Friday, 28 June 2024

 

 

LATEST NEWS Wonderchef Launches Revolutionary 'Chef Magic' Kitchen Robot in Chandigarh with 240 Recipes by Chef Sanjeev Kapoor Jatt & Juliet 3 Review: A Riveting Tale With Powerful Performances And An Impactful Message Chief Minister Nayab Singh flags off 50 new electric vehicles for garbage collection in Gurugram Poor should get timely ration under Public Distribution System : Mool Chand Sharma All bus stands in the state to be made green like railway stations: Aseem Goel Power plants water supply will be substituted by Treated Waste Water by December 2024 : TVSN Prasad AAP MPs protested outside Parliament against Kejriwal's arrest, said - this is a gross misuse of investigation agencies Aam Aadmi Party gets stronger in Jalandhar, dozens of Congress-BJP leaders and workers join AAP MP Sanjeev Arora meets FM Nirmala Sitharaman on Wednesday Gurjeet Singh Aujla met the newly appointed Railway Minister Ashwini Vaishnav Punjab Police Averts Target Killings Planned By Lawrence Bishnoi And Goldy Brar In State; Three Shooters Held Babila Rakwal reviews working of Cooperative department Secretary Planning chairs Public Durbar cum Grievance Redressal Camp at Kokernag DC Kupwara Ayushi Sudan, VC DDC lay foundation stone for 7.3km road projects at Surigam, Gratnard in Lolab DC Srinagar Dr. Bilal Mohi-Ud-Din Bhat reviews progress on implementation of HADP Bohri Kadal fire incident; DC Srinagar Dr. Bilal Mohi-Ud-Din Bhat rushes to spot, monitors rescue operation, fire extinguishing response DDC Rajouri Om Prakash Bhagat reviews progress of Education sector works DC Udhampur Saloni Rai review SANJY 2024 preparedness, inspects National Highway DC Kulgam Athar Aamir Khan chairs DLC meeting of HADP, approves 222 cases DDC Bandipora Shakeel-ul-Rehman Rather reviews infrastructure development initiatives of Degree Colleges DC Srinagar Dr Bilal Mohi-Ud-Din Bhat chairs District Level Aadhar Monitoring Committee meeting

 

Operation Eagle-IV: In Massive Crackdown Against Drug Smugglers, Punjab Police Arrests 254 Persons

2.6-Kg Heroin, ₹15.71 Lakh Drug Money Recovered

Punjab Police, Police, Operation Eagle-IV, Arpit Shukla, Cordon and Search Operation, CASO, Gaurav Yadav
Listen to this article

Web Admin

Web Admin

5 Dariya News

Chandigarh , 21 Jun 2024

Further intensifying the ongoing war against drugs waged on the directions of Chief Minister Bhagwant Singh Mann, Senior Officers from the Punjab Police Headquarters (PPHQ) joined CPs/SSPs to conduct a massive state-level Cordon and Search Operation (CASO) carried out under the name of ‘EAGLE-IV’ at identified drug Hotspotsthe points of sale of drugs and psychotropic substances across the state.

The operation was conducted on the directions of Director General of Police (DGP) Punjab Gaurav Yadav from 8am to 2pm simultaneously in all 28 Police districts of the state and Spl DGP/ADGP/IGP/DIG rank officers from PPHQ were deputed in each Police district to personally supervise the operation.

Special DGP Law and Order Arpit Shukla, who joined Senior Superintendent of Police (SSP) Gulneet Singh Khurana in Rupnagar, said that the CPs/SSPs were told to plan this operation in a meticulous manner in their respective districts and conduct raids at such areas, which have become shelter/safe haven for drug peddlers amid massive deployment of the police force.

He said that the state government has enforced a three-pronged strategy— Enforcement, Deaddiction and Prevention (EDP)— to eradicate drugs from the state. Police officers have been asked to trace the forward and backward linkages of all the cases being registered under the NDPS act and take strict action against those found in collusion with the drug smugglers, he added.

The Special DGP said that to break the backbone of the drug smuggling networks running from across the border, strict vigil is being kept on the movement of drones, which have emerged as the new modus operandi to smuggle drugs, weapons and explosives from across the border.

There were a total of 906 drone sightings reported in all the border districts of the state since September 2019, of which 187 drones were successfully recovered, he added.He said that properties of big drug smugglers or big fish caught with 2kg or above heroin are also being forfeited.

Punjab Police have forfeited 459 properties worth Rs 200 crores of big smugglers since the CM Bhagwant Singh Mann led Punjab Government came into the power, while, 559 more proposals to freeze properties worth Rs 246 crores are pending with the competent authority,” said Spl DGP Arpit Shukla.

Pertinently, over 500 Police teams, comprising over 4000 police personnel, have cordoned off as many as 392 drug hotspots. As many as 352 Strong Nakas were also laid at and around all the drug hotspots.

During the operation, Spl DGP Arpit Shukla said that the Police teams have registered 221 first information reports (FIRs) after arresting 254 persons. Police teams have also checked 4575 suspicious persons and verified their credentials.

Police teams have recovered 2.6-Kg Heroin, ₹15.71 lakh drug money, 83kg poppy husk, 2.6 kg ganja, 550grams opium, 7553 intoxicant tablets and a huge quantity of illicit and licit liquor and lahan, he added.

ऑपरेशन ईगल-IV नशा तस्करों के विरुद्ध बड़े स्तर पर कार्यवाही करते हुए पंजाब पुलिस ने 254 व्यक्तियों को किया गिरफ़्तार

2.6 किलोग्राम हेरोइन, 15.71 लाख रुपए की ड्रग मनी बरामद

चंडीगढ़

मुख्यमंत्री भगवंत सिंह मान के दिशा-निर्देशों पर नशों के विरुद्ध जारी जंग को और तेज करते हुए पंजाब पुलिस हैडक्वार्ट (पीपीएचक्यू) के सीनियर अधिकारियों ने सी.पीज/एस.एस.पीज़ के साथ मिलकर राज्य भर में नशीले पदार्थों की बिक्री वाले स्थानों (ड्रग हॉटस्पॉट्स) पर ‘ईगल-IV’ नामक ऑपरेशन अधीन व्यापक राज्य स्तरीय घेराबन्दी और तलाशी मुहिम (कासो) चलाई।

यह ऑपरेशन डायरेक्टर जनरल ऑफ पुलिस (डीजीपी) पंजाब गौरव यादव के निर्देशों पर सुबह 8 बजे से दोपहर 2 बजे तक राज्य के सभी 28 पुलिस जिलों में एक ही समय चलाया गया और ऑपरेशन की निजी तौर पर निगरानी करने के लिए पीपीएचक्यू के स्पेशल डीजीपी/एडीजीपी/आईजीपी/डिआईजी रैंक के अधिकारी हर पुलिस जिले में तैनात किये गए थे।

स्पेशल डीजीपी लॉ एंड ऑर्डर अर्पित शुक्ला, जो कि रूपनगर में सीनियर पुलिस कप्तान (एसएसपी) गुलनीत सिंह खुराना के साथ ऑपरेशन में शामिल हुए, ने कहा कि सीपीज़/एसएसपीज़ को कहा गया था कि वह अपने-अपने जिलों में इस कार्यवाही को सभ्यक ढंग से चलाएं और ऐसे स्थानों पर छापेमारी करें, जो कि पुलिस फोर्स की बड़े स्तर पर तैनाती को देखते हुए नशा तस्करों के लिए सुरक्षित पनाहगाह बन गए हैं।

उन्होंने कहा कि राज्य सरकार ने राज्य से नशों के ख़ात्मे के लिए तीन-स्तरीय रणनीति इन्फोर्समेंट, डीएडीक्शन एंड प्रीवेन्शन (ईडीपी) लागू की है। उन्होंने कहा कि पुलिस अधिकारियों को एनडीपीएस एक्ट के अंतर्गत दर्ज किये जा रहे सभी मामलों के अगले और पिछले संबंधों का पता लगाने और नशा तस्करों के साथ सांठ-गांठ करने वाले व्यक्तियों के विरुद्ध सख़्त कार्यवाही करने के लिए कहा गया है।

स्पेशल डीजीपी ने कहा कि सरहद पार से चल रहे नशा तस्करी के नेटवर्क का पर्दाफाश करने के लिए ड्रोनों की हलचल पर सख़्त नज़र रखी जा रही है, जो सरहद पार से नशों, हथियारों और विस्फोटक पदार्थों की तस्करी करने के नया ज़रिया बन गए हैं। उन्होंने कहा कि सितम्बर 2019 से अब तक राज्य के सभी सरहदी जिलों में कुल 906 ड्रोन देखे गए हैं, जिनमें से 187 ड्रोन सफलतापूर्वक बरामद किये गए हैं।

उन्होंने कहा कि 2 किलो या इससे अधिक हेरोइन समेत पकड़े गए बड़े नशा तस्करों या बड़ी मछलियों की सम्पत्तियां भी ज़ब्त की जा रही हैं। स्पेशल डीजीपी अर्पित शुक्ला ने कहा कि पंजाब पुलिस ने मुख्यमंत्री भगवंत सिंह मान के नेतृत्व वाली पंजाब सरकार के सत्ता में आने के बाद बड़े तस्करों की 200 करोड़ रुपए की 459 सम्पत्तियां ज़ब्त की हैं, जबकि 246 करोड़ रुपए की सम्पत्त्यिों को ज़ब्त करने के 559 और प्रस्ताव समर्थ अधिकारी के पास लम्बित हैं।

ज़िक्रयोग्य है कि इस ऑपरेशन दौरान 4000 से अधिक पुलिस कर्मचारियों की भागीदारी वाली 500 से अधिक पुलिस टीमों ने नशों के 392 हॉटस्पॉट्स की घेराबन्दी की। इसके साथ ही नशों के हॉटस्पॉट्स पर और इसके आस-पास 352 मज़बूत नाके भी लगाए गए थे।ऑपरेशन दौरान स्पेशल डीजीपी अर्पित शुक्ला ने बताया कि पुलिस टीमों ने 254 व्यक्तियों को गिरफ़्तार करने के बाद 221 एफआईआर दर्ज की हैं।

पुलिस टीमों ने 4575 संदिग्ध व्यक्तियों की चैकिंग करने के साथ-साथ उनके विवरणों की जांच भी की।उन्होंने बताया कि पुलिस टीमों ने 2.6 किलोग्राम हेरोइन, 15.71 लाख रुपए ड्रग मनी, 83 किलो भुक्की, 2.6 किलो गाँजा, 550 ग्राम अफ़ीम, 7553 नशीली गोलियाँ और भारी मात्रा में अवैध शराब और लाहन बरामद की है।


ਆਪ੍ਰੇਸ਼ਨ ਈਗਲ-4: ਨਸ਼ਾ ਤਸਕਰਾਂ ਵਿਰੁੱਧ ਵੱਡੇ ਪੱਧਰ 'ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ 254 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

2.6 ਕਿਲੋਗ੍ਰਾਮ ਹੈਰੋਇਨ, 15.71 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਜਾਰੀ ਜੰਗ ਨੂੰ ਹੋਰ ਤੇਜ਼ ਕਰਦਿਆਂ, ਪੰਜਾਬ ਪੁਲਿਸ ਹੈੱਡਕੁਆਰਟਰ (ਪੀਪੀਐਚਕਿਊ) ਦੇ ਸੀਨੀਅਰ ਅਧਿਕਾਰੀਆਂ ਨੇ ਸੀ. ਪੀਜ਼./ਐਸ.ਐਸ.ਪੀਜ਼ ਨਾਲ ਮਿਲ ਕੇ ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਾਲੀਆਂ ਥਾਵਾਂ (ਡਰੱਗ ਹੌਟਸਪੌਟਸ) 'ਤੇ 'ਈਗਲ-IV' ਨਾਮੀ ਆਪ੍ਰੇਸ਼ਨ ਅਧੀਨ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ।

ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ ਅਤੇ ਆਪਰੇਸ਼ਨ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਲਈ ਪੀਪੀਐਚਕਿਊ ਦੇ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਧਿਕਾਰੀ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਗਏ ਸਨ।

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਕਿ ਰੂਪਨਗਰ ਵਿੱਚ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਗੁਲਨੀਤ ਸਿੰਘ ਖੁਰਾਣਾ ਨਾਲ ਆਪ੍ਰੇਸ਼ਨ ਵਿੱਚ ਸ਼ਾਮਲ ਹੋਏ, ਨੇ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਸੀ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਇਸ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਅਜਿਹੀਆਂ ਥਾਵਾਂ ‘ਤੇ ਛਾਪੇਮਾਰੀ ਕਰਨ, ਜੋ ਕਿ ਪੁਲਿਸ ਫੋਰਸ ਦੀ ਵੱਡੇ ਪੱਧਰ ‘ਤੇ ਤੈਨਾਤੀ ਨੂੰ ਦੇਖਦਿਆਂ ਨਸ਼ਾ ਤਸਕਰਾਂ ਲਈ ਸੁਰੱਖਿਅਤ ਪਨਾਹਗਾਹ ਬਣ ਗਏ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ ਇਨਫੋਰਸਮੈਂਟ, ਡੀਐਡੀਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ) ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਜਾ ਰਹੇ ਸਾਰੇ ਕੇਸਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਡਰੋਨਾਂ ਦੀ ਆਵਾਜਾਈ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ, ਜੋ ਕਿ ਸਰਹੱਦ ਪਾਰ ਤੋਂ ਨਸ਼ਿਆਂ, ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਕਰਨ ਦੇ ਨਵਾਂ ਜ਼ਰੀਆ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਤੰਬਰ 2019 ਤੋਂ ਹੁਣ ਤੱਕ ਸੂਬੇ ਦੇ ਸਾਰੇ ਸਰਹੱਦੀ ਜ਼ਿਲ੍ਹਿਆਂ ਵਿੱਚ ਕੁੱਲ 906 ਡਰੋਨ ਦੇਖੇ ਗਏ ਹਨ, ਜਿਨ੍ਹਾਂ ਵਿੱਚੋਂ 187 ਡਰੋਨ ਸਫਲਤਾਪੂਰਵਕ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ 2 ਕਿਲੋ ਜਾਂ ਇਸ ਤੋਂ ਵੱਧ ਹੈਰੋਇਨ ਸਮੇਤ ਫੜੇ ਗਏ ਵੱਡੇ ਨਸ਼ਾ ਤਸਕਰਾਂ ਜਾਂ ਵੱਡੀਆਂ ਮੱਛੀਆਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹਨ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ  ਨੇ ਕਿਹਾ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੱਡੇ ਸਮੱਗਲਰਾਂ ਦੀਆਂ 200 ਕਰੋੜ ਰੁਪਏ ਦੀਆਂ 459 ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਦੋਂ ਕਿ 246 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀਆਂ 559 ਹੋਰ ਤਜਵੀਜ਼ਾਂ ਸਮਰੱਥ ਅਧਿਕਾਰੀ ਕੋਲ ਲੰਬਿਤ ਹਨ।

ਜ਼ਿਕਰਯੋਗ ਹੈ ਕਿ ਇਸ ਆਪ੍ਰੇਸ਼ਨ ਦੌਰਾਨ 4000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਸ਼ਮੂਲੀਅਤ ਵਾਲੀਆਂ 500 ਤੋਂ ਵੱਧ ਪੁਲਿਸ ਟੀਮਾਂ ਨੇ ਨਸ਼ਿਆਂ ਦੇ 392 ਹੌਟਸਪੌਟਸ ਦੀ ਘੇਰਾਬੰਦੀ ਕੀਤੀ। ਇਸ ਦੇ ਨਾਲ ਹੀ ਨਸ਼ਿਆਂ ਦੇ ਹੌਟਸਪੌਟਸ 'ਤੇ ਅਤੇ ਇਸ ਦੇ ਆਲੇ-ਦੁਆਲੇ 352 ਮਜ਼ਬੂਤ ਨਾਕੇ ਵੀ ਲਗਾਏ ਗਏ ਸਨ।ਅਪਰੇਸ਼ਨ ਦੌਰਾਨ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 254 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 221 ਐਫਆਈਆਰਜ਼ ਦਰਜ ਕੀਤੀਆਂ ਹਨ।

ਪੁਲਿਸ ਟੀਮਾਂ ਨੇ 4575 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਵੀ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ 2.6 ਕਿਲੋਗ੍ਰਾਮ ਹੈਰੋਇਨ, 15.71 ਲੱਖ ਰੁਪਏ ਡਰੱਗ ਮਨੀ, 83 ਕਿਲੋ ਭੁੱਕੀ, 2.6 ਕਿਲੋ ਗਾਂਜਾ, 550 ਗ੍ਰਾਮ ਅਫੀਮ, 7553 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਨ ਬਰਾਮਦ ਕੀਤੀ ਹੈ।

 

Tags: Punjab Police , Police , Operation Eagle-IV , Arpit Shukla , Cordon and Search Operation , CASO , Gaurav Yadav

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD