Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Gatka: A Better, Easier, and Affordable Option for Self-Defense for Girls - Harjeet Singh Grewal

10th Virsa Sambhal Hola Mahalla Gatka Cup Organized at Shri Anandpur Sahib

Gatka, Harjeet Singh Grewal, International Sikh Martial Arts Council, ISMAC, 10th Virsa Sambhal Hola Mahalla Gatka Cup 2024, National Gatka Association of India, NGAI,  International Sikh Martial Arts Academy, ISMAA, Shri Anandpur Sahib

Web Admin

Web Admin

5 Dariya News

Shri Anandpur Sahib/Rupnagar , 26 Mar 2024

The holy festival of Hola Mahalla fills Sikhs with new enthusiasm and zeal to fight against oppression, embrace devotion, strength, and uphold high human values. In today's era, Gatka, a traditional Sikh martial art, emerges as a better, easier, and more affordable option for self-defense, particularly for girls, providing athletes with the opportunity to lead a healthy and fearless life.

This revelation was made by Harjeet Singh Grewal, Chairman of the International Sikh Martial Arts Council (ISMAC) and Joint Director of the Public Relations Department, Punjab, during the inauguration of the 10th Virsa Sambhal Hola Mahalla Gatka Cup-2024 organized on the occasion of the historic national festival of Khalsa, Hola Mahalla, held in Shri Anandpur Sahib. 

Also present at the event were Baba Sher Singh Chak Mahorana, Vice President of the National Gatka Association of India (NGAI), Sukhchain Singh Kalsani, and Senior Vice President of the Gatka Association Punjab (GAP), Sarabjit Singh Ludhiana. Addressing the event, Sukhchain Singh Kalsani praised the ISMAC for initiating the 'Virsa Sambhal Martial Arts Series' and stated that in a time when today's youth are forgetting Sikh values and heritage, events like the Hola Mahalla festival and such Gatka competitions inspire them to reconnect with their rich traditions.

In his address, Sarabjit Singh Ludhiana said with the support of the International Sikh Martial Arts Academy (ISMAA) and the Global Sikh Council, this Sikh martial art and warrior sport 'Gatka' competition concluded with great Khalsa fervor, where top teams from Punjab, Haryana, and Chandigarh participated, showcasing martial arts prowess with swords, shields, spears, lances, staffs, and chakras, mesmerizing the audience. 

He revealed that this tradition of virsa sambhal Sikh martial art and Gatka competitions will continue across the country. Gatka Association  Rupnagar District President, Bibi Manjit Kaur, informed that the main objective of organizing this traditional martial art competition is to keep the youth away from drugs and evils, promote healthy living, and connect them with heritage and traditions. 

She appealed to all the Sikhs to embrace their rich heritage and become proficient in martial arts. Symbolizing the honor, valor, and pride of Khalsa during the event, a total of 10 top teams from Punjab, Haryana, and Chandigarh participated in this Gatka competition. Gatka performers from Khalsa Gatka Academy Haryana, National Kalgidhar Gatka Akhara Bhambri, Fatehgarh Sahib, Baba Jivan Singh Gatka Akhara Morinda, Rupnagar, Pratham Sahay Gatka Akhara Ludhiana, Meeri-Peeri Gatka Akhara Ghanauli, Rupnagar, Baba Jorawar Singh Ji Baba Fateh Singh Ji Gatka Akhara Samrala, Baba Shadi Singh Gatka Akhara Bajidpur, Rupnagar, Amar Shaheed Dhan Dhan Baba Deep Singh Ji Gatka Akhara Radiala, Mohali, Akal Purakh Ki Fauj Gatka Akhara Rupnagar, Shaheed Singh Gatka Akhara Navan Shahar, Amar Shaheed Dhan Dhan Baba Deep Singh Ji International Gatka Akhara Tiyod, Mohali, displayed their martial arts skills.

Apart from others, ISMAA Financial Secretary Baljeet Singh Saini, National Coordinator Yograj Singh, Baljeet Singh Bali Batala, District Rupnagar Gatka Association Secretary Gurvinder Singh Kaku, Finance Secretary Jaspreet Singh, Head of Baj Khalasa Gatka Akhara Gurpreet Singh Ropar, Sarabjit Singh Anandpur Sahib, Ravinder Pal Singh Chandigarh Gatka Association, Jasbir Singh Jassi Batala, Santokh Singh Anandpur were also present at the event.

ਗੱਤਕਾ ਖੇਡ ਲੜਕੀਆਂ ਲਈ ਸਵੈ-ਰੱਖਿਆ ਦਾ ਬਿਹਤਰ, ਸੁਖਾਲਾ ਤੇ ਸਸਤਾ ਬਦਲ - ਹਰਜੀਤ ਸਿੰਘ ਗਰੇਵਾਲ

ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ

ਸ੍ਰੀ ਅਨੰਦਪੁਰ ਸਾਹਿਬ/ਰੂਪਨਗਰ

ਹੋਲੇ-ਮਹੱਲੇ ਦਾ ਪਵਿੱਤਰ ਦਿਹਾੜਾ ਸਿੱਖਾਂ ਅੰਦਰ ਜ਼ਬਰ-ਜ਼ੁਲਮ ਵਿਰੁੱਧ ਜੂਝਣ, ਭਗਤੀ, ਸ਼ਕਤੀ ਅਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ ਅਪਨਾਉਣ ਲਈ ਨਵਾਂ ਜੋਸ਼ ਅਤੇ ਉਤਸ਼ਾਹ ਭਰਦਾ ਹੈ। ਅਜੋਕੇ ਦੌਰ ਵਿੱਚ ਗੁਰਸਿੱਖੀ ਅਤੇ ਵਿਰਸੇ ਦੀ ਸੰਭਾਲ ਲਈ ਗੱਤਕਾ ਖੇਡ ਲੜਕਿਆਂ ਖਾਸ ਕਰਕੇ ਲੜਕੀਆਂ ਲਈ ਸਵੈ-ਰੱਖਿਆ ਦਾ ਬਿਹਤਰ, ਸੁਖਾਲਾ ਅਤੇ ਸਸਤਾ ਬਦਲ ਹੈ ਜਿਸ ਨਾਲ ਖਿਡਾਰੀਆਂ ਲਈ ਤੰਦਰੁਸਤੀ ਅਤੇ ਨਿਰਭਓ ਹੋ ਕੇ ਜਿੰਦਗੀ ਜਿਉਣ ਦਾ ਮੌਕਾ ਪ੍ਰਦਾਨ ਹੁੰਦਾ ਹੈ।  

ਇਹ ਪ੍ਰਗਟਾਵਾ ਇੱਥੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ, ਸੰਯੁਕਤ ਡਾਇਰੈਕਟਰ, ਲੋਕ ਸੰਪਰਕ ਵਿਭਾਗ ਪੰਜਾਬ ਨੇ ਕੌਂਸਲ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਲੜੀ ਤਹਿਤ ਖਾਲਸੇ ਦੇ ਇਤਿਹਾਸਕ ਕੌਮੀ ਉਤਸਵ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ 10ਵਾਂ ਵਿਰਸਾ ਸੰਭਾਲ ਹੋਲਾ-ਮਹੱਲਾ ਗੱਤਕਾ ਕੱਪ-2024 ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਬਾਬਾ ਸ਼ੇਰ ਸਿੰਘ ਚੱਕ ਮਾਹੋਰਾਣਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਅਤੇ ਗੱਤਕਾ ਐਸੋਸੀਏਸਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਾ ਵੀ ਹਾਜਰ ਸਨ।

ਇਸ ਮੌਕੇ ਸੁਖਚੈਨ ਸਿੰਘ ਕਲਸਾਣੀ ਨੇ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ ਅਰੰਭੀ 'ਵਿਰਸਾ ਸੰਭਾਲ ਸ਼ਸਤਰ ਵਿੱਦਿਆ ਲਹਿਰ' ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਦੋਂ ਅੱਜ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਤਾਂ ਉਸ ਸਮੇਂ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹੋਲੇ-ਮਹੱਲੇ ਦਾ ਤਿਉਹਾਰ ਅਤੇ ਅਜਿਹੇ ਵਿਰਸਾ ਸੰਭਾਲ ਮੁਕਾਬਲੇ ਪ੍ਰੇਰਨਾ ਸਰੋਤ ਬਣਦੇ ਹਨ। ਗੱਤਕਾ ਐਸੋਸੀਏਸਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਗਲੋਬਲ ਸਿੱਖ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਇਹ ਵਿਰਾਸਤੀ ਸ਼ਸਤਰ ਵਿੱਦਿਆ ਅਤੇ ਜੰਗਜੂ ਖੇਡ ਗੱਤਕੇ ਮੁਕਾਬਲੇ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋਏ ਜਿਸ ਵਿੱਚ ਵੱਖ-ਵੱਖ ਜਿਲ੍ਹਿਆਂ ਅਤੇ ਰਾਜਾਂ ਤੋਂ ਪਹੁੰਚੇ ਚੋਟੀ ਦੇ ਅਖਾੜਿਆਂ ਨੇ ਖੰਡੇ, ਢਾਲਾਂ-ਤਲਵਾਰਾਂ, ਨੇਜਿਆਂ, ਬਰਛਿਆਂ, ਡਾਂਗਾਂ ਅਤੇ ਚੱਕਰ ਚਲਾ ਕੇ ਜੰਗਜੂ ਕਰਤਬ ਦਿਖਾਏ ਅਤੇ ਦਰਸ਼ਕਾਂ ਨੂੰ ਦੰਦ ਜੋੜਨ ਲਈ ਮਜਬੂਰ ਕਰ ਦਿੱਤਾ। 

ਉਨ੍ਹਾਂ ਕਿਹਾ ਕਿ ਇਹ ਵਿਰਸਾ ਸੰਭਾਲ ਸ਼ਸਤਰ ਵਿੱਦਿਆ ਅਤੇ ਗੱਤਕਾ ਮੁਕਾਬਲਿਆਂ ਦੀ ਲੜੀ ਪੂਰੇ ਦੇਸ਼ ਵਿੱਚ ਜਾਰੀ ਰਹੇਗੀ। ਜ਼ਿਲ੍ਹਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਇਹ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਅਤੇ ਕੁਰਹਿਤਾਂ ਤੋਂ ਦੂਰ ਰੱਖਣ, ਤੰਦਰੁਸਤ ਜੀਵਨ ਜਿਉਣ, ਵਿਰਸੇ ਅਤੇ ਬਾਣੀ-ਬਾਣੇ ਨਾਲ ਜੋੜਨਾ ਹੈ।  ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਸਿੱਖ ਆਪਣੇ ਵਿਰਸੇ ਨੂੰ ਅਪਣਾਵੇ ਅਤੇ ਸ਼ਸਤਰ ਵਿੱਦਿਆ ਵਿਚ ਨਿਪੁੰਨ ਹੋਵੇ। 

ਖਾਲਸੇ ਦੀ ਆਨ, ਬਾਨ ਤੇ ਸ਼ਾਨ ਦਾ ਪ੍ਰਤੀਕ ਇੰਨਾਂ ਗੱਤਕਾ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਕੁੱਲ 10 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਗੱਤਕਾ ਪ੍ਰਦਰਸ਼ਨੀ ਮੁਕਾਬਿਲਆਂ ਵਿੱਚ ਖਾਲਸਾ ਗੱਤਕਾ ਅਕੈਡਮੀ ਹਰਿਆਣਾ, ਨੈਸ਼ਨਲ ਕਲਗੀਧਰ ਗੱਤਕਾ ਅਖਾੜਾ ਭਾਂਬਰੀ, ਫ਼ਤਿਹਗੜ੍ਹ ਸਾਹਿਬ, ਬਾਬਾ ਜੀਵਨ ਸਿੰਘ ਗੱਤਕਾ ਅਖਾੜਾ ਮੋਰਿੰਡਾ, ਰੋਪੜ, ਪ੍ਰਥਮ ਸਹਾਏ ਗੱਤਕਾ ਅਖਾੜਾ ਲੁਧਿਆਣਾ, ਮੀਰੀ-ਪੀਰੀ ਗੱਤਕਾ ਅਖਾੜਾ ਘਨੌਲੀ, ਰੋਪੜ, ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫ਼ਤਿਹ ਸਿੰਘ ਜੀ ਗੱਤਕਾ ਅਖਾੜਾ ਸਮਰਾਲਾ, ਬਾਬਾ ਸ਼ਾਦੀ ਸਿੰਘ ਗੱਤਕਾ ਅਖਾੜਾ ਬਜੀਦਪੁਰ, ਰੋਪੜ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਰਡਿਆਲਾ, ਮੁਹਾਲੀ, ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਰੋਪੜ, ਸ਼ਹੀਦਾਂ ਸਿੰਘਾਂ ਗੱਤਕਾ ਅਖਾੜਾ ਨਵਾਂ ਸ਼ਹਿਰ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਤਿਊੜ, ਮੁਹਾਲੀ ਦੇ ਗੱਤਕੇਬਾਜ਼ ਲੜਕੇ ਅਤੇ ਲੜਕੀਆਂ ਨੇ ਯੁੱਧ ਕਲਾ ਦੇ ਜੌਹਰ ਦਿਖਾਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੱਤਕਾ ਐਸੋਸੀਏਸ਼ਨ ਦਿੱਲੀ ਦੇ ਪ੍ਰਧਾਨ ਗੁਰਮੀਤ ਸਿੰਘ ਰਾਣਾ, ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਨੈਸ਼ਨਲ ਕੋਆਰਡੀਨੇਟਰ ਯੋਗਰਾਜ ਸਿੰਘ, ਬਲਜੀਤ ਸਿੰਘ ਬੱਲੀ ਬਟਾਲਾ, ਜ਼ਿਲ੍ਹਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਕਾਕੂ, ਵਿੱਤ ਸਕੱਤਰ ਜਸਪ੍ਰੀਤ ਸਿੰਘ, ਬਾਜ ਖ਼ਾਲਸਾ ਗੱਤਕਾ ਅਖਾੜੇ ਦੇ ਮੁਖੀ ਗੁਰਪ੍ਰੀਤ ਸਿੰਘ ਰੋਪੜ, ਸਰਬਜੀਤ ਸਿੰਘ ਅਨੰਦਪੁਰ ਸਾਹਿਬ, ਰਵਿੰਦਰਪਾਲ ਸਿੰਘ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ, ਜਸਬੀਰ ਸਿੰਘ ਜੱਸੀ ਬਟਾਲਾ, ਸੰਤੋਖ ਸਿੰਘ ਅਨੰਦਪੁਰ ਸਾਹਿਬ ਆਦਿ ਵੀ ਹਾਜ਼ਰ ਸਨ। 

गतका खेल लड़कियों के लिए आत्मरक्षा का बेहतर, आसान और सस्ता विकल्प - हरजीत सिंह ग्रेवाल

होले महल्ले के अवसर पर इंटरनेशनल सिख शश्तर विद्या काउंसिल द्वारा 10वीं विरासत संरक्षण गतका प्रतियोगिता

श्री आनंदपुर साहिब/रूपनगर 

होला महल्ला का पवित्र उत्सव सिखों को उत्पीड़न के खिलाफ लड़ने, भक्ति, शक्ति और उच्च मानवीय आदर्शों को अपनाने के लिए नए जोश और उत्साह से भर देता है। आज के युग में गुरसिक्खी और विरासत संरक्षण के लिए गतका खेल लड़कों विशेषकर लड़कियों के लिए आत्मरक्षा का एक बेहतर, आसान और सस्ता विकल्प है, जो खिलाड़ियों को स्वस्थ और निडर जीवन जीने का अवसर प्रदान करता है।

यह अभिव्यक्ति यहाँ इंटरनेशनल सिख मार्शल आर्ट काउंसिल के चेयरमैन व जनसंपर्क विभाग पंजाब के संयुक्त निदेशक हरजीत सिंह ग्रेवाल ने काउंसिल द्वारा शुरू की गई विरासत संरक्षण गतका प्रतियोगिता श्रृंखला के तहत खालसा के ऐतिहासिक राष्ट्रीय त्योहार होला-महला के अवसर पर श्री आनंदपुर साहिब में आयोजित 10वें विरासत संरक्षण होला-महल्ला गतका कप-2024 का उद्घाटन करते हुए प्रगट की। 

इस अवसर पर उनके साथ बाबा शेर सिंह चक माहोराणा, नेशनल गतका एसोसिएशन ऑफ इंडिया के उपाध्यक्ष सुखचैन सिंह कलसानी और गतका एसोसिएशन पंजाब के वरिष्ठ उपाध्यक्ष सरबजीत सिंह लुधियाना भी उपस्थित थे। इस अवसर पर नेशनल गतका एसोसिएशन ऑफ इंडिया के उपाध्यक्ष सुखचैन सिंह कलसानी ने काउंसिल द्वारा शुरू किए गए 'विरासत संरक्षण शस्त्र विद्या लहर' की सराहना की और कहा कि जब आज हमारी युवा पीढ़ी अपनी विरासत को भूलती जा रही है, तो उस समय युवा को विरासत के साथ जोड़ने के लिए होला महल्ले का उत्सव और ऐसी विरासत संरक्षण प्रतियोगिताएं प्रेरणा का स्रोत बनती हैं।

अपने संबोधन में गतका एसोसिएशन पंजाब के वरिष्ठ उपाध्यक्ष सरबजीत सिंह लुधियाना ने कहा कि इंटरनेशनल सिख मार्शल आर्ट एकेडमी (इसमा) और ग्लोबल सिख काउंसिल के सहयोग से आयोजित यह विरासत शस्त्र विद्या और जंगजू खेल गतका प्रतियोगिता पूर्ण खालसाई जाहो-जलाल के साथ समाप्त हुई जिसमें विभिन्न जिलों और राज्यों से आए शीर्ष अखाड़ों ने खंडे, ढाल-तलवार, भाले, नेज़े, डांग और चक्रों के साथ मार्शल आर्ट का श्रेष्ठ प्रदर्शन किया और दर्शकों को दांतों तले उंगली दबाने पर मजबूर कर दिया। 

उन्होंने कहा कि यह विरासत संरक्षण शस्त्र विद्या और गतका प्रतियोगिताओं का यह सिलसिला देशभर में जारी रहेगा। जिला रूपनगर गतका एसोसिएशन की अध्यक्ष बीबी मंजीत कौर ने कहा कि इस विरासत संरक्षण गतका प्रतियोगिता के आयोजन का मुख्य उद्देश्य युवाओं को नशे और बुराइयों से दूर रखना, स्वस्थ जीवन जीना, विरासत और बानी-बाने से जोड़ना है। उन्होंने सभी संगत से अपील की कि प्रत्येक सिख को अपनी विरासत को अपनाना चाहिए और शस्त्र विद्या में पारंगत होना चाहिए। 

खालसा के सम्मान, बान और शान की प्रतीक इन गतका प्रतियोगिताओं में पंजाब, हरियाणा और चंडीगढ़ की कुल 10 शीर्ष टीमों ने भाग लिया। गतका प्रदर्शनी के प्रतियोगियों में खालसा गतका अकादमी हरियाणा, राष्ट्रीय कलगीधर गतका अखाड़ा भांबरी, फतेहगढ़ साहिब, बाबा जीवन सिंह गतका अखाड़ा मोरिंडा, रूपनगर, प्रथम सहाय गतका अखाड़ा लुधियाना, मीरी-पीरी गतका अखाड़ा घनौली, रूपनगर, बाबा जोरावर सिंह जी बाबा फतेह सिंह जी गतका अखाड़ा समराला, बाबा शादी सिंह गतका अखाड़ा बाजीदपुर, रूपनगर, अमर शहीद धन धन बाबा दीप सिंह जी गतका अखाड़ा रडयाला, मोहाली, अकाल पुरख की फौज गतका अखाड़ा रूपनगर, शहीद सिंघा गतका अखाड़ा नवां शहर, अमर शहीद धन धन बाबा दीप सिंह जी इंटरनेशनल गतका अखाड़ा तियोड ,मोहाली के गतकेबाजों ने युद्ध कला के जौहर दिखाए।

इस मौके पर अन्य लोगों के अलावा इस्मा के वित्त सचिव बलजीत सिंह सैनी, राष्ट्रीय संयोजक योगराज सिंह, बलजीत सिंह बल्ली बटाला, जिला रूपनगर गतका एसोसिएशन के महासचिव गुरविंदर सिंह काकू, वित्त सचिव जसप्रीत सिंह, बाज खालसा गतका अखाड़ा के प्रधान गुरप्रीत सिंह रोपड़, सरबजीत सिंह आनंदपुर साहिब, रविंदर पाल सिंह चंडीगढ़ गतका एसोसिएशन, जसबीर सिंह जस्सी बटाला, संतोख सिंह आनंदपुर आदि भी उपस्थित थे।

 

Tags: Gatka , Harjeet Singh Grewal , International Sikh Martial Arts Council , ISMAC , 10th Virsa Sambhal Hola Mahalla Gatka Cup 2024 , National Gatka Association of India , NGAI , International Sikh Martial Arts Academy , ISMAA , Shri Anandpur Sahib

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD