasized the district's commitment to providing citizen services in a smooth, hassle-free, and transparent manner and stressed that public participation in the governance process would make the services more accountable and transparent.

'ਸਰਕਾਰ ਤੁਹਾਡੇ ਦੁਆਰ' ਤਹਿਤ ਰਾਮਪੁਰ ਵਿਖੇ ਕੈਂਪ ਦਾ ਆਯੋਜਨ

ਪੰਜਾਬ ਸਰਕਾਰ ਦੀ ਪਹਿਲਕਦਮੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ, ਮੌਕੇ 'ਤੇ ਹੀ ਮਿਲ ਰਹੀਆਂ ਸੇਵਾਵਾਂ

ਲੁਧਿਆਣਾ

ਪੰਜਾਬ ਸਰਕਾਰ ਦੇ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ, ਜਿਸਦਾ ਉਦੇਸ਼ ਲੋਕਾਂ ਨੂੰ ਸਿੱਧੇ ਤੌਰ 'ਤੇ ਸੇਵਾਵਾਂ ਪ੍ਰਦਾਨ ਕਰਨਾ ਹੈ, ਨੂੰ ਲੋਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ। ਦੋਰਾਹਾ ਨੇੜਲੇ ਪਿੰਡ ਰਾਮਪੁਰ ਵਿਖੇ ਲਗਾਏ ਗਏ ਕੈਂਪ ਦੌਰਾਨ ਅਧਿਕਾਰੀਆਂ ਵੱਲੋਂ ਸੀਨੀਅਰ ਸਿਟੀਜ਼ਨ ਕਾਰਡ, ਬੁਢਾਪਾ ਪੈਨਸ਼ਨਾਂ, ਵਿਧਵਾ ਪੈਨਸ਼ਨਾਂ, ਬਿਜਲੀ ਲੋਡ ਵਧਾਉਣ ਆਦਿ ਵਰਗੀਆਂ ਵੱਖ-ਵੱਖ ਅਰਜ਼ੀਆਂ ਨੂੰ ਤੁਰੰਤ ਪ੍ਰਵਾਨਗੀ ਦਿੱਤੀ ਗਈ।

ਰਾਮਪੁਰ ਦੇ ਵਸਨੀਕ ਹਰਤੇਜ ਸਿੰਘ ਨੇ ਬਿਜਲੀ ਲੋਡ ਵਧਾਉਣ ਲਈ ਅਰਜ਼ੀ ਦਿੱਤੀ ਅਤੇ ਕੈਂਪ ਵਿੱਚ ਪੀ.ਐਸ.ਪੀ.ਸੀ.ਐਲ. ਅਧਿਕਾਰੀਆਂ ਵੱਲੋਂ ਤੁਰੰਤ ਪ੍ਰਵਾਨਗੀ ਲਈ ਧੰਨਵਾਦ ਪ੍ਰਗਟ ਕੀਤਾ। ਪਰਮਿੰਦਰ ਕੌਰ ਅਤੇ ਸਾਧੂ ਸਿੰਘ ਨੇ ਵੀ ਬੁਢਾਪਾ ਪੈਨਸ਼ਨਾਂ ਦੀ ਮਨਜ਼ੂਰੀ ਪ੍ਰਾਪਤ ਕੀਤੀ, ਸਥਾਨਕ ਦਫ਼ਤਰ ਵਿਖੇ ਪਹੁੰਚ ਕਰਨ ਤੋਂ ਅਸਮਰੱਥ ਹੋਣ ਕਾਰਨ ਉਨ੍ਹਾਂ ਇਸ ਕੈਂਪ ਦਾ ਆਯੋਜਨ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇ਼ਸ਼ ਧੰਨਵਾਦ ਕੀਤਾ। 

ਇਸੇ ਤਰ੍ਹਾਂ ਵਿਧਵਾ ਔਰਤ ਪਰਮਜੀਤ ਕੌਰ ਨੇ ਵਿਧਵਾ ਪੈਨਸ਼ਨ ਲਈ ਤੁਰੰਤ ਪ੍ਰਵਾਨਗੀ ਪ੍ਰਾਪਤ ਕਰਕੇ 'ਸਰਕਾਰ ਤੁਹਾਡੇ ਦੁਆਰ' ਮੁਹਿੰਮ ਦੀ ਸ਼ਲਾਘਾ ਕੀਤੀ। ਅਮੋਲਕ ਸਿੰਘ ਨੇ ਕੈਂਪ ਵਿੱਚ ਇੱਕ ਘੰਟੇ ਦੇ ਅੰਦਰ ਸੀਨੀਅਰ ਸਿਟੀਜ਼ਨ ਕਾਰਡ ਵੀ ਪ੍ਰਾਪਤ ਕੀਤਾ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਪਿੰਡ ਰਾਮਪੁਰ ਵਿੱਚ ਲੱਗੇ ਕੈਂਪ ਦਾ ਉਦਘਾਟਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ। ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਚਰਨਜੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ। ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਵਿਧਾਇਕ ਗਿਆਸਪੁਰਾ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਮਨਜ਼ੂਰੀ ਪੱਤਰ ਸੌਂਪੇ।

ਵਿਧਾਇਕ ਗਿਆਸਪੁਰਾ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਕੈਂਪ ਲਗਾ ਕੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਇਹ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜੋਰ ਦਿੱਤਾ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸਮਾਜ ਭਲਾਈ ਸਕੀਮਾਂ ਦਾ ਲਾਭ ਮਿਲੇ ਅਤੇ ਕੈਂਪਾਂ ਵਿੱਚ ਸਾਰੀਆਂ ਸਰਕਾਰੀ ਭਲਾਈ ਸਕੀਮਾਂ ਦੀ 100 ਫੀਸਦ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਿੱਧੀਆਂ ਮੁਹੱਈਆ ਕਰਵਾਉਣ ਲਈ 'ਸਰਕਾਰ ਤੁਹਾਡੇ ਦੁਆਰ' ਮੁਹਿੰਮ ਦੇ ਹਿੱਸੇ ਵਜੋਂ ਜ਼ਿਲ੍ਹੇ ਭਰ ਵਿੱਚ ਹੋਰ ਕੈਂਪ ਲਗਾਏ ਜਾਣਗੇ। ਉਨ੍ਹਾਂ ਨਾਗਰਿਕ ਸੇਵਾਵਾਂ ਨੂੰ ਨਿਰਵਿਘਨ, ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨ ਲਈ ਜ਼ਿਲ੍ਹੇ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਅਤੇ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਦੀ ਪ੍ਰਕਿਰਿਆ ਵਿੱਚ ਜਨਤਾ ਦੀ ਭਾਗੀਦਾਰੀ ਸੇਵਾਵਾਂ ਨੂੰ ਵਧੇਰੇ ਜਵਾਬਦੇਹ ਅਤੇ ਪਾਰਦਰਸ਼ੀ ਬਣਾਏਗੀ।

 

Tags: Manwinder Singh Giaspura , Payal , AAP , Aam Aadmi Party , Aam Aadmi Party Punjab , AAP Punjab , Sakshi Sawhney , DC Ludhiana , Ludhiana , Deputy Commissioner Ludhiana , Bhagwant Mann Sarkar Tuhade Dwar

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD