Friday, 28 June 2024

 

 

LATEST NEWS Wonderchef Launches Revolutionary 'Chef Magic' Kitchen Robot in Chandigarh with 240 Recipes by Chef Sanjeev Kapoor Jatt & Juliet 3 Review: A Riveting Tale With Powerful Performances And An Impactful Message Chief Minister Nayab Singh flags off 50 new electric vehicles for garbage collection in Gurugram Poor should get timely ration under Public Distribution System : Mool Chand Sharma All bus stands in the state to be made green like railway stations: Aseem Goel Power plants water supply will be substituted by Treated Waste Water by December 2024 : TVSN Prasad AAP MPs protested outside Parliament against Kejriwal's arrest, said - this is a gross misuse of investigation agencies Aam Aadmi Party gets stronger in Jalandhar, dozens of Congress-BJP leaders and workers join AAP MP Sanjeev Arora meets FM Nirmala Sitharaman on Wednesday Gurjeet Singh Aujla met the newly appointed Railway Minister Ashwini Vaishnav Punjab Police Averts Target Killings Planned By Lawrence Bishnoi And Goldy Brar In State; Three Shooters Held Babila Rakwal reviews working of Cooperative department Secretary Planning chairs Public Durbar cum Grievance Redressal Camp at Kokernag DC Kupwara Ayushi Sudan, VC DDC lay foundation stone for 7.3km road projects at Surigam, Gratnard in Lolab DC Srinagar Dr. Bilal Mohi-Ud-Din Bhat reviews progress on implementation of HADP Bohri Kadal fire incident; DC Srinagar Dr. Bilal Mohi-Ud-Din Bhat rushes to spot, monitors rescue operation, fire extinguishing response DDC Rajouri Om Prakash Bhagat reviews progress of Education sector works DC Udhampur Saloni Rai review SANJY 2024 preparedness, inspects National Highway DC Kulgam Athar Aamir Khan chairs DLC meeting of HADP, approves 222 cases DDC Bandipora Shakeel-ul-Rehman Rather reviews infrastructure development initiatives of Degree Colleges DC Srinagar Dr Bilal Mohi-Ud-Din Bhat chairs District Level Aadhar Monitoring Committee meeting

 

Bhagwant Singh Mann announces to set up Bhagat Kabir Dham for extensive research on their life and philosophy

Exhorts people to Follow the footsteps of Bhagat Kabir ji for carving out a progressive, prosperous and harmonious society

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Bram Shanker Jimpa, Jai Krishan Rouri, Jai Krishan, Jai Krishan Singh Rouri, Hoshiarpur, Raj Kumar Chabbewal, Komal Mittal, DC Hoshiarpur, Deputy Commissioner Hoshiarpur, Hoshiarpur
Listen to this article

Web Admin

Web Admin

5 Dariya News

Hoshiarpur , 22 Jun 2024

Punjab Chief Minister Bhagwant Singh Mann on Saturday announced to set up Bhagat Kabir Dham for conducting extensive research on life and philosophy of the doyen of Bhakti movement.

Addressing the gathering during the state level function to mark 626th parkash utsav of Bhagat Kabir ji here today, the Chief Minister said that the 15th-century mystic poet and saint Bhagat Kabir ji had shown way of life to the people adding that this Dham will act as a pivotal for research on their life.

He said that the life and philosophy of the great mystic poet has always inspired the people towards rightful living adding that people should follow the footsteps of Bhagat Kabir ji for carving out a progressive, prosperous and harmonious society.

Bhagwant Singh Mann said that the need of hour is that unity, communal brotherhood and peace should be maintained by all means by following the ideals of Bhagat Kabir ji. Exhorting the people to follow teachings of Bhagat Kabir ji in right earnest, the Chief Minister said that it is need of hour to carve out an egalitarian society rising above the parochial considerations of caste, colour, creed and religion.  

He said that the life and teachings of Bhagat Kabir Ji preached the eternal message of love, peace, harmony contained in his Bani, which is part of Sri Guru Granth Sahib Ji. Bhagwant Singh Mann said that though Bhagat Kabir ji’s early life was spent in a Muslim family he was strongly influenced by the Hindu saint Ramananda, which had a deep impact on his writings during the Bhakti movement.

Urging people to emulate the ideals of the great saint, the Chief Minister said that it can play an important role in building a harmonious and progressive society. He said that the great Sikh Gurus have taught us to fight against tyranny, injustice and oppression.

Bhagwant Singh Mann said that his government is leaving no stone unturned for restoring the pristine glory of the state. The Chief Minister said that the state government is making concerted efforts for rejuvenating the health and education system in the state.

He said that till now sending his child to government school was the compulsion of the common man but within six months it will be his wish to do so as the education system is being revamped. Bhagwant Singh Mann said that Schools of Eminence have been set up across the state to impart quality education to the students adding that in similar manner the government health system is also being upgraded.

The Chief Minister said that the previous regimes had deprived people of quality education and health services just to ensure that they do not progress in society. He said that they just wanted that the child of poor families always remain at their mercy and do not make any progress.

Bhagwant Singh Mann on the contrary his focus is to empower the poor students by assuring quality education to the them.The Chief Minister said that the result is in front of everyone as 158 students from the government schools have for the first time cleared the coveted JEE exams.

He said that this is just the beginning as more such results will be visible in the coming days for which his government is making strenuous efforts. Bhagwant Singh Mann said that the state government has given more than 43000 jobs to the youth completely on the basis of merit.

The Chief Minister also said that the state government is opening eight hi-tech centres for imparting training to the students for competitive exams. Bhagwant Singh Mann said that these centres will provide quality training to youth for clearing the UPSC exams and sit on coveted positions in state and country.

He said that the target of the state government is to ensure that youth sit in high offices and serve the country.Training his guns against the opposition, the Chief Minister said that due to his pro- Punjab and development oriented stance opposition leaders don’t miss any chance to target him.

He said that this criticism is totally irrational and based on their whims and fancies. Bhagwant Mann categorically said that this won’t deter him from performing his duty well. The Chief Minister said that the state government had scripted a new success story by purchasing Goindwal power plant earlier owned by a private company GVK Power.

He said that for the first time a reverse trend was witnessed in the state as the government purchased a private power plant whereas in the past the state governments used to sell their assets to the favorite individuals at ‘throw away’ prices.

Bhagwant Singh Mann said that this power plant is the cheapest purchase made by any state/private company and is a historic initiative but the opposition never praise it despite of the fact that 90% power consumers are getting free power.

The Chief Minister said that the traditional parties are envy of him because he hails from a common family. Bhagwant Singh Mann said that these leaders who believed that they have divine right to rule the state due to which they are not able to digest that a common man is running the state efficiently.

He said that these leaders have befooled the people since long but now people are not getting swayed by their misleading propaganda. The Chief Minister said that state government is already making all out efforts to cherish the aspirations of Shaheed Bhagat Singh and other great freedom fighters.

He said that pro-people and development oriented policies of the state government are aimed at realising the dreams of these great national leaders. Bhagwant Singh Mann said that every effort will be further made to ensure that benefits of public welfare schemes are percolated to the people at grass root level.

The Chief Minister said that the state government will make necessary amendments in curriculum of the schools to infuse positivity amongst the students. He said that the blueprint for it is already ready and will be implemented in the coming days. Bhagwant Singh Mann said that this is the need of hour to make the students a responsible and vibrant citizens in the future life.

The Chief Minister also recalled that during his stint as Lok Sabha Member, the house had paid tributes to chotta sahibzadas of Guru Gobind Singh on their martyrdom day after he had pursued the matter with then Lok Sabha Speaker Sumitra Mahajan.

Bhagwant Singh Mann said that no one had ever raised this issue in the Parliament but he flagged the matter after which the entire Parliament paid tribute to chotta sahibzadas. He said that this was unprecedented and it gave a lot of mental peace to him as the martyrdom of Chotta Sahibzada was remembered for first time in national parliament.

The Chief Minister said that as runways at the airports facilitate an Airplane for its smooth take off in the same manner the state government is helping the youth to realize their dreams. He asserted that every effort is being made to give wings to the ideas of youth and no stone is being left unturned for this noble cause.

Bhagwant Singh Mann made a fervent appeal to youth to make all out efforts for carving an identity of their own to make a place in society adding that sky's the limit for them.Earlier, Cabinet Minister Brahm Shankar Jimpa and Lok Sabha MP Dr Raj Kumar Chabbewal also addressed the gathering.

On the occasion Cabinet Minister Brahm Shankar Jimpa, Deputy Speaker Punjab Vidhan Sabha Jai Krishan Singh Rouri, Lok Sabha MP Dr Raj Kumar Chabbewal, MLA’s Jasbir Singh Raja Gill and Dr Ravjot Singh along with others were also present.

मुख्य मंत्री ने भक्त कबीर जी के जीवन और फलसफे पर व्यापक खोज करने के लिए ‘ भक्त कबीर धाम’ स्थापित करने का किया ऐलान

लोगों को प्रगतिशील, ख़ुशहाल और बराबरी वाला समाज सृजित करने के लिए भक्त कबीर द्वारा दिखाऐ मार्ग पर चलने का न्योता

होशियारपुर

पंजाब के मुख्यमंत्री भगवंत सिंह मान ने आज ‘ भक्त कबीर धाम’ स्थापित करने का ऐलान किया जिससे भक्ति आंदोलन के महान संत के जीवन और फलसफे पर व्यापक खोज की जा सके। आज यहाँ भक्त कबीर जी के 626वें जन्म दिवस को समर्पित राज्य स्तरीय समागम दौरान सभा को संबोधित करते मुख्य मंत्री ने कहा कि 15वीं सदी के महान कवि और संत भक्त कबीर जी ने लोगों को सभ्य जीवन जाँच का संदेश दिया।

उन्होंने कहा कि भक्त कबीर के जीवन और फलसफे ने हमेशा ही लोगों को आपसी मेल- जोल वाला जीवन जीने के लिए प्रेरित किया। भगवंत सिंह मान ने कहा कि यह समय की ज़रूरत है कि भक्त कबीर जी के आर्दशों पर चल कर एकता, भाईचारक सांझ और शांति को कायम रखा जाये। लोगों को भक्त कबीर जी की शिक्षाओं पर सही मायनों में अमल करने का न्योता देते मुख्य मंत्री ने कहा कि जाति, रंग, नस्ल और धर्म के भेदभाव से पर उठ कर बराबरी वाले समाज की सृजना करना समय की ज़रूरत है।

उन्होंने कहा कि भक्त कबीर जी के जीवन और महान शिक्षाएं पवित्र श्री गुरु ग्रंथ साहब जी में दर्ज है जिनके द्वारा प्रेम, शांति, सदभावना का संदेश दिया गया। भगवंत सिंह मान ने कहा कि चाहे भक्त कबीर जी का पहला जीवन एक मुस्लिम परिवार में बीता था परन्तु वह हिंदु संत रामानन्द से बहुत प्रभावित थे, जिसका भक्ति लहर दौरान उन की लिखतों पर गहरा प्रभाव पड़ा।

लोगों को महान संत के आर्दशों पर चलने की अपील करते मुख्य मंत्री ने कहा कि यह रास्ता सदभावना वाले और प्रगतिशील समाज की निर्माण में अहम भूमिका निभा सकता है। उन्होंने कहा कि महान सिक्ख गुरू साहिबान ने हमें ज़ुल्म, बेइन्साफ़ी और ज़ुल्म विरुद्ध लड़ने का उपदेश दिया है। भगवंत सिंह मान ने कहा कि उनकी सरकार राज्य की पुरातन शान बहाल करने के लिए कोई कसर बाकी नहीं छोड़ रही है।

मुख्य मंत्री ने कहा कि पंजाब सरकार राज्य में स्वास्थ्य और शिक्षा प्रणाली को फिर सुरजीत करने के लिए ठोस प्रयास कर रही है। मुख्य मंत्री ने कहा, " अब तक अपने बच्चे को सरकारी स्कूल में भेजना आम आदमी की मजबूरी थी परन्तु छह महीनों के अंदर- अंदर यह उन की इच्छा होगी क्योंकि शिक्षा प्रणाली में व्यापक सुधार किया जा रहा है। "

भगवंत सिंह मान ने कहा कि विद्यार्थियों को मानक शिक्षा प्रदान करने के लिए राज्य भर में ‘ स्कूल आफ एमिनेंस’ स्थापित किए गए हैं और इसी तरह सरकारी स्वास्थ्य प्रणाली को भी अपग्रेड किया जा रहा है। मुख्य मंत्री ने कहा कि पिछली सरकारों ने लोगों को मानक शिक्षा और सेहत सेवाओं से वंचित रखा जिससे वह समाज में तरक्की न कर सकें।

उन्होंने कहा कि यह राजनीतिज्ञ चाहते है कि गरीब परिवारों का बच्चा हमेशा उनके रहमो- कर्म पर रहे और कभी तरक्की न करे। इसके उल्ट भगवंत सिंह मान ने कहा कि वह गरीब विद्यार्थियों को मानक शिक्षा दे कर उनको अपने पैरों पर खडा करने के लिए दृढ़ हैं। मुख्य मंत्री ने कहा कि शिक्षा के क्षेत्र में हमारी कोशिशों का नतीजा सब के सामने आने लगा है क्योंकि इस बार सरकारी स्कूलों के 158 विद्यार्थियों ने पहली बार जे. ई. ई. दी परीक्षा पास की है।

उन्होंने कहा कि यह तो अभी शुरुआत है क्योंकि आने वाले दिनों में ऐसे अन्य नतीजे सामने आऐंगे जिसके लिए उनकी सरकार लगातार यत्न कर रही है। भगवंत सिंह मान ने कहा कि पंजाब सरकार ने नौजवानों को 43000 से अधिक नौकरियाँ पूरी तरह योग्यता के आधार पर दी है। मुख्य मंत्री ने यह भी कहा कि राज्य सरकार विद्यार्थियों को मुकाबले की परीक्षाओं के लिए प्रशिक्षण देने के लिए आठ हाई- टेक कोचिंग सैंटर खोल रही है।भगवंत सिंह मान ने कहा कि यह केंद्र नौजवानों को यू.पी.एस.सी.की परीक्षा पास करने और राज्य और देश में नामवर पदों पर सेवा निभाने के लिए मानक प्रशिक्षण प्रदान करेंगे। विरोधी पक्ष पर निशाना साधते हुए मुख्य मंत्री ने कहा कि उनके पंजाब हितैषी और विकास समर्थकी कारण विरोधी पक्ष के नेता उन को निशाना बनाने का कोई मौका नहीं छोड़ते। उन्होंने कहा कि विरोधियों की आलोचना बेतुकी है।

भगवंत सिंह मान ने स्पष्ट शब्दों में कहा कि विरोधियों की यह चालों उन को अपनी ड्यूटी निभाने से रोक नहीं सकेंगी।  

मुख्य मंत्री ने कहा कि राज्य सरकार ने निजी कंपनी जी.वी.के. पावर की मलकीयत वाला गोइन्दवाल पावर प्लांट खरीद कर सफलता की नयी कहानी लिखी है। उन्होंने कहा कि राज्य में पहली बार उल्टा रुझान देखने को मिला है क्योंकि सरकार ने एक प्राईवेट शक्ति प्लांट खरीदा है जबकि पहले राज्य सरकारें सरकारी जायदादों चहेते व्यक्तियों को कौड़ियों के भाव बेचतीं थे।

भगवंत सिंह मान ने कहा कि यह शक्ति पलांट किसी भी सरकारी/ प्राइवेट कंपनी की तरफ से अब तक की गई सब से सस्ती खरीद है जो एक ऐतिहासिक पहलकदमी है। इसी तरह 90 प्रतिशत बिजली खपतकारों को मुफ़्त बिजली दी जा रही है परन्तु इस सब कुछ के बावजूद विरोधी पक्ष कभी भी इस की प्रशंसा नहीं करती।

मुख्य मंत्री ने कहा, " रवायती पार्टियाँ मेरे साथ ईर्ष्या करती हैं क्योंकि मैं साधारण घर के साथ सम्बन्ध रखता हूँ। यह नेता सत्ता में बने रहने का अपना बुनियादी हक समझते थे जिस कारण इन को यह हज़म नहीं हो रहा कि आम आदमी राज्य का शासनकाल इतने बढिया ढंग के साथ कैसे चला रहा है। इन राजनीतिज्ञों ने लंबा समय लोगों को मूर्ख बनाया परन्तु अब लोग इन के गुंमराहकुन्न प्रचार में नहीं आऐंगे। "

मुख्य मंत्री ने कहा कि राज्य सरकार शहीद भगत सिंह और अन्य महान आज़ादी संग्रामियों की इच्छाए पूरी करने के लिए पहले ही हर संभव यत्न कर रही है। उन्होंने कहा कि राज्य सरकार की लोक समर्थकी और विकास समर्थकी नीतियों का उदेश इन महान राष्ट्रीय नेताओं के सपनों को साकार करना है। भगवंत सिंह मान ने कहा कि लोग भलाई स्कीमों का लाभ निचले स्तर तक लोगों तक पहुँचाने के लिए हर संभव यत्न किये जाएंगे।

मुख्य मंत्री ने कहा कि राज्य सरकार स्कूलों के सिलेबस में ज़रूरी शोध करेगी जिससे नौजवानों में साकारात्मक ऊर्जा भरी जा सके। उन्होंने कहा कि इस सम्बन्ध में नक्षा तैयार किया गया और आने वाले दिनों को इस को लागू किया जाएगा। भगवंत सिंह मान ने कहा कि विद्यार्थियों को भविष्य जीवन में ज़िम्मेदार नागरिक बनाने के लिए ऐसा करना समय की ज़रूरत है।

मुख्य मंत्री ने यह भी याद किया कि लोक सभा मैंबर के तौर पर उन के कार्यकाल दौरान उनकी तरफ से पूर्व लोक सभा स्पीकर सुमित्रा महाजन के पास मुद्दा उठाए जाने के बाद सदन ने श्री गुरु गोबिन्द सिंह जी के छोटे साहिबज़ादों के शहीदी दिहाड़े मौके उनको श्रद्धांजली भेंट की थी। भगवंत सिंह मान ने कहा कि इस से पहले कभी भी किसी ने यह मामला नहीं उठाया था परन्तु उन की तरफ से मसला उठाने के बाद संसद ने छोटे साहिबज़ादे को श्रद्धाँजलि भेंट की।

उन्होंने कहा कि यह ऐतिहासिक पल थे जिस करके उन को मानसिक संतुष्टि हुई क्योंकि राष्ट्रीय संसद में छोटे साहिबज़ादे को पहली बार याद किया गया। मुख्य मंत्री ने कहा कि जिस तरह हवाई अड्डों पर रनवे हवाई जहाज़ को सुचारू ढंग के साथ उड़ान भरने में सहायक होते हैं, उसी तरह सूबा सरकार नौजवानों को उनके सपनों को साकार करन में मदद कर रही है।

उन्होंने ज़ोर दे कर कहा कि नौजवानों के सपनों को उड़ान देने के लिए हर संभव यत्न किये जा रहे हैं और इस नेक कार्य के लिए कोई कसर बाकी नहीं छोड़ी जायेगी। भगवंत सिंह मान ने नौजवानों से अपील की कि वह समाज में अपनी अलग पहचान बनाने के लिए हर संभव यत्न करे ताकि वह अपनी आशाओ को पूरा कर सकें। इस से पहले कैबिनेट मंत्री ब्रम संकर जिम्पा और लोक सभा मैंबर डा: राज कुमार चब्बेवाल ने भी संबोधन किया।

इस मौके कैबिनेट मंत्री ब्रम संकर जिम्पा, पंजाब विधान सभा के डिप्टी स्पीकर जय कृष्ण सिंह रोड़ी, लोक सभा मैंबर डा. राज कुमार चब्बेवाल, विधायक जसबीर सिंह राजा गिल और डा. रवजोत सिंह सहित अन्य भी उपस्थित थे।

 

ਮੁੱਖ ਮੰਤਰੀ ਵੱਲੋਂ ਭਗਤ ਕਬੀਰ ਜੀ ਦੇ ਜੀਵਨ ਤੇ ਫਲਸਫੇ ‘ਤੇ ਵਿਆਪਕ ਖੋਜ ਕਰਨ ਲਈ ‘ਭਗਤ ਕਬੀਰ ਧਾਮ’ ਸਥਾਪਤ ਕਰਨ ਦਾ ਐਲਾਨ

ਲੋਕਾਂ ਨੂੰ ਪ੍ਰਗਤੀਸ਼ੀਲ, ਖੁਸ਼ਹਾਲ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਭਗਤ ਕਬੀਰ ਜੀ ਵੱਲੋਂ ਦਿਖਾਏ ਮਾਰਗ ਉਤੇ ਚੱਲਣ ਦਾ ਸੱਦਾ

ਹੁਸ਼ਿਆਰਪੁਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਭਗਤ ਕਬੀਰ ਧਾਮ’ ਸਥਾਪਤ ਕਰਨ ਦਾ ਐਲਾਨ ਕੀਤਾ ਤਾਂ ਕਿ ਭਗਤੀ ਅੰਦੋਲਨ ਦੇ ਮਹਾਨ ਸੰਤ ਦੇ ਜੀਵਨ ਤੇ ਫਲਸਫੇ ਉਤੇ ਵਿਆਪਕ ਖੋਜ ਕੀਤੀ ਜਾ ਸਕੇ।ਅੱਜ ਇੱਥੇ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 15ਵੀਂ ਸਦੀ ਦੇ ਮਹਾਨ ਕਵੀ ਅਤੇ ਸੰਤ ਭਗਤ ਕਬੀਰ ਜੀ ਨੇ ਲੋਕਾਂ ਨੂੰ ਸੁਚੱਜੀ ਜੀਵਨ ਜਾਚ ਦਾ ਸੰਦੇਸ਼ ਦਿੱਤਾ।

ਉਨ੍ਹਾਂ ਕਿਹਾ ਕਿ ਭਗਤ ਕਬੀਰ ਦੇ ਜੀਵਨ ਅਤੇ ਫਲਸਫੇ ਨੇ ਹਮੇਸ਼ਾ ਹੀ ਲੋਕਾਂ ਨੂੰ ਆਪਸੀ ਮੇਲ-ਜੋਲ ਵਾਲਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਭਗਤ ਕਬੀਰ ਜੀ ਦੇ ਆਦਰਸ਼ਾਂ 'ਤੇ ਚੱਲ ਕੇ ਏਕਤਾ, ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ। ਲੋਕਾਂ ਨੂੰ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ 'ਤੇ ਸਹੀ ਮਾਅਨਿਆਂ 'ਚ ਅਮਲ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉਠ ਕੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਸਮੇਂ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦੇ ਜੀਵਨ ਅਤੇ ਮਹਾਨ ਸਿੱਖਿਆਵਾਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਜਿਨ੍ਹਾਂ ਰਾਹੀਂ ਪ੍ਰੇਮ, ਸ਼ਾਂਤੀ, ਸਦਭਾਵਨਾ ਦਾ ਸਦੀਵੀ ਸੰਦੇਸ਼ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਭਗਤ ਕਬੀਰ ਜੀ ਦਾ ਮੁਢਲਾ ਜੀਵਨ ਇੱਕ ਮੁਸਲਿਮ ਪਰਿਵਾਰ ਵਿੱਚ ਬੀਤਿਆ ਸੀ ਪਰ ਉਹ ਹਿੰਦੂ ਸੰਤ ਰਾਮਾਨੰਦ ਤੋਂ ਬਹੁਤ ਪ੍ਰਭਾਵਿਤ ਸਨ, ਜਿਸ ਦਾ ਭਗਤੀ ਲਹਿਰ ਦੌਰਾਨ ਉਨ੍ਹਾਂ ਦੀਆਂ ਲਿਖਤਾਂ ਉੱਤੇ ਡੂੰਘਾ ਪ੍ਰਭਾਵ ਪਿਆ।

ਲੋਕਾਂ ਨੂੰ ਮਹਾਨ ਸੰਤ ਦੇ ਆਦਰਸ਼ਾਂ ਉਤੇ ਚੱਲਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਸਤਾ ਸਦਭਾਵਨਾ ਵਾਲੇ ਅਤੇ ਅਗਾਂਹਵਧੂ ਸਮਾਜ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਜ਼ੁਲਮ, ਬੇਇਨਸਾਫ਼ੀ ਅਤੇ ਜ਼ੁਲਮ ਵਿਰੁੱਧ ਲੜਨ ਦਾ ਉਪਦੇਸ਼ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ, “ਹੁਣ ਤੱਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਭੇਜਣਾ ਆਮ ਆਦਮੀ ਦੀ ਮਜਬੂਰੀ ਸੀ ਪਰ ਛੇ ਮਹੀਨਿਆਂ ਦੇ ਅੰਦਰ-ਅੰਦਰ ਇਹ ਉਨ੍ਹਾਂ ਦੀ ਇੱਛਾ ਹੋਵੇਗੀ ਕਿਉਂਕਿ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕੀਤਾ ਜਾ ਰਿਹਾ ਹੈ।”

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਸਥਾਪਤ ਕੀਤੇ ਗਏ ਹਨ ਅਤੇ ਇਸੇ ਤਰ੍ਹਾਂ ਸਰਕਾਰੀ ਸਿਹਤ ਪ੍ਰਣਾਲੀ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਤੋਂ ਵਿਰਵਾ ਰੱਖਿਆ ਤਾਂ ਜੋ ਉਹ ਸਮਾਜ ਵਿੱਚ ਤਰੱਕੀ ਨਾ ਕਰ ਸਕਣ।

ਉਨ੍ਹਾਂ ਕਿਹਾ ਕਿ ਇਹ ਸਿਆਸਤਦਾਨ ਚਾਹੁੰਦੇ ਹਨ ਕਿ ਗਰੀਬ ਪਰਿਵਾਰਾਂ ਦਾ ਬੱਚਾ ਹਮੇਸ਼ਾ ਉਨ੍ਹਾਂ ਦੇ ਰਹਿਮੋ-ਕਰਮ 'ਤੇ ਰਹੇ ਅਤੇ ਕਦੇ ਤਰੱਕੀ ਨਾ ਕਰੇ। ਇਸ ਦੇ ਉਲਟ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਗਰੀਬ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਕਰਨ ਲਈ ਦ੍ਰਿੜ੍ਹ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸਾਡੀਆਂ ਕੋਸ਼ਿਸ਼ਾਂ ਦਾ ਨਤੀਜਾ ਸਭ ਦੇ ਸਾਹਮਣੇ ਆਉਣ ਲੱਗਾ ਹੈ ਕਿਉਂਕਿ ਇਸ ਵਾਰ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਪਹਿਲੀ ਵਾਰ ਜੇ.ਈ.ਈ. ਦੀ ਪ੍ਰੀਖਿਆ ਪਾਸ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਨਤੀਜੇ ਸਾਹਮਣੇ ਆਉਣਗੇ ਜਿਸ ਲਈ ਉਨ੍ਹਾਂ ਦੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ 43000 ਤੋਂ ਵੱਧ ਨੌਕਰੀਆਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ 'ਤੇ ਦਿੱਤੀਆਂ ਹਨ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਵਾਸਤੇ ਅੱਠ ਹਾਈ-ਟੈਕ ਕੋਚਿੰਗ ਸੈਂਟਰ ਖੋਲ੍ਹ ਰਹੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਅਤੇ ਸੂਬੇ ਅਤੇ ਦੇਸ਼ ਵਿੱਚ ਨਾਮਵਰ ਅਹੁਦਿਆਂ 'ਤੇ ਸੇਵਾ ਨਿਭਾਉਣ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ। ਵਿਰੋਧੀ ਧਿਰ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪੰਜਾਬ ਹਿਤੈਸ਼ੀ ਅਤੇ ਵਿਕਾਸ ਪੱਖੀ ਰੁਖ਼ ਕਾਰਨ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀ ਆਲੋਚਨਾ ਬੇਤੁੱਕੀ ਹੈ।

 ਭਗਵੰਤ ਸਿੰਘ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਵਿਰੋਧੀਆਂ ਦੀ ਇਹ ਚਾਲਾਂ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕ ਨਹੀਂ ਸਕਣਗੀਆਂ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਿੱਜੀ ਕੰਪਨੀ ਜੀ.ਵੀ.ਕੇ. ਪਾਵਰ ਦੀ ਮਾਲਕੀ ਵਾਲਾ ਗੋਇੰਦਵਾਲ ਪਾਵਰ ਪਲਾਂਟ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਉਲਟਾ ਰੁਝਾਨ ਦੇਖਣ ਨੂੰ ਮਿਲਿਆ ਹੈ ਕਿਉਂਕਿ ਸਰਕਾਰ ਨੇ ਇੱਕ ਪ੍ਰਾਈਵੇਟ ਪਾਵਰ ਪਲਾਂਟ ਖਰੀਦਿਆ ਹੈ ਜਦਕਿ ਪਹਿਲਾਂ ਸੂਬਾ ਸਰਕਾਰਾਂ ਸਰਕਾਰੀ ਜਾਇਦਾਦਾਂ ਚਹੇਤੇ ਵਿਅਕਤੀਆਂ ਨੂੰ ਕੌਡੀਆਂ ਦੇ ਭਾਅ ਵੇਚਦੀਆਂ ਸਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਾਵਰ ਪਲਾਂਟ ਕਿਸੇ ਵੀ ਸਰਕਾਰੀ/ਪ੍ਰਾਈਵੇਟ ਕੰਪਨੀ ਵੱਲੋਂ ਹੁਣ ਤੱਕ ਕੀਤੀ ਗਈ ਸਭ ਤੋਂ ਸਸਤੀ ਖਰੀਦ ਹੈ ਜੋ ਇਕ ਇਤਿਹਾਸਕ ਪਹਿਲਕਦਮੀ ਹੈ। ਇਸੇ ਤਰ੍ਹਾਂ 90 ਫੀਸਦੀ ਬਿਜਲੀ ਖਪਤਕਾਰਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਵਿਰੋਧੀ ਧਿਰ ਕਦੇ ਵੀ ਇਸ ਦੀ ਸ਼ਲਾਘਾ ਨਹੀਂ ਕਰਦੀ।

ਮੁੱਖ ਮੰਤਰੀ ਨੇ ਕਿਹਾ, “ਰਵਾਇਤੀ ਪਾਰਟੀਆਂ ਮੇਰੇ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਮੈਂ ਸਧਾਰਨ ਘਰ ਨਾਲ ਸਬੰਧ ਰੱਖਦਾ ਹਾਂ। ਇਹ ਆਗੂ ਸੱਤਾ ਵਿੱਚ ਬਣੇ ਰਹਿਣ ਦਾ ਆਪਣਾ ਬੁਨਿਆਦੀ ਹੱਕ ਸਮਝਦੇ ਸਨ ਜਿਸ ਕਾਰਨ ਇਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਮ ਆਦਮੀ ਸੂਬੇ ਦਾ ਸ਼ਾਸਨਕਾਲ ਏਨੇ ਬਿਹਤਰ ਢੰਗ ਨਾਲ ਕਿਵੇਂ ਚਲਾ ਰਿਹਾ ਹੈ। ਇਨ੍ਹਾਂ ਸਿਆਸਤਦਾਨਾਂ ਨੇ ਲੰਮਾ ਸਮਾਂ ਲੋਕਾਂ ਨੂੰ ਮੂਰਖ ਬਣਾਇਆ ਪਰ ਹੁਣ ਲੋਕ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਨਹੀਂ ਆਉਣਗੇ।”

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਹੋਰ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਇਛਾਵਾਂ ਪੂਰੀਆਂ ਕਰਨ ਲਈ ਪਹਿਲਾਂ ਹੀ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਦਾ ਉਦੇਸ਼ ਇਨ੍ਹਾਂ ਮਹਾਨ ਕੌਮੀ ਆਗੂਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਕੂਲਾਂ ਦੇ ਸਿਲੇਬਸ ਵਿੱਚ ਲੋੜੀਂਦੀਆਂ ਸੋਧਾਂ ਕਰੇਗੀ ਤਾਂ ਕਿ ਨੌਜਵਾਨਾਂ ਵਿੱਚ ਸਾਕਾਰਾਤਮਕ ਊਰਜਾ ਭਰੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਖਾਕਾ ਤਿਆਰ ਕੀਤਾ ਗਿਆ ਅਤੇ ਆਉਂਦੇ ਦਿਨਾਂ ਨੂੰ ਇਸ ਨੂੰ ਲਾਗੂ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖੀ ਜੀਵਨ ਵਿੱਚ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਅਜਿਹਾ ਕਰਨਾ ਸਮੇਂ ਦੀ ਲੋੜ ਹੈ।

ਮੁੱਖ ਮੰਤਰੀ ਨੇ ਇਹ ਵੀ ਚੇਤੇ ਕੀਤਾ ਕਿ ਲੋਕ ਸਭਾ ਮੈਂਬਰ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਤਤਕਾਲੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕੋਲ ਮੁੱਦਾ ਉਠਾਏ ਜਾਣ ਤੋਂ ਬਾਅਦ ਸਦਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਨੇ ਇਹ ਮਾਮਲਾ ਨਹੀਂ ਉਠਾਇਆ ਸੀ ਪਰ ਉਨ੍ਹਾਂ ਵੱਲੋਂ ਮਸਲਾ ਚੁੱਕਣ ਤੋਂ ਬਾਅਦ ਸੰਸਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਪਲ ਸਨ ਜਿਸ ਕਰਕੇ ਉਨ੍ਹਾਂ ਨੂੰ ਮਾਨਸਿਕ ਸੰਤੁਸ਼ਟੀ ਹੋਈ ਕਿਉਂਕਿ ਕੌਮੀ ਸੰਸਦ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲੀ ਵਾਰ ਯਾਦ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਹਵਾਈ ਅੱਡਿਆਂ ’ਤੇ ਰਨਵੇ ਹਵਾਈ ਜਹਾਜ਼ ਨੂੰ ਸੁਚਾਰੂ ਢੰਗ ਨਾਲ ਉਡਾਣ ਭਰਨ ਵਿੱਚ ਸਹਾਈ ਹੁੰਦੇ ਹਨ, ਉਸੇ ਤਰ੍ਹਾਂ ਸੂਬਾ ਸਰਕਾਰ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਰਹੀ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਹਰ ਸੰਭਵ ਯਤਨ ਕਰਨ ਤਾਂ ਜੋ ਉਹ ਆਪਣੀਆਂ ਆਸਾਂ ਨੂੰ ਪੂਰਾ ਕਰ ਸਕਣ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਲੋਕ ਸਭਾ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਅਤੇ ਡਾ. ਰਵਜੋਤ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।

  

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Bram Shanker Jimpa , Jai Krishan Rouri , Jai Krishan , Jai Krishan Singh Rouri , Hoshiarpur , Raj Kumar Chabbewal , Komal Mittal , DC Hoshiarpur , Deputy Commissioner Hoshiarpur , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD