Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

In a first, CEO Sibin C holds Facebook live interaction with Punjab voters

Seeks suggestions to make the electoral process more efficient and transparent in the Lok Sabha elections 2024

Sibin C, Election Commision Punjab, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv, The CEO Punjab, No Voter To Be Left Behind

Web Admin

Web Admin

5 Dariya News

Chandigarh , 19 Apr 2024

In a first-of-its-kind initiative to sensitize voters and gather their suggestions to make the electoral process more efficient and transparent in the Lok Sabha elections 2024, Chief Electoral Officer Sibin C held a Facebook live session, 'Talk to your CEO Punjab,' with the people of Punjab on Friday. During the interaction session, the CEO addressed various queries from voters and also urged them to actively participate in voting to achieve the goal of 'Iss Vaar 70 Paar,' while also appealing them to report any Model Code of Violation to the commission.

He said that a target has been set to achieve a voter turnout of more than 70 percent, as Punjab's voting percentage during the 2019 Lok Sabha elections was 65.96 percent. Sibin C also said that young voters can apply with ECI to make their vote until May 4, 2024.

The CEO informed that over 1600 complaints of MCC violations have been received by the office of CEO so far and all have been settled. Similarly, the commission received 1059 complaints on the C-vigil app, of which 733 have been verified, and 689 were settled within 100 minutes, as per the directions of the ECI. He appealed to people to report violations through the C-vigil app, the 1950 toll-free number and the National Grievance Service Portal (NGSP) of the ECI.

In response to a query regarding heat waves during polling in Punjab, the CEO said that special consideration is being given to this, and voters exercising their franchise will be offered sweetened water (Chabeel) in polling stations to provide relief from the scorching heat. He further added that each polling station will have water coolers, fans, sitting arrangements, and sheds to provide relief to voters from the heat. 

A chair will be provided if more than 10 people are in the voting queue. Sibin C also said that a special crutch room for children, separate lines for the elderly and pregnant women and at least one wheelchair at each polling station will be ensured, while medical kits will also be available with polling staff.

Regarding a query about depositing weapons, Sibin C said that it is not compulsory for everyone, and people can get exemption after informing the reason for keeping the weapon to the Deputy Commissioner of their concerned district, as a committee has already been constituted in each district to review such cases.

Addressing another social media query, the CEO said that there is a special provision for female staff to be deputed on election duty near their house. He further stated that the list of BLOs is available online on the CEO website.

Regarding the facility of online voting, the CEO informed voters that such a facility has not yet been offered by the Election Commission of India and even about 1600 registered NRI voters will have to visit their respective polling stations to cast their votes. He said that voters without voter cards can use 12 alternate documents, including the Aadhar card, PAN card, driving license, MGNREGA job card, for voting.

On security arrangements, the CEO informed that special attention is being paid to border areas and identified sensitive polling areas in the state. Sibin C also said that apart from Punjab police, 25 companies of paramilitary forces have been deployed in Punjab and additional deployment will be made as per the requirements.

He said that there will be 100 percent webcasting of polling stations in the state during voting for the Lok Sabha polls on June 1. Sibin C further said that flying squad vehicles and static surveillance teams are monitoring violations, if any, of the model code of conduct during the election process.

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ

ਚੰਡੀਗੜ੍ਹ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ,  ਪਾਰਦਰਸ਼ੀ ਬਣਾਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਤੇ ਉਨ੍ਹਾਂ ਦੇ ਕੀਮਤੀ ਸੁਝਾਅ ਲੈਣ ਲਈ ਆਪਣੀ ਕਿਸਮ ਦੀ ਪਹਿਲਕਦਮੀ ਤਹਿਤ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ 'ਟਾਕ ਟੂ ਯੂਅਰ ਸੀ.ਈ.ਓ. ਪੰਜਾਬ' ਵਿਸ਼ੇ ਤਹਿਤ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਪੰਜਾਬ ਦੇ ਲੋਕਾਂ ਨਾਲ ਰਾਬਤਾ ਬਣਾਇਆ। ਇਸ ਸੈਸ਼ਨ ਦੌਰਾਨ ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਅਤੇ 'ਇਸ ਵਾਰ 70 ਪਾਰ' ਦੇ ਟੀਚੇ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਬੰਧੀ ਕਮਿਸ਼ਨ ਨੂੰ ਰਿਪੋਰਟ ਕਰਨ ਲਈ ਪ੍ਰੇਰਿਤ ਕੀਤਾ।  

ਉਨ੍ਹਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਵੋਟ ਪ੍ਰਤੀਸ਼ਤਤਾ 65.96 ਫੀਸਦ ਰਹੀ ਸੀ ਅਤੇ ਹੁਣ ਲੋਕ ਸਭਾ ਚੋਣਾਂ 2024 ਦੌਰਾਨ ਇਹ ਟੀਚਾ 70 ਫੀਸਦ ਮਿੱਥਿਆ ਗਿਆ ਹੈ। ਸਿਬਿਨ ਸੀ ਨੇ ਇਹ ਵੀ ਦੱਸਿਆ ਕਿ ਨੌਜਵਾਨ ਵੋਟਰ ਆਪਣੀ ਵੋਟ 4 ਮਈ, 2024 ਤੱਕ ਬਣਾ ਸਕਦੇ ਹਨ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ 1600 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। 

ਇਸ ਦੇ ਨਾਲ ਹੀ ਕਮਿਸ਼ਨ ਨੂੰ ਸੀ-ਵਿਜਲ ਐਪ 'ਤੇ 1059 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 733 ਸਹੀ ਪਾਈਆਂ ਗਈਆਂ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 100 ਮਿੰਟਾਂ ਦੇ ਅੰਦਰ-ਅੰਦਰ 689 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸੀ-ਵਿਜਲ ਐਪ, ਟੋਲ-ਫ੍ਰੀ ਨੰਬਰ 1950 ਅਤੇ ਭਾਰਤੀ ਚੋਣ ਕਮਿਸ਼ਨ ਦੇ ਕੌਮੀ ਸ਼ਿਕਾਇਤ ਸੇਵਾ ਪੋਰਟਲ (ਐਨ.ਜੀ.ਐਸ.ਪੀ.) ਰਾਹੀਂ ਉਲੰਘਣਾਵਾਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ।

ਪੰਜਾਬ ਵਿੱਚ ਪੋਲਿੰਗ ਦੌਰਾਨ ਗਰਮੀ ਤੋਂ ਰਾਹਤ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਵੋਟਰਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦੇਣ ਲਈ ਪੋਲਿੰਗ ਸਟੇਸ਼ਨਾਂ ਵਿਖੇ ਮਿੱਠੇ ਜਲ (ਛਬੀਲ) ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਹਰੇਕ ਪੋਲਿੰਗ ਸਟੇਸ਼ਨ 'ਤੇ ਵਾਟਰ ਕੂਲਰ, ਪੱਖੇ, ਬੈਠਣ ਦਾ ਪ੍ਰਬੰਧ ਅਤੇ ਸ਼ੈੱਡ ਹੋਣਗੇ। 

ਜੇਕਰ ਵੋਟ ਪਾਉਣ ਲਈ ਕਤਾਰ ਵਿੱਚ 10 ਤੋਂ ਵੱਧ ਲੋਕ ਲੱਗੇ ਹੋਣਗੇ ਤਾਂ ਬੈਠਣ ਲਈ ਕੁਰਸੀ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਸਿਬਿਨ ਸੀ ਨੇ ਅੱਗੇ ਦੱਸਿਆ ਕਿ ਬੱਚਿਆਂ ਲਈ ਵਿਸ਼ੇਸ਼ ਕਰੈੱਚ ਰੂਮ, ਬਿਰਧਾਂ ਅਤੇ ਗਰਭਵਤੀ ਔਰਤਾਂ ਲਈ ਵੱਖਰੀਆਂ ਕਤਾਰਾਂ ਅਤੇ ਹਰੇਕ ਪੋਲਿੰਗ ਸਟੇਸ਼ਨ 'ਤੇ ਘੱਟੋ-ਘੱਟ ਇੱਕ ਵੀਲਚੇਅਰ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਪੋਲਿੰਗ ਸਟਾਫ਼ ਨੂੰ ਮੈਡੀਕਲ ਕਿੱਟਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।

ਹਥਿਆਰ ਜਮ੍ਹਾਂ ਕਰਵਾਉਣ ਬਾਰੇ ਪੁੱਛੇ ਸਵਾਲ ਦੇ ਸਬੰਧ ਵਿਚ ਸਿਬਿਨ ਸੀ ਨੇ ਕਿਹਾ ਕਿ ਇਹ ਹਰ ਕਿਸੇ ਲਈ ਲਾਜ਼ਮੀ ਨਹੀਂ ਹੈ ਅਤੇ ਲੋਕ ਆਪਣੇ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅਸਲਾ ਰੱਖਣ ਦਾ ਕਾਰਨ ਦੱਸ ਕੇ ਇਸਦੀ ਛੋਟ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਦੀ ਸਮੀਖਿਆ ਲਈ ਹਰੇਕ ਜ਼ਿਲ੍ਹੇ ਵਿਚ ਪਹਿਲਾਂ ਹੀ ਇਕ-ਇੱਕ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਮਹਿਲਾ ਸਟਾਫ਼ ਨੂੰ ਉਨ੍ਹਾਂ ਦੇ ਘਰਾਂ ਨੇੜੇ ਚੋਣ ਡਿਊਟੀ 'ਤੇ ਤਾਇਨਾਤ ਕਰਨ ਦਾ ਵਿਸ਼ੇਸ਼ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ 'ਤੇ ਬੀ.ਐਲ.ਓਜ਼ ਦੀ ਸੂਚੀ ਉਪਲੱਬਧ ਕਰਵਾਈ ਗਈ ਹੈ। ਆਨਲਾਈਨ ਵੋਟਿੰਗ ਦੀ ਸਹੂਲਤ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਿਬਿਨ ਸੀ ਨੇ ਵੋਟਰਾਂ ਨੂੰ ਦੱਸਿਆ ਕਿ ਅਜੇ ਤੱਕ ਭਾਰਤੀ ਚੋਣ ਕਮਿਸ਼ਨ ਵੱਲੋਂ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ ਅਤੇ ਇੱਥੋਂ ਤੱਕ ਕਿ 1600 ਦੇ ਕਰੀਬ ਰਜਿਸਟਰਡ ਐਨ.ਆਰ.ਆਈ. ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਸਬੰਧਤ ਪੋਲਿੰਗ ਸਟੇਸ਼ਨਾਂ 'ਤੇ ਹੀ ਜਾਣਾ ਪਵੇਗਾ। 

ਉਨ੍ਹਾਂ ਦੱਸਿਆ ਕਿ ਵੋਟਰ ਆਪਣੀ ਵੋਟ ਪਾਉਣ ਲਈ ਵੋਟਰ ਕਾਰਡ ਤੋਂ ਇਲਾਵਾ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੰਸ, ਮਨਰੇਗਾ ਜੌਬ ਕਾਰਡ ਸਮੇਤ 12 ਚੋਣਵੇਂ ਦਸਤਾਵੇਜ਼ਾਂ ਦੀ ਵਰਤੋਂ ਕਰ ਸਕਦੇ ਹਨ। ਸੁਰੱਖਿਆ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ ਸਰਹੱਦੀ ਇਲਾਕਿਆਂ ਅਤੇ ਪਛਾਣ ਕੀਤੇ ਗਏ ਸੰਵੇਦਨਸ਼ੀਲ ਪੋਲਿੰਗ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 25 ਕੰਪਨੀਆਂ ਸੂਬੇ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ ਲੋੜ ਅਨੁਸਾਰ ਵਧਾਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਵੋਟਿੰਗ ਵਾਲੇ ਦਿਨ ਅਰਥਾਤ 1 ਜੂਨ ਨੂੰ ਸੂਬੇ ਭਰ ਦੇ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਸਿਬਿਨ ਸੀ ਨੇ ਅੱਗੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ 'ਤੇ ਤਿੱਖੀ ਨਜ਼ਰ ਰੱਖਣ ਲਈ ਫਲਾਇੰਗ ਸਕੁਐਡ ਵਹੀਕਲ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਪੂਰੀ ਤਰ੍ਹਾਂ ਸਰਗਰਮ ਹਨ।

मुख्य निर्वाचन अधिकारी सिबिन सी द्वारा फेसबुक लाइव के ज़रिये पंजाब के वोटरों के साथ बातचीत

लोक सभा मतदान के 2024 दौरान चुनाव प्रक्रिया को और ज्यादा कुशल और पारदर्शी बनाने के लिए माँगे सुझाव

चंडीगढ़

 

लोक सभा मतदान 2024 के दौरान चुनाव प्रक्रिया को और ज्यादा कुशल, पारदर्शी बनाने और वोटरों को जागरूक करने और उनके कीमती सुझाव लेने के लिए अपनी किस्म की पहलकदमी के अंतर्गत मुख्य निर्वाचन अधिकारी सिबिन सी ने आज ’टॉक टू योर सी. ई. ओ. पंजाब’ विषय के अंतर्गत फेसबुक लाइव सैशन के दौरान पंजाब के लोगों के साथ बातचीत की। इस सैशन के दौरान मुख्य निर्वाचन अधिकारी ने वोटरों के अलग-अलग सवालों के जवाब दिए और ’इस बार 70 पार’ के लक्ष्य की प्राप्ति के लिए उनको वोटिंग प्रक्रिया में सक्रियता से हिस्सा लेने की अपील करते हुये चुनाव आचार संहिता के किसी भी तरह का उल्लंघन सम्बन्धी आयोग को रिपोर्ट करने के लिए प्रेरित किया। 

उन्होंने कहा कि 2019 के लोक सभा मतदान के दौरान पंजाब की वोट प्रतिशतता 65.96 फीसद रही थी और अब लोक सभा मतदान 2024 के दौरान यह लक्ष्य 70 फीसद निश्चित किया गया है। सिबिन सी ने यह भी बताया कि नौजवान वोटर अपनी वोट 4 मई, 2024 तक बना सकते हैं। मुख्य निर्वाचन अधिकारी ने कहा कि मुख्य निर्वाचन अधिकारी के दफ़्तर को अब तक चुनाव आचार संहिता के उल्लंघन सम्बन्धी 1600 से अधिक शिकायतें प्राप्त हुई हैं, जिनका निपटारा कर दिया गया है। 

इसके साथ ही आयोग को सी-विजल एप पर 1059 शिकायतें प्राप्त हुई, जिनमें से 733 सही पायी गई और निर्वाचन आयोग की हिदायतों अनुसार 100 मिनटों के अंदर-अंदर 689 शिकायतों का निपटारा कर दिया गया है। उन्होंने लोगों को सी- विजल एप, टोल- फ्री नंबर 1950 और भारत निर्वाचन आयोग के राष्ट्रीय शिकायत सेवा पोर्टल ( एन. जी. एस. पी.) के द्वारा उल्लंघनाओं की रिपोर्ट करने की अपील की। 

पंजाब में पोलिंग के दौरान गर्मी से राहत सम्बन्धी पूछे एक सवाल के जवाब में मुख्य निर्वाचन अधिकारी ने कहा कि इसकी तरफ विशेष ध्यान दिया जा रहा है और वोटरों को अत्यधिक गर्मी से राहत देने के लिए पोलिंग स्टेशनों में मीठे जल (छबील) का प्रबंध किया जायेगा। उन्होंने आगे बताया कि वोटरों को गर्मी से राहत देने के लिए हर पोलिंग स्टेशन पर वाटर कूलर, पंखे, बैठने का प्रबंध और शैड होंगे। 

यदि वोट डालने के लिए पंक्ति में 10 से अधिक लोग लगे होंगे तो बैठने के लिए कुर्सी की सुविधा प्रदान की जायेगी। सिबिन सी ने आगे बताया कि बच्चों के लिए विशेष करैच्च रूम, बुजुर्गों और गर्भवती महिलाओं के लिए अलग कतारों और हर पोलिंग स्टेशन पर कम से कम एक व्हीलचेयर की उपलब्धता को यकीनी बनाया जायेगा। इसके साथ ही पोलिंग स्टाफ को मैडीकल किटें भी प्रदान की जाएंगी। 

हथियार जमा करवाने संबंधी पूछे सवाल के सम्बन्ध में सिबिन सी ने कहा कि यह हर किसी के लिए लाज़िमी नहीं है और लोग अपने सम्बन्धित जिले के डिप्टी कमिश्नर को हथियार रखने का कारण बता कर इसकी छूट प्राप्त कर सकते हैं। उन्होंने बताया कि ऐसे मामलों की समीक्षा के लिए हर जिले में पहले ही एक-एक कमेटी का गठन किया जा चुका है। 

एक अन्य सवाल के जवाब में मुख्य निर्वाचन अधिकारी ने कहा कि महिला स्टाफ को उनके घरों के नज़दीक चुनाव ड्यूटी पर तैनात करने का विशेष प्रबंध करने की कोशिश की जायेगी। उन्होंने आगे बताया कि मुख्य निर्वाचन अधिकारी की वैबसाईट पर बी. एल. ओज़ की सूची उपलब्ध करवाई गई है। आनलाइन वोटिंग की सुविधा के बारे पूछे गए सवाल के जवाब में सिबिन सी ने वोटरों को बताया कि अभी तक भारत निर्वाचन आयोग द्वारा ऐसी कोई सुविधा नहीं दी गई है और यहाँ तक कि 1600 के करीब रजिस्टर्ड एन. आर. आई. वोटरों को अपनी वोट डालने के लिए सम्बन्धित पोलिंग स्टेशनों पर ही जाना पड़ेगा। 

उन्होंने बताया कि वोटर अपनी वोट डालने के लिए वोटर कार्ड के इलावा आधार कार्ड, पैन कार्ड, ड्राइविंग लायसंस, मनरेगा जोब् कार्ड समेत 12 चुनिंदा दस्तावेज़ों का प्रयोग कर सकते हैं। सुरक्षा प्रबंधों के बारे बात करते हुये मुख्य निर्वाचन अधिकारी ने बताया कि राज्य में सरहदी इलाकों और पहचान किये गए संवेदनशील पोलिंग क्षेत्रों की तरफ विशेष ध्यान दिया जा रहा है। उन्होंने यह भी बताया कि पंजाब पुलिस के इलावा अर्ध सैनिक बलों की 25 कंपनियाँ राज्य में तैनात की गई हैं, जिनकी संख्या ज़रूरत अनुसार बढ़ाई जा सकती हैं। 

उन्होंने बताया कि वोटिंग वाले दिन अर्थात 1 जून को राज्य भर के पोलिंग स्टेशनों की 100 फीसद वैबकास्टिंग यकीनी बनाई जायेगी। सिबिन सी ने आगे बताया कि समूची चुनाव प्रक्रिया के दौरान चुनाव आचार संहिता के किसी भी तरह का उल्लंघन पर पैनी नज़र रखने के लिए फ्लाइंग स्क्वाड व्हीकल और स्टैटिक सरवेलैंस टीमें पूरी तरह सक्रिय हैं। 

 

Tags: Sibin C , Election Commision Punjab , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv , The CEO Punjab , No Voter To Be Left Behind

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD