Wednesday, 26 June 2024

 

 

LATEST NEWS Narendra Modi addresses before commencement of 1st session of the 18th Lok Sabha Mines Ministry Launches Fourth Tranche of Auction of Critical and Strategic Minerals Dr. Jitendra Singh launches OWOT campaign showcasing recent success stories of India in different streams of science and technology. Jagat Prakash Nadda launches National STOP Diarrhoea Campaign 2024 Committed for a water secure future through action-oriented policy and planning: C.R. Paatil Zila Jathedars, Halqa incharges blast conspiracies to render Panth and Punjab leaderless Policy to be framed for religious places, furniture market, Governor assures BJP delegation Banwari Lal Purohit serves sweetened milk to passers-by during Chabeel Bigg Boss OTT - Love Kataria Net Worth [June 2024]: From YouTube Star to Bigg Boss Contender Meet Hayer takes oath as Lok Sabha member 15 Popular Priyanka Upadhyay Web Series List 2024 | 5 Dariya News Farewell Party at Pharmacy College BELA Camp under “Sarkar Tuhade Dwar” held in Bhattian Bhagwant Mann reached Parliament on the occasion of the swearing-in ceremony of AAP MPs Raffles Udaipur Announces: 'Glow' - An Upcoming Evening of Radiance with Vasudha Rai District Administration Rolls Out Strategy To Fight Against Drug Abuse, DC PoonamDeep Kaur One by one, the centre is stopping all funds of Punjab, they do not want Punjab to progress and develop: AAP Industry department holds special camp, cases of more than 250 industries discussed Ardaas Sarbat De Bhale Di: Jio Studios, Humble Motion Pictures And Panorama Studios Launch The Teaser Of Punjabi Cnema's Beloved Franchise Ardaas CGC Jhanjeri Inaugurates Happiness & Well-Being Center for Holistic Development of Students and Faculty Gurjeet Singh Aujla took oath as Lok Sabha member for the third time

 

PM Modi never talks about issues like inflation, poverty, unemployment and hunger, instead of work he is asking for votes from people in the name of Mangalsutra and buffalo - Arvind Kejriwal

Kejriwal hits back at Amit Shah: “He is openly threatening to topple the Punjab government, if Punjabis minded this, they will not let you even enter Punjab”

Arvind Kejriwal, Harpal Singh Cheema, Kuldeep Singh Dhaliwal, Inderbir Singh Nijjar, AAP, Aam Aadmi Party, Aam Aadmi Party Punjab, AAP Punjab, Amritsar, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Amritsar , 27 May 2024

National Convenor of Aam Aadmi Party (AAP) and Chief Minister of Delhi Arvind Kejriwal on Monday addressed the 'Vyapar Karobari milni' (meeting with Businessmen and traders) in Amritsar. Kejriwal listened to the problems of the traders and assured them of a solution. Kejriwal was accompanied by AAP's national general secretary Dr Sandeep Pathak, AAP Punjab in-charge Jarnail Singh, Punjab finance minister Harpal Singh Cheema and AAP candidate from Amritsar Kuldeep Singh Dhaliwal and MLAs Inderbir Singh Nijjar and Jeevan Jyot Kaur.

Addressing the program, Arvind Kejriwal told the commission agents (Arhtiyas) of Punjab that Prime Minister Narendra Modi calls you middlemen. But we consider you the backbone of our economy. We have great respect for you. He said that just as farmers and laborers are important for the development of the country, traders, businessmen and industrialists are also important. 

The economy of any country cannot be strong without industry. Industrialists contribute the most to the country's economy. Kejriwal said that you are very important to us. That is why I have come to meet you directly after the campaigning ended in Delhi. He said that when I came to Punjab last year, I came to listen to your problems. 

This time I have come to seek your support. Make us strong at the Centre by giving us all 13 seats of Punjab. Then we will solve all the issues related to the Central Government and also get all the pending funds released.

He said that right now the Central Government is withholding funds of Rs 8500 crores of Punjab. Out of which Rs 5500 crore is of the Rural Development Fund. This money was to be used for roads and other rural development works in the villages of Punjab. Apart from this, the Central Government has withheld the money of the National Health Mission, which was to be used for the improvement of Mohalla Clinics and Government Hospitals in Punjab.

He said that despite the troubles caused by the Central Government, we have fulfilled almost all our election promises in just two years. Our government has ended corruption in Punjab, due to which a lot of government money is being saved. With that money, we are giving free electricity to the people of Punjab.  

Today, 83 percent of the people of Punjab are getting zero electricity bills. Apart from this, we are building mohalla clinics at various places and improving the condition of government hospitals. We are also converting government schools into schools of excellence. 

All this is happening because our intentions are clear and we are working honestly. He said that the BJP troubles opposition-ruled state governments. Now it has openly resorted to dictatorship and hooliganism. It now threatens people that either make us win or we will not let the work of the state be done. 

In the state where it loses, it troubles the state government through the governor. The governor of Punjab has also stopped many important bills of the Punjab government. Kejriwal said that today the country's constitution and democracy are in danger due to the BJP's dictatorship. 

If we do not defeat Narendra Modi this time, then the country's democracy and constitution will be destroyed. Then the situation in the country will become like Pakistan, Bangladesh and Russia.

He said that Imran Khan was put in jail during the elections in Pakistan, due to which his seats decreased. In Bangladesh too, Sheikh Hasina put all the opposition leaders in jail during the elections, and became the Prime Minister again. 

Similarly, in Russia, President Vladimir Putin put the opposition leaders in jail and got some of them killed, then he became the President with 87 percent votes. Today the situation is the same in India. This election is also being held like Pakistan, Bangladesh and Russia. 

Before the elections, I and three big leaders of my party, Sanjay Singh, Manish Sisodia and Satyendra Jain were put in jail. In Maharashtra, they broke Shiv Sena and NCP. In Jharkhand, Chief Minister Hemant Soren was put in jail. Kejriwal said that after putting the opposition leaders in jail, Modi says come and contest the elections.  

You tell me, is this the way to contest elections in a democratic country? He said that Narendra Modi wants to create such an India in which there is only one party and one leader. Kejriwal said that the arrogance of the BJP is reaching new heights. Lord Jagannath, who is called the lord of the whole world, BJP's national spokesperson Sambit Patra said that Lord Jagannath is a devotee of Modi ji. 

They have become so arrogant that they have started considering Modi is above even God. Just a few days ago, Modi ji was saying in his interview that I was not born from the womb of my mother. I was directly sent to earth by God. I am an incarnation of God. He said that in a few days, BJP people will remove the idols of God from temples and install Modi ji's idol. They say that Modi ji has brought Lord Ram. 

Whereas this universe was created by Lord Ram. Arvind Kejriwal said that they say that they want 400 seats. Modiji wants to do something big. We found out the reason why they want 400 seats, they want to end the reservation for backward and scheduled castes. But I am fighting for you all. We will not let them end the reservation under any circumstances.

Kejriwal said that PM Modi never even talks about issues like inflation, poverty, unemployment, hunger etc. Instead of talking about work, he is asking people for votes in the name of Mangalsutra and buffalo. Kejriwal hit back at Amit Shah's statement on the Punjab government and said that he has openly threatened to topple the Punjab government. What he meant to say was that after June 4, we will topple the Punjab government by buying or breaking the Aam Aadmi Party MLAs. 

He told Amit Shah that Punjabis have a big heart, if you ask them for something with love, they will definitely give it to you, but do not threaten Punjabis. If they get angry, they will not let you even enter Punjab. Praising AAP candidate Kuldeep Dhaliwal, Kejriwal said that seeing the kind of support Dhaliwal is getting from the people of Amritsar, I feel that we don't even need to campaign here. He said that Kuldeep Dhaliwal understands your problems very well. 

I know that he will get all your issues resolved in the Parliament. He said that the previous MPs of Punjab never raised their voice for Punjab in Parliament. So don't give them another chance. This time, elect Aam Aadmi Party MPs on all 13 seats. Our MPs will become the voice of Punjab in Parliament and will fight for the rights of Punjab.

पीएम मोदी कभी भी महंगाई, गरीबी, बेरोजगारी और भुखमरी जैसे मुद्दों पर बात नहीं करते, काम के बजाय वह लोगों से मंगलसूत्र और भैंस के नाम पर वोट मांग रहे हैं - केजरीवाल 

अमित शाह पर केजरीवाल का पलटवार: “वह खुलेआम पंजाब सरकार गिराने की धमकी दे रहें हैं, पंजाबी अपने पर आ गए तो आपको पंजाब में घुसने नहीं देंगे”

अमृतसर

आम आदमी पार्टी(आप) के राष्ट्रीय संयोजक और दिल्ली के मुख्यमंत्री अरविंद केजरीवाल ने सोमवार को अमृतसर में 'व्यापारी कारोबारी मिलनी' कार्यक्रम को संबोधित किया। केजरीवाल ने व्यापारियों की समस्याएं सुनी और उन्हें समाधान का भरोसा दिया। समारोह में केजरीवाल के साथ आप के राष्ट्रीय महासचिव डॉ संदीप पाठक, 'आप' पंजाब के प्रभारी जरनैल सिंह, पंजाब के वित्त मंत्री हरपाल सिंह चीमा और अमृतसर से आप उम्मीदवार कुलदीप सिंह धालीवाल और विधायक इंदरबीर सिंह निज्जर एवं जीवनज्योत कौर मौजूद थे।

कार्यक्रम को संबोधित करते हुए अरविंद केजरीवाल ने पंजाब के आढ़तियों से कहा कि प्रधानमंत्री नरेंद्र मोदी आपको बिचौलिया कहते हैं। लेकिन हम आपको अपनी अर्थव्यवस्था की रीढ़ की हड्डी मानते हैं। हमारे मन में आपके लिए बहुत सम्मान है। उन्होंने कहा कि जिस तरह देश के विकास के लिए किसान और मजदूर महत्वपूर्ण है, उसी तरह व्यापारी, कारोबारी और उद्योगपति भी महत्वपूर्ण है। उद्योग के बिना किसी भी देश की अर्थव्यवस्था मजबूत नहीं हो सकती। श की अर्थव्यवस्था में सबसे ज्यादा योगदान उद्योगपतियों का होता है। केजरीवाल ने कहा कि आप हमारे लिए बहुत महत्वपूर्ण है। इसीलिए दिल्ली में प्रचार खत्म होने के ठीक बाद सीधा आपसे मिलने आया हूं। उन्होंने कहा कि पिछले साल जब मैं पंजाब आया था तो आपकी समस्याओं को सुनने आया था। इस बार मैं आपका समर्थन मांगने आया हूं। मुझे आपके सहयोग की जरूरत है।

13-0 से जिताकर केन्द्र में हमें मजबूत बना दो। फिर हम केन्द्र सरकार से संबंधित सारे मसले हल कर देंगे और सभी बकाया फंड भी जारी करवाएंगे। उन्होंने कहा कि अभी केंद्र सरकार पंजाब के करीब साढ़े आठ हजार करोड़ रुपये रोक रखी हैं। जिसमें 5500 करोड रुपए रूरल डेवलपमेंट फंड के है। इस पैसे से पंजाब के गांवों की सड़कें और अन्य ग्रामीण विकास के काम होने थे। 

इसके अलावा केंद्र सरकार नेशनल हेल्थ मिशन के पैसे रोक रखी है, जिससे पंजाब में मोहल्ला क्लीनिक और सरकारी अस्पतालों के सुधार के काम होने थे। उन्होंने कहा कि केंद्र सरकार के परेशान करने के बावजूद हमने सिर्फ दो साल में अपने लगभग सभी चुनावी वादों को पूरा किया। हमारी सरकार ने पंजाब में भ्रष्टाचार खत्म किया, जिससे सरकारी पैसे की काफी बचत हो रही है। 

उस पैसे से हम पंजाब के लोगों को मुफ्त बिजली दे रहे हैं। आज पंजाब के 83 प्रतिशत लोगों के बिजली बिल जीरो आ रहे हैं। इसके अलावा हम जगह-जगह मोहल्ला क्लीनिक बना रहे हैं और सरकारी अस्पतालों की हालत सुधार रहे हैं। वहीं सरकारी स्कूलों को हम स्कूल ऑफ एमिनेंस में बदल रहे हैं। यह सब इसलिए हो रहा है क्योंकि हमारी नीयत साफ है और हम ईमानदारी से कम कर रहे हैं। 

उन्होंने कहा कि भाजपा विपक्ष शासित राज्य सरकारों को परेशान करती है। अब वह खुलेआम तानाशाही और गुंडागर्दी पर उतर आई है। वह अब लोगों को धमकाती है कि या तो हमें जिताओ नहीं तो हम राज्य के काम होने नहीं देंगे। जिस राज्य में वह हार जाते हैं वहां राज्यपाल के माध्यम से राज्य सरकार को परेशान करते हैं। पंजाब के भी राज्यपाल ने हमारी सरकार के कई महत्वपूर्ण बिल रोक रखे हैं।

केजरीवाल ने कहा कि भाजपा की तानाशाही के कारण आज देश का संविधान और लोकतंत्र खतरे में है। अगर इस बार हमने नरेंद्र मोदी को नहीं हराया तो देश का लोकतंत्र और संविधान नहीं बचेगा। फिर देश में पाकिस्तान, बांग्लादेश और रूस वाला हाल हो जाएगा। 

उन्होंने कहा कि पाकिस्तान में चुनाव के समय इमरान खान को जेल में डाल दिया गया जिसके कारण उनकी सीटें कम आई। बांग्लादेश में भी शेख हसीना ने चुनाव के समय सभी विपक्षी नेताओं को जेल में डाल दिया जिसके कारण वह दोबारा प्रधानमंत्री बन गई। इसी तरह रूस में राष्ट्रपति व्लादिमीर पुतिन ने विपक्षी नेताओं को जेल में डाल दिया और कुछ को मरवा दिया, फिर चुनाव करवाकर 87 प्रतिशत वोट के साथ राष्ट्रपति बन गए। 

आज भारत में भी यही स्थिति है। यह चुनाव भी पाकिस्तान, बांग्लादेश और रूस की तरह ही हो रहा है। चुनाव से पहले मुझे और मेरी पार्टी के तीन बड़े नेताओं संजय सिंह, मनीष सिसोदिया और सत्येंद्र जैन को जेल में डाल दिया। महाराष्ट्र में इन्होंने शिवसेना और एनसीपी को तोड़ दिया। वहीं झारखंड में मुख्यमंत्री हेमंत सोरेन को जेल में डाल दिया। केजरीवाल ने कहा कि विपक्षी नेताओं को जेल में डालकर मोदी कहते हैं कि आओ चुनाव लड़ लो। 

आप बताइए क्या किसी लोकतांत्रिक देश में यही चुनाव लड़ने का तरीका होता है? उन्होंने कहा कि नरेंद्र मोदी ऐसा भारत बनाना चाहते हैं जिसमें सिर्फ एक पार्टी और एक नेता हो। केजरीवाल ने कहा कि भाजपा का अहंकार इतना बढ़ गया है कि भगवान जगन्नाथ, जिनको पूरे जगत का नाथ कहा जाता है, उनके लिए बीजेपी के राष्ट्रीय प्रवक्ता संबित पात्रा ने कहा कि भगवान जगन्नाथ मोदी जी के भक्त है। 

इनको इतना अहंकार हो गया है कि येलोग मोदी जी को भगवान से भी ऊपर मानने लगे हैं। अभी कुछ दिन पहले मोदी जी अपने इंटरव्यू में बोल रहें थे कि मैं मां के कोख से पैदा नहीं हुआ हूं। मुझे सीधे भगवान ने धरती पर भेजा है। मैं भगवान का अवतार हूं। उन्होंने कहा कि भाजपा वाले कुछ दिन में मंदिरों से भगवान की मूर्ति हटाकर मोदी जी की मूर्ति लगवा देंगे। ये कहते हैं कि मोदी जी भगवान राम को लाए हैं। जबकि इस ब्रह्माण्ड की रचना भगवान राम ने की है।

अरविंद केजरीवाल ने कहा कि ये कहते हैं कि हमें 400 सीट चाहिए। मोदी जी कुछ बड़ा काम करना चाहते हैं। हमने इसका कारण पता लगाया कि क्यों चाहिए, तो पता चला कि ये पिछड़े और अनुसूचित जातियों का आरक्षण खत्म करना चाहते हैं। लेकिन मैं इनसे लड़ रहा हूं, संघर्ष कर रहा हूं। हम किसी हालत में इन्हें आरक्षण खत्म नहीं करने देंगे।

केजरीवाल ने कहा कि पीएम मोदी कभी भी महंगाई, गरीबी, बेरोजगारी, भुखमरी आदि मुद्दों पर बात तक नहीं करते। काम की बात करने के बजाय वह लोगों से मंगलसूत्र और भैंस के नाम पर वोट मांग रहे हैं। केजरीवाल ने अमित शाह के पंजाब सरकार पर दिए बयान पर पलटवार करते हुए कहा कि वह खुलेआम पंजाब सरकार को गिराने की धमकी देकर गए हैं। 

उनके कहने का स्पष्ट मतलब था कि 4 जून के बाद हम आम आदमी पार्टी के विधायकों को खरीदकर या तोड़कर पंजाब सरकार गिरा देंगे। उन्होंने अमित शाह से कहा कि पंजाबियों का दिल बहुत बड़ा है इनसे आप प्यार से कुछ मांग तो जरूर दे देंगे, लेकिन पंजाबियों को धमकी मत दो। अगर वे अपने पर आ गए तो आपको पंजाब में घुसने नहीं देंगे। 

आप उम्मीदवार कुलदीप धालीवाल की तारीफ करते हुए केजरीवाल ने कहा कि धालीवाल को जिस तरह अमृतसर के लोगों का समर्थन मिल रहा है उसे देखकर मुझे लगता है कि हमें यहां प्रचार करने की भी जरूरत नहीं है। उन्होंने कहा कि कुलदीप धालीवाल आपकी समस्या को अच्छी तरह समझते हैं। 

मुझे उम्मीद है कि वह संसद पहुंचकर आपके सभी मुद्दों का हल करवाएंगे। उन्होंने कहा कि पंजाब के पिछले सांसदों ने संसद में कभी भी पंजाब के लिए आवाज नहीं उठाया। इसलिए इस बार उन्हें मौका मत दें। इस बार सभी 13 सीटों पर आम आदमी पार्टी के सांसद बनाएं। हमारे सांसद संसद में पंजाब की आवाज बनेंगे और पंजाब के हक के लिए लड़ेंगे।


ਪੀਐਮ ਮੋਦੀ ਕਦੇ ਵੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਵਰਗੇ ਮੁੱਦਿਆਂ ਦੀ ਗੱਲ ਨਹੀਂ ਕਰਦੇ, ਉਹ ਕੰਮ ਦੀ ਬਜਾਏ ਮੰਗਲ-ਸੂਤਰ ਅਤੇ ਮੱਝ ਦੇ ਨਾਮ 'ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ - ਕੇਜਰੀਵਾਲ

ਕੇਜਰੀਵਾਲ ਦਾ ਅਮਿਤ ਸ਼ਾਹ 'ਤੇ ਪਲਟਵਾਰ: "ਉਹ ਪੰਜਾਬ ਸਰਕਾਰ ਨੂੰ ਡੇਗਣ ਦੀ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ, ਜੇਕਰ ਪੰਜਾਬੀ ਆਪਣੀ ਆਈ 'ਤੇ ਆ ਗਏ ਤਾਂ ਉਹ ਤੁਹਾਨੂੰ ਪੰਜਾਬ ਵਿੱਚ ਵੜਨ ਨਹੀਂ ਦੇਣਗੇ।"

ਅੰਮ੍ਰਿਤਸਰ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ 'ਵਪਾਰੀ ਕਾਰੋਬਾਰੀ ਮਿਲਣੀ' ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ। ਸਮਾਗਮ ਵਿੱਚ ਕੇਜਰੀਵਾਲ ਦੇ ਨਾਲ ‘ਆਪ’ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ‘ਆਪ’ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਤੇ ਜੀਵਨਜੋਤ ਕੌਰ ਹਾਜ਼ਰ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਮਿਸ਼ਨ ਏਜੰਟਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਵਿਚੋਲੇ ਕਹਿੰਦੇ ਹਨ। ਪਰ ਅਸੀਂ ਤੁਹਾਨੂੰ ਆਪਣੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਸਾਡੇ ਮਨ ਵਿਚ ਤੁਹਾਡੇ ਲਈ ਬਹੁਤ ਹੀ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ,ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ। ਉਦਯੋਗ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਆਰਥਿਕਤਾ ਮਜ਼ਬੂਤ ਨਹੀਂ ਹੋ ਸਕਦੀ। ਦੇਸ਼ ਦੀ ਆਰਥਿਕਤਾ ਵਿੱਚ ਉਦਯੋਗਪਤੀ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਡੇ ਲਈ ਬਹੁਤ ਮਹੱਤਵਪੂਰਨ ਹੋ। ਇਸ ਲਈ ਮੈਂ ਦਿੱਲੀ ਵਿਚ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਸਿੱਧਾ ਤੁਹਾਨੂੰ ਮਿਲਣ ਆਇਆ ਹਾਂ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਿਛਲੇ ਸਾਲ ਪੰਜਾਬ ਆਇਆ ਸੀ ਤਾਂ ਤੁਹਾਡੀਆਂ ਸਮੱਸਿਆਵਾਂ ਸੁਣਨ ਆਇਆ ਸੀ। ਇਸ ਵਾਰ ਮੈਂ ਤੁਹਾਡਾ ਸਮਰਥਨ ਮੰਗਣ ਆਇਆ ਹਾਂ। ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ। ਸਾਨੂੰ 13-0 ਨਾਲ ਜਿੱਤਾ ਕੇ ਕੇਂਦਰ ਵਿੱਚ ਮਜ਼ਬੂਤ ਬਣਾਓ। 

ਫਿਰ ਅਸੀਂ ਕੇਂਦਰ ਸਰਕਾਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਾਂਗੇ ਅਤੇ ਸਾਰੇ ਬਕਾਇਆ ਫੰਡ ਵੀ ਜਾਰੀ ਕਰਵਾਵਾਂਗੇ।ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ ਸਾਢੇ ਅੱਠ ਹਜ਼ਾਰ ਕਰੋੜ ਰੁਪਏ ਰੋਕੇ ਹੋਏ ਹਨ। ਜਿਸ ਵਿੱਚ 5500 ਕਰੋੜ ਰੁਪਏ ਪੇਂਡੂ ਵਿਕਾਸ ਫੰਡ ਦੇ ਹਨ।  ਇਸ ਪੈਸੇ ਨਾਲ ਪੰਜਾਬ ਦੇ ਪਿੰਡਾਂ ਵਿੱਚ ਸੜਕਾਂ ਅਤੇ ਹੋਰ ਪੇਂਡੂ ਵਿਕਾਸ ਦੇ ਕੰਮ ਕੀਤੇ ਜਾਣੇ ਸਨ। 

ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਹੈ, ਜਿਸ ਕਾਰਨ ਪੰਜਾਬ ਦੇ ਮੁਹੱਲਾ ਕਲੀਨਿਕਾਂ ਅਤੇ ਸਰਕਾਰੀ ਹਸਪਤਾਲਾਂ ਦੇ ਸੁਧਾਰ ਦਾ ਕੰਮ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੇ ਬਾਵਜੂਦ ਅਸੀਂ ਸਿਰਫ਼ ਦੋ ਸਾਲਾਂ ਵਿੱਚ ਆਪਣੇ ਲਗਭਗ ਸਾਰੇ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ। ਸਾਡੀ ਸਰਕਾਰ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ, ਜਿਸ ਕਾਰਨ ਬਹੁਤ ਸਾਰਾ ਸਰਕਾਰੀ ਪੈਸਾ ਬਚ ਰਿਹਾ ਹੈ। 

ਉਸ ਪੈਸੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੇ ਹਾਂ। ਅੱਜ ਪੰਜਾਬ ਦੇ 83 ਫ਼ੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਬਣਾ ਰਹੇ ਹਾਂ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਅਐਮਿਨੈਂਸ ਵਿੱਚ ਤਬਦੀਲ ਕਰ ਰਹੇ ਹਾਂ। 

ਇਹ ਸਭ ਇਸ ਲਈ ਹੋ ਰਿਹਾ ਹੈ, ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਤੇ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਵਿਰੋਧੀ ਰਾਜਾਂ ਵਾਲੀਆਂ ਰਾਜ ਸਰਕਾਰਾਂ ਨੂੰ ਪ੍ਰੇਸ਼ਾਨ ਕਰਦੀ ਹੈ। ਹੁਣ ਉਨ੍ਹਾਂ ਨੇ ਤਾਨਾਸ਼ਾਹੀ ਅਤੇ ਗੁੰਡਾਗਰਦੀ ਦਾ ਖੁੱਲ੍ਹ ਕੇ ਸਹਾਰਾ ਲਿਆ ਹੈ। ਉਹ ਹੁਣ ਲੋਕਾਂ ਨੂੰ ਧਮਕੀ ਦਿੰਦੇ ਹਨ ਕਿ ਜਾਂ ਤਾਂ ਸਾਨੂੰ ਜਿਤਾਓ ਜਾਂ ਅਸੀਂ ਸੂਬੇ ਦੇ ਕੰਮ ਨਹੀਂ ਹੋਣ ਦੇਵਾਂਗੇ।  

ਜਿਸ ਰਾਜ ਵਿਚ ਉਹ ਹਾਰਦੇ ਹਨ, ਉਹ ਰਾਜਪਾਲ ਰਾਹੀਂ ਰਾਜ ਸਰਕਾਰ ਨੂੰ ਤੰਗ ਕਰਦੇ ਹਨ। ਪੰਜਾਬ ਦੇ ਰਾਜਪਾਲ ਨੇ ਵੀ ਸਾਡੀ ਸਰਕਾਰ ਦੇ ਕਈ ਅਹਿਮ ਬਿੱਲਾਂ ਨੂੰ ਰੋਕ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਭਾਜਪਾ ਦੀ ਤਾਨਾਸ਼ਾਹੀ ਕਾਰਨ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿੱਚ ਹੈ। ਜੇਕਰ ਅਸੀਂ ਇਸ ਵਾਰ ਨਰਿੰਦਰ ਮੋਦੀ ਨੂੰ ਨਾ ਹਰਾਇਆ ਤਾਂ ਦੇਸ਼ ਦਾ ਲੋਕਤੰਤਰ ਅਤੇ ਸੰਵਿਧਾਨ ਨਹੀਂ ਬਚੇਗਾ। ਫਿਰ ਦੇਸ਼ ਪਾਕਿਸਤਾਨ, ਬੰਗਲਾਦੇਸ਼ ਅਤੇ ਰੂਸ ਵਰਗਾ ਹੋਵੇਗਾ। 

ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਚੋਣਾਂ ਦੌਰਾਨ ਇਮਰਾਨ ਖਾਨ ਨੂੰ ਜੇਲ੍ਹ 'ਚ ਪਾ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਸੀਟਾਂ ਘੱਟ ਗਈਆਂ। ਬੰਗਲਾਦੇਸ਼ ਵਿੱਚ ਵੀ ਸ਼ੇਖ ਹਸੀਨਾ ਨੇ ਚੋਣਾਂ ਸਮੇਂ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ, ਜਿਸ ਕਾਰਨ ਉਹ ਮੁੜ ਪ੍ਰਧਾਨ ਮੰਤਰੀ ਬਣ ਗਈ। ਇਸੇ ਤਰ੍ਹਾਂ ਰੂਸ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਿਰੋਧੀ ਨੇਤਾਵਾਂ ਨੂੰ ਜੇਲ੍ਹਾਂ ਵਿਚ ਡੱਕਿਆ ਅਤੇ ਕੁਝ ਨੂੰ ਮਾਰ ਦਿੱਤਾ, ਫਿਰ ਚੋਣਾਂ ਕਰਵਾਈਆਂ ਅਤੇ 87 ਪ੍ਰਤੀਸ਼ਤ ਵੋਟਾਂ ਨਾਲ ਰਾਸ਼ਟਰਪਤੀ ਬਣ ਗਏ। 

ਅੱਜ ਭਾਰਤ ਵਿੱਚ ਵੀ ਇਹੋ ਜਿਹੀ ਸਥਿਤੀ ਹੈ। ਪਾਕਿਸਤਾਨ, ਬੰਗਲਾਦੇਸ਼ ਅਤੇ ਰੂਸ ਵਾਂਗ ਇਹ ਚੋਣ ਵੀ ਹੋ ਰਹੀ ਹੈ। ਚੋਣਾਂ ਤੋਂ ਪਹਿਲਾਂ ਮੈਨੂੰ ਅਤੇ ਮੇਰੀ ਪਾਰਟੀ ਦੇ ਤਿੰਨ ਵੱਡੇ ਨੇਤਾ ਸੰਜੇ ਸਿੰਘ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ। ਉਨ੍ਹਾਂ (ਭਾਜਪਾ) ਨੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਐਨਸੀਪੀ ਨੂੰ ਤੋੜ ਦਿੱਤਾ। ਜਦੋਂ ਕਿ ਝਾਰਖੰਡ ਵਿੱਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। 

ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਜੇਲ੍ਹ 'ਚ ਪਾ ਕੇ ਮੋਦੀ ਕਹਿੰਦੇ ਹਨ ਆ ਕੇ ਚੋਣ ਲੜੋ। ਤੁਸੀਂ ਦੱਸੋ, ਕੀ ਇਹ ਲੋਕਤੰਤਰੀ ਦੇਸ਼ ਵਿੱਚ ਚੋਣਾਂ ਲੜਨ ਦਾ ਤਰੀਕਾ ਹੈ?  ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇਕ ਅਜਿਹਾ ਭਾਰਤ ਬਣਾਉਣਾ ਚਾਹੁੰਦੇ ਹਨ, ਜਿਸ ਵਿਚ ਇਕ ਹੀ ਪਾਰਟੀ ਅਤੇ ਇਕ ਹੀ ਨੇਤਾ ਹੋਵੇ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਹੰਕਾਰ ਐਨਾ ਵੱਧ ਗਿਆ ਹੈ ਕਿ ਭਗਵਾਨ ਜਗਨ ਨਾਥ ਜਿਨ੍ਹਾਂ ਨੂੰ ਜਗਤ ਦਾ ਨਾਥ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਗਵਾਨ ਜਗਨਨਾਥ ਮੋਦੀ ਜੀ ਦੇ ਭਗਤ ਹਨ। 

ਉਹ ਐਨੇ ਹੰਕਾਰੀ ਹੋ ਗਏ ਹਨ ਕਿ ਲੋਕ ਮੋਦੀ ਜੀ ਨੂੰ ਰੱਬ ਤੋਂ ਉੱਪਰ ਸਮਝਣ ਲੱਗ ਪਏ ਹਨ। ਕੁਝ ਦਿਨ ਪਹਿਲਾਂ ਹੀ ਮੋਦੀ ਜੀ ਆਪਣੇ ਇੰਟਰਵਿਊ ਵਿੱਚ ਕਹਿ ਰਹੇ ਸਨ ਕਿ ਮੈਂ ਆਪਣੀ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ। ਮੈਨੂੰ ਪਰਮੇਸ਼ਵਰ ਦੁਆਰਾ ਧਰਤੀ 'ਤੇ ਸਿੱਧਾ ਭੇਜਿਆ ਗਿਆ ਹੈ। ਮੈਂ ਰੱਬ ਦਾ ਅਵਤਾਰ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕੁਝ ਹੀ ਦਿਨਾਂ 'ਚ ਮੰਦਰਾਂ 'ਚੋਂ ਭਗਵਾਨ ਦੀ ਮੂਰਤੀ ਹਟਾ ਕੇ ਮੋਦੀ ਜੀ ਦੀ ਮੂਰਤੀ ਸਥਾਪਿਤ ਕਰ ਦੇਣਗੇ। 

ਇਹ ਕਹਿੰਦੇ ਹਨ ਕਿ ਮੋਦੀ ਜੀ ਭਗਵਾਨ ਰਾਮ ਨੂੰ ਲੈ ਕੇ ਆਏ ਹਨ। ਜਦੋਂ ਕਿ ਇਸ ਬ੍ਰਹਿਮੰਡ ਦੀ ਰਚਨਾ ਭਗਵਾਨ ਰਾਮ ਨੇ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਸਾਨੂੰ 400 ਸੀਟਾਂ ਚਾਹੀਦੀਆਂ ਹਨ। ਮੋਦੀ ਜੀ ਕੋਈ ਵੱਡਾ ਕੰਮ ਕਰਨਾ ਚਾਹੁੰਦੇ ਹਨ। ਜਦੋਂ ਸਾਨੂੰ ਇਸ ਕਾਰਨ ਦਾ ਪਤਾ ਲੱਗਿਆ ਤਾਂ ਸਾਹਮਣੇ ਆਇਆ ਕਿ ਉਹ ਪੱਛੜੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੇ ਹਨ। 

ਪਰ ਮੈਂ ਉਨ੍ਹਾਂ ਨਾਲ ਲੜ ਰਿਹਾ ਹਾਂ, ਸੰਘਰਸ਼ ਕਰ ਰਿਹਾ ਹਾਂ। ਅਸੀਂ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਰਾਖਵਾਂਕਰਨ ਖ਼ਤਮ ਨਹੀਂ ਕਰਨ ਦੇਵਾਂਗੇ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਮੁੱਦਿਆਂ 'ਤੇ ਗੱਲ ਨਹੀਂ ਕਰਦੇ। ਉਹ ਕੰਮ ਦੀ ਗੱਲ ਕਰਨ ਦੀ ਬਜਾਏ ਮੰਗਲ-ਸੂਤਰ ਅਤੇ ਮੱਝ ਦੇ ਨਾਂ 'ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। 

ਕੇਜਰੀਵਾਲ ਨੇ ਪੰਜਾਬ ਸਰਕਾਰ 'ਤੇ ਅਮਿਤ ਸ਼ਾਹ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਡੇਗਣ ਦੀ ਖੁੱਲ੍ਹੀ ਧਮਕੀ ਦਿੱਤੀ ਹੈ। ਉਨ੍ਹਾਂ ਦਾ ਸਪੱਸ਼ਟ ਮਤਲਬ ਇਹ ਸੀ ਕਿ 4 ਜੂਨ ਤੋਂ ਬਾਅਦ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦ ਕੇ ਜਾਂ ਤੋੜ ਕੇ ਪੰਜਾਬ ਸਰਕਾਰ ਨੂੰ ਡੇਗ ਦੇਵਾਂਗੇ। ਉਨ੍ਹਾਂ ਅਮਿਤ ਸ਼ਾਹ ਨੂੰ ਕਿਹਾ ਕਿ ਪੰਜਾਬੀਆਂ ਦਾ ਦਿਲ ਵੱਡਾ ਹੈ, ਤੁਸੀਂ ਇਨ੍ਹਾਂ ਤੋਂ ਪਿਆਰ ਨਾਲ ਕੁਝ ਵੀ ਮੰਗੋਗੇ, ਪੰਜਾਬੀ ਦੇ ਦੇਣਗੇ, ਪਰ ਅਮਿਤ ਸ਼ਾਹ ਜੀ ਤੁਸੀ ਪੰਜਾਬੀਆਂ ਨੂੰ ਧਮਕੀਆਂ ਨਾ ਦਿਓ। 

ਜੇਕਰ ਇਹ ਆਪਣੀ ਆਈ ‘ਤੇ ਆ ਗਏ ਤਾਂ ਇਨ੍ਹਾਂ ਨੇ ਤੁਹਾਨੂੰ ਪੰਜਾਬ ਵਿਚ ਵੀ ਵੜਨ ਨਹੀਂ ਦੇਣਾ। ‘ਆਪ’ਉਮੀਦਵਾਰ ਕੁਲਦੀਪ ਧਾਲੀਵਾਲ ਦੀ ਤਾਰੀਫ਼ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਧਾਲੀਵਾਲ ਨੂੰ ਅੰਮ੍ਰਿਤਸਰ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਉਸ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਥੇ ਪ੍ਰਚਾਰ ਕਰਨ ਦੀ ਵੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਧਾਲੀਵਾਲ ਤੁਹਾਡੀ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਦੇ ਹਨ। 

ਮੈਨੂੰ ਉਮੀਦ ਹੈ ਕਿ ਉਹ ਸੰਸਦ 'ਚ ਪਹੁੰਚ ਕੇ ਤੁਹਾਡੇ ਸਾਰੇ ਮੁੱਦਿਆਂ ਦਾ ਹੱਲ ਕਰਵਾ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿਛਲੇ ਸੰਸਦ ਮੈਂਬਰਾਂ ਨੇ ਕਦੇ ਵੀ ਸੰਸਦ ਵਿੱਚ ਪੰਜਾਬ ਲਈ ਆਵਾਜ਼ ਨਹੀਂ ਉਠਾਈ। ਇਸ ਲਈ ਇਸ ਵਾਰ ਉਨ੍ਹਾਂ ਨੂੰ ਮੌਕਾ ਨਾ ਦਿਓ। ਇਸ ਵਾਰ ਸਾਰੀਆਂ 13 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਬਣਾਓ। ਸਾਡੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੇ ਹੱਕਾਂ ਲਈ ਡਟ ਕੇ ਲੜਨਗੇ।

 

Tags: Arvind Kejriwal , Harpal Singh Cheema , Kuldeep Singh Dhaliwal , Inderbir Singh Nijjar , AAP , Aam Aadmi Party , Aam Aadmi Party Punjab , AAP Punjab , Amritsar , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD