Tuesday, 02 July 2024

 

 

LATEST NEWS Expedite the distribution of HAPPY cards, CM Nayab Singh directs officers Nayab Singh Saini gives a big gift to employees employed under HKRNL Haryana Chief Minister approves a landmark initiative for Free Renal and Liver Transplants up to Rs. 3 lakh under MMMIY Haryana CM approves Rs. 44.1 crore annually to enhance Pediatric HDU/ICU Units in District Hospitals Amritsar Robbery Case: Daughter Of Victim’s Driver, Her Fiancé Among 7 Held; ₹41.40l, 800gm Gold Recovered Vikramaditya Singh emphasizes on better road transport services Implementation of New Criminal Laws and Inauguration of VC Studios in UT Chandigarh Three New Criminal Laws came into force: Lt Governor addresses implementation ceremony at PHQ Srinagar New Criminal Laws Implemented Nationwide to Transform Criminal Justice System BJP Mahila Morcha President Demands Action Against Drug Menace in Jalandhar LPU's Law School Ranked 16th in India, students can get Practical Training with Real-World Legal Challenges Kia India records 9.8% y-o-y growth with 21,300 unit sales in June 2024 Sarkar Tuhade Duwar Program: Suwidha Camp Organized in Jalalabad Jerry Lawler Net Worth 2024 | The King of Memphis Reigns Supreme Ongoing Projects for Welfare of Scheduled Castes to be Completed Soon : Dr. Baljit Kaur Shri Amarnath Ji Yatra 2024: Lt Governor inspects facilities for pilgrims at Yatra transit camp Pantha Chowk A delegation of Kashmir Advocates Association Calls on Manoj Sinha Rural students second to none in achieving academic excellence: Devender Singh Rana DC Budgam along with SSP visits various Imam Baras, takes stock of arrangements in advance Lt Manjeet Singh Memorial Cricket Match Deputy Commissioner Poonch reviews progress on PMGSY projects

 

Mann Government Reopens State's Only Silk Seed Grainage Center In Dalhousie, Which Was Closed For 15 Years

Horticulture Minister Chetan Singh Jouramajra visits silk grainage center; Asks official to start operations

Chetan Singh Jauramajra, Chetan Singh Jormajra, Chetan Singh Jouramajra, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Dalhousie
Listen to this article

Web Admin

Web Admin

5 Dariya News

Dalhousie , 21 Jun 2024

Punjab's only sericulture silk seed grainage center in Dalhousie (Himachal Pradesh), which had been closed for the past 15 years, has been reopened with the concerted efforts of Chief Minister S. Bhagwant Singh Mann led Punjab government. Horticulture Minister S. Chetan Singh Jouramajra today visited the government sericulture silk seed grainage center, reviewed the site and issued necessary instructions to the officials to start the operations.

The Horticulture Minister stated, "previous dispensations had neglected this valuable asset of the state of Punjab, but Chief Minister S. Bhagwant Singh Mann has decided to reopen this center", mentioning that an initial installment of Rs.14 lakh has been approved for this center, which will enable the preparation of silk seed grains starting in September and to be provided to the farmers at affordable prices.

S. Jouramajra informed that Dalhousie's environment is highly suitable for silk seed production and the reopening of this center will directly benefit about 1500 farmers of Punjab's Kandi area. He added that farmers of the districts of Gurdaspur, Pathankot, Hoshiarpur and Ropar will benefit from this center.

The Cabinet Minister noted that previously, the department provided silk seeds to silkworm rearers from Central Silk Board centers, but with the reopening of this silk seed center in Dalhousie, the Punjab government will be able to produce its own silk seeds, which will further enable to provide the silk seeds to silkworm rearers at reduced transportation costs.

"With the start of the operations of sate's own silk seed grainage center, silk seed production will be increased, which will further boost silk production in the state", said the Cabinet Minister, adding that more farmers, particularly women, can be involved in this sector.

S. Chetan Singh Jouramajra also highlighted that the Sericulture Wing is a crucial part of the Horticulture Department, which not only promotes silk production in the state but also provides employment to poor silkworm rearers in the border areas. The Cabinet Minister said that he has directed the Director Horticulture to provide all necessary technical and financial support to silkworm rearers under various schemes to maximize silk production in the state and improve the social and economic status of poor farmers.

During this visit, the Cabinet Minister was accompanied by Hardeep Singh Deputy Director Horticulture, Jatinder Kumar Horticulture Development Officer, Avtar Singh Manager, Sukhveer Singh Sericulture Promotion Officer and other officials.

15 ਸਾਲਾਂ ਤੋਂ ਬੰਦ ਪਿਆ ਡਲਹੌਜ਼ੀ ਸਥਿਤ ਪੰਜਾਬ ਦਾ ਇੱਕੋ-ਇੱਕ ਸਰਕਾਰੀ ਰੇਸ਼ਮ ਬੀਜ ਉਤਪਾਦਨ ਸੈਂਟਰ ਮਾਨ ਸਰਕਾਰ ਵੱਲੋਂ ਮੁੜ ਸ਼ੁਰੂ

ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਰੇਸ਼ਮ ਬੀਜ ਉਤਪਾਦਨ ਸੈਂਟਰ ਦਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਜ਼ਰੂਰੀ ਨਿਰਦੇਸ਼

ਡਲਹੌਜ਼ੀ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ, ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਸਥਿਤ ਪਿਛਲੇ 15 ਸਾਲਾਂ ਤੋਂ ਬੰਦ ਪਏ ਪੰਜਾਬ ਦੇ ਇੱਕੋ-ਇੱਕ ਸਰਕਾਰੀ ਸੈਰੀਕਲਚਰ ਰੇਸ਼ਮ ਬੀਜ ਉਤਪਾਦਨ ਸੈਂਟਰ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇਸ ਸਰਕਾਰੀ ਸੈਰੀਕਲਚਰ ਰੇਸ਼ਮ ਬੀਜ ਉਤਪਾਦਨ ਸੈਂਟਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ।

ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਇਸ ਅਮਾਨਤ ਨੂੰ ਅਣਗੌਲਿਆ ਹੋਇਆ ਸੀ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਉਨ੍ਹਾਂ ਨੇ ਇਸ ਕੇਂਦਰ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਤਹੱਈਆ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਲਈ ਪਹਿਲੀ ਕਿਸ਼ਤ ਵਜੋਂ 14 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ ਜਿਸ ਨਾਲ ਸਤੰਬਰ ਤੋਂ ਸਿਲਕ ਸੀਡ ਗ੍ਰੇਨੇਜ ਤਿਆਰ ਕਰਕੇ ਕਿਸਾਨਾਂ ਨੂੰ ਰੇਸ਼ਮ ਦਾ ਬੀਜ ਸਸਤੇ ਭਾਅ 'ਤੇ ਦਿੱਤਾ ਜਾਵੇਗਾ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਡਲਹੌਜ਼ੀ ਦਾ ਵਾਤਾਵਰਣ ਰੇਸ਼ਮ ਬੀਜ ਉਤਪਾਦਨ ਲਈ ਬਹੁਤ ਅਨੁਕੂਲ ਹੈ ਅਤੇ ਇਸ ਕੇਂਦਰ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਕੰਢੀ ਖੇਤਰ ਦੇ ਲਗਭਗ 1500 ਕਿਸਾਨਾਂ ਨੂੰ ਸਿੱਧੇ ਤੌਰ 'ਤੇ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਤੋਂ ਕੰਢੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਆਦਿ ਦੇ ਕਿਸਾਨਾਂ ਨੂੰ ਲਾਭ ਪਹੁੰਚੇਗਾ।

ਬਾਗ਼ਬਾਨੀ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਵਲੋਂ ਰੇਸ਼ਮ ਕੀਟ ਪਾਲਕਾਂ ਨੂੰ ਕੇਂਦਰੀ ਰੇਸ਼ਮ ਬੋਰਡ ਦੇ ਸੈਂਟਰਾਂ ਤੋਂ ਰੇਸ਼ਮ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਸੀ ਪਰ ਹੁਣ ਡਲਹੌਜ਼ੀ ਸਥਿਤ ਇਸ ਰੇਸ਼ਮ ਬੀਜ ਸੈਂਟਰ ਦੇ ਚਾਲੂ ਹੋਣ ਨਾਲ ਸੂਬਾ ਸਰਕਾਰ ਵਲੋਂ ਆਪਣੀ ਪੱਧਰ 'ਤੇ ਰੇਸ਼ਮ ਬੀਜ ਤਿਆਰ ਕੀਤਾ ਜਾ ਸਕੇਗਾ ਅਤੇ ਟਰਾਂਸਪੋਰਟੇਸ਼ਨ ਦੇ ਘੱਟ ਖ਼ਰਚੇ 'ਤੇ ਰੇਸ਼ਮ ਕੀਟ ਪਾਲਕਾਂ ਨੂੰ ਰੇਸ਼ਮ ਬੀਜ ਮੁਹੱਈਆ ਕਰਵਾਇਆ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਰਾਜ ਵਿਚ ਆਪਣੀ ਪੱਧਰ 'ਤੇ ਰੇਸ਼ਮ ਬੀਜ ਸੈਂਟਰ ਚਾਲੂ ਹੋਣ ਨਾਲ ਰੇਸ਼ਮ ਬੀਜ ਦਾ ਵੱਧ ਉਤਪਾਦਨ ਹੋਵੇਗਾ ਅਤੇ ਇਸ ਨਾਲ ਰਾਜ ਵਿੱਚ ਰੇਸ਼ਮ ਦੀ ਪੈਦਾਵਾਰ ਵੀ ਵਧੇਗੀ ਅਤੇ ਵੱਧ ਤੋਂ ਵੱਧ ਕਿਸਾਨਾਂ ਮੁੱਖ ਤੌਰ 'ਤੇ ਔਰਤਾਂ ਨੂੰ ਇਸ ਕਿੱੱਤੇ ਨਾਲ ਜੋੜਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸੈਰੀਕਲਚਰ ਵਿੰਗ ਬਾਗ਼ਬਾਨੀ ਵਿਭਾਗ ਦਾ ਇੱਕ ਅਹਿਮ ਹਿੱਸਾ ਹੈ, ਜੋ ਰਾਜ ਵਿੱਚ ਰੇਸ਼ਮ ਉਤਪਾਦਨ ਦੇ ਨਾਲ-ਨਾਲ ਕੰਢੀ ਖੇਤਰ ਦੇ ਗ਼ਰੀਬ ਰੇਸ਼ਮ ਕੀਟ ਪਾਲਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਬਹੁਤ ਸਹਾਈ ਹੋ ਰਿਹਾ ਹੈ। 

ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਡਾਇਰੈਕਟਰ ਬਾਗ਼ਬਾਨੀ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਵੱਖ-ਵੱਖ ਸਕੀਮਾਂ ਤਹਿਤ ਰੇਸ਼ਮ ਕੀਟ ਪਾਲਕਾਂ ਨੂੰ ਹਰ ਪੱਖ ਤੋਂ ਲੋੜੀਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਉਪਲੱਬਧ ਕਰਵਾਉਣ ਤਾਂ ਜੋ ਰਾਜ ਵਿੱਚ ਵੱਧ ਤੋਂ ਵੱਧ ਰੇਸ਼ਮ ਉਤਪਾਦਨ ਕੀਤਾ ਜਾ ਸਕੇ ਅਤੇ ਗ਼ਰੀਬ ਕਿਸਾਨਾਂ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੱਕਿਆ ਜਾ ਸਕੇ। ਇਸ ਮੌਕੇ ਕੈਬਨਿਟ ਮੰਤਰੀ ਨਾਲ ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗ਼ਬਾਨੀ, ਜਤਿੰਦਰ ਕੁਮਾਰ ਬਾਗ਼ਬਾਨੀ ਵਿਕਾਸ ਅਫ਼ਸਰ, ਅਵਤਾਰ ਸਿੰਘ ਮੈਨਜਰ, ਸੁਖਵੀਰ ਸਿੰਘ ਸੈਰੀਕਲਚਰ ਪਰਮੋਸ਼ਨ ਅਫ਼ਸਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

15 सालों से बंद पड़ा डलहौज़ी स्थित पंजाब का इकलौता सरकारी रेशम बीज उत्पादन सैंटर मान सरकार द्वारा दोबारा शुरू

बाग़बानी मंत्री चेतन सिंह जौड़ामाजरा ने रेशम बीज उत्पादन सैंटर का किया दौरा, अधिकारियों को दिए ज़रूरी निर्देश

डलहौज़ी

मुख्य मंत्री स. भगवंत सिंह मान के नेतृत्व वाली पंजाब सरकार के अथक प्रयासों से, हिमाचल प्रदेश के डलहौज़ी स्थित पिछले 15 सालों से बंद पड़े पंजाब के एकलौते सरकारी सैरीकलचर रेशम बीज उत्पादन सेंटर को फिर से शुरू किया गया है। बाग़बानी मंत्री स. चेतन सिंह जौड़ामाजरा ने आज सैंटर का दौरा करके जायज़ा लिया और आधिकारियों को ज़रूरी हिदायतें दी।

बाग़बानी मंत्री ने कहा कि पिछली सरकारों ने राज्य की इस अमानत को अनदेखा किया हुआ था परन्तु मुख्य मंत्री स. भगवंत सिंह मान की सोच के तहत उन्होंने इस केंद्र को फिर से शुरू किया। उन्होंने बताया कि इस सैंटर के लिए पहली किश्त के तौर पर 14 लाख रुपए स्वीकृत किए गए है जिससे सितम्बर से सिल्क सीड ग्रेनेज तैयार करके किसानों को रेशम का बीज सस्ते भाव पर दिया जाएगा।

स. चेतन सिंह जौड़ामाजरा ने बताया कि डलहौज़ी का वातावरण रेशम बीज उत्पादन के लिए बहुत अनुकूल है और केंद्र के शुरू होने के साथ पंजाब के कंडी क्षेत्र के लगभग 1500 किसानों को सीधे तौर पर लाभ होगा। उन्होंने बताया कि इस सैंटर से कंडी ज़िलों गुरदासपुर, पठानकोट, होशियारपुर और रोपड़ आदि के किसानों को लाभ पहुँचेगा।

बाग़बानी मंत्री ने बताया कि इससे पहले विभाग द्वारा रेशम कीट पालकों को केंद्रीय रेशम बोर्ड के सैंटरों से रेशम बीज मुहैया करवाया जा रहा था परन्तु अब डलहौज़ी स्थित इस रेशम बीज सैंटर के चालू होने से राज्य सरकार द्वारा अपने स्तर पर रेशम बीज तैयार किया जा सकेगा और ट्रांसपोर्टेशन के कम ख़र्चे पर रेशम कीट पालकों को रेशम बीज मुहैया करवाया जा सकेगा।

उन्होंने कहा कि राज्य में अपनी स्तर पर रेशम बीज सैंटर चालू होने के साथ रेशम बीज का अधिक उत्पादन होगा और इससे राज्य में रेशम की पैदावार भी बढ़ेगी और अधिक से अधिक किसानों मुख्य तौर पर औरतों को इस काम के साथ जोड़ा जा सकेगा। उन्होंने कहा कि सैरीकलचर विंग बाग़बानी विभाग का एक अहम हिस्सा है, जो राज्य में रेशम उत्पादन के साथ-साथ कंडी क्षेत्र के ग़रीब रेशम कीट पालकों को रोज़गार मुहैया करवाने में बहुत सहायक हो रहा है। 

कैबिनेट मंत्री ने बताया कि उन्होंने डायरैक्टर बाग़बानी को भी निर्देश दिए हैं कि वह विभिन्न योजनाओं के अंतर्गत रेशम कीट पालकों को हर पक्ष से ज़रूरी तकनीकी और वित्तीय सुविधाएं उपलब्ध करवाएं ताकि राज्य में अधिक से अधिक रेशम उत्पादन किया जा सके और ग़रीब किसानों के सामाजिक और आर्थिक स्तर को ऊँचा उठाया जा सके। इस दौरान कैबिनेट मंत्री के साथ हरदीप सिंह डिप्टी डायरैक्टर बाग़बानी, जतिन्दर कुमार बाग़बानी विकास अधिकारी, अवतार सिंह मैनेजर, सुखवीर सिंह सैरीकलचर परमोशन अधिकारी और अन्य अधिकारी भी मौजूद थे।

 

Tags: Chetan Singh Jauramajra , Chetan Singh Jormajra , Chetan Singh Jouramajra , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Dalhousie

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD