Sunday, 30 June 2024

 

 

LATEST NEWS Punjab Sets New Record In Meeting Peak Power Demand : Harbhajan Singh ETO Gurjeet Singh Aujla met Nitin Gadkari Haryana Government and NFSU Sign MoU to Boost Forensic Science Collaboration Center of Excellence in Forensic Science Training and Laboratory Testing facilities to be setup on 50 acres in Haryana: Amit Shah Deputy Commissioner Aashika Jain Constitutes Disciplinary Cell to Address Grievances and Improve Revenue Officer’s Efficiency Day After, Punjab Police Busts Two More Pak-Backed Drug Cartels; Six Held With 8kg Heroin, 3 Pistols Jeff Hardy Net Worth 2024 | Know His Net Worth, Bio, Career, And Lifestyle FilmyFly - Site Overview, Traffic Details & Stats | 5 Dariya News Rey Mysterio Net Worth 2024 | A High-Flying Look at a Wrestling Legend Career And Lifestyle AAP leaders staged a big protest in Jalandhar against the arrest of Arvind Kejriwal DC Pulwama chairs quarterly DLRC meeting to assess & review performance of Banks Srinagar Admin organizes Seminar at IMHANS to observe ‘International Day against Drug Abuse and Illicit Trafficking’ DC Udhampur reviews road safety measures at DRSC Meeting DEO briefs Political representatives on SSR -2024 at Udhampur DDC Reasi takes stock of developmental needs in Suketar Village DC Kishtwar discusses Capex Budget 2024-25, ADP Arrangements for annual Bhomag-Jadsarkote Devta Mela finalised Mandeep Kaur chairs JDA’s 89th Board of Directors meeting Lt Governor visits Bhagwati Nagar Yatri Niwas, inspects arrangements for Shri Amarnath Ji Yatra pilgrims Revisit Congress signed Indus Water Treaty in larger interest of J&K: Rana Sheetal Nanda convenes public darbar at Sgr; asks officers for prompt redressal of local issues

 

Laljit Singh Bhullar Warns Government And Private Bus Drivers/Conductors To Stop Harassing Passengers At Once

Instructs department officials to speed up checking drive and directs private bus operators & managements to ensure proper behavior with passengers

Laljit Singh Bhullar, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 27 Jun 2024

Punjab Transport Minister S. Laljit Singh Bhullar, on Thursday, cautioned government and private bus drivers and conductors to immediately stop harassing passengers. S. Laljit Singh Bhullar said that the complaints have been received during visits to various places in the state and through official phone and emails that drivers and conductors of Punjab Roadways, PRTC and private bus operators are mistreating passengers. 

"It has also been heard that sometimes there are even quarrels with passengers, videos of which are often going viral on social media", said the Cabinet Minister. The Transport Minister said that in addition to this, complaints are also being received that drivers/conductors of government and private buses are not stopping at prescribed stops and are troubling passengers by dropping them off before or after their designated stops, causing inconvenience to the general public.

The Cabinet Minister said that due to this kind of behavior of government and private bus employees, the image of the Transport Department is being adversely affected in general public. Keeping in view the problems of the common man, S. Laljit Singh Bhullar instructed the department officials to increase checking and ensure proper behavior with passengers through regional offices for drivers/conductors of government buses. 

He directed that drivers and conductors should be instructed to properly board and deboard passengers at designated bus stops and ensure that this practice is followed up. S. Bhullar said that the department should also ensure that owners of private bus operators and their private management organizations are issued instructions to treat general passengers properly and to keep their drivers/conductors disciplined and maintain good behaviour with passengers.

Besides this, it should be ensured that bus drivers and conductors working in government and private sectors undergo mandatory training to maintain good behavior with the general public and learn about road safety rules thoroughly before joining the service, he added.

ਲਾਲਜੀਤ ਸਿੰਘ ਭੁੱਲਰ ਵੱਲੋਂ ਸਵਾਰੀਆਂ ਦੀ ਖੱਜਲ-ਖੁਆਰੀ ਤੁਰੰਤ ਬੰਦ ਕਰਨ ਲਈ ਸਰਕਾਰੀ ਅਤੇ ਪ੍ਰਾਈਵੇਟ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਤਾੜਨਾ

ਵਿਭਾਗੀ ਅਧਿਕਾਰੀਆਂ ਨੂੰ ਨਿਰੰਤਰ ਚੈਕਿੰਗ ਵਧਾਉਣ ਅਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਤੇ ਪ੍ਰਬੰਧਕਾਂ ਨੂੰ ਸਵਾਰੀਆਂ ਨਾਲ ਉਚਿਤ ਵਿਹਾਰ ਯਕੀਨੀ ਬਣਾਉਣ ਦੀ ਹਦਾਇਤ

ਚੰਡੀਗੜ੍ਹ

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸਰਕਾਰੀ ਅਤੇ ਪ੍ਰਾਈਵੇਟ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸਵਾਰੀਆਂ ਦੀ ਖੱਜਲ-ਖੁਆਰੀ ਤੁਰੰਤ ਬੰਦ ਕਰਨ। ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਬੇ 'ਚ ਵੱਖ-ਵੱਖ ਥਾਵਾਂ ਦੇ ਦੌਰਿਆ ਦੌਰਾਨ ਅਤੇ ਦਫ਼ਤਰੀ ਫ਼ੋਨ ਤੇ ਈ-ਮੇਲ ਰਾਹੀਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ. ਅਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ। 

ਇਹ ਵੀ ਸੁਣਨ ਨੂੰ ਮਿਲਿਆ ਹੈ ਕਿ ਕਈ ਵਾਰ ਤਾਂ ਸਵਾਰੀਆਂ ਨਾਲ ਝਗੜਾ ਵੀ ਕੀਤਾ ਜਾਂਦਾ ਹੈ ਜਿਸ ਸਬੰਧੀ ਆਏ ਦਿਨ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ/ਕੰਡਕਟਰਾਂ ਵੱਲੋਂ ਕਈ ਸਟਾਪਜ਼ 'ਤੇ ਬੱਸਾਂ ਵੀ ਨਹੀਂ ਰੋਕੀਆਂ ਜਾਂਦੀਆਂ ਅਤੇ ਸਵਾਰੀਆਂ ਨੂੰ ਬਣਦੇ ਸਟਾਪਜ਼ ਤੋਂ ਅੱਗੇ ਜਾਂ ਪਿੱਛੇ ਉਤਾਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸ ਮੁਲਾਜ਼ਮਾਂ ਦੇ ਇਸ ਤਰ੍ਹਾਂ ਦੇ ਵਤੀਰੇ ਕਾਰਨ ਆਮ ਪਬਲਿਕ ਵਿੱਚ ਟਰਾਂਸਪੋਰਟ ਵਿਭਾਗ ਦੇ ਅਕਸ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਸ. ਲਾਲਜੀਤ ਸਿੰਘ ਭੁੱਲਰ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰੰਤਰ ਚੈਕਿੰਗ ਵਧਾਉਣ ਅਤੇ ਵਿਭਾਗੀ ਪੱਧਰ 'ਤੇ ਸਰਕਾਰੀ ਬੱਸਾਂ ਦੇ ਡਰਾਈਵਰਾਂ/ਕੰਡਕਟਰਾਂ ਨੂੰ ਤੁਰੰਤ ਖੇਤਰੀ ਦਫ਼ਤਰਾਂ ਰਾਹੀਂ ਸਵਾਰੀਆਂ ਨਾਲ ਉਚਿਤ ਵਿਹਾਰ ਕਰਨਾ ਯਕੀਨੀ ਬਣਾਉਣ। 

ਉਨ੍ਹਾਂ ਨਿਰਦੇਸ਼ ਦਿੱਤੇ ਕਿ ਡਰਾਈਵਰਾਂ ਤੇ ਕੰਡਕਟਰਾਂ ਨੂੰ ਨਿਰਧਾਰਤ ਬੱਸ ਸਟਾਪਜ਼ 'ਤੇ ਉਚਿਤ ਢੰਗ ਨਾਲ ਸਵਾਰੀਆਂ ਉਤਾਰਨ ਅਤੇ ਚੜ੍ਹਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਨਾਲ ਹੀ ਇਸ ਅਮਲ ਦੀ ਪੈਰਵੀ ਰੱਖਣੀ ਯਕੀਨੀ ਬਣਾਇਆ ਜਾਵੇ। ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਮਾਲਕਾਂ, ਉਨ੍ਹਾਂ ਦੇ ਪ੍ਰਾਈਵੇਟ ਪ੍ਰਬੰਧਕੀ ਅਦਾਰਿਆਂ ਨੂੰ ਆਮ ਸਵਾਰੀਆਂ ਨਾਲ ਉਚਿਤ ਵਿਹਾਰ ਕਰਨ ਅਤੇ ਆਪਣੇ ਡਰਾਈਵਰਾਂ/ਕੰਡਕਟਰਾਂ ਨੂੰ ਅਨੁਸਾਸ਼ਨ ਵਿੱਚ ਰਹਿਣ, ਸਵਾਰੀਆਂ ਨਾਲ ਮਿਲਵਰਤਣ ਰੱਖਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ।

ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਕੰਮ ਕਰਨ ਵਾਲੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸਰਵਿਸ ਵਿੱਚ ਜੁਆਇਨ ਕਰਵਾਉਣ ਤੋਂ ਪਹਿਲਾਂ ਆਮ ਜਨਤਾ ਨਾਲ ਵਧੀਆ ਵਿਹਾਰ ਰੱਖਣ ਅਤੇ ਸੜਕੀ ਨਿਯਮਾਂ ਬਾਰੇ ਚੰਗੀ ਤਰ੍ਹਾਂ ਸਿੱਖਿਅਤ ਕਰਨ ਹਿੱਤ ਇੱਕ ਲਾਜ਼ਮੀ ਟ੍ਰੇਨਿੰਗ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ।

लालजीत सिंह भुल्लर द्वारा यात्रियों की परेशानी तुरंत ख़त्म करने के लिए सरकारी और प्राईवेट बस ड्राईवरों व कंडकटरों की चेतावनी

विभागीय अधिकारियों को निरंतर चैकिंग बढ़ाने और प्राईवेट बस आप्रेटरों व प्रबंधकों को सवारियों के साथ उचित व्यवहार यकीनी बनाने की हिदायत

चंडीगढ़

पंजाब के ट्रांसपोर्ट मंत्री स. लालजीत सिंह भुल्लर ने सरकारी और प्राईवेट बस ड्राईवरों और कंडक्टरों को सुचेत किया है कि वह सवारियों की परेशानी तुरंत बंद करे। स. लालजीत सिंह भुल्लर ने बताया कि उनको राज्य में विभिन्न स्थानों के दौरों दौरान और दफ़्तरी फ़ोन, ई- मेल पर शिकायतें मिल रही है कि पंजाब रोडवेज़, पी.आर.टी.सी और प्राईवेट बस आप्रेटरों के ड्राईवरों एंव कंडकटरों द्वारा बसों में सफ़र करने वाली यात्रियों से बुरा व्यवहार किया जा रहा है। 

यह भी सुनने को मिला है कि कई बार तो सवारियों के साथ झगड़ा भी किया जाता है जिस सम्बन्धी सोशल मीडिया पर वीडीयो भी वायरल होती है। ट्रांसपोर्ट मंत्री ने कहा कि इसके इलावा यह भी शिकायतें मिल रही है कि सरकारी और प्राईवेट बसों के ड्राईवरों/कंडक्टरों द्वारा कई स्टापेज़ पर बसें भी नहीं रोकी जाती और सवारियों को स्टापेज़ से आगे या पीछे उतार कर परेशान किया जा रहा है जिससे आम लोगों को परेशानी का सामना करना पड़ रहा है।

ट्रांसपोर्ट मंत्री ने कहा कि सरकारी और प्राईवेट बस मुलाजिमों के इस तरह के व्यवहार के कारण आम लोगों में ट्रांसपोर्ट विभाग के अक्स पर बुरा प्रभाव पड़ रहा है। स. लालजीत सिंह भुल्लर ने आम लोगों की समस्याओं के मद्देनज़र विभाग के अधिकारियों को आदेश दिया कि वह निरंतर चैकिंग बढ़ाएं और विभागीय स्तर पर सरकारी बसों के ड्राईवरों/कंडक्टरों को तुरंत क्षेत्रीय दफ़्तरों के द्वारा सवारियों के साथ उचित व्यवहार करना सुनिश्चित बनाया जाए। 

उन्होंने निर्देश दिए कि ड्राईवरों और कंडक्टरों को निर्धारित बस स्टापेज़ पर उचित ढंग के साथ सवारियों उतारने और चढ़ाने के लिए हिदायतें जारी की जाएँ और साथ ही इस अमल की पैरवी रखनी यकीनी बनाया जाए। स. लालजीत सिंह भुल्लर ने कहा कि विभाग द्वारा यह भी यकीनी बनाया जाए कि प्राईवेट बस आप्रेटरों के मालिकों, उनके प्राईवेट प्रबंधन सस्थानों को आम सवारियों के साथ उचित व्यवहार करने और अपने ड्राईवरों/कंडकटरों को अनुशासन में रहने, सवारियों के साथ सहकारिता रखने सम्बन्धी हिदायतें जारी की जाएँ।

इसके इलावा सरकारी और प्राईवेट क्षेत्र में काम करने वाले बस ड्राईवरों और कंडकटरों को सर्विस में ज्वाईन करवाने से पहले आम जनता के साथ अच्छा व्यवहार करने और सड़क नियमों के बारे में अच्छी तरह शिक्षित करने हित एक अनिर्वाय प्रशिक्षण की व्यवस्था को यकीनी बनाया जाए।

 

Tags: Laljit Singh Bhullar , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD