Shiromani Akali Dal (SAD) president Sukhbir Singh Badal today started his tour to meet party candidates and workers in all parliamentary constituencies and while thanking them for the effort put in by them in the Lok Sabha polls, urged them to be ready to give a strong showing in the forthcoming by-elections.
The SAD president visited the residences of party candidates Iqbal Singh Jhunda in Amargarh and Ranjit Singh Dhillon in Ludhiana and also met party leaders and workers at both places. Asserting that the SAD alone could safeguard the rights of Punjab and Punjabis, Mr Sukhbir Badal said “we will continue to fight for the rights of Punjab.
Be it safeguarding our river waters or demanding our capital city – Chandigarh is transferred to us. We will also continue to seek a legal guarantee on MSP for farmers”. Urging the workers not to get disheartened by the poll results, Mr Badal said “now we have to get ready for the forthcoming by-elections.
We must do our best to expose the corruption laden misrule of the Aam Aadmi Party (AAP) which has bankrupted the State which has also seen a rise in drug addiction and gangster culture”. He said the alliance between the AAP and the Congress had also been exposed in the elections with both parties colluding with each other to keep the SAD out of the picture.
“People have seen how the Delhi based parties ganged up against the SAD”, he added. The party president held a detailed and freewheeling interaction with the leaders and the workers of the respective constituencies. He thanked everyone for toiling hard in the scorching heat.
Both Mr Iqbal Singh Jhunda and Mr Ranjit Singh Dhillon lauded Mr Badal for leading from the front and giving an able leadership to the party besides the successful conduct of the Punjab Bachao Yatra. They also assured the SAD president to redouble their efforts to save the Panth and Punjab and said the party cadre would do its utmost to secure all seats in the forthcoming by-elections.
The SAD president received a rousing welcome at both places with party workers reposing complete faith in his leadership.
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਪਾਰਲੀਮਾਨੀ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਨਾਲ ਮੀਟਿੰਗਾਂ ਲਈ ਦੌਰਾ ਕੀਤਾ ਸ਼ੁਰੂ
ਪਾਰਟੀ ਵਰਕਰਾਂ ਵੱਲੋਂ ਕੀਤੇ ਪੁਰਜ਼ੋਰ ਯਤਨਾਂ ਦੀ ਕੀਤੀ ਸ਼ਲਾਘਾ ਤੇ ਅਪੀਲ ਕੀਤੀ ਕਿ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਮਜ਼ਬੂਤ ਕਾਰਗੁਜ਼ਾਰੀ ਵਿਖਾਉਣ ਲਈ ਤਿਆਰ ਰਹਿਣ
ਸੰਗਰੂਰ/ਲੁਧਿਆਣਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੇ ਪਾਰਲੀਮਾਨੀ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਨ ਲਈ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ ਤੇ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਵੱਲੋਂ ਕੀਤੇ ਪੁਰਜ਼ੋਰ ਯਤਨਾਂ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਮਜ਼ਬੂਤ ਕਾਰਗੁਜ਼ਾਰੀ ਵਾਸਤੇ ਤਿਆਰ ਰਹਿਣ ਦੀ ਅਪੀਲ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਨਾਲ ਅਮਰਗੜ੍ਹ ਅਤੇ ਰਣਜੀਤ ਸਿੰਘ ਢਿੱਲੋਂ ਨਾਲ ਲੁਧਿਆਣਾ ਵਿਚ ਉਹਨਾਂ ਦੀ ਰਿਹਾਇਸ਼ ’ਤੇ ਜਾ ਕੇ ਮੁਲਾਕਾਤ ਕੀਤੀ ਅਤੇ ਦੋਵਾਂ ਥਾਵਾਂ ’ਤੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਕੱਲਾ ਅਕਾਲੀ ਦਲ ਹੀ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਾਂਗੇ ਭਾਵੇਂ ਉਹ ਦਰਿਆਈ ਪਾਣੀਆਂ ਦਾ ਮਸਲਾ ਹੋਵੇ, ਸਾਡਾ ਰਾਜਧਾਨੀ ਸ਼ਹਿਰ ਚੰਡੀਗੜ੍ਹ ਸਾਨੂੰ ਦੇਣ ਦੀ ਗੱਲ ਹੋਵੇ ਜਾਂ ਫਿਰ ਕਿਸਾਨਾਂ ਲਈ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਲੈਣੀ ਹੋਵੇ, ਹਰ ਮਸਲੇ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਦੇ ਰਹਾਂਗੇ। ਸਰਦਾਰ ਬਾਦਲ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਨਤੀਜਿਆਂ ਤੋਂ ਮਾਯੂਸ ਨਾ ਹੋਣ।
ਉਹਨਾਂ ਕਿਹਾ ਕਿ ਸਾਨੂੰ ਹੁਣ ਆਉਂਦੀਆਂ ਜ਼ਿਮਨੀ ਚੋਣਾਂ ਲਈ ਤਿਆਰ ਰਹਿਣਾ ਪਵੇਗਾ। ਸਾਨੂੰ ਭ੍ਰਿਸ਼ਟਾਚਾਰ ਵਿਚ ਡੁੱਬੀ ਆਮ ਆਦਮੀ ਪਾਰਟੀ (ਆਪ) ਦੇ ਕੁਸ਼ਾਸਨ ਨੂੰ ਉਜਾਗਰ ਕਰਨਾਂ ਪਵੇਗਾ ਜਿਸਨੇ ਸੂਬੇ ਨੂੰ ਕੰਗਾਲ ਬਣਾਇਆ ਤੇ ਜਿਸਦੇ ਰਾਜ ਵਿਚ ਨਸ਼ਿਆਂ ਤੇ ਗੈਂਗਸਟਰਾਂ ਦਾ ਪਸਾਰ ਹੋਇਆ। ਉਹਨਾਂਕਿਹਾ ਕਿ ਆਪ ਤੇ ਕਾਂਗਰਸ ਦਾ ਗਠਜੋੜ ਚੋਣਾਂ ਵਿਚ ਬੇਨਕਾਬ ਹੋ ਗਿਆ ਹੈ ਕਿਉਂਕਿ ਦੋਵੇਂ ਪਾਰਟੀਆਂ ਨੇ ਅਕਾਲੀ ਦਲ ਨੂੰ ਪਾਸੇ ਕਰਨ ਲਈ ਗਠਜੋੜ ਕੀਤਾ। ਉਹਨਾਂ ਕਿਹਾ ਕਿ ਲੋਕਾਂ ਨੇ ਵੇਖ ਲਿਆ ਹੈ ਕਿ ਕਿਵੇਂ ਦਿੱਲੀ ਆਧਾਰਿਤ ਪਾਰਟੀਆਂ ਅਕਾਲੀ ਦਲ ਦੇ ਖਿਲਾਫ ਇਕਜੁੱਟ ਹੋਈਆਂ ਸਨ।
ਪਾਰਟੀ ਪ੍ਰਧਾਨ ਨੇ ਸਬੰਧਤ ਹਲਕਿਆਂ ਦੇ ਆਗੂਆਂ ਤੇ ਵਰਕਰਾਂ ਨਾਲ ਵਿਸਥਾਰ ਵਿਚ ਤੇ ਖੁੱਲ੍ਹੇ ਮਾਹੌਲ ਵਿਚ ਗੱਲਬਾਤ ਕੀਤੀ। ਉਹਨਾਂ ਨੇ ਇਸ ਅੰਤਾਂ ਦੀ ਗਰਮੀ ਵਿਚ ਮਿਹਨਤ ਕਰਨ ਲਈ ਸਭ ਦਾ ਧੰਨਵਾਦ ਕੀਤਾ। ਸਰਦਾਰ ਇਕਬਾਲ ਸਿੰਘ ਝੂੰਦਾ ਤੇ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਸਰਦਾਰ ਬਾਦਲ ਵੱਲੋਂ ਮੋਹਰੀ ਹੋ ਕੇ ਲੜਾਈ ਲੜਨ ਤੇ ਪਾਰਟੀ ਨੂੰ ਯੋਗ ਲੀਡਰਸ਼ਿਪ ਦੇਣ ਅਤੇ ਸਫਲਤਾ ਨਾਲ ਪੰਜਾਬ ਬਚਾਓ ਯਾਤਰਾ ਕੱਢਣ ਦੀ ਸ਼ਲਾਘਾ ਕੀਤੀ।
ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹ ਪੰਥ ਅਤੇ ਪੰਜਾਬ ਨੂੰ ਬਚਾਉਣ ਵਾਸਤੇ ਯਤਨ ਦੁੱਗਣੇ ਕਰ ਦੇਣਗੇ ਅਤੇ ਕਿਹਾ ਕਿ ਪਾਰਟੀ ਕੇਡਰ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਸਾਰੀਆਂ ਸੀਟਾਂ ਜਿੱਤਣ ਲਈ ਪੂਰੀ ਵਾਹ ਲਗਾ ਦੇਵੇਗਾ। ਅਕਾਲੀ ਦਲ ਦੇ ਪ੍ਰਧਾਨ ਦਾ ਦੋਵਾਂ ਥਾਵਾਂ ’ਤੇ ਪਾਰਟੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਤੇ ਉਹਨਾਂ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ।
अकाली दल अध्यक्ष ने सभी संसदीय क्षेत्रों में पार्टी उम्मीदवारों से मिलने के लिए दौरा शुरू किया
कार्यकर्ताओं को उनके द्वारा किए गए प्रयासों के लिए आभार व्यक्त किया तथा आगामी उपचुनावों में मजबूत प्रदर्शन के लिए तैयार रहने का आग्रह किया
संगरूर/लुधियाना
शिरोमणी अकाली दल के अध्यक्ष सरदार सुखबीर सिंह बादल ने आज सभी संसदीय क्षेत्रों में पार्टी उम्मीदवारों और कार्यकर्ताओं से मिलने के लिए दौरे की शुरूआत की तथा लोकसभा चुनावों में उनके द्वारा किए गए प्रयासों के लिए धन्यवाद देते हुए उनसे आगामी लोकसभा चुनावों में मजबूत प्रदर्शन करने के लिए तैयार रहने का आग्रह किया है।
अकाली दल अध्यक्ष ने अमरगढ़ में पार्टी उम्मीदवार इकबाल सिंह झूंदा और लुधियाना में रंजीत सिंह ढ़िल्लों के आवासों का दौरा किया तथा दोनों जगहों पर पार्टी नेताओं और कार्यकर्ताओं से मुलाकात भी की। यह कहते हुए कि एकमात्र अकाली दल ही पंजाब और पंजाबियों के अधिकारों की रक्षा कर सकता है।
सरदार सुखबीर सिंह बादल ने कहा,‘‘ हम पंजाब के अधिकारों के लिए लड़ते रहेंगें, चाहे वह हमारे नदी जल की सुरक्षा की बात हो यां हमारी राजधानी चंडीगढ़ को हमें सौंपने की मांग हो , हम किसानों के लिए एमएसपी पर कानूनी गारंटी की मांग करना जारी रखेगें।’’अकाली दल अध्यक्ष ने चुनाव परिणामों से निराश न होने का आग्रह करते हुए कहा,‘‘ अब हमें आगामी उपचुनावों के लिए तैयार रहना होगा।
हमें आम आदमी पार्टी के भ्रष्टाचार से भरे कुशासन को बेनकाब करने की पूरी कोशिश करनी चाहिए, जिसने राज्य को दिवालिया बना दिया है और नशे और गैंगस्टर कल्चर में भी बढ़ोतरी देखी गई है।’’ उन्होने कहा कि चुनावों में आप और कांग्रेस के बीच गठबंधन भी उजागर हो गया है, जिसमें दोनों पार्टियां अकाली दल को बाहर रखने के लिए एक दूसरे के साथ मिलीभगत कर रही हैं।
उन्होने कहा,‘‘ लोगों ने देखा है कि दिल्ली स्थित पार्टियों ने अकाली दल के खिलाफ कैसे गठबंधन किया हुआ है।’’सरदार बादल ने संबधित हलकों के नेताओं और कार्यकर्ताओं के साथ विस्तृत और खुलकर बातचीत की। उन्होने भीषण गर्मी में कड़ी मेहनत करने के लिए सभी का आभार व्यक्त किया। उन्होने श्री इकबाल सिंह झूंदा और रंजीत सिंह ढ़िल्लों दोनों द्वारा पंजाब बचाओ यात्रा के सफल संचालन के अलावा पार्टी को आगे बढ़कर एक सक्षम नेतृत्व देने के लिए सरदार बादल ने सराहना की।
उन्होने अकाली दल अध्यक्ष को पंथ और पंजाब बचाने के लिए अपने प्रयासों को दोगुना करने का आश्वासन दिया और कहा कि पार्टी कैडर आगामी उपचुनावों में सभी सीटों को सुरक्षित करने के लिए हर संभव प्रयास करेगा।दोनों स्थानों पर अकाली दल अध्यक्ष का जोरदार स्वागत किया गया और पार्टी कार्यकर्ताओं ने उनके नेतृत्व में पूर्ण विश्वास जताया।