Wednesday, 26 June 2024

 

 

LATEST NEWS Nayab Singh Saini chairs HPWPC meeting, approves works worth Rs. 825 crore Complete development works related to citizen amenities on priority: Rao Inderjit Singh ‘Van Mitra’ to Prove Effective in Greening the State - Forest Minister Sanjay Singh Haryana Chief Secretary Announces Statewide Awareness Programs on New Criminal Laws in Police Stations and Prisons Two Members administer oath at Haryana Staff Selection Commission Narendra Modi addresses before commencement of 1st session of the 18th Lok Sabha Mines Ministry Launches Fourth Tranche of Auction of Critical and Strategic Minerals Dr. Jitendra Singh launches OWOT campaign showcasing recent success stories of India in different streams of science and technology. Jagat Prakash Nadda launches National STOP Diarrhoea Campaign 2024 Committed for a water secure future through action-oriented policy and planning: C.R. Paatil Zila Jathedars, Halqa incharges blast conspiracies to render Panth and Punjab leaderless Policy to be framed for religious places, furniture market, Governor assures BJP delegation Banwari Lal Purohit serves sweetened milk to passers-by during Chabeel Bigg Boss OTT - Love Kataria Net Worth [June 2024]: From YouTube Star to Bigg Boss Contender Meet Hayer takes oath as Lok Sabha member 15 Popular Priyanka Upadhyay Web Series List 2024 | 5 Dariya News Farewell Party at Pharmacy College BELA Camp under “Sarkar Tuhade Dwar” held in Bhattian Bhagwant Mann reached Parliament on the occasion of the swearing-in ceremony of AAP MPs Raffles Udaipur Announces: 'Glow' - An Upcoming Evening of Radiance with Vasudha Rai District Administration Rolls Out Strategy To Fight Against Drug Abuse, DC PoonamDeep Kaur

 

NK Sharma releases ‘Vision Document’ for resolving problems of Patiala including Ghaggar and development of constituency

Says if elected will fulfil every promise made to people

NK Sharma,Narinder Kumar Sharma,Shiromani Akali Dal,SAD,Akali Dal,Patiala,Patiala News
Listen to this article

Web Admin

Web Admin

5 Dariya News

Patiala , 28 May 2024

Shiromani Akali Dal Patiala candidate NK Sharma today released his ‘Vision document’ for solving all the problems of people of Patiala constituency including Ghaggar river and all round development of it. Addressing a press conference here today at Patiala Media Club along with urban President Amarinder Bajaj and Jaspal Singh Bittu Chattha, SAD candidate said that he has toured every and every part of constituency in last 40 days during which he has identified problems being faced by people in different Assembly constituency. 

He said that apart from his plans to development Patiala as model constituency, he will ensure that issue of Ghaggar is resolved by acquiring land at market rate along with the river to wide its banks and its banks will be made with concrete instead of prevailing situation. He said that he will also ensure that water in the river is not polluted. He said that check dams will also be constructed to check flow of additional water.

He also said that he will ensure that 300  farmers of 24 villages whose land has been acquired for northern bypass get compensation as per prevailing market rates. He said that he will also ensure that service lanes are constructed with all expressways being in the constituency. Speaking about issues of government employees, SAD leader said that SAD will ensure that government employees get Pay Commission, their last arrears, all contractual employees will be regularised and old pension scheme will be implemented for them. He said that SAD always all promises made to people.

Responding to a query of media, NK Sharma said that he had given time of 48 hours to Preneet Kaur, Dr. Balbir Singh and Dr. Dharamvir Gandhi to respond to 5 questions each but they have not replied till now. He said that now he was giving them another chance of 48 hours and if they fail to give answers he will place facts before people about performance of these candidates.

अकाली दल प्रत्याशी एन.के.शर्मा ने जारी किया विजन डाक्यूमेंट

नौ विधानसभा क्षेत्रों की प्रमुख समस्याओं पर किया केंद्रीत

पटियाला

पटियाला लोकसभा हलके से शिरोमणि अकाली दल प्रत्याशी एन.के.शर्मा ने चुनावी रण में उतरे सभी प्रत्याशियों को पीछे छोड़ते हुए लोकसभा चुनाव के लिए अपना विजन डाक्यूमेंट जारी किया है। जिसमें लोकसभा क्षेत्र के अंतर्गत आने वाले सभी नौ विधानसभा क्षेत्रों की प्रमुख समस्याओं को उठाया गया है। विजन डाक्टयूमेंट की खास बात यह है कि इसमें वर्षों से लटक रही घग्गर नदी की समस्या के समाधान पर खास जोर दिया गया है।

मंगलवार को पटियाला में पत्रकारों से बातचीत करते हुए एन.के.शर्मा ने शहरी प्रधान अमरिंदर सिंह बजाज तथा देहाती प्रधान जसपाल सिंह बिट्टू च_ा की उपस्थिति में यह विजन डाक्टयमेंट जारी किया। उन्होंने बताया कि वह पिछले दो माह से पटियाला लोकसभा हलके का दौरा कर रहे हैं। इस दौरान लोगों से मिले फीडबैक के आधार पर यह विजन डाक्टयूमेंट तैयार किया गया है। 

शर्मा ने कहा कि इस दस्तावेज में शामिल समस्याओं का अगर वह समाधान करने में असफल रहे तो आगामी चुनाव में जनता के पास वोट मांगने के लिए नहीं आएंगे। शर्मा ने कहा कि घग्गर नदी की समस्या के समाधान हेतु इसके साथ लगती जमीनों को मार्केट रेट पर अधिगृहित करके दरिया को गहरा व चौड़ा करके यहां पक्के बांध बनाए जाएंगे। इसके अलावा यहां चैक डैम का भी निर्माण किया जाएगा।

उन्होंने कहा कि पिछले पांच दशकों के दौरान आए सबसे अधिक पानी को आधार बनाकर योजना तैयार की जाएगी। उत्तरी बाईपास के निर्माण में 24 गांवों के 300 किसानों की जमीनों के अधिग्रहण के मुद्देपर उन्होंने मार्केट रेट पर मुआवजा दिलाने का वादा किया है।  

कर्मचारियों के मुद्दे पर बोलते हुए उन्होंने कहा कि अकाली दल कर्मचारियों को वेतन आयोग की सिफारिशों का लाभ देने, पिछले बकाये जारी करने तथा कांग्रेस व आप सरकार में आई वेतन विसंगतियों को दूर करने, सभी कर्मचारियों को पक्का करने के लिए वचनबद्ध है।

शर्मा ने कहा कि उन्होंने पटियाला लोकसभा हलके के मुद्दों पर भाजपा प्रत्याशी परनीत कौर, कांग्रेस प्रत्याशी धर्मवीर गांधी तथा आम आदमी पार्टी प्रत्याशी बलबीर सिंह को पांच सवाल पूछे थे। जिसका उन्होंने कोई जवाब नहीं दिया। आज वह तीनों प्रत्याशियों को 48घंटे का समय और देते हैं। उसके बाद वह मीडिया के माध्यम से तीनों प्रत्याशियों के बारे में खुलासा करेंगे।

ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਅਮਰਿੰਦਰ ਬਜਾਜ ਤੇ ਜਸਪਾਲ ਬਿੱਟੂ ਚੱਠਾ ਨਾਲ ਮਿਲ ਕੇ ਪਟਿਆਲਾ ਹਲਕੇ ਦੇ ਮਸਲਿਆਂ ਦੇ ਹੱਲ ਤੇ ਯੋਜਨਾਵਾਂ ਬਾਰੇ ਜਾਰੀ ਕੀਤਾ ’ਵਿਜ਼ਨ ਦਸਤਾਵੇਜ਼’

’ਘੱਗਰ ਸਮੇਤ ਹਰ ਮਸਲਾ ਹੱਲ ਕਰਨ ਦਾ ਹੈ ਪੱਕਾ ਇਰਾਦਾ’ ਦਾ ਦਿੱਤਾ ਨਾਅਰਾ

ਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਪਟਿਆਲਾ ਹਲਕੇ ਵਿਚ ਘੱਗਰ ਸਮੇਤ ਹੋਰ ਮਸਲਿਆਂ ਦੇ ਹੱਲ ਅਤੇ ਹਲਕੇ ਦੇ ਸਰਵ ਪੱਖੀ ਵਿਕਾਸ ਵਾਸਤੇ ਆਪਣੀ ਸੋਚ ਨੂੰ ਜ਼ਾਹਰ ਕਰਦਿਆਂ ’ਵਿਜ਼ਨ ਦਸਤਾਵੇਜ਼’ ਜਾਰੀ ਕੀਤਾ।ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਸ਼ਹਿਰੀ ਪ੍ਰਧਾਨ ਅਮਰਿੰਦਰ ਬਜਾਜ ਤੇ ਦਿਹਾਤੀ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਲ ਰਲ ਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ 40 ਦਿਨਾਂ ਤੋਂ ਹਲਕੇ ਦਾ ਦੌਰਾ ਕਰ ਰਹੇਹਨ  ਜਿਸ ਦੌਰਾਨ ਉਹਨਾਂ ਨੇ ਘੱਗਰ ਸਮੇਤ ਹਰ ਹਲਕੇ ਦੀਆਂ ਸਮੱਸਿਆਵਾਂ ਦੀ ਸ਼ਨਾਖ਼ਤ ਕੀਤੀ ਹੈ। 

ਉਹਨਾਂ ਕਿਹਾ ਕਿ ਵਿਜ਼ਨ ਦਸਤਾਵੇਜ਼ ਵਿਚ ਇਹਨਾਂ ਸਾਰੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਉਹ ਇਸ ਦਸਤਾਵੇਜ਼ ਵਿਚ ਅੰਕਿਤ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਨਾਕਾਮ ਰਹੇ ਤਾਂ ਉਹ ਅਗਲੀ ਵਾਰ ਵੋਟਾਂ ਮੰਗਣ ਲੋਕਾਂ ਕੋਲ ਨਹੀਂ ਆਉਣਗੇ। ਉਹਨਾਂ ਕਿਹਾ ਕਿ ਉਹ ਬੇਸ਼ਰਮ ਉਮੀਦਵਾਰਾਂ ਵਾਂਗੂ ਨਹੀਂ ਹਨ ਜੋ ਵਾਰ-ਵਾਰ ਪਾਰਟੀਆਂ ਬਦਲਣ ਤੇ ਵੋਟਾਂ ਮੰਗਣ। ਉਹਨਾਂ ਕਿਹਾ ਕਿ ਉਹ 32 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਹਨ।

ਐਨ ਕੇ ਸ਼ਰਮਾ ਨੇ ਕਿਹਾ ਕਿ ਘੱਗਰ ਮਸਲੇ ਦੇ ਹੱਲ ਲਈ ਨਾਲ ਲੱਗਦੀਆਂ ਜ਼ਮੀਨਾਂ ਮਾਰਕੀਟ ਰੇਟ ’ਤੇ ਖਰੀਦ ਕੇ ਦਰਿਆ ਨੂੰ ਚੌੜਾ ਤੇ ਡੂੰਘਾ ਕਰ ਕੇ ਪੱਕੇ ਬੰਨ ਬਣਵਾਏ ਜਾਣਗੇ ਤੇ ਚੈਕ ਡੈਮ ਬਣਾਏ ਜਾਣਗੇ। ਉਹਨਾਂ ਕਿਹਾ ਕਿ ਉਹ ਪਿਛਲੇ 50 ਸਾਲਾਂ ਦੌਰਾਨ ਘੱਗਰ ਵਿਚ ਆਏ ਸਭ ਤੋਂ ਵੱਧ ਪਾਣੀ ਨੂੰ ਆਧਾਰ ਬਣਾ ਕੇ ਯੋਜਨਾ ਉਲੀਕ ਕੇ ਮਸਲੇ ਹੱਲ  ਕਰਨਗੇ।

ਉਹਨਾਂ ਉੱਤਰੀ ਬਾਈਪਾਸ ਲਈ 24 ਪਿੰਡਾਂ ਦੇ 300 ਕਿਸਾਨਾਂ ਦੀਆਂ ਜ਼ਮੀਨ ਐਕਵਾਇਰ ਕਰਨ ਬਾਰੇ ਕਿਹਾ ਕਿ ਉਹ ਇਹਨਾਂ ਕਿਸਾਨਾਂ ਨੂੰ ਮਾਰਕੀਟ ਰੇਟ ’ਤੇ ਮੁਆਵਜ਼ਾ ਦੁਆਉਣਗੇ ਤੇ ਉੱਤਰੀ ਬਾਈਪਾਸ ਸਮੇਤ ਹਲਕੇ ਵਿਚ ਬਣ ਰਹੇ ਸਾਰੇ ਐਕਸਪ੍ਰੈਸਵੇਅ ਦੇ ਦੋਵੇਂ ਪਾਸੇ ਸਰਵਿਸ ਲੇਨ ਲੱਗਣੀਆਂ ਯਕੀਨੀ ਬਣਾਉਣਗੇ। ਮੁਲਾਜ਼ਮ ਮੰਗਾਂ ਦੀ ਗੱਲ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਦੇਣ, ਪਿਛਲੇ ਬਕਾਏ ਜਾਰੀ ਕਰਨ, ਕਾਂਗਰਸ ਤੇ ਆਪ ਵੱਲੋਂ ਕੀਤੀਆਂ ਤਰੁੱਟੀਆਂ ਦੂਰ ਕਰਨ, ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਵਚਨਬੱਧ ਹੈ। 

ਉਹਨਾਂਕਿਹਾ  ਕਿ ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ, ਇਸ ਲਈ ਸਾਰੀਆਂ ਮੁਲਾਜ਼ਮ ਮੰਗਾਂ ਨੂੰ ਅਸੀਂ ਹੱਲ ਕਰਾਂਗੇ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਪ੍ਰਨੀਤ ਕੌਰ, ਡਾ. ਬਲਬੀਰ ਸਿੰਘ ਤੇ ਡਾ. ਧਰਮਵੀਰ ਗਾਂਧੀ ਨੂੰ 5-5 ਸਵਾਲ ਪੁੱਛ ਕੇ ਜਵਾਬ ਦੇਣ ਲਈ 48 ਘੰਟੇ ਦਾ ਸਮਾਂ ਦਿੱਤਾ ਸੀ ਪਰ ਉਹਨਾਂ ਫਿਰ ਵੀ ਜਵਾਬ ਨਹੀਂ ਦਿੱਤੇ। 

ਉਹਨਾਂ ਕਿਹਾ ਕਿ ਉਹ ਅੱਜ ਫਿਰ 48 ਘੰਟੇ  ਦਾ ਸਮਾਂ ਦੇ ਰਹੇ ਹਨ ਅਤੇ ਜੇਕਰ ਹੁਣ ਵੀ ਉਹਨਾਂ ਜਵਾਬ ਨਾ ਦਿੱਤਾ ਤਾਂ 48 ਘੰਟਿਆਂ ਬਾਅਦ ਉਹ ਅੰਕੜਿਆਂ ਸਮੇਤ ਇਹਨਾਂ ਦੀ ਕਾਰਗੁਜ਼ਾਰੀ ਦਾ ਚਿੱਠਾ ਜਨਤਕ ਕਰਨਗੇ।

 

Tags: NK Sharma , Narinder Kumar Sharma , Shiromani Akali Dal , SAD , Akali Dal , Patiala , Patiala News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD