Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Sukhbir Singh Badal Questions Candidacy of Bhai Amritpal Singh

Sukhbir Singh Badal appeals to Punjabis to understand the conspiracy under which Bhai Amritpal was being fielded as an independent candidate from Khadoor Sahib

Sukhbir Singh Badal, Shiromani Akali Dal, SAD, Akali Dal, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

Jandiala , 15 May 2024

Shiromani Akali Dal (SAD) president Sukhbir Singh Badal today appealed to Punjabis to understand the conspiracy under which Bhai Amritpal Singh was being fielded as an independent candidate from Khadoor Sahib constituency even as he asked Sikhs to determine whether a person who had acquired Sikhi saroop one year earlier was fit to lead them or their own 103 years old party which was steeped in the blood of their forefathers.

The SAD president, who held massive public meetings here and at Baba Bakala in favour of party candidate Virsa Singh Valtoha, said “how can a person who wears a ‘chola’ and partakes ‘amrit’ one year back represent the Panth and not a 103 year old party which has a consistent track record of safeguarding panthic values''. 

Urging the people to evaluate if Amritpal had been propped up by central agencies, he said “what other explanation can be that a person who was first propped up, then projected, then arrested and is now was being kept in safe custody only to be used as a candidate in the parliamentary elections to counter the popularity of the SAD''. 

He also pointed out the dichotomy in Amritpal’s earlier stand that he did not want to enter politics and was only interested in ‘amrit parchar’ and fighting the drug menace. “It is also a fact that Amritpal was facilitated to file his nomination papers despite being incarcerated under the NSA in Dibrugarh”, Mr Badal added.

Going further, the SAD president questioned how Amritpal could think of leading the ‘quom’ when he could not remain in jail for one year also. “Our family did not hold dharnas to free S Parkash Singh Badal when he remained in jail for 16 years'', Mr Badal asserted adding “Akali leaders themselves courted arrested and never disguised themselves to avoid being caught as had been done by Amritpal''. Mr Badal also made it clear that Amritpal was contesting elections to free himself and not the Bandi Singhs. “All families of Bandi Singhs are with the SAD”, he added.

The SAD president also appealed to the electorate to remember that voting would happen on June 1, the same day in 1984 when Indira Gandhi attacked Sri Darbar Sahib with tanks and mortars. He said Sikhs should also remember the manner in which their brethren were massacred in Delhi and elsewhere in 1984 under a Congress sponsored program.

Speaking about the Bharatiya Janata Party, Mr Badal said “it is losing the elections. Forget securing 400 seats; it won’t be able to secure 200 seats”. He also condemned the divisive campaign being run by the BJP, saying every minority had the same rights as the majority section of society.

Party Khadoor Sahib candidate Virsa Singh Valtoha highlighted how the compatriots of Amritpal Singh, who were incarcerated with him in Dibrugarh jail, had revolted against the latter’s decision to contest the polls. He said seven out of the ten detainees had shifted to a separate barrack and were now partaking their meals also separately. 

He also detailed how he had spent three years out of a total sentence of 7.5 years under NSA with chains fixed to his legs. He also disclosed that his family members were not allowed to meet him for nine and a half months.

Later he also held massive rallies in Atari, Amritsar (West) and Amritsar (South) in favour of party’s Amritsar Lok Sabha candidate Anil Joshi. Meanwhile, Baljit Singh Jalalusma, Satinderjit Singh Chajjalwaddi, Gulzar Singh Ranike, Surjit Singh Pehlwan and Gurpreet Singh Randhawa also addressed the gatherings.

ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ

ਲੋਕਾਂ ਨੂੰ ਅਪੀਲ ਕੀਤੀ ਕਿ ਆਪ ਵੇਖਣ ਕਿ ਕੀ ਅੰਮ੍ਰਿਤਪਾਲ ਨੂੰ ਕੇਂਦਰੀ ਏਜੰਸੀਆਂ ਨੇ ਖੜ੍ਹਾ ਕੀਤਾ ਹੈ

ਜੰਡਿਆਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਉਸ ਸਾਜ਼ਿਸ਼ ਨੂੰ ਸਮਝਣ ਜਿਸ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿਤਾਰਿਆ ਗਿਆ ਅਤੇ ਉਹਨਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸਮਝਣ ਕਿ ਜਿਸ ਵਿਅਕਤੀ ਨੇ ਇਕ ਸਾਲ ਪਹਿਲਾਂ ਸਿੱਖੀ ਸਰੂਪ ਧਾਰਿਆ ਹੋਵੇ ਕੀ ਉਹ ਉਹਨਾਂ ਦੀ ਅਗਵਾਈ ਕਰਨ ਦੇ ਸਮਰਥ ਹੈ ਜਾਂ ਫਿਰ 103 ਸਾਲ ਪੁਰਾਣੀ ਪਾਰਟੀ ਜੋ ਆਪਣੇ ਪੁਰਖ਼ਿਆਂ ਦੇ ਕਦਮਾਂ ’ਤੇ ਚਲ ਰਹੀ ਹੈ, ਉਹ ਪਾਰਟੀ ਉਹਨਾਂ ਦੀ ਅਗਵਾਈ ਕਰਨ ਦੇ ਸਮਰਥ ਹੈ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਥੇ ਅਤੇ ਬਾਬਾ ਬਕਾਲਾ ਵਿਖੇ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਵਿਸ਼ਾਲ ਮੀਟਿੰਗਾਂ ਕੀਤੀਆਂ, ਨੇ ਕਿਹਾ ਕਿ ਇਕ ਵਿਅਕਤੀ ਜਿਸਨੇ ਇਕ ਸਾਲ ਅੰਮ੍ਰਿਤ ਛਕਿਆ ਹੋਵੇ ਤੇ ਚੋਲਾ ਪਾਉਂਦਾ ਹੋਵੇ, ਉਹ ਪੰਥ ਦਾ ਪ੍ਰਤੀਨਿਧ ਹੈ ਜਾਂ ਫਿਰ 103 ਸਾਲ ਪੁਰਾਣੀ ਪਾਰਟੀ ਜਿਸਦਾ ਪੰਥਕ ਕਦਰਾਂ ਕੀਮਤਾਂ ਦੀ ਰਾਖੀ ਦਾ ਰਿਕਾਰਡ ਹੈ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਂਕਣ ਕਰਨ ਕਿ ਕੀ ਅੰਮ੍ਰਿਤਪਾਲ ਨੂੰ ਕੇਂਦਰੀ ਏਜੰਸੀਆਂ ਨੇ ਤਾਂ ਖੜ੍ਹਾ ਨਹੀਂ ਕੀਤਾ। ਉਹਨਾਂ ਕਿਹਾ ਕਿ ਲੋਕ ਆਪ ਵੇਖਣ ਕਿ ਪਹਿਲਾਂ ਇਕ ਵਿਅਕਤੀ ਤਿਆਰ ਕੀਤਾ ਗਿਆ, ਫਿਰ ਉਸਦੀ ਪੇਸ਼ਕਾਰੀ ਕੀਤੀ ਗਈ, ਫਿਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਸੁਰੱਖਿਅਤ ਹਿਰਾਸਤ ਵਿਚ ਰੱਖਿਆ ਗਿਆ ਤੇ ਹੁਣ ਅਕਾਲੀ ਦਲ ਦੀ ਲੋਕਪ੍ਰਿਅਤਾ ਦਾ ਟਾਕਰਾ ਕਰਨ ਵਾਸਤੇ ਪਾਰਲੀਮਾਨੀ ਚੋਣਾਂ ਵਿਚ ਖੜ੍ਹਾ ਕੀਤਾ ਗਿਆ ਹੈ। 

ਉਹਨਾਂ ਕਿਹਾ ਕਿ ਅੰਮ੍ਰਿਤਪਾਲ ਨੇ ਪਹਿਲਾਂ ਇਹ ਸਟੈਂਡ ਲਿਆ ਸੀ ਕਿ ਉਹ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦਾ ਤੇ ਸਿਰਫ ’ਅੰਮ੍ਰਿਤ ਪ੍ਰਚਾਰ’ ਹੀ ਕਰਨਾ ਚਾਹੁੰਦਾ ਹੈ ਤੇ ਨਸ਼ਿਆਂ ਖਿਲਾਫ ਲੜਾਈ ਲੜਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਅੰਮ੍ਰਿਤਪਾਲ ਦੇ ਐਨ ਐਸ ਏ ਤਹਿਤ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਉਸਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਹਰ ਸਹੂਲਤ ਦਿੱਤੀ ਗਈ।

ਇਕ ਕਦਮ ਹੋਰ ਅੱਗੇ ਵੱਧਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸਵਾਲ ਕੀਤਾ ਕਿ ਅੰਮ੍ਰਿਤਪਾਲ ਸਿੰਘ ਕੌਮ ਦੀ ਅਗਵਾਈ ਕਰਨ ਬਾਰੇ ਕਿਵੇਂ ਸੋਚ ਸਕਦਾ ਹੈ ਜਦੋਂ ਉਹ ਇਕ ਸਾਲ ਤੱਕ ਵੀ ਜੇਲ੍ਹ ਵਿਚ ਨਹੀਂ ਰਹਿ ਸਕਿਆ। ਉਹਨਾਂ ਕਿਹਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ 16 ਸਾਲ ਤੱਕ ਜੇਲ੍ਹ ਵਿਚ ਰਹੇ ਤਾਂ ਅਸੀਂ ਉਸ ਵੇਲੇ ਉਹਨਾਂ ਨੂੰ ਛੁਡਵਾਉਣ ਲਈ ਇਕ ਵੀ ਧਰਨਾ ਨਹੀਂ ਦਿੱਤਾ ਸੀ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਆਗੂਆਂ ਨੇ ਆਪ ਗ੍ਰਿਫਤਾਰੀਆਂ ਦਿੱਤੀਆਂ ਤੇ ਕਦੇ ਵੀ ਆਪਣਾ ਸਰੂਪ ਨਹੀਂ ਬਦਲਿਆ ਤੇ ਛੁਪ ਕੇ ਨਹੀਂ ਰਹੇ ਜਦੋਂ ਕਿ ਅੰਮ੍ਰਿਤਪਾਲ ਸਿੰਘ ਨੇ ਫੜੇ ਜਾਣ ਦੇ ਡਰੋਂ ਲੁਕਦਾ ਰਿਹਾ। ਸਰਦਾਰ ਬਾਦਲ ਨੇ ਸਪਸ਼ਟ ਕੀਤਾ ਕਿ ਅੰਮ੍ਰਿਤਪਾਲ ਸਿਰਫ ਆਪਣੇ ਆਪ ਨੂੰ ਛੁਡਵਾਉਣ ਲਈ ਚੋਣ ਲੜ ਰਿਹਾ ਹੈ ਨਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੜ ਰਿਹਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੇ ਸਾਰੇ ਪਰਿਵਾਰ ਅਕਾਲੀ ਦਲ ਦੇ ਨਾਲ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਵੋਟਰਾਂ ਨੂੰ ਅਪੀਲ ਕੀਤੀਕਿ ਉਹ ਚੇਤੇ ਰੱਖਣ ਕਿ ਵੋਟਾਂ ਵਾਲਾ ਦਿਨ 1 ਜੂਨ ਹੈ ਜਿਸ ਦਿਨ 1984 ਵਿਚ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਉਹਨਾਂ ਕਿਹਾ ਕਿ ਸਿੱਖ ਇਹ ਵੀ ਚੇਤੇ ਰੱਖਣ ਕਿ ਕਿਵੇਂ 1984 ਵਿਚ ਉਹਨਾਂ ਦੇ ਭਰਾਵਾਂ ਦਾ ਕਤਲੇਆਮ ਕੀਤਾ ਗਿਆ ਤੇ ਕਾਂਗਰਸ ਦੀ ਸ਼ਹਿ ’ਤੇ ਇਹ ਸਭ ਕੁਝ ਹੋਇਆ।

ਭਾਜਪਾ ਦੀ ਗੱਲਕਰਦਿਆਂ  ਸਰਦਾਰ ਬਾਦਲ ਨੇ ਕਿਹਾ ਕਿ ਇਹ ਚੋਣਾਂ ਹਾਰ ਰਹੀ ਹੈ। ਉਹਨਾਂ ਕਿਹਾ ਕਿ 400 ਸੀਟਾਂ ਤਾਂ ਭੁੱਲ ਹੀ ਜਾਓ, ਇਹ ਤਾਂ 200 ਸੀਟਾਂ ਵੀ ਨਹੀਂ ਜਿੱਤੇਗੀ। ਉਹਨਾਂ ਨੇ ਭਾਜਪਾ ਵੱਲੋ਼ ਵੰਡ ਪਾਊ ਮੁਹਿੰਮ ਚਲਾਉਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਘੱਟ ਗਿਣਤੀਆਂ ਨੂੰ ਵੀ ਸਮਾਜ ਦੇ ਬਹੁ ਗਿਣਤੀ ਲੋਕਾਂ ਦੇ ਬਰਾਬਰ ਹੀ ਅਧਿਕਾਰ ਹਾਸਲ ਹਨ।

ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਕਿਵੇਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਜੋ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ, ਨੇ ਉਸ ਵੱਲੋਂ ਚੋਣਾਂ ਲੜਨ ਦੇ ਫੈਸਲੇ ਖਿਲਾਫ ਬਗਾਵਤ ਕੀਤੀ ਹੈ। ਵੁਹਨਾਂ ਕਿਹਾ ਕਿ 10 ਵਿਚੋਂ 7 ਬੰਦੀ ਵੱਖਰੀ ਬੈਰਕ ਵਿਚ ਹਨ ਤੇ ਹੁਣ ਰੋਟੀ ਵੀ ਵੱਖੋ-ਵੱਖ ਖਾ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਨੇ 7.5 ਸਾਲ ਐਨ ਐਸ ਏ ਅਧੀਨ ਕੱਢੇ ਜਿਸ ਵਿਚੋਂ ਤਿੰਨ ਸਾਲ ਉਹਨਾਂ ਦੀਆਂ ਲੱਤਾਂ ਨੂੰ ਸੰਗਲਾਂ ਨਾਲ ਬੰਨ ਕੇ ਰੱਖਿਆ ਗਿਆ। 

ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਸਾਢੇ ਨੌ ਮਹੀਨਿਆਂ ਤੱਕ ਉਹਨਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ।ਬਾਅਦ ਵਿਚ ਸਰਦਾਰ ਬਾਦਲ ਨੇ ਅੰਮ੍ਰਿਤਪਸਰ ਤੋਂ ਪਾਰਟੀ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਦੇ ਹੱਕ ਵਿਚ ਅਟਾਰੀ, ਅੰਮ੍ਰਿਤਸਰ ਪੱਛਮੀ ਤੇ ਅੰਮ੍ਰਿਤਸਰ ਦੱਖਣੀ ਵਿਚ ਵਿਸ਼ਾਲ ਰੈਲੀਆਂ ਕੀਤੀਆਂ। ਇਸ ਦੌਰਾਨ ਬਲਜੀਤ ਸਿੰਘ ਜਲਾਲਉਸਮਾ, ਸਤਿੰਦਰਜੀਤ ਸਿੰਘ ਛੱਜਲਵੱਡੀ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਪਹਿਵਾਨ ਅਤੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ।

सुखबीर सिंह बादल ने पंजाबियों से उस साजिश को समझने की अपील की, जिसके तहत भाई अमृतपाल को खडूर साहिब से खड़ा किया जा रहा 

लोगों से यह समझने का आग्रह किया कि क्या अमृतपाल को केंद्रीय एजेंसियों द्वारा बढ़ावा दिया गया था

जंडियाला

शिरोमणी अकाली दल के अध्यक्ष सरदार सुखबीर सिंह बादल ने आज पंजाबियों से उस साजिश को समझने की अपील की जिसके तहत भाई अमृतवाल सिंह को खडूर साहिब हलके से एक आजाद उम्मीदवार के रूप में उतारा जा रहा है,साथ ही उन्होने सिखों से यह निर्धारित करने के लिए कहा कि क्या एक व्यक्ति जिसने एक साल पहले ही सिक्खी सरूप धारण किया, वह उनका नेतृत्व करने के लिए उपयुक्त है यां उनकी अपनी 103 साल पुरानी पार्टी जो उनके पूर्वजों के खून में डूबी हुई है।

अकाली दल अध्यक्ष ने यहां और बाबा बकाला में पार्टी उम्मीदवार सरदार विरसा सिंह वल्टोहा के समर्थन में विशाल सार्वजनिक मीटिंगें करते हुए कहा,‘‘ एक व्यक्ति जिसने एक साल पहले ही ‘चोला’ पहना और ‘अमृत छका’, वह पंथ का प्रतिनिधित्व कैसे कर सकता है, जबकि अकाली दल 103 साल पुरानी पार्टी है तथा इसका पंथ के मूल्यों की रक्षा करने का टै्रक रिकार्ड है।’’ 

उन्होने लोगों से यह मूल्याकंन करने का आग्रह करते हुए कहा कि क्या अमृतपाल की केंद्रीय एजेंसियों द्वारा सहारा दिया गया था। उन्होने कहा,‘‘ इसका अन्य स्पष्टीकरण क्या हो सकता है कि एक व्यक्ति को पहले प्रचारित किया गया, फिर पेश किया गया और उसके बाद गिरफ्तार किया गया और अब उसे सुरक्षित हिरासत में रखा जा रहा है और उसे संसदीय चुनावों में एक उम्मीवार के रूप में अकाली दल की लोकप्रियता का मुकाबला करने के रूप में इस्तेमाल किया जा सके। ’’ 

उन्होने अमृतपाल के पहले के रूख के विरोधाभास की ओर भी इशारा किया कि वह राजनीति में नही जाना चाहते थे, वह केवल ‘अमृत प्रचार’ और ड्रग्ज के खतरे से लड़ने में रूचि रखते थे। उन्होने कहा,‘‘यह भी एक तथ्य है कि डिब्रूगढ़ में एनएसए के तहत कैद होनेे के बावजूद अमृतपाल को अपना नामांकन पत्र दाखिल करने की सुविधा दी गई।’’

अकाली दल अध्यक्ष ने सवाल किया कि अमृतपाल कैसे ‘‘कौम’’ की अगुवाई कर सकते हैं जबकि वह एक साल भी जेल में नही रह सकते। उन्होने कहा,‘‘ जब सरदार परकाश सिंह बादल 16 साल जेल में रहे तो हमारे परिवार ने उन्हे छूड़ाने के लिए धरना नही दिया।’’ उन्होने यह भी स्पष्ट किया कि अमृतपाल बंदी सिंहों के लिए बल्कि खुद को आजाद कराने के लिए चुनाव लड़ रहे हैं। उन्होने कहा,‘‘ बंदी सिंहों के सभी परिवार अकाली दल के साथ हैं।’’

अकाली दल अध्यक्ष ने मतदाताओं से मतदान का दिन 1 जून याद रखने की अपील करते हुए कहा कि इसी दिन 1984 में इंदिरा गांधी ने श्री दरबार साहिब पर टैंकों और तोपों से हमला किया था। उन्होने कहा कि सिखों को यह भी याद रखना चाहिए कि 1984 में कांग्रेस प्रायोजित कार्यक्रम के तहत दिल्ली और अन्य जगहों पर उनके भाइयों का किस तरह से कत्लेआम किया गया था।

भारतीय जनता पार्टी के बारे में बोलते हुए सरदार बादल ने कहा,‘‘ वह चुनाव हार रही है। 400 सीटें हासिल करना तो भूल ही जाइए , वह 200 सीटे  भी सुरक्षित नही कर पाएगी।’’ उन्होने भाजपा द्वारा चलाए जा रहे विभाजनकारी एजेंडे की भी निंदा करते हुए कहा कि प्रत्येक अल्पसंख्यक को समाज में बहुसंख्यक वर्ग के समान अधिकार है।

खडूर साहिब से पार्टी उम्मीदवार सरदार विरसा सिंह वल्टोहा ने बताया कि कैसे अमृतपाल सिंह के हमवतन, जो उनके साथ डिब्रूगढ़ जेल में कैद हैं, ने उनके चुनाव लड़ने के फैसले के खिलाफ विरोध किया था। उन्होनेे कहा कि दस में से सात कैदियों को एक अलग बैरक में स्थानांतरित कर दिया गया और अब वे खाना भी अलग से खा रहे हैं। उन्होने यह भी बताया कि कैसे उन्होने एनएसए के तहत कुल 7.5 साल की सजा में से तीन साल अपने  पैरों में जंजीरों के साथ बिताए थे। 

उन्होने यह भी खुलासा किया कि साढ़े नौ महीने तक उनके परिवार वालों को  उनसे मिलने नही दिया गया था। इसके बाद उन्होन अटारी, अमृतसर(दक्षिण) और अमृतसर(पश्चिम) में भी पार्टी के समर्थन में पार्टी के लोकसभा उम्मीदवार अनिल जोशी के समर्थन में विशाल रैलियां निकाली।  इस दौरान बलजीत सिंह जलालउसमां, सतिंदरजीत सिंह छज्जलवंढ़ी, गुलजार सिंह रणीके , सुरजीत सिंह पहलवान और गुरप्रीत सिंह रंधावा ने भी  सभा को संबोधित किया।

 

Tags: Sukhbir Singh Badal , Shiromani Akali Dal , SAD , Akali Dal , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD