Friday, 21 June 2024

 

 

LATEST NEWS Smile Train’s Transformational Impact on Cleft Care Across India Highlighted In 'Quality of Life and Impact Report’ Released in Lucknow Flight to commence shortly from Hisar Airport, it will also be connected to international destinations - Nayab Singh Chief Minister gifts developmental projects worth Rs. 544 crore to the people of Hisar Delhi government's allegations against Haryana of giving less water are baseless and beyond facts - Dr Abhe Singh Yadav Haryana CS TVSN Prasad inaugurates one-day online training programme for IAS and HCS officers on the three new Criminal Laws Voltas Limited Launches First ‘COCO’ Brand Store in Chandigarh, Expanding Offline Presence 5 Effective Yoga Poses to Reduce Belly Fat Naturally Sukhvinder Singh Sukhu dedicates 32 MW Pekhubela solar power project Sukhvinder Singh Sukhu inaugurates and lays foundation stones worth Rs. 356.72 crore in Una and Haroli constituencies Bulk Drug Park is revolutionary initiative for Himachal: CM Sukhvinder Singh Sukhu Steve Austin Net Worth 2024 | The Rattlesnake's Bite on Wrestling, Acting, and Millions Aam Aadmi Party on MSP - BJP is doing a drama of being pro-farmers, if their concern is real then they should make MSP guarantee law Trading Strategies for Success on the Bombay Stock Exchange Taniya Singh Web Series And Filmography | 5 Dariya News Know about Indian Share Market timings with Bajaj Broking Narendra Modi inaugurates Nalanda University Campus in Rajgir, Bihar PM visits the Ruins of Nalanda in Bihar Ministry of Tribal Affairs organizes National Conclave for awareness generation on Sickle Cell Disease, on World Sickle Cell Day 2024 Dr. Jitendra Singh assumes charge as Chairman of IIPA for the third consecutive term J P Nadda reviews heatwave situation and preparedness of hospitals to deal with heatwave Chirag Paswan and Shri Ravneet Singh launch Website and Mobile App for World Food India 2024

 

SKY IS THE LIMIT: Two Punjab Daughters Commissioned In Indian Air Force

Mai Bhago AFPI alumni Haroop Kaur and Nivedita Saini commissioned as Flying Officers in IAF

Aman Arora, AAP, Aam Aadmi Party, AAP Punjab, Aam Aadmi Party Punjab,Government of Punjab, Punjab Government, Mai Bhago Armed Forces Preparatory Institute, AFPI
Listen to this article

Web Admin

Web Admin

5 Dariya News

Chandigarh , 15 Jun 2024

Mai Bhago Armed Forces Preparatory Institute (AFPI) for Girls, SAS Nagar (Mohali) added another feather in its cap, as two of its alumni, Haroop Kaur and Nivedita Saini, have been commissioned as Flying Officers in the Indian Air Force after successfully passing out from the Air Force Academy, Dundigal (Hyderabad) on Saturday. The passing out parade was reviewed by Chief of Air Staff, Air Chief Marshal Vivek Ram Chaudhari, PVSM, AVSM, VM, ADC.

Flying Officer Haroop Kaur, who will be joining the Education Branch, is the daughter of Bhagwant Singh, a Head Constable in Punjab Police, SAS Nagar (Mohali) District, and Flying Officer Nivedita Saini's father, S. Harinder Singh Saini, is a Principal District Institute of Education and Training (DIET) and hails from Pathankot District. Flying Officer Nivedita Saini will be joining the Logistic Branch of the Air Force.

Congratulating both the girls for their noteworthy accomplishment, Punjab Employment Generation, Skill Development and Training Minister Mr Aman Arora said that their success will certainly motivate more daughters of Punjab to explore opportunities for making a career in the defence services. Chief Minister S. Bhagwant Singh Mann led Punjab Government is fully committed to fulfill the aspirations of the state’s daughters, who want to join defence services as commissioned officers. 

Punjab Government has also set up an NDA Preparatory Wing for Girls at Mai Bhago AFPI in July 2023. Presently, the second batch is undergoing training, he informed. Notably, Mai Bhago AFPI, working under the umbrella of Punjab Employment Generation, Skill Development and Training department, has a fully residential campus with state-of-the-art infrastructure and the only one of its kind in the country, he added.

Expressing satisfaction over the two alumni being commissioned as Flying Officers, the Director of Mai Bhago AFPI Major General Jasbir Singh Sandhu, AVSM (Retd.) said that this achievement will further boost the state government’s efforts of sending more girls to the various armed forces pre-commission training academies. He also extended his best wishes to these newly commissioned officers for their bright future ahead in the Indian Air Force.

ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ

ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹਰੂਪ ਕੌਰ ਅਤੇ ਨਿਵੇਦਿਤਾ ਸੈਣੀ ਭਾਰਤੀ ਹਵਾਈ ਸੈਨਾ ਵਿੱਚ ਫ਼ਲਾਇੰਗ ਅਫ਼ਸਰ ਵਜੋਂ ਸ਼ਾਮਲ

ਚੰਡੀਗੜ੍ਹ

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਨੇ ਇੱਕ ਵਾਰ ਫੇਰ ਸਫ਼ਲਤਾ ਦੇ ਝੰਡੇ ਗੱਡੇ ਹਨ। ਇਸ ਵੱਕਾਰੀ ਸੰਸਥਾ ਦੀਆਂ ਦੋ ਕੈਡਿਟ ਹਰੂਪ ਕੌਰ ਅਤੇ ਨਿਵੇਦਿਤਾ ਸੈਣੀ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਸਫਲਤਾਪੂਰਵਕ ਪਾਸ ਹੋਣ ਉਪਰੰਤ ਅੱਜ ਭਾਰਤੀ ਹਵਾਈ ਸੈਨਾ ਵਿੱਚ ਫ਼ਲਾਇੰਗ ਅਫ਼ਸਰ ਵਜੋਂ ਸ਼ਾਮਲ ਹੋ ਗਈਆਂ ਹਨ। 

ਪਾਸਿੰਗ ਆਊਟ ਪਰੇਡ ਦਾ ਨਿਰੀਖਣ ਚੀਫ਼ ਆਫ਼ ਏਅਰ ਸਟਾਫ, ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ, ਪੀ.ਵੀ.ਐਸ.ਐਮ, ਏ.ਵੀ.ਐਸ.ਐਮ, ਵੀ.ਐਮ, ਏ.ਡੀ.ਸੀ. ਵੱਲੋਂ ਕੀਤਾ ਗਿਆ। ਪੰਜਾਬ ਪੁਲਿਸ, ਐਸ.ਏ.ਐਸ.ਨਗਰ (ਮੋਹਾਲੀ) ਜ਼ਿਲ੍ਹੇ ਵਿੱਚ ਤੈਨਾਤ ਹੈੱਡ ਕਾਂਸਟੇਬਲ ਸ. ਭਗਵੰਤ ਸਿੰਘ ਦੀ ਧੀ ਫ਼ਲਾਇੰਗ ਅਫ਼ਸਰ ਹਰੂਪ ਕੌਰ ਐਜੂਕੇਸ਼ਨ ਬ੍ਰਾਂਚ ਵਿੱਚ ਸ਼ਾਮਲ ਹੋਵੇਗੀ। ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਫਲਾਇੰਗ ਅਫ਼ਸਰ ਨਿਵੇਦਿਤਾ ਸੈਣੀ ਦੇ ਪਿਤਾ ਸ. ਹਰਿੰਦਰ ਸਿੰਘ ਸੈਣੀ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡੀ.ਆਈ.ਈ.ਟੀ.) ਵਿੱਚ ਪ੍ਰਿੰਸੀਪਲ ਹਨ ਅਤੇ ਨਿਵੇਦਿਤਾ ਹਵਾਈ ਸੈਨਾ ਦੀ ਲਾਜਿਸਟਿਕ ਬ੍ਰਾਂਚ ਵਿਚ ਸ਼ਾਮਲ ਹੋਵੇਗੀ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੋਵੇਂ ਕੈਡਿਟਾਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਯਕੀਨੀ ਤੌਰ 'ਤੇ ਪੰਜਾਬ ਦੀਆਂ ਹੋਰ ਧੀਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਦੇ ਮੌਕੇ ਤਲਾਸ਼ਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਮਿਸ਼ਨਡ ਅਫਸਰਾਂ ਵਜੋਂ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਸੂਬੇ ਦੀਆਂ ਧੀਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਪੰਜਾਬ ਸਰਕਾਰ ਨੇ ਜੁਲਾਈ 2023 ਵਿੱਚ ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਲੜਕੀਆਂ ਲਈ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਦੀ ਸਥਾਪਨਾ ਕੀਤੀ ਸੀ। ਇਸ ਸਮੇਂ ਇਥੇ ਦੂਜੇ ਬੈਚ ਦੀ ਸਿਖਲਾਈ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਮਾਈ ਭਾਗੋ ਇੰਸਟੀਚਿਊਟ, ਪੰਜਾਬ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਕੰਮ ਕਰ ਰਿਹਾ ਹੈ। ਇਸ ਸੰਸਥਾ ਕੋਲ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਰਿਹਾਇਸ਼ੀ ਕੈਂਪਸ ਮੌਜੂਦ ਹੈ ਅਤੇ ਇਹ ਦੇਸ਼ ਦੀ ਆਪਣੀ ਕਿਸਮ ਦੀ ਇੱਕੋ-ਇੱਕ ਸੰਸਥਾ ਹੈ।

ਮਾਈ ਭਾਗੋ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ (ਸੇਵਾ-ਮੁਕਤ) ਨੇ ਦੋਵੇਂ ਕੈਡਿਟਾਂ ਨੂੰ ਫਲਾਇੰਗ ਅਫ਼ਸਰ ਵਜੋਂ ਕਮਿਸ਼ਨਡ ਹੋਣ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਵੱਲੋਂ ਹੋਰ ਲੜਕੀਆਂ ਨੂੰ ਵੱਖ-ਵੱਖ ਹਥਿਆਰਬੰਦ ਸੈਨਾਵਾਂ ਦੀਆਂ ਪ੍ਰੀ-ਕਮਿਸ਼ਨ ਸਿਖਲਾਈ ਅਕੈਡਮੀਆਂ ਵਿੱਚ ਭੇਜਣ ਦੇ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗੀ। ਉਨ੍ਹਾਂ ਨੇ ਨਵੇਂ ਕਮਿਸ਼ਨਡ ਅਫ਼ਸਰਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

पंजाबी लड़कियों ने छुई बुलंदियां- दो बेटियाँ भारतीय हवाई फ़ौज में अधिकारी बनी

माई भागों प्रैपरेटरी इंस्टीट्यूट की कैडिट हरूप कौर और निवेदिता सैणी भारतीय हवाई सेना में फ़लाईंग अधिकारी के तौर पर शामिल

चंडीगढ़

माई भागों आम्र्ड फोरसिज़ प्रैपरेटरी इंस्टीट्यूट फार गर्लज़, एस.ए.एस. नगर (मोहाली) ने एक बार फिर सफलता का परचम फहराया है। इस संस्था की दो कैडिट हरूप कौर और निवेदिता सैणी एयर फोर्स अकैडमी, डुंडीगल ( हैदराबाद) से सफलतापूर्वक पास होने उपरांत आज भारतीय हवाई सेना में फ़लाईंग अधिकारी के तौर पर शामिल हो गई है। पासिंग आउट परेड का निरीक्षण चीफ़ आफ एयर स्टाफ, एयर चीफ़ मार्शल विवेक राम चौधरी, पी.वी.एस.एम, ए.वी.एस.एम, वी.एम, ए.डी.सी. ने किया गया।

पंजाब पुलिस, एस.ए.एस. नगर ( मोहाली) जिले में तैनात हैड कांस्टेबल स. भगवंत सिंह की बेटी फ़लाईंग अधिकारी हरूप कौर एजुकेशन ब्रांच में शामिल होगी। पठानकोट जिले की रहने वाली फलाईंग अधिकारी निवेदिता सैणी के पिता स.हरिन्दर सिंह सैणी जिला शिक्षा एवं प्रशिक्षण संस्था (डी.आाई.ई.टी) में प्रिंसीपल है और निवेदिता हवाई सेना की लाजिस्टिक ब्रांच में शामिल होगी। पंजाब के रोजग़ार उत्पति, कौशल विकास एंव प्रशिक्षण मंत्री श्री अमन अरोड़ा ने दोनों कैडिटों को उनकी इस शानदार प्राप्ति के लिए बधाई देते हुए कहा कि उनकी सफलता यकीनी तौर पर पंजाब की अन्य बेटियों को भी रक्षा सेवाओं में करियर बनाने के अवसर ढूंढने के लिए प्रेरित करेगी।

उन्होंने कहा कि मुख्य मंत्री स.भगवंत सिंह मान के नेतृत्व वाली राज्य सरकार कमिश्नड अधिकारों के तौर पर रक्षा सेवाओं में शामिल होने की इच्छुक राज्य की बेटियों की इच्छाएं पुरी करने के लिए पूरी तरह वचनबद्ध है। पंजाब सरकार ने जुलाई 2023 में माई भागों ए.एफ.पी. आई. में लड़कियों के लिए एन.डी.ए. प्रैपरेटरी विंग की स्थापना की थी। इस समय यहाँ दूसरे बैच का प्रशिक्षण चल रहा है।

जि़क्रयोग्य है कि माई भागों इंस्टीट्यूट, पंजाब रोजग़ार उत्पति, कौशल विकास और प्रशिक्षण विभाग अधीन काम कर रहा है। इस संस्था के पास अति- आधुनिक बुनियादी ढांचे के साथ-साथ रिहायशी कैंपस मौजूद है और यह देश की अपनी किस्म की एक संस्था है।

माई भागों ए.एफ.पी.आई.के डायरैक्टर मेजर जनरल जसबीर सिंह संधू, ए.वी.एस.एम (सेवा- मुक्त) ने दोनों कैडिटों को फलाईंग अधिकारी के तौर पर कमिशनड होने पर खुशी का इज़हार करते हुए कहा कि यह प्राप्ति राज्य सरकार द्वारा अन्य लड़कियों को अलग- अलग हथियारबंद सेनाओं की प्री-कमीशन प्रशिक्षण अकैडमियों में भेजने के किए जा रहे प्रयासों को बढावा देगी। उन्होंने नए कमिश्नड अधिकारियों को भारतीय हवाई सेना में उनके सुनहरी भविष्य के लिए शुभकामनाएं भी दी।

 

Tags: Aman Arora , AAP , Aam Aadmi Party , AAP Punjab , Aam Aadmi Party Punjab , Government of Punjab , Punjab Government , Mai Bhago Armed Forces Preparatory Institute , AFPI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD