Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Mann campaigned for Meet Hayer in Malerkotla

The people of Malerkotla have always stood against the injustice, they will defeat the oppressors again: Bhagwant Mann

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Gurmeet Singh Meet Hayer, Meet Hayer

Web Admin

Web Admin

5 Dariya News

Malerkotla , 08 May 2024

Chief Minister Bhagwant Mann, on Wednesday, launched a scathing attack against Akali Dal Badal and the BJP in Malerkotla. He was campaigning for the AAP candidate from Sangrur Gurmeet Singh Meet Hayer. He said that the people of Malerkotla are known for raising their voice against the injustice, they will defeat hate mongers too.

Mann did a road show in Malerkotla where thousands of the people particularly youth raised slogans in favour of the AAP and CM Bhagwant Mann. He addressed the gathered and thanked the people for their love and support. Mann said that this love doesn't let him get tired. 

He said that the people of Malerkotla have always blessed him with immense support. In 2014 and 2019, the people here contributed to my victory, this time too they will ensure the victory of the AAP candidate Meet Hayer. Mann said that Meet Hayer is a hard working and honest leader who was preparing for the IAS exam before joining politics. 

Mann said that the BJP does the politics of hatred but now the people have seen their real face. They are losing badly. Mann also lambasted Prime Minister Modi. He said that there are about 6 lakh words in the Hindi dictionary, but PM Modi only speaks eight to ten words like Hindu-Muslim, temple-mosque, Pakistan and graveyard. He never speaks on problems like inflation, unemployment, poverty and hunger.

He said that it is very shameful that after being the Prime Minister for ten years, he is asking for votes in the name of Mangalsutra. He said that the BJP does the politics of hatred. It wants to take votes from people by scaring them in the name of caste and religion. 

It is also trying to divide Punjab, but the people of Punjab never tolerate the politics of hatred. Punjab is known for communal harmony. People here celebrate Gurpurabs, Eid, Holi, Diwali and Navami together. BJP's politics of hatred can never succeed here.

Mann said that we do the politics of work. I made electricity free for all, built schools and hospitals, opened 829 mohalla clinics, gave 43,000 government jobs, constantly creating employment opportunities for the youth, giving 1 crore ex-gratia to the families of the martyrs, common people are getting public services at their door steps. 

Mann also railed at Sukhbir Badal and said that he comes out of his palaces after asking the temperature. He gets out for an hour in 30°C to save Punjab. Mann said that his road show is full of people at this hour too, he can never repay the debt of this love. 

And on the other hand people don't come out to listen to Sukhbir Badal even in daytime. He said that we are like you, we came from villages and government schools. I understand your pain and your problems. They cannot copy us, they cannot follow our hard work. 

He said that Meet Hayer has defeated leaders like Kewal Dhillon, now the people don't even know which party he belongs to. He said that some political parties use tension of borders to lure the voters, but don't fall prey to the politics of hatred.

Candidate Gurmeet Singh Meet Hayer thanked CM Mann and the people of Malerkotla for their support. Meet Hayer said that he has been MLA from Barnala for more than 7 years. During those seven years, I have done my work dedicatedly and honestly. As an MP too, I'll serve you my best. Meet appealed to the people to keep supporting him and ensure AAP's historic victory in Sangrur.

ਮਾਨ ਨੇ ਮਲੇਰਕੋਟਲਾ ਵਿੱਚ ਮੀਤ ਹੇਅਰ ਲਈ ਕੀਤਾ ਪ੍ਰਚਾਰ

ਮਲੇਰਕੋਟਲੇ ਵਾਲੇ ਲੋਕ ਜ਼ੁਲਮ ਦੇ ਖਿਲਾਫ ਹਾਅ ਦਾ ਨਾਅਰਾ ਮਾਰਨ ਵਾਲੇ ਲੋਕ ਹਨ, ਇਹ ਜ਼ਾਲਮਾਂ ਨੂੰ ਬੁਰੀ ਤਰ੍ਹਾਂ ਹਰਾਉਣਗੇ: ਭਗਵੰਤ ਮਾਨ

ਮਲੇਰਕੋਟਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਮਲੇਰਕੋਟਲਾ 'ਚ ਅਕਾਲੀ ਦਲ ਬਾਦਲ ਅਤੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਉਹ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਚੋਣ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੇ ਲੋਕ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਲਈ ਜਾਣੇ ਜਾਂਦੇ ਹਨ, ਉਹ ਨਫ਼ਰਤ ਫੈਲਾਉਣ ਵਾਲਿਆਂ ਨੂੰ ਇਸ ਵਾਰ ਬੁਰੀ ਤਰ੍ਹਾਂ ਹਰਾਉਣਗੇ।

ਭਗਵੰਤ ਮਾਨ ਨੇ ਮਲੇਰਕੋਟਲਾ ਵਿੱਚ ਰੋਡ ਸ਼ੋਅ ਕੀਤਾ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਖ਼ਾਸਕਰ ਨੌਜਵਾਨਾਂ ਨੇ ‘ਆਪ’ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇ ਲਾਏ। ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਪਿਆਰ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਮਾਨ ਨੇ ਕਿਹਾ ਕਿ ਤੁਹਾਡਾ ਇਹ ਪਿਆਰ ਮੈਨੂੰ ਨੂੰ ਥੱਕਣ ਨਹੀਂ ਦਿੰਦਾ। 

ਉਨ੍ਹਾਂ ਕਿਹਾ ਕਿ ਮਲੇਰਕੋਟਲਾ ਵਾਸੀਆਂ ਨੇ ਮੈਨੂੰ ਹਮੇਸ਼ਾ ਭਰਪੂਰ ਸਮਰਥਨ ਦਿੱਤਾ ਹੈ। 2014 ਅਤੇ 2019 'ਚ ਇੱਥੋਂ ਦੇ ਲੋਕਾਂ ਨੇ ਮੇਰੀ ਜਿੱਤ 'ਚ ਯੋਗਦਾਨ ਪਾਇਆ ਸੀ, ਇਸ ਵਾਰ ਵੀ ਉਹ 'ਆਪ' ਉਮੀਦਵਾਰ ਮੀਤ ਹੇਅਰ ਦੀ ਜਿੱਤ ਯਕੀਨੀ ਬਣਾਉਣਗੇ। ਮਾਨ ਨੇ ਕਿਹਾ ਕਿ ਮੀਤ ਹੇਅਰ ਇੱਕ ਮਿਹਨਤੀ ਅਤੇ ਇਮਾਨਦਾਰ ਆਗੂ ਹਨ, ਜੋ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਆਈਏਐਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸੀ।

ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨਫਰਤ ਦੀ ਰਾਜਨੀਤੀ ਕਰਦੀ ਹੈ, ਪਰੰਤੂ ਹੁਣ ਲੋਕਾਂ ਨੇ ਉਨ੍ਹਾਂ ਦਾ ਅਸਲੀ ਚਿਹਰਾ ਦੇਖ ਲਿਆ ਹੈ ਅਤੇ ਉਹ ਬੁਰੀ ਤਰ੍ਹਾਂ ਹਾਰ ਰਹੇ ਹਨ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਹਿੰਦੀ ਡਿਕਸ਼ਨਰੀ ਵਿੱਚ ਕਰੀਬ 6 ਲੱਖ ਸ਼ਬਦ ਹਨ, ਪਰ ਪੀਐਮ ਮੋਦੀ ਹਿੰਦੂ-ਮੁਸਲਿਮ, ਮੰਦਰ-ਮਸਜਿਦ, ਪਾਕਿਸਤਾਨ ਅਤੇ ਕਬਰਸਤਾਨ ਵਰਗੇ 8 ਤੋਂ 10 ਸ਼ਬਦ ਹੀ ਬੋਲਦੇ ਹਨ। ਉਹ ਕਦੇ ਵੀ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ 'ਤੇ ਨਹੀਂ ਬੋਲਦੇ।

ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਵੀ ਉਹ ਮੰਗਲ-ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ। ਇਹ (ਭਾਜਪਾ) ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ 'ਤੇ ਡਰਾ-ਧਮਕਾ ਕੇ ਵੋਟ ਬਟੋਰਨਾ ਚਾਹੁੰਦੇ ਹਨ। ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਨਫਰਤ ਦੀ ਰਾਜਨੀਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। 

ਪੰਜਾਬ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਲੋਕ ਗੁਰਪੁਰਬ, ਈਦ, ਹੋਲੀ, ਦੀਵਾਲੀ ਅਤੇ ਰਾਮਨੌਮੀ ਇਕੱਠੇ ਹੋ ਕੇ ਮਨਾਉਂਦੇ ਹਨ। ਭਾਜਪਾ ਦੀ ਨਫਰਤ ਦੀ ਰਾਜਨੀਤੀ ਇੱਥੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ।ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਮੈਂ ਸਾਰਿਆਂ ਲਈ ਬਿਜਲੀ ਮੁਫ਼ਤ ਕੀਤੀ, ਚੰਗੇ ਸਕੂਲ ਅਤੇ ਹਸਪਤਾਲ ਬਣਾਏ, 829 ਮੁਹੱਲਾ ਕਲੀਨਿਕ ਖੋਲ੍ਹੇ, 43,000 ਸਰਕਾਰੀ ਨੌਕਰੀਆਂ ਦਿੱਤੀਆਂ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ, ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਐਕਸ-ਗ੍ਰੇਸ਼ੀਆ ਦਿੱਤੀ, ਆਮ ਲੋਕਾਂ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਸਰਕਾਰੀ ਸੇਵਾਵਾਂ ਮਿਲ ਰਹੀਆਂ ਹਨ।  

ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਉਹ ਆਪਣੇ ਮਹਿਲਾਂ 'ਚੋਂ ਤਾਪਮਾਨ ਪੁੱਛ ਕੇ ਬਾਹਰ ਨਿਕਲਦੇ ਹਨ। ਉਹ ਪੰਜਾਬ ਨੂੰ ਬਚਾਉਣ ਲਈ 30 ਡਿਗਰੀ ਸੈਲਸੀਅਸ ਵਿੱਚ ਇੱਕ ਘੰਟੇ ਲਈ ਬਾਹਰ ਆਉਂਦੇ ਹਨ। ਭਾਰੀ ਗਿਣਤੀ ਵਿਚ ਲੋਕਾਂ ਦੀ ਭੀੜ ਨੂੰ ਦੇਖ ਕੇ ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ (ਰਾਤ ਦਾ ਸਮਾਂ) ਵੀ ਉਨ੍ਹਾਂ ਦਾ ਰੋਡ ਸ਼ੋਅ ਲੋਕਾਂ ਦੀ ਭੀੜ ਨਾਲ ਭਰਿਆ ਹੋਇਆ ਹੈ, ਇਸ ਪਿਆਰ ਦਾ ਕਰਜ਼ਾ ਉਹ ਕਦੇ ਵੀ ਨਹੀਂ ਚੁਕਾ ਸਕਦੇ। ਦੂਜੇ ਪਾਸੇ ਲੋਕ ਸੁਖਬੀਰ ਬਾਦਲ ਨੂੰ ਦਿਨ ਦੇ ਸਮੇਂ ਵੀ ਸੁਣਨ ਲਈ ਘਰੋਂ ਬਾਹਰ ਨਹੀਂ ਆਉਂਦੇ। 

ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਅਸੀਂ ਪਿੰਡਾਂ ਅਤੇ ਸਰਕਾਰੀ ਸਕੂਲਾਂ ਤੋਂ ਆਏ ਹਾਂ। ਮੈਂ ਤੁਹਾਡੇ ਦਰਦ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦਾ ਹਾਂ। ਉਹ ਸਾਡੀ ਰੀਸ ਨਹੀਂ ਕਰ ਸਕਦੇ, ਉਹ ਸਾਡੇ ਵਰਗੀ ਮਿਹਨਤ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੀਤ ਹੇਅਰ ਨੇ ਕੇਵਲ ਢਿੱਲੋਂ ਵਰਗੇ ਆਗੂ ਨੂੰ ਹਰਾਇਆ ਹੈ, ਹੁਣ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਸ ਪਾਰਟੀ ਨਾਲ ਸਬੰਧਿਤ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਸਰਹੱਦਾਂ ਦੇ ਤਣਾਅ ਦੀ ਵਰਤੋਂ ਕਰਦੀਆਂ ਹਨ, ਪਰ ਤੁਸੀਂ ਨਫ਼ਰਤ ਦੀ ਰਾਜਨੀਤੀ ਦਾ ਸ਼ਿਕਾਰ ਨਹੀ ਹੋਣਾ।

ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਲੇਰਕੋਟਲਾ ਵਾਸੀਆਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਮੀਤ ਹੇਅਰ ਨੇ ਕਿਹਾ ਕਿ ਉਹ 7 ਸਾਲ ਤੋਂ ਬਰਨਾਲਾ ਦੇ ਵਿਧਾਇਕ ਹਨ। ਇਹਨਾਂ ਸੱਤ ਸਾਲਾਂ ਦੌਰਾਨ ਮੈਂ ਆਪਣਾ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੀਤਾ ਹੈ। ਇੱਕ ਸਾਂਸਦ ਵਜੋਂ ਵੀ ਮੈਂ ਤੁਹਾਡੀ ਪੂਰੀ ਸੇਵਾ ਕਰਾਂਗਾ। ਮੀਤ ਹੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰਾਂ ਉਨ੍ਹਾਂ ਦਾ ਸਾਥ ਦਿੰਦੇ ਰਹਿਣ ਅਤੇ ਸੰਗਰੂਰ ਵਿੱਚ 'ਆਪ' ਦੀ ਇਤਿਹਾਸਕ ਜਿੱਤ ਯਕੀਨੀ ਬਣਾਉਣ।

भगवंत मान ने मलेरकोटला में मीत हेयर के लिए किया चुनाव प्रचार 

मलेरकोटला के लोग जुल्म के खिलाफ आवाज उठाने वाले लोग हैं, यह जालिमों को बुरी तरह से हराएंगे: भगवंत मान

मलेरकोटला

मुख्यमंत्री भगवंत मान ने बुधवार को मलेरकोटला में अकाली दल बादल और भाजपा पर तीखा हमला बोला। वह संगरूर से आप उम्मीदवार गुरमीत सिंह मीत हेयर के लिए प्रचार कर रहे थे। उन्होंने कहा कि मलेरकोटला के लोग अन्याय के खिलाफ आवाज उठाने के लिए जाने जाते हैं। वह नफरत फैलाने वालों को हराएंगे।

भगवंत मान ने मलेरकोटला में एक रोड शो किया जहां हजारों लोगों खासकर युवाओं ने आप और सीएम भगवंत मान के पक्ष में नारे लगाए। उन्होंने उपस्थित लोगों को संबोधित किया और लोगों को उनके प्यार और समर्थन के लिए धन्यवाद दिया। मान ने कहा कि यही प्यार उन्हें थकने नहीं देता। उन्होंने कहा कि मलेरकोटला के लोगों ने उन्हें हमेशा अपार समर्थन दिया है। 2014 और 2019 में यहां के लोगों ने मेरी जीत में योगदान दिया। 

इस बार भी वह आम आदमी पार्टी के उम्मीदवार मीत हेयर की जीत सुनिश्चित करेंगे। मान ने कहा कि मीत हेयर एक मेहनती और ईमानदार नेता हैं जो राजनीति में आने से पहले आईएएस परीक्षा की तैयारी कर रहे थे।भगवंत मान ने कहा कि भाजपा नफरत की राजनीति करती है लेकिन अब लोग उनका असली चेहरा देख चुके हैं। वह बुरी तरह हार रहे हैं। 

मान ने प्रधानमंत्री मोदी पर भी निशाना साधते कहा कि हिंदी शब्दकोष में करीब 6 लाख शब्द हैं, लेकिन पीएम मोदी हिंदू-मुस्लिम, मंदिर-मस्जिद, पाकिस्तान और कब्रिस्तान जैसे आठ से दस शब्द ही बोलते हैं। वह कभी भी महंगाई, बेरोजगारी, गरीबी और भूखमरी जैसी समस्याओं पर नहीं बोलते।उन्होंने कहा कि यह बेहद शर्मनाक है कि दस साल तक प्रधानमंत्री रहने के बाद वह मंगलसूत्र के नाम पर वोट मांग रहे हैं। 

उन्होंने कहा कि बीजेपी नफरत की राजनीति करती है. वह लोगों को जाति और धर्म के नाम पर डराकर वोट लेना चाहती है। वह पंजाब को बांटने की भी कोशिश कर रही है, लेकिन पंजाब के लोग नफरत की राजनीति को कभी बर्दाश्त नहीं करते। पंजाब सांप्रदायिक सौहार्द के लिए जाना जाता है। यहां के लोग गुरुपर्व, ईद, होली, दिवाली और राम नवमी एक साथ मनाते हैं। भाजपा की नफरत की राजनीति यहां कभी सफल नहीं हो सकती।

भगवंत मान ने कहा कि हम काम की राजनीति करते हैं। मैंने सभी के लिए बिजली मुफ्त की, स्कूल और अस्पताल बनवाए, 829 मोहल्ला क्लीनिक खोले, 43,000 सरकारी नौकरियां दीं, युवाओं के लिए रोजगार के अवसर पैदा किए, शहीदों के परिवारों को 1 करोड़ अनुग्रह राशि दी, आम लोगों को उनके दरवाजे पर सार्वजनिक सेवाएं मिल रही हैं।

भगवंत मान ने सुखबीर बादल पर भी निशाना साधा और कहा कि वह तापमान पूछकर अपने महलों से बाहर निकलते हैं। वह पंजाब को बचाने के लिए 30 डिग्री सेल्सियस में एक घंटे के लिए ही बाहर निकलते हैं। भगवंत मान ने कहा कि उनका रोड शो इस समय (रात्रि का समय) भी लोगों से भरा हुआ है, इस प्यार का कर्ज वह कभी नहीं चुका सकते। वहीं दूसरी ओर सुखबीर बादल को सुनने के लिए लोग दिन में भी नहीं निकलते। 

उन्होंने कहा कि हम आपके जैसे हैं, हम गांवों और सरकारी स्कूलों से आए हैं। मैं आपका दर्द और आपकी परेशानी समझता हूं। वह हमारी नकल नहीं कर सकते, वह हमारी कड़ी मेहनत का अनुसरण नहीं कर सकते। उन्होंने कहा कि मीत हेयर ने केवल ढिल्लों जैसे नेताओं को हराया है। अब लोगों को यह भी नहीं पता कि वह किस पार्टी में हैं। उन्होंने कहा कि कुछ राजनीतिक दल मतदाताओं को लुभाने के लिए सीमाओं के तनाव का इस्तेमाल करते हैं, लेकिन हमें नफरत की राजनीति का शिकार नहीं होना है।

आप उम्मीदवार गुरमीत सिंह मीत हेयर ने सीएम मान और मलेरकोटला के लोगों को उनके समर्थन के लिए धन्यवाद दिया। मीत हेयर ने कहा कि मैं 7 साल से अधिक समय तक बरनाला से विधायक रहा हूं। मीत ने कहा कि सात वर्षों के दौरान मैंने अपना काम समर्पण और ईमानदारी से किया है। सांसद के रूप में भी मैं आपकी पूरी लगन से सेवा करूंगा। मीत ने लोगों से अपील की कि वह उनका समर्थन करें और संगरूर में आप की ऐतिहासिक जीत पक्की करें।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Gurmeet Singh Meet Hayer , Meet Hayer

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD