Monday, 01 July 2024

 

 

LATEST NEWS DIPR bids affectionate farewell to Nek Mohammad Rehana Batul holds public outreach programme at Kaghote CEO meets recognised political parties of J&K; reviews Special Summary Revision Shri Amarnath Ji Yatra 2024: Lt Governor interacts with prominent citizens, various stakeholders in Srinagar Lt Governor addresses Public Grievances at LG’s Mulaqaat DC Poonch takes stock of preparedness for Shri Buddha Amarnath Ji Yatra-2024 at Mandi DC Samba reviews implementation of self-employment schemes by Banks, stakeholder departments DC Doda Harvinder Singh hails new ventures for boosting local economy Naya Jammu Kashmir Short Film Making Contest: DIPR declares winners DDC Kupwara reviews launch of Sampoorna Abhiyan in AB Keran, AD Kupwara DDC Baramulla Minga Sherpa visits Uri First Batch of Pilgrims for Amarnath Yatra 2024 reaches Baltal Base Camp Director Agriculture visits Pulwama, inaugurates hi-tech polygreen houses under HADP at Kakpora. SANJY-2024: Distt Admin Bandipora extends rousing welcome to first batch of Yatries at Shadipora Transit Camp Much awaited Lolab Parallel Bypass road opened for regular traffic SANJY-2024: Kulgam Admin & locals accord warm welcome to first batch of Yatries at Navyug Tunnel DC Baramulla chairs DRAC meet; approves 72 RACs SANJAY-2024: First batch of Amarnath pilgrims received warmly by DC Srinagar at Panthachowk Div Com visits Integrated Control & Command Centre, HMT Srinagar Lt Governor flags off the first batch of Shri Amarnath Ji Pilgrims Poonch admin organises two-day skill development workshop on Stocks trading for local youth

 

Unique Initiative By PSPCL; Commissions Seven Solar Trees Of 35 KW Capacity

Power Minister Harbhajan Singh ETO inaugurates project of 7 solar trees

Harbhajan Singh ETO, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Patiala
Listen to this article

Web Admin

Web Admin

5 Dariya News

Patiala , 26 Jun 2024

Under the dynamic leadership of Chief Minister Bhagwant Mann Punjab State Power Corporation Limited (PSPCL) has taken a unique initiative of commissioning seven solar trees of 5 kW (total capacity of 35 kW) at different locations of Patiala. Mr. Harbhajan Singh ETO, Punjab Power Minister inaugurated the project on Wednesday.

One solar tree has been installed at the head office of PSPCL and other six solar trees have been installed in the power colonies of PSPCL at Patiala. Solar trees are innovative structures designed to harness solar energy while resembling trees. Power Minister Mr Harbhajan Singh ETO stated that Solar trees provide a clean and renewable energy source, reducing dependence on fossil fuels and lowering greenhouse gas emissions.

"These solar trees will generate around 52000 units of electricity per year, which can save approximately 41 tons of Carbon dioxide emissions per year which is equivalent to planting about 1015 nos. of mature trees in terms of CO2 absorption,"said the minister. "The solar trees serve as educational tools, promoting awareness of renewable energy and sustainability. 

The trees have an aesthetically pleasing design and enhance the visual appeal of public spaces, parks, and buildings, blending technology with nature," he added. The Minister also added that the Solar trees occupy less ground space compared to traditional solar panels, making them ideal for urban environments and areas with limited space. 

Elevated solar panels can capture more sunlight, avoiding shadows and obstructions present at ground level. The minister further added that overall, solar trees represent a multifunctional and sustainable approach to solar energy generation, blending technology, aesthetics, and environmental benefits.

Er. Baldev Singh Sran CMD PSPCL, Er. DPS Grewal Director Distribution, Er. Paramjeet Singh Director Generation, Er. Ravinder Singh Saini Director Commercial, CA. S K Beri Director Finance, S. Jasbir Singh Sur Singh Director Admin were also present on this occasion.

ਪੀ.ਐਸ.ਪੀ.ਸੀ.ਐਲ ਵੱਲੋਂ ਵਿਲੱਖਣ ਪਹਿਲਕਦਮੀ; 35 ਕਿਲੋਵਾਟ ਸਮਰੱਥਾ ਦੇ ਸੱਤ ਸੋਲਰ ਰੁੱਖ ਲਗਾਏ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ 7 ਸੋਲਰ ਰੁੱਖਾਂ ਵਾਲੇ ਪ੍ਰੋਜੈਕਟ ਦਾ ਉਦਘਾਟਨ

ਪਟਿਆਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ ਪਟਿਆਲਾ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ 'ਤੇ 5 ਕਿਲੋਵਾਟ ਦੇ ਸੱਤ ਸੋਲਰ ਦਰੱਖਤ (ਕੁੱਲ ਸਮਰੱਥਾ 35 ਕਿਲੋਵਾਟ) ਚਾਲੂ ਕਰਨ ਦੀ ਵਿਲੱਖਣ ਪਹਿਲਕਦਮੀ ਕੀਤੀ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਅੱਜ ਇਥੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕੀਤਾ।

ਸੱਤ ਸੋਲਰ ਦਰੱਖਤਾਂ ਵਿੱਚੋਂ, ਇੱਕ ਸੋਲਰ ਦਰੱਖਤ ਪੀ.ਐਸ.ਪੀ.ਸੀ.ਐਲ ਦੇ ਹੈੱਡ ਆਫਿਸ ਵਿੱਚ ਅਤੇ ਬਾਕੀ ਛੇ ਸੋਲਰ ਦਰੱਖਤ  ਪਟਿਆਲਾ ਵਿੱਚ ਪੀ.ਐਸ.ਪੀ.ਸੀ.ਐਲ ਦੀਆਂ ਪਾਵਰ ਕਾਲੋਨੀਆਂ ਵਿੱਚ ਲਗਾਏ ਗਏ ਹਨ। ਸੋਲਰ ਦਰੱਖਤ ਨਵੀਨਤਾਕਾਰੀ ਢਾਂਚੇ ਹਨ ਜੋ ਰੁੱਖਾਂ ਵਰਗੇ ਦਿਖਾਈ ਦਿੰਦੇ ਹੋਏ ਸੂਰਜੀ ਊਰਜਾ ਦਾ ਉਪਯੋਗ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਇਥੇ ਜਿਕਰਯੋਗ ਹੈ ਕਿ ਪੀ.ਐਸ.ਪੀ.ਸੀ.ਐਲ ਦੀਆਂ ਇਮਾਰਤਾਂ 'ਤੇ 31 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਦੀ ਸਥਾਪਨਾ ਲਈ ਟੈਂਡਰਿੰਗ ਪ੍ਰਕਿਰਿਆ ਜਾਰੀ ਹੈ।

ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸੋਲਰ ਦਰੱਖਤ ਸਾਫ਼ ਅਤੇ ਨਵਿਆਉਣਯੋਗ ਊਰਜਾ ਸਰੋਤ ਪ੍ਰਦਾਨ ਕਰਦੇ ਹਨ, ਜੋ ਜੀਵਾਸ਼ਮ ਈਂਧਨ 'ਤੇ ਨਿਰਭਰਤਾ ਅਤੇ ਗ੍ਰੀਨਹਾਊਸ ਗੈਸ ਨਿਕਾਸ ਨੂੰ ਘਟਾਉਂਦੇ ਹਨ। ਬਿਜਲੀ ਮੰਤਰੀ ਨੇ ਕਿਹਾ,"ਇਹ ਸੋਲਰ ਦਰੱਖਤ ਸਾਲਾਨਾ ਲਗਭਗ 52,000 ਯੂਨਿਟ ਬਿਜਲੀ ਪੈਦਾ ਕਰਨਗੇ, ਜੋ ਸਾਲਾਨਾ ਲਗਭਗ 41 ਟਨ ਕਾਰਬਨ ਡਾਈਆਕਸਾਈਡ ਨਿਕਾਸ ਨੂੰ ਬਚਾ ਸਕਦੇ ਹਨ ਜੋ ਕਿ ਕਾਰਬਨਡਾਈਆਕਸਾਈਡ ਸੋਖਣ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਵਿਕਸਤ ਲਗਭਗ 1015 ਰੁੱਖਾਂ ਦੇ ਬਰਾਬਰ ਹੈ।“

ਉਨ੍ਹਾਂ ਅੱਗੇ ਕਿਹਾ,"ਸੋਲਰ ਦਰੱਖਤ ਪ੍ਰੇਰਣਾ ਦੇ ਸਾਧਨ ਵਜੋਂ ਵੀ ਕੰਮ ਕਰਦੇ ਹਨ, ਜੋ ਨਵਿਆਉਣਯੋਗ ਅਤੇ ਟਿਕਾਊ ਊਰਜਾ ਬਾਰੇ ਜਾਗਰੂਕਤਾ ਨੂੰ ਵਧਾਉਂਦੇ ਹਨ। ਇਹਨਾਂ ਰੁੱਖਾਂ ਦਾ ਡਿਜ਼ਾਈਨ ਸੁਹਜਾਤਮਕ ਤੌਰ 'ਤੇ ਖੂਬਸੂਰਤ ਹੈ ਜੋ ਜਨਤਕ ਥਾਵਾਂ, ਪਾਰਕਾਂ ਅਤੇ ਇਮਾਰਤਾਂ ਦੀ ਦਿੱਖ ਨੂੰ ਸੁੰਦਰ ਬਨਾਉਣ ਦੇ ਨਾਲ-ਨਾਲ ਤਕਨਾਲੋਜੀ ਨੂੰ ਕੁਦਰਤ ਨਾਲ ਜੋੜਦਾ ਹੈ।“

ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸੋਲਰ ਦਰੱਖਤ ਰਵਾਇਤੀ ਸੋਲਰ ਪੈਨਲਾਂ ਦੇ ਮੁਕਾਬਲੇ ਘੱਟ ਜਗ੍ਹਾ ਲੈਂਦੇ ਹਨ, ਜੋ ਉਨ੍ਹਾਂ ਨੂੰ ਸ਼ਹਿਰੀ ਵਾਤਾਵਰਣ ਅਤੇ ਸੀਮਤ ਜਗ੍ਹਾ ਵਾਲੇ ਖੇਤਰਾਂ ਲਈ ਆਦਰਸ਼ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਉੱਚੇ ਸੋਲਰ ਪੈਨਲ ਜ਼ਮੀਨੀ ਪੱਧਰ 'ਤੇ ਮੌਜੂਦ ਪਰਛਾਵਿਆਂ ਅਤੇ ਰੁਕਾਵਟਾਂ ਤੋਂ ਬਚਦਿਆਂ ਵਧੇਰੇ ਧੁੱਪ ਨੂੰ ਸੋਖਦੇ ਹਨ। ਮੰਤਰੀ ਨੇ ਅੱਗੇ ਕਿਹਾ ਕਿ ਸਮੁੱਚੇ ਤੌਰ 'ਤੇ ਸੋਲਰ ਦਰੱਖਤ ਸੂਰਜੀ ਊਰਜਾ ਉਤਪਾਦਨ ਲਈ ਇੱਕ ਬਹੁ-ਕਾਰਜੀ ਅਤੇ ਟਿਕਾਊ ਪਹੁੰਚ ਦੀ ਨੁਮਾਇੰਦਗੀ ਕਰਦੇ ਹਨ, ਜੋ ਤਕਨਾਲੋਜੀ, ਸੁਹਜ ਅਤੇ ਵਾਤਾਵਰਣ ਸਬੰਧੀ ਲਾਭਾਂ ਦਾ ਸੁਮੇਲ ਹੈ।

ਇਸ ਮੌਕੇ ਸੀ ਐਮਡੀ ਪੀਐਸਪੀਸੀਐਲ ਇੰਜੀ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜੀ. ਡੀਪੀਐਸ ਗਰੇਵਾਲ, ਡਾਇਰੈਕਟਰ ਜਨਰੇਸ਼ਨ ਇੰਜੀ. ਪਰਮਜੀਤ ਸਿੰਘ, ਡਾਇਰੈਕਟਰ ਕਮਰਸ਼ੀਅਲ ਇੰਜੀ. ਰਵਿੰਦਰ ਸਿੰਘ ਸੈਣੀ, ਡਾਇਰੈਕਟਰ ਫਾਈਨਾਂਸ ਸੀਏ. ਐਸ ਕੇ ਬੇਰੀ, ਡਾਇਰੈਕਟਰ ਐਡਮਿਨ ਸ. ਜਸਬੀਰ ਸਿੰਘ ਸੁਰ ਸਿੰਘ ਵੀ ਮੌਜੂਦ ਸਨ।

 

Tags: Harbhajan Singh ETO , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD